Skip to content
Independent perspectives. Global stories.
BREAKING

ਡਾ. ਹਮਦਰਦ ਦੀ 8ਵੀਂ ਸੰਗੀਤਕ ਐਲਬਮ ‘ਆਸਥਾ’ ਅੱਜ ਹੋਵੇਗੀ ਲੋਕ ਅਰਪਣ

Share this story

ਜਲੰਧਰ, 6 ਅਕਤੂਬਰ (ਪਰਨੀਤ ਕੌਰ)- ਪੰਜਾਬੀ ਸੰਗੀਤ ਦੀ ਦੁਨੀਆ ਨੂੰ ਬਦਲਣ ਲਈ ਯਤਨਸ਼ੀਲ, ਪੰਜਾਬੀ ਮੀਡੀਆ ਦੇ ਸਰਤਾਜ ਅਤੇ ਅਜੀਤ ਦੇ ਮੁੱਖ ਸੰਪਾਦਕ ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਦੀ 8ਵੀਂ ਸੰਗੀਤਕ ਐਲਬਮ ‘ਆਸਥਾ’ ਅੱਜ 7 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਇੱਕ ਵਿਸ਼ੇਸ਼ ਲੋਕ ਅਰਪਣ ਕੀਤੀ ਜਾਵੇਗੀ। ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੋਰ ਕਰਨਗੇ। ਡਾ. ਹਮਦਰਦ ਇਸ ਤੋਂ ਪਹਿਲਾਂ ਬਹੁਤ ਹੀ ਸ਼ਾਨਦਾਰ 7 ਐਲਬਮਾਂ ‘ਲੋਕ ਗੀਤ’, ਜਜ਼ਬਾਤ, ਆਹਟ, ਸਿਜਦਾ, ਖੁਸ਼ਬੂ, ਸ਼ਰਧਾਂਜਲੀ ਅਤੇ ਮੇਰੀ ਪਸੰਦ ਭੇਟ ਕਰ ਚੁੱਕੇ ਹਨ।

WRITTEN BY