ਬੋਹਾ, 25 (ਸੰਤੋਖ ਸਾਗਰ)- ਮਾਨਸੂਨ ਦੀ ਬਰਸਾਤ ਨੇ ਦੋ ਦਿਨਾਂ ਵਿਚ ਹੀ ਬੋਹਾ ਸ਼ਹਿਰ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿ¤ਤੀ ਹੈ ਅ¤ਜ ਪਈ ਭਾਰੀ ਬਰਸਾਤ ਨੇ ਤਾ ਸਾਰਾ ਸ਼ਹਿਰ ਹੀ ਇਸ ਹ¤ਦ ਤ¤ਕ ਜਲ ਥਲ ਕਰ ਦਿ¤ਤਾ ਹੈ ਕਿ ਬਰਸਾਤੀ ਪਾਣੀ ਬਹੁਤ ਸਾਰੇ ਲੋਕਾਂ ਦੇ ਘਰਾਂ ਵਿਚ ਵੀ ਪ੍ਰਵੇਸ਼ ਕਰ ਗਿਆ ਹੈ । ਵਰਨਣ ਯੋਗ ਹੈ ਬੋਹਾ –ਬੁਢਲਾਡਾ ਮੁ¤ਖ ਸੜਕ ਦਾ ਧਰਾਤਲ ਤਿੰਨ ਫੁ¤ਟ ਤ¤ਕ ਉਪਰ ਚ¤ਕ ਦਿ¤ਤੇਜਾਣ ਕਾਰਨ ਇਸ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦੀ ਸ¤ਮਸਿਆ ਗੰਭੀਰ ਰੂਪ ਧਾਰਨ ਕਰ ਗਈ ਹੈ । ਪਿਛਲੇ ਸਮੇ ਸ਼ਹਿਰ ਦੀਆਂ ਮੁ¤ਖ ਸੜਕਾਂ ਬੋਹਾ- ਉਡਤ ਸੈਦੇਵਾਲਾ ਰੋਡ ਤੇ ਬੋਹਾ –ਸੇਰਖਾਂ ਰੋਡ ਨੂੰ ਸੀਵਰੇਜ਼ ਪਾਉਣ ਦੇ ਨਾ ਤੇ ਪੁ¤ਟ ਤਾਂ ਦਿ¤ਤਾ ਗਿਆ ਪਰ ਸਾਲ ਬੀਤ ਜਾਣ ਤੇ ਇਹਨਾਂ ਨੂੰ ਦੁਬਾਰਾ ਬਨਾਉਣ ਵ¤ਲ ਸਬੰਧਤ ਠੇਕੇਦਾਰ ਨੇ ਕੋਈ ਧਿਆਨ ਨਹੀ ਦਿ¤ਤਾ । ਇਹਨਾਂ ਸੜਕਾਂ ਤੇ ਖੜ੍ਹੇ ਪਾਣੀ ਨੇ ਇ¤ਥੋ ਲੰਘਣ ਵਾਲੀ ਆਵਾਜਾਈ ਬਿਲਕੁਲ ਠ¤ਪ ਕਰ ਦਿ¤ਤੀ ਹੈ । ਨਜੂਲ ਬਸਤੀ , ਬੋਹਾ ਮੁ¤ਖ ਸਟੈਂਡ , ਬਾਗ ਵਾਲਾ ਵਿਹੜਾ ਵਿਚ ਵੀ ਬਰਸਾਤੀ ਪਾਣੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ ।
ਬਰਸਾਤੀ ਪਾਣੀ ਨੁੰ ਸੰਭਾਲਦੇ ਬੋਹਾ ਦੇ 20 ਦੇ ਲ¤ਗ ਭ¤ਗ ਛਪੜਾਂ ਤੇ ਲੋਕਾਂ ਦੇ ਨਜ਼ਾਇਜ਼ ਕਬਜੇ ਹਨ।ਪਰ ਅਜੇ ਤ¤ਕ ਪਾਣੀ ਦੀ ਨਿਕਾਸੀ ਲਈ ਕੋਈ ਅਜਿਹੀ ਯੋਯਨਾ ਅਮਲ ਵਿਚ ਨਹੀਂ ਲਿਆਂਦੀ ਗਈ ਜਿਹੜੀ ਸ਼ਹਿਰ ਨੂੰ ਸਥਾਈ ਤੌਰ ਤੇ ਇਸ ਸ¤ਮਸਿਆ ਤੋਂ ਨਿਜਾਤ ਦਿਵਾ ਸਕੇ । ਜਦੋਂ ਇਸ ਸਬੰਧੀ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੀਤਾ ਸਿੰਘ ਉਪਲ ਨਾਲ ਗ¤ਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੇਰਖਾਂ ਵਾਲਾ ਦੇ ਸੇਮ ਨਾਲੇ ਤ¤ਕ ਪਾਈਪ ਲਾਈਨ ਪਾਉਣ ਦਾ ਕੰਮ ਸ਼ੂਰੁ ਕੀਤਾਗਿਆ ਹੈ ਪਰ ਬਰਸਾਤ ਕਾਰਨ ਇਹ ਕੰਮ ਕੁਝ ਦਿਨਾ ਲਈ ਰੋਕਣਾ ਪੈ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਦਾ ਪਾਣੀ ਵਰਮੇ ਲਾ ਕੇ ਛੇਤੀ ਤੋਂ ਛੇਤੀ ਕ¤ਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ।