Skip to content
Independent perspectives. Global stories.
BREAKING

ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 37 ਲੱਖ ਦੀ ਰਾਸ਼ੀ ਦੇ ਚੈ¤ਕ ਵੰਡੇ

Share this story

check_sample ਗਿੱਦੜਬਾਹਾ, 5 ਅਕਤੂਬਰ (ਦਵਿੰਦਰ ਬਾਘਲਾ)- ਬੀਤੇ ਦਿਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਗਿੱਦੜਬਾਹਾ ਨੂੰ ਵਿਕਾਸ ਕਾਰਜਾਂ ਲਈ ਐਲਾਨੀ ਗਈ ਰਾਸ਼ੀ ਦੇ ਚੈਕ ਅੱਜ ਹਲਕਾ ਇੰਚਾਰਜ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਚਾਇਤਾਂ ਨੂੰ ਸੌਂਪੇ। ਵੱਖ ਵੱਖ ਪਿੰਡਾਂ ਵਿਚ ਆਪਣੇ ਸੰਬੋਧਨ ਦੌਰਾਨ ਡਿੰਪੀ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਜਿਲ੍ਹਾ ਵੀ ਵਿਕਾਸ ਹੋਇਆ ਹੈ ਅਕਾਲੀ ਦਲ-ਭਾਜਪਾ ਦੀ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਗਿੱਦੜਬਾਹਾ ਨੂੰ ਵੀ ਵਿਕਾਸ ਲਈ ਮਿਲ ਰਹੇ ਖੁੱਲ੍ਹੇ ਗੱਫੇ ਵੀ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੀ ਬਦੌਲਤ ਹੀ ਹਨ। ਉਨ੍ਹਾ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ, ਜਦਕਿ ਹੋਰਨਾਂ ਪਾਰਟੀਆਂ ਦੇ ਆਗੂ ਸਿਰਫ਼ ਗੱਲਾਂ ਕਰਕੇ ਹੀ ਲੋਕਾਂ ਦਾ ਪੇਟ ਭਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨਉਨ੍ਹਾ ਕਿਹਾ ਕਿ ਹੁਣ ਸਮਾਂ ਹੈ ਕਿ ਲੋਕਾਂ ਨੂੰ ਆਪਣੇ ਸਹੀ ਹਮਦਰਦ ਦੀ ਚੋਣ ਕਰਨ ਦਾ। ਉਨ੍ਹਾ ਕਿਹਾ ਕਿ ਲੋਕ ਦੱਸਣ ਕਿ ਪਿਛਲੇ 5 ਸਾਲਾਂ ਦੌਰਾਨ ਹਲਕਾ ਵਿਧਾਇਕ ਨੇ ਹਲਕੇ ਦੇ ਲੋਕਾਂ ਲਈ ਕੀ ਕੀਤਾ, ਜਦਕਿ ਦਿੱਲੀ ਤੋਂ ਆਈ ਇਕ ਹੋਰ ਪਾਰਟੀ ਜਿਸ ਦੇ ਆਗੂ ਅਕਾਲੀ ਦਲ ਨੂੰ ਹਰ ਸਮੇਂ ਨਿੰਦਦੇ ਰਹਿੰਦੇ ਹਨ ਪਰ ਉਸ ਪਾਰਟੀ ਦੇ ਸਾਰੇ ਆਗੂ ਉੱਪਰ ਤੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਵਿਚ ਘਿਰੇ ਹੋਏ ਹਨ ਅਤੇ ਪੰਜਾਬ ਨੂੰ ਨਵਾਂ ਬਦਲ ਦੇਣ ਦਾ ਢਿਡੋਰਾ ਪਿੱਟ ਰਹੇ ਹਨ, ਜਦਕਿ ਪੰਜਾਬ ਦੇ ਵਿਕਾਸ ਨੂੰ ਲੈ ਕੇ ਉਨ੍ਹਾ ਕੋਲ ਕੋਈ ਏਜੰਡਾ ਨਹੀਂ ਹੈ। ਡਿੰਪੀ ਢਿੱਲੋਂ ਨੇ ਲੋਕਾਂ ਨੂੰ ਕਾਂਗਰਸ ਅਤੇ ਟੋਪੀ ਵਾਲੀ ਪਾਰਟੀ ਤੋਂ ਸੁਚੇਤ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਉਕਤ ਪਾਰਟੀਆਂ ਦੇ ਆਗੂ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੇ। ਇਸ ਮੌਕੇ ਡਿੰਪੀ ਢਿੱਲੋਂ ਨੇ ਅੱਜ ਖਿੜਕੀਆਂਵਾਲਾ, ਭੂੱਟੀਵਾਲਾ, ਸਮਾਘ ਮੋੜ, ਆਸ ਬੁੱਟਰ, ਸੂਰੇਵਾਲਾ, ਵਾੜਾਕਿਸ਼ਨਪੁਰਾ, ਗੁੜੀਸੰਘਰ, ਧੂਲਕੋਟ ਅਤੇ ਕਾਉਣੀ ਨੂੰ ਕੁੱਲ ਇਕ ਕਰੋੜ 37 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਪੰਚਾਇਤਾਂ ਨੂੰ ਸੌਂਪੇ। ਇਸ ਮੌਕੇ ਉਨ੍ਹਾ ਦੇ ਨਾਲ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਾਰਟੀ ਵਰਕਰ ਹਾਜ਼ਰ ਸਨ।

WRITTEN BY