Skip to content
Independent perspectives. Global stories.
BREAKING

ਸ. ਮਜੀਠੀਆ ਦਾ ਨੌਜਵਾਨਾਂ ’ਚ ਪ੍ਰਭਾਵ ਹੋਰ ਵਧਿਆ

Share this story

ਸ. ਮਜੀਠੀਆ ਵੱਲੋਂ ਅਰੰਭੀ ਸਿਆਸੀ ਸਰਗਰਮੀ ਵਿੱਚ ਹੌਲੀ ਉਮਰ ਦੇ ਮੁੰਡਿਆਂ ਦੀ ਵਿਆਪਕ ਸ਼ਮੂਲੀਅਤ। ਮਾਝੇ ਦੇ ਜਰਨੈਲ ਵਜੋਂ ਮਸ਼ਹੂਰ ਸ. ਮਜੀਠੀਆ ਦਾ ਪ੍ਰਭਾਵ ਮਾਝੇ ਤੋਂ ਬਾਹਰ ਮਾਲਵੇ ਅਤੇ ਦੁਆਬੇ ਤੱਕ ਫੈਲਿਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਹੋਵੇਗੀ ਵਿਸ਼ੇਸ਼ ਭੂਮਿਕਾ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਤੀਜੇ ਨੰਬਰ ਦੇ ਸਭ ਤੋਂ ਸ਼ਕਤੀਸ਼ਾਲੀ ਨੌਜਵਾਨ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਦਾ ਨੌਜਵਾਨਾਂ ਵਿੱਚ ਵਧ ਰਿਹਾ ਸਿਆਸੀ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਲਈ ਬੇਹੱਦ ਰਾਹਤ ਵਾਲੀ ਗੱਲ ਹੈ। ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸ. ਮਜੀਠੀਆ ਦਾ ਇਹ ਪ੍ਰਭਾਵ ਹੁਣ ਮਾਝੇ ਤੋਂ ਬਾਹਰ ਵੀ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਵਿੱਢੀ ਗਈ ਤਾਜ਼ਾ ਸਿਆਸੀ ਸਰਗਰਮੀ ਨੂੰ ਨੌਜਵਾਨਾਂ ਖਾਸ ਕਰਕੇ ਚੜ੍ਹਦੀ ਉਮਰ ਦੇ ਨੌਜਵਾਨਾਂ ਵੱਲੋਂ ਬੇਮਿਸਾਲ ਹੁੰਗਾਰਾ ਭਰਿਆ ਗਿਆ ਹੈ। ਇਸ ਗੱਲ ਦੀ ਅਹਿਮੀਅਤ ਇਸ ਪੱਖ ਤੋਂ ਵੀ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨੌਜਵਾਨਾਂ ਦੀ ਵੋਟ ਫੈਸਲਾਕੁਨ ਰੋਲ ਅਦਾ ਕਰੇਗੀ। ਬੇਸ਼ੱਕ ਸਿਆਸੀ ਵਿਰੋਧੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਸ. ਮਜੀਠੀਆ ਨੂੰਪਿਛਲੇ ਕੁਝ ਮਹੀਨਿਆਂ ਦੌਰਾਨ ਸਿਆਸੀ ਅਤੇ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੇ ਸਿਆਸੀ ਕੱਦ ਨੂੰ ਘਟਾਉਣ ਲਈ ਮਾਰੂ ਪ੍ਰਚਾਰ ਕੀਤਾ ਗਿਆ। ਇਸ ਦੇ ਬਾਵਜੂਦ ਸ. ਮਜੀਠੀਆ ਹਰਮਨਪਿਆਰੇ ਆਗੂ ਵਜੋਂ ਹੋਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਦੇ ਕੰਮਕਾਜੀ ਸਲੀਕੇ ਅਤੇ ਬੋਲਬਾਣੀ ਨੂੰ ਨੌਜਵਾਨ ਬੇਹੱਦ ਪਸੰਦ ਕਰ ਰਹੇ ਹਨ। ਜਨਤਕ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੇ ਭਾਸ਼ਣਾਂ ਉ¤ਪਰ ਨੌਜਵਾਨਾਂ ਵੱਲੋਂ ਸਭ ਤੋਂ ਵਧ ਜੈਕਾਰੇ ਲਗਦੇ ਦੇਖੇ ਜਾ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉ¤ਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਬਾਅਦ ਸ. ਮਜੀਠੀਆ ਅਕਾਲੀ ਦਲ ਵਿੱਚ ਸਭ ਤੋਂ ਵਧ ਹਰਮਨਪਿਆਰੇ ਅਤੇ ਮਜ਼ਬੂਤ ਆਗੂ ਹਨ। ਉਨ੍ਹਾਂ ਦੇ ਸਾਰੇ ਹੀ ਪ੍ਰੋਗਰਾਮਾਂ ਵਿੱਚ ਆਪ ਮੁਹਾਰੇ ਵੱਡੀ ਭੀੜ ਜੁੜਦੀ ਹੈ। ਛੋਟੀ ਉਮਰ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਵਿੱਚ ਬੇਹੱਦ ਸ਼ਕਤੀਸ਼ਾਲੀ ਮੰਤਰੀ ਤਸਲੀਮ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ, ਮਾਲ ਵਿਭਾਗ ਸਮੇਤ ਉਹ ਕਈ ਅਹਿਮ ਵਿਭਾਗਾਂ ਦਾ ਕੰਮ ਬਾਖੂਬੀ ਦੇਖ ਰਹੇ ਹਨ। ਮਾਲ ਵਿਭਾਗ ਦੇ ਕੰਮ-ਕਾਜ ਨੂੰ ਸੁਚਾਰੂ ਰੂਪ ਵਿੱਚ ਲਿਆਉਣ ਲਈ ਉਨ੍ਹਾਂ ਨੇ ਇਨਕਲਾਬੀ ਕਦਮ ਚੁੱਕੇ ਹਨ। ਲੋਕ ਸੰਪਰਕ ਵਿਭਾਗ ਦੇ ਮੰਤਰੀ ਵਜੋਂ ਉਨ੍ਹਾਂ ਨੇ ਮੀਡੀਆ ਲਈ ਵੀ ਯਾਦਗਾਰੀ ਕੰਮ ਕੀਤਾ ਹੈ। ਸੂਰਜੀ ਊਰਜਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਹਨ। ਅੰਮ੍ਰਿਤਸਰ ਵਿੱਚ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਆਮਦ ਮੌਕੇ ਇਸ ਸਾਲ ਜੂਨ ਮਹੀਨੇ ਕੀਤੇ ਗਏ ਵੱਡੇ ਇਕੱਠ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਤਾਜ਼ਾ ਸਿਆਸੀ ਸਰਗਰਮੀ ਤਹਿਤ ਉਨ੍ਹਾਂ ਵੱਲੋਂ ਮੁਕਤਸਰ ਦੇ ਇਲਾਕੇ ਵਿੱਚ ਬੇਮਿਸਾਲ ਰੋਡ ਸ਼ੋਅ ਕੀਤਾ ਗਿਆ, ਜਿਸ ਨੂੰ ਨੌਜਵਾਨਾਂ, ਅਕਾਲੀ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਭਾਰੀ ਹੁੰਗਾਰਾ ਭਰਿਆ ਗਿਆ। ਉਨ੍ਹਾਂ ਦਾ ਇਹ ਰੋਡ ਸ਼ੋਅ 12 ਕਿੱਲੋਮੀਟਰ ਤੋਂ ਵਧ ਲੰਬਾ ਸੀ। ਇਸੇ ਤਰ੍ਹਾਂ ਬੀਤੇ ਕੱਲ੍ਹ ਮੁਹਾਲੀ ਤੋਂ ਲੈ ਕੇ ਪਟਿਆਲੇ ਤੱਕ ਕੱਢਿਆ ਗਿਆ ਰੋਡ ਸ਼ੋਅ ਵੀ ਇੱਕ ਦੰਦਕੱਥਾ ਬਣ ਗਿਆ ਹੈ। ਇਹ ਦੋਵੇਂ ਖੇਤਰ ਰਿਵਾਇਤੀ ਤੌਰ ’ਤੇ ਸ. ਮਜੀਠੀਆ ਦੀ ਕਰਮ ਭੂਮੀ ਨਹੀਂ ਹਨ। ਨਾ ਹੀ ਉਨ੍ਹਾਂ ਵੱਲੋਂ ਇਸ ਖੇਤਰ ਵਿੱਚ ਪਹਿਲਾਂ ਕੋਈ ਵੱਡੀ ਸਰਗਰਮੀ ਕੀਤੀ ਗਈ ਹੈ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਨੂੰ ਵੱਡਾ ਹੁੰਗਾਰਾ ਕਾਫੀ ਅਰਥ ਰੱਖਦਾ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਹ ਆਮ ਲੋਕਾਂ ਖਾਸ ਕਰਕੇ ਨੌਜਵਾਨ ਵੋਟਰਾਂ ਲਈ ਇੱਕ ਆਦਰਸ਼ ਆਗੂ ਵਜੋਂ ਸਥਾਪਿਤ ਹੋ ਚੁੱਕੇ ਹਨ। ਉਨ੍ਹਾਂ ਦੀ ਇਹ ਹਰਮਨ ਪਿਆਰਤਾ ਵਿਰੋਧੀ ਸਿਆਸੀ ਧਿਰਾਂ ਦੀ ਨੀਂਦ ਉਡਾਉਣ ਵਾਲੀ ਹੈ। ਸ. ਮਜੀਠੀਆ ਦੀ ਖਿੱਚ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਸ. ਮਜੀਠੀਆ ਦੇ ਕਾਰਜਕਾਲ ਨੂੰ ਸੁਨਹਿਰੀ ਸਮੇਂ ਵਜੋਂ ਯਾਦ ਕੀਤਾ ਜਾਂਦਾ ਹੈ। ਹੁਣ ਉਹ ਯੂਥ ਅਕਾਲੀ ਦਲ ਦੇ ਸਰਪ੍ਰਸਤ ਵਜੋਂ ਨੌਜਵਾਨਾਂ ਨੂੰ ਜੱਥੇਬੰਦ ਕਰਨ ਵਿੱਚ ਰੁੱਝੇ ਹੋਏ ਹਨ। ਪਹਿਲੀ ਵਾਰ ਉਨ੍ਹਾਂ ਨੇ ਯੂਥ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਲੀਹਾਂ ’ਤੇ ਨਵੇਂ ਸਿਰੇ ਤੋਂ ਜੱਥੇਬੰਦ ਕਰਕੇ ਨੌਜਵਾਨਾਂ ਨੂੰ ਅਕਾਲੀ ਸਫਾਂ ਵੱਲ ਖਿੱਚਿਆ ਹੈ। ਅਕਾਲੀ ਦਲ ਨਾਲ ਜੁੜੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣਾ ਕਾਫੀ ਚੁਣੋਤੀਪੂਰਨ ਕਾਰਜ ਸੀ। ਸ. ਮਜੀਠੀਆ ਨੇ ਆਪਣੇ ਨਿਵੇਕਲੇ ਕੰਮ ਢੰਗ ਨਾਲ ਇਕੱਲੇ-ਇਕੱਲੇ ਨੌਜਵਾਨ ਨੂੰ ਇਸ ਲਈ ਪ੍ਰੇਰਿਆ ਅਤੇ ਯੂਥ ਵਿੰਗ ਵਿੱਚ ਸਨਮਾਨਯੋਗ ਅਹੁਦੇ ਦੇ ਕੇ ਨਿਵਾਜਿਆ। ਯੂਥ ਵਿੰਗ ਵਿੱਚ ਪਹਿਲੀ ਵਾਰ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੇ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸ. ਮਜੀਠੀਆ ਵੱਲੋਂ ਨੌਜਵਾਨ ਆਗੂਆਂ ਨੂੰ ਆਪਣੇ-ਆਪਣੇ ਹਲਕੇ ਵਿੱਚ ਆਜ਼ਾਦ ਤੌਰ ’ਤੇ ਸਰਗਰਮੀ ਦੇ ਹੱਕ ਦਿੱਤੇ ਗਏ ਹਨ। ਹੇਠਲੇ ਪੱਧਰ ’ਤੇ ਜੱਥੇਬੰਦੀ ਬਣਾਉਣ ਦੇ ਅਧਿਕਾਰ ਦੇਣ ਦਾ ਵੀ ਚੰਗਾ ਪ੍ਰਭਾਵ ਪਿਆ ਹੈ। ਕੁੱਲ ਮਿਲਾ ਕੇ ਸ. ਮਜੀਠੀਆ ਦਾ ਵਧ ਰਿਹਾ ਪ੍ਰਭਾਵ ਤੇ ਸਿਆਸੀ ਸਰਗਰਮੀ ਚੋਣਾਂ ਮੌਕੇ ਅਕਾਲੀ ਦਲ ਲਈ ਇੱਕ ਵੱਡਾ ਸਹਾਰਾ ਬਣ ਕੇ ਉ¤ਭਰ ਰਹੀ ਹੈ।

WRITTEN BY