ਤਰਨ ਤਾਰਨ, 25 ਜੁਲਾਈ (ਸੁਖਵੰਤ ਧਾਮੀ, ਆਹਲੂਵਾਲੀਆ, ਖਾਰਾ)-ਭਾਰਤੀ ਚੋਣ ਕਮਿਸ਼ਨ ਦੁਆਰਾ ਲੋਕਤੰਤਰ ਵਿਚ ਸਾਰੇ ਨਾਗਰਿਕਾਂ ਦੀ ਸਮੂਲੀਅਤ ਅਤੇ ਜਾਗਰੂਕਤਾ ਲਈ ਇੱਕ ਵਿਸ਼ੇਸ ਮੁਹਿੰਮ ਸਵੀਪ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨਰ ਅਤੇ ਜਿਲ੍ਹਾਂ ਸਿੱਖਿਆ ਅਫ਼ਸਰ ਤਰਨ ਤਾਰਨ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਸਕੂਲਾਂ ਵਿਚ 01/01/2018 ਨੁੰ 18 ਸਾਲ ਦੇ ਹੋਣ ਜਾਂ ਹੋ ਰਹੇ ਵਿਦਿਆਰਥੀਆਂ ਦੇ ਨਾਂ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਅਤੇ ਲੋਕਤੰਤਰ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਜਾਗਰੂਕਤਾ ਅਭਿਆਨ ਚੱਲ ਰਿਹਾ ਹੈ। ਇਸੇ ਲੜੀ ਵਿਚ ਅੱਜ ਸ਼ਹੀਦ ਚੈਂਚਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਹੁਕਾ ਵਿਚ ਭਾਸ਼ਣ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥੀਆ ਵੱਧ ਚੱੜ ਕੇ ਇਸ ਵਿਚ ਹਿੱਸਾ ਲਿਆ। ਮੁਕਾਬਲੇ ਵਿਚ ਗੁਰਜੀਤ ਕੋਰ ਤੇ ਸੁਖਮਨ ਕੋਰ ਦੋਵੇਂ ਨੌਂਵੀ ਜਮਾਨ ਨੇ ਸਾਝੇ ਤੋਰ ਤੇ ਪਹਿਲਾ ਸਥਾਨ ਜਗਜੋਤ ਸਿੰਘ (+1 ਜਮਾਤ) ਨੇ ਦੂਜਾ ਸਥਾਨ ਨਵਜੋਤ ਕੋਰ (ਦੱਸਵੀ ਜਮਾਤ) ਨੇ ਤੀਜਾ ਸਥਾਨ ਹਾਸਲ ਕੀਤਾ । ਜੱਜ ਦੀ ਭੂਮਿਕਾ ਮੈ; ਸਤਨਾਮ ਕੋਰ ਤੇ ਸ੍ਰ: ਨਰਿੰਦਰ ਸਿੰਘ ਨੇ ਨਿਭਾਈ ਪ੍ਰਿੰਸੀਪਲ ਸ੍ਰ: ਜ਼ਸਵਿੰਦਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ।ਇਸ ਪ੍ਰੋਗਰਾਮ ਵਿਚ ਮੈ: ਪ੍ਰਭਸ਼ਰਨ ਕੋਰ, ਮੈ: ਰੂਪਕਮਲ, ਮੈ: ਪਤਵਿੰਦਰ ਕੋਰ, ਮੈ: ਰਵਿੰਦਰ ਪਾਲ, ਮੈ: ਕਿਰਨਪਾਲ, ਮੈ: ਪਰਮਜੀਤ ਕੋਰ, ਸ੍ਰ: ਗੁਰਇਕਬਾਲ ਸਿੰਘ, ਪਵਨ ਕੁਮਾਰ, ਉਮੇਸ਼ ਕੁਮਾਰ, ਸ੍ਰ: ਗੁਲਜਾਰ ਸਿੰਘ, ਸ: ਕੇਵਲ ਸਿੰਘ ਭਗਵਾਨ ਸਿੰਘ ਤੇ ਸਮੂੰਹ ਸਟਾਫ ਦੀ ਹਾਜ਼ਰੀ ਤੇ ਸਹਿਯੋਗ ਰਿਹਾ ।