ਮਲੋਟ, 25 ਜੁਲਾਈ (ਜਗਦੀਪ ਧਵਨ)-ਨਹਿਰੂ ਯੁਵਾ ਕੇਦਰ ਸ੍ਰੀ ਮੁਕਤਸਰ ਸਾਹਿਬ ਵੱਲੋ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਿਊ ਸਰਬ ਸਾਝਾਂ ਸਪੋਰਟਸ ਕੱਲਬ ਝੌਰੜ ਦੇ ਸਰਕਾਰੀ. ਸ.ਸ.ਸਕੂਲ ਪਿੰਡ ਝੌਰੜ ਬਲਾਕ ਮਲੋਟ ਵਿਖੇ ਪਿੰਡ ਪੱਧਰੀ ਪੜੋਸ ਯੁਵਾ ਸੰਸਥਾ ਤਹਿਤ ਤਿਮਾਹੀ ਮੰਟਿੰਗ ਦੀ ਮੁਹਿੰਮ ਸੁਰੂ ਕੀਤੀ ਗਈ। ਇਸੇ ਇਸ ਮੌਕੇ ਮੁੱਖ ਮਹਿਮਾਨ ਬਲਜੀਤ ਸਿੰਘ ਬਰਾੜ (ਧਡੋ ਮੁਕਤਸਰ, ਫਾਜਿਲਕਾ )ਅਤੇ ਮਨਜੀਤ ਸਿੰਘ ਭੁਲਰ (ਮੁੱਖ ਜਿਲ੍ਹਾ ਲੇਖਾਕਾਰ ਨਹਿਰੂ ਯੁਵਾ ਕੇਦਰ ਸ੍ਰੀ ਮੁਕਤਸਰ ਸਾਹਿਬ) ਸਰਬਜੀਤ ਸਿੰਘ ਬੇਦੀ (ਜਿਲ੍ਹਾ ਯੂਥ ਕੋਆਰਡੀਨੇਟਰ) ਨਹਿਰੂ ਯੁਵਾ ਕੇਦਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਜਿਲ੍ਹੇ ਵਿਚ ਪਿੰਡ ਪੱਧਰੀ ਪੜੋਸ ਯੁਵਾ ਸੰਸਥਾ ਤਹਿਤ ਤਿਮਾਹੀ ਮੰਟਿੰਗਾ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਪਾਲ ਸਿੰਘ ਝੌਰੜ ਨੇ ਸਾਰੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਭੁਲਰ ਨੇ ਕਿਹਾ ਨੌਜਵਾਨਾਂ ਨੂੰ ਪਿੰਡਾ ਵਿਚ ਵੱਧ ਤੋ ਵੱਧ ਕੱਲਬਾਂ ਦੀਆ ਗਤੀਵਿਧੀਆਂ ਨੂੰ ਸਰਗਰਮ ਕੀਤਾ ਜਾਵੇਗਾ ਅਤੇ ਜਿਹੜੇ ਪਿੰਡਾ ਵਿਚ ਕੱਲਬ ਹੋਦ ਵਿਚ ਨਹੀ ਨਹਿਰੂ ਯੁਵਾ ਕੇਦਰ ਦੇ ਸਹਿਯੋਗ ਨਾਲ ਨਵੀਆਂ ਕੱਲਬਾ ਬਨਾਈਆਂ ਜਾਣਗੀਆਂ ਤਾਂ ਜੌ ਪਿੰਡਾਂ ਵਿਚ ਸਮਾਜ ਸੇਵਾ ਦੇ ਕੰਮਾ ਨੂੰ ਪ੍ਰਫੱਲਤ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦੇ ਹੋਏ ਬਲਜੀਤ ਸਿੰਘ ਬਰਾੜ(ਧਡੋ) ਨਹਿਰੂ ਯੁਵਾ ਕੇਦਰ ਸ੍ਰੀ ਮੁਕਤਸਰ ਸਾਹਿਬ ਦੀ ਪਿੰਡ ਪੱਧਰੀ ਪੜੋਸ ਯੁਵਾ ਸੰਸਥਾ ਤਹਿਤ ਤਿਮਾਹੀ ਮੰਟਿੰਗਾ ਸਲਾਘਾ ਕੀਤੀ ਵੱਧ ਤੋ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਲਦੀਪ ਸਿੰਘ ਸੰਧੂ ਵਣ ਰੇਜ ਅਫਸਰ, ਸਾਬਕਾ ਸਰਪੰਚ ਪਰਮਪਾਲ ਸਿੰਘ, ਤਰਸੇਮ ਸਿੰਘ ਨੰਬਰਦਾਰ, ਜਗਮੀਤ ਸਿੰਘ, ਹਰਸ਼ਪ੍ਰੀਤ ਝੋਰੜ, ਸਨਪ੍ਰੀਤ ਸਿੰਘ ਸੋਨੂੰ (ਐਨ.ਵਾਈ.ਵੀ), ਹਰਦੀਸ਼ ਸਿੰਘ ( ਐਨ.ਵਾਈ.ਵੀ), ਮਨੀਸ਼ਾ ਰਾਣੀ (ਐਨ.ਵਾਈ.ਵੀ), ਮਨਪ੍ਰੀਤ ਰਾਜੂ, (ਐਨ.ਵਾਈ.ਵੀ), (ਐਨ.ਵਾਈ.ਵੀ), ਸਿਮਨ ਕੌਰ (ਐਨ.ਵਾਈ.ਵੀ), ਰਿਤਿਕ ਝੋਰੜ, ਬਲਜਿੰਦਰ ਝੌਰੜ, ਪ੍ਰਧਾਨ ਅਕਾਸ਼ਦੀਪ ਕਟੋਰੇ ਵਾਲਾ, ਵਾਈਸ ਪ੍ਰਧਾਨ ਮਨਜੀਤ ਸਿੰਘ ਕਟੋਰੇ ਵਾਲਾ, ਪ੍ਰਧਾਨ ਤੇਜਾ ਸਿੰਘ ਖਾਨੇ ਕੀ ਢਾਬ, ਪ੍ਰਧਾਨ ਧਰਮਿੰਦਰ ਸਿੰਘ ਈਨਾ ਖੇੜਾ ਅਤੇ ਸਮੂਹ ਕੱਲਬ ਮੈਬਰ ਆਦਿ ਹਾਜ਼ਰ ਸਨ।