ਨਵਜੋਤ ਸਿੱਧੂ ਵੱਲੋਂ ਕੇਸ ਦਰਜ ਹੋਣ ਪਿੱਛੋਂ 7 ਮੁਲਾਜ਼ਮ ਮੁਅੱਤਲ

ਜਲੰਧਰ/ਅੰਮ੍ਰਿਤਸਰ, 10 ਸਤੰਬਰ- ਅੰਮ੍ਰਿਤਸਰ ਨਗਰ ਸੁਧਾਰ ਟਰ¤ਸਟ ਵਿ¤ਚ ਇੱਕ ਵੱਡਾ ਘਪਲਾ ਬੇਨਕਾਬ ਹੋਇਆ ਹੈ, ਘਪਲੇ ਦੀ ਰਕਮ 100 ਕਰੋੜ ਰੁਪਏ ਤੱਕ ਜਾਣ ਦਾ ਖਦਸ਼ਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਘਪਲੇ ਨੂੰ ਖੁਦ ਲੋਕਲਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਪ੍ਰੈ¤ਸ ਕਾਨਫਰੰਸ ਕਰਕੇ ਬੇਪਰਦ ਕੀਤਾ ਹੈ। ਉਨ੍ਹਾਂ ਨੇ ਕਰੋੜਾਂ ਰੁਪਏ ਦੀ ਇਸ ਹੇਰਾਫੇਰੀ ਦੇ ਕੇਸ ਵਿੱਚ 7 ਅਧਿਕਾਰੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ।
ਸ੍ਰੀ ਨਵਜੋਤ ਸਿ¤ਧੂ ਨੇ ਐਤਵਾਰ ਨੂੰ ਅੰਮ੍ਰਿਤਸਰ ’ਚ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਨਗਰ ਸੁਧਾਰ ਟਰ¤ਸਟ ਵਿ¤ਚ ਪਿਛਲੇ ਲੰਮੇਂ ਸਮੇਂ ਤੋਂ ਤਾਇਨਾਤ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦਿਆਂ ਕਰੋੜਾਂ ਰੁਪਇਆਂ ਦਾ ਘਪਲਾ ਕੀਤਾ ਹੈ। ਇਸ ਘਪਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਵ¤ਲੋਂ ਜਾਂਚ ਕਾਰਵਾਈ ਗਈ। ਜਾਂਚ ਵਿ¤ਚ ਇਹ ਗ¤ਲ ਸਾਹਮਣੇ ਆਈ ਕਿ ਇਨ੍ਹਾਂ ਭ੍ਰਿਸ਼ਟ ਅਫਸਰਾਂ ਨੇ ਹੁਣ ਤ¤ਕ ਕਰੀਬ 80 ਕਰੋੜ ਦਾ ਘਪਲਾ ਕੀਤਾ ਹੈ।ਇਹ ਰਕਮ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਵਿਭਾਗ ਵ¤ਲੋਂ ਦਿ¤ਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਵ¤ਲੋਂ ਟਰ¤ਸਟ ਦੇ ਇ¤ਕ ਚਾਰਟਡ ਅਕਾਊਂਟੈਂਟ ਸਮੇਤ ਕੁ¤ਲ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ।ਸ. ਸਿ¤ਧੂ ਵ¤ਲੋਂ ਦਿ¤ਤੀ ਗਈ ਜਾਣਕਾਰੀ ਮੁਤਾਬਕ ਈ.ਓ ਅਰਵਿੰਦ ਸ਼ਰਮਾ, ਡੀ.ਸੀ. ਗਰਗ, ਪਰਮਜੀਤ ਸਿੰਘ ਤੇ ਡੀ.ਸੀ.ਐਫ.ਏ ਦਮਨ ਭ¤ਲਾ, ਅਕਾਊਂਟੈਂਟ ਟੀਨਾ ਵੋਹਰਾ, ਕਲਰਕ ਸਤਨਾਮ ਸਿੰਘ ਤੇ ਸੀ.ਏ. ਸੰਜੇ ਕਪੂਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵ¤ਲੋਂ ਦਰਜ ਕੀਤੇ ਗਏ ਕੇਸ ਵਿ¤ਚ ਦਿ¤ਤੀ ਗਈ ਘਪਲੇ ਦੀ ਰਕਮ 58, 15, 72, 617, 68 ਦ¤ਸੀ ਗਈ ਹੈ।
ਸਿ¤ਧੂ ਨੇ ਦ¤ਸਿਆ ਕਿ ਜਿਨ੍ਹਾਂ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵ¤ਲੋਂ ਆਪਸ ਵਿ¤ਚ ਮਿਲੀਭੁਗਤ ਨਾਲ ਸਰਕਾਰੀ ਪੈਸੇ ਨੂੰ ਸਰਕਾਰੀ ਖਾਤਿਆਂ ਦੀ ਥਾਂ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿ¤ਚ ਤਬਦੀਲ ਕਰ ਦਿ¤ਤਾ ਜਾਂਦਾ ਸੀ। ਇਨ੍ਹਾਂ ਅਧਿਕਾਰੀਆਂ ਕਿ ਸਾਲਾਂ ਤੋਂ ਟਰ¤ਸਟ ਵਿ¤ਚ ਹਰ ਰੋਜ਼ ਹੋਣ ਵਾਲੇ ਲੈਣ ਦੇਣ ਬਾਰੇ ਲਾਏ ਗਏ ਰਜਿਸਟਰ ਵਿ¤ਚ ਕੋਈ ਵੀ ਜਾਣਕਾਰੀ ਨਹੀਂ ਲਿਖੀ ਜਾਂਦੀ ਸੀ। ਇਸ ਸਾਰੇ ਘਪਲੇ ਵਿ¤ਚ ਸੀ.ਏ. ਦੀ ਵੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਸਿ¤ਧੂ ਨੇ ਦ¤ਸਿਆ ਕਿ ਇਸ ਮਾਮਲੇ ਦੀ ਜਾਂਚ ਵਿ¤ਚ ਕੁਝ ਹੋਰ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਵੀ ਖੁਲਾਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਕਿਸੇ ਵੀ ਪ¤ਧਰ ਦਾ ਹੋਵੇ ਜੇਕਰ ਉਹ ਤਾਂ ਉਸ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ।ਇਸ ਪੂਰੇ ਮਾਮਲੇ ਵਿ¤ਚ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਭੂਮਿਕਾ ਬਾਰੇ ਪੁ¤ਛੇ ਗਏ ਸਵਾਲ ਤੇ ਸਿ¤ਧੂ ਨੇ ਕਿਹਾ ਕਿ ਹਾਲੇ ਤ¤ਕ ਇਸ ਘਪਲੇ ਵਿ¤ਚ ਜੋਸ਼ੀ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਜੇਕਰ ਕੋਈ ਸਬੂਤ ਮਿਲਦਾ ਹੈ ਤਾਂ ਕਾਰਵਾਈ ਜ਼ਰੂਰ ਹੋਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਿਕਮੇ ਵਿ¤ਚ ਹੋ ਰਹੇ ਸਾਰੇ ਕੰਮਾਂ ਦੀ ਜਾਣਕਾਰੀ ਮੰਤਰੀ ਜਾਂ ਉ¤ਚ ਅਧਿਕਾਰੀਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਜੋਸ਼ੀ ਨੂੰ ਚਾਹੀਦਾ ਸੀ ਕਿ ਉਹ ਆਪਣੇ ਮਹਿੰਕਮੇ ਵ¤ਲ ਧਿਆਨ ਦਿੰਦੇ ਜੇਕਰ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਸੁਚੇਤ ਕੀਤਾ ਹੁੰਦਾ ਤਾਂ ਇੰਨਾ ਵ¤ਡਾ ਘਪਲਾ ਸਾਹਮਣੇ ਆਉਣ ਤੋਂ ਰੁਕ ਸਕਦਾ ਸੀ।



