ਅਨੇਕਾਂ ਸਮੱਸਿਆਵਾਂ ‘ਚ ਘਿਰਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚੰਗੇ ਦਿਨਾਂ ਦੀ ਆਸ ‘ਚ

ਸ਼ਹੀਦ ਭਗਤ ਸਿੰਘ ਨਗਰ- ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਵਿੱਚ ਆ ਰਹੀਆ ਸਮੱਸਿਆ ਜਿਵੇਂ ਕਿ ਨਵਾ ਬਣਿਆ ਮਿੰਨੀ ਸੈਕਟਰੀ ਏਟ ਬਹੁੱਤ ਹੀ ਵਧੀਆ ਇਮਾਰਤ ਕਰੋੜਾ ਦੀ ਲਾਗਤ ਨਾਲ ਬਣਾਈ ਗਈ ਹੈ।ਆਮ ਲੋਕਾ ਵਿੱਚ ਬਹੁੱਤ ਖੁਸੀ ਦਾ ਮਾਹੋਲ ਸੀ ਕਿ ਇੱਕੋ ਜਗ੍ਹਾ ਸਾਰੇ ਜਿਲ੍ਹੇ ਦੇ ਕੰਮ ਹੋਣਗੇ।ਐਸ ਐਸ ਪੀ ਆਫਿਸ ਸਿੱਟੀ ਥਾਣੇ ਨਾਲ ਨਾਲ ਕਰੋੜਾ ਰੁਪਏ ਲਗਾਕੇ ਬਿਲਡਿੰਗ ਤਿਆਰ ਕੀਤੀ ਗਈ ਸੀ ਹੁਣ ਉਹ ਆਫਿਸ ਨਵੀ ਬਿਲਡਿੰਗ ਵਿੱਚ ਆ ਜਾਵੇਗਾ।ਸਿਵਲ ਹਸਪਤਾਲ ਨਵਾਸ਼ਹਿਰ ਜ਼ੋ ਪਹਿਲਾ ਚੱਲਦਾ ਸੀ।ਉਹ ਸਹਿਰ ਤੋ ਕਾਫੀ ਦੂਰੀ ਪਿੰਡ ਬਰਨਾਲਾ ਕਲਾ ਦੀ ਜਮੀਨ ਵਿੱਚ ਬਣਾਇਆ ਗਿਆ ਹੈ। ਉਸ ਜਗ੍ਹਾ ਗਰੀਬ ਵਿਆਕਤੀਆ ਨੂੰ ਜਾਣਾ ਬੜ੍ਹਾ ਮੁਸਕਲ ਹੁੰਦਾ ਹੈ।ਮਾਨਯੌਗ ਅਦਾਲਤਾ ਨਵੇਂ ਬਣੇ ਕੰਪਲੈਕਸ ਡਿਪਟੀ ਕਮਿਸ਼ਨਰ ਦੇ ਨਾਲ ਹੀ ਲੱਗਦੀਆ ਸਨ।ਮਾਨਯੌਗ ਅਦਾਲਤ ਵੀ ਹਸਪਤਾਲ ਦੇ ਕੋਲ ਚੱਲੇ ਜਾਣਗੀਆ ਜ਼ੋ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਬਿਲਡਿੰਗ ਤਿਆਰ ਕੀਤੀ ਗਈ ਹੈ।ਇਥੇ ਵਕੀਲ ਭਾਈਚਾਰੇ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇਗਾ ਕਿਉਕਿ ਸਾਰੇ ਦਫਤਰ ਅਲੱਗ ਅਲੱਗ ਹੋ ਚੁੱਕੇ ਹਨ।ਕੇਸਾ ਦੇ ਨਿਪਟਾਰੇ ਲਈ ਵੀ ਦੇਰੀ ਹੋਵੇਗੀ ਵਕੀਲਾ ਨੂੰ ਇੱਕ ਦੂਸਰੀ ਜਗ੍ਹਾ ਜਾਣ ਵਾਸਤੇ ਕਾਫੀ ਸਮਾ ਲੱਗਿਆ ਕਰੇਗਾ।ਖਰੜ ਤੋ ਬੰਗਾ ਤੱਕ ਸੜਕ ਆਵਾਜਾਈ ਥੋੜੇ ਸਮੇਂ ਅੰਦਰ ਬੰਗਾ ਪੁਲ ਤਿਆਰ ਹੋਕੇ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਜਾਵੇਗਾ।ਸਹਿਰ ਅੰਦਰ ਰੇਹੜੀਆ ਵਾਲਿਆ ਨੂੰ ਪੂਰਵ ਡਿਪਟੀ ਕਮਿਸਨਰ ਕ੍ਰਿਸ਼ਨ ਕੁਮਾਰ ਵਲੋ ਬੱਸ ਅੱਡੇ ਦੇ ਨਾਲ ਜਗ੍ਹਾ ਦਿੱਤੀ ਗਈ ਸੀ ਉਹ ਆਪਣਾ ਰੁਜਗਾਰ ਉਥੇ ਚਲਾਉਣ। ਉਨ੍ਹਾ ਦੀ ਬਦਲੀ ਤੋ ਬਾਅਦ ਸਹਿਰ ਅੰਦਰ ਕਾਫੀ ਰੇਹੜੀਆ ਕਾਰਨ ਟ੍ਰੈਫਿਕ ਸਮੱਸਿਆ ਆ ਰਹੀ ਹੈ। ਕੋਠੀ ਰੋਡ ਐਨਾ ਖੁੱਲਾ ਹੈ ਦੁਕਾਨਦਾਰਾ ਦੇ ਅੱਗੇ ਰੇਹੜ੍ਹੀ ਫੜ੍ਹੀ ਵਾਲਿਆ ਨੇ ਸਰਕਾਰੀ ਸੜਕਾ ਤੇ ਨਜਾਇਜ਼ ਕਬਜੇ ਕੀਤੇ ਹੋਏ ਹਨ। ਇਸੀ ਤਰਾ ਸਾਰੇ ਬਜਾਰਾ ਵਿੱਚ ਨਜਾਇਜ਼ ਕਬਜਿਆ ਦੀ ਭਰਮਾਰ ਹੈ। ਇਸ ਸਬੰਧੀ ਪਹਿਲਾ ਕਈ ਬਾਰ ਅਖਵਾਰਾ ਵਿੱਚ ਖਬਰਾ ਲੱਗ ਚੁੱਕੀਆ ਹਨ ਪਰ ਨਗਰ ਕੋਸਲ ਇਸ ਮਾਮਲੇ ਵਿੱਚ ਆਪਣੀ ਅਣਗਹਿਲੀ ਵਰਤਦਾ ਨਜਰ ਆ ਰਿਹਾ ਹੈ।ਪਰ ਸਰਕਾਰ ਵਲੋ ਦਾਹਵੇ ਤਾ ਬੜ੍ਹੇ ਬੜ੍ਹੇ ਕੀਤੇ ਜਾ ਰਹੇ ਸੀ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾਇਆ ਜਾਵੇਗਾ।ਉਹ ਸਮਾ ਅਜੈ ਬਹੁੱਤ ਦੂਰ ਹੈ ਕਿਉਕਿ ਜਦੋ ਤੱਕ ਵੋਟਾ ਦੀ ਰਾਜਨੀਤੀ ਸਾਡੇ ਦੇਸ ਅੰਦਰੋ ਨਹੀਂ ਜਾਦੀ ਉਦੋ ਤੱਕ ਕਾਨੂੰਨ ਲਾਗੂ ਕਰਨ ਵਾਲੇ ਰਾਜਨੇਤਾ ਹੀ ਮੁੜ ਸਤਾ ਵਿੱਚ ਨਹੀਂ ਆਉਦੇ ਇਸੀ ਡਰ ਕਾਰਨ ਇਹ ਸਭ ਕੁੱਝ ਹੋ ਰਿਹਾ ਹੈ।ਕਰਾਈਮ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਰੇਆਮ ਪੰਜਾਬ ਅੰਦਰ ਗੈਗਸਟਰਾ ਦਾ ਵਧਨਾ ਚਿੰਨਤਾ ਦਾ ਵਿਸ਼ਾ ਹੈ।ਪੁਲਿਸ ਪ੍ਰਸਾਸਨ ਕੋਲ ਕਈ ਕੇਸ ਪੈਡਿੰਗ ਪਏ ਹਨ ਕਈ ਕੇਸਾ ਵਿੰਚ ਆਰੋਪੀ ਪੁਲਿਸ ਪਕੜ ਤੋ ਬਾਹਰ ਹਨ। ਜਿਲ੍ਹਾ ਸਹੀਦ ਭਗਤ ਸਿੰਘ ਨਗਰ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਪਰ ਸਿਵਲ ਹਸਪਤਾਲ ਦਾ ਨਾਮ ਰੱਖਿਆ ਗਿਆ ਸੀ।ਸਹੀਦਾ ਦਾ ਨਾਮ ਪਰ ਸਿਵਲ ਹਸਪਤਾਲ ਸਹੀਦ ਭਗਤ ਸਿੰਘ ਨਗਰ ਵਿੱਚ ਬਣਿਆ ਹੈ।ਕਰੋੜਾ ਦੀ ਲਾਗਤ ਨਾਲ ਬਣੀ ਬਿਲਡਿੰਗ ਵਿੱਚ ਡਾਕਟਰਾ ਦੀ ਘਾਟ ਹੋਣ ਕਰਕੇ ਮਰੀਜਾ ਨੂੰ ਪ੍ਰਾਈਵੇਟ ਹਸਪਤਾਲਾ ਦਾ ਰੁੱਖ ਮਜਬੂਰੀ ਵੱਸ ਕਰਨਾ ਪੈ ਰਿਹਾ ਹੈ।ਐਬੂਲੈਸ ਸੇਵਾਵਾ ਦਾ ਵੀ ਸਰਕਾਰੀ ਹਸਪਤਾਲ ਵਿੱਚ ਮਾੜ੍ਹਾ ਹਾਲ ਹੈ।ਡਰਾਈਵਰਾ ਦੀ ਕਮੀ ਹੋਣ ਕਰਕੇ ਪ੍ਰਾਈਵੇਟ ਐਬੂਲੈਸਾ ਜਿਅਦਾ ਵਰਤੋ ਵਿਚ ਲਿਆਦੀਆ ਜਾ ਰਹੀਆ ਹਨ।ਪ੍ਰਾਈਵੇਟ ਹਸਪਤਾਲਾ ਦੇ ਖਰਚੇ ਨਾ ਚੁੱਕਣ ਕਰਕੇ ਕਈ ਗਰੀਬ ਇਲਾਜ ਤੋ ਵਾਝੇ ਰਹਿ ਰਹੇ ਹਨ।ਕੁੱਝ ਨਿੱਜੀ ਹਸਪਤਾਲਾ ਵਿੱਚ ਕਾਫੀ ਲੁੱਟ ਮਚੀ ਹੋਈ ਹੈ। ਆਉਣ ਵਾਲੇ ਦਿਨਾ ਵਿੱਚ ਪ੍ਰਾਈਵੇਟ ਹਸਪਤਾਲਾ ਤੇ ਖਤਰੇ ਦੇ ਬਦਲ ਮੰਡਰਾਅ ਸਕਦੇ ਹਨ।ਪਬਲਿਕ ਹਰ ਜਗ੍ਹਾ ਪਰੇਸ਼ਾਨ ਹੈ।ਸਰਕਾਰ ਨੂੰ ਹੇਠਲੇ ਪੱਧਰ ਤੇ ਧਿਆਨ ਦੇਕੇ ਇਹ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।ਪ੍ਰਾਈਵੇਟ ਕਾਲਜਾ ਦੀਆ ਫੀਸਾ ਤੋ ਦੁੱਖੀ ਹੋਏ ਮਾਪਿਆ ਨੇ ਆਪਣੇ ਬੱਚਿਆ ਦੀ ਪੜਾਈ ਛੁਡਵਾ ਦਿੱਤੀ ਹੈ।ਜਿਲ੍ਹੇ ਅੰਦਰ ਸਰਕਾਰੀ ਕਾਲਜ ਦਾ ਐਲਾਨ ਤਾ ਹੋ ਚੁੱਕਾ ਹੈ।ਜਿਲ੍ਹੇ ਅੰਦਰ ਲੜਕੀਆ ਦੇ ਜਿਆਦਾ ਕੇਸ ਹੋ ਰਹੇ ਹਨ।ਕਈਆ ਲੜਕੀਆ ਨੂੰ ਇੰੱਨਸਾਫ ਨਾ ਮਿਲਣ ਤੇ ਮਜਬੂਰੀ ਵੱਸ ਤਲਾਕ ਹੋਏ ਹਨ।ਸਰਕਾਰ ਨੂੰ ਪੈਰਵਈ ਅਫਸਰਾ ਦੀ ਜਾਚ ਕਰਨੀ ਚਾਹੀਦੀ ਹੈ ਕੀ ਫਰਿਆਦੀਆ ਨੂੰ ਇੰਨਸਾਫ ਮਿਲ ਰਿਹਾ ਹੈ ਜਾ ਨਹੀਂ।ਹਰ ਦਫਤਰਾ ਵਿੱਚ ਭਰਤੀ ਪੂਰੀ ਹੋਣੀ ਚਾਹੀਦੀ ਹੈ।ਪਬਲਿਕ ਨੂੰ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ।ਜਿਲ੍ਹਾ ਸਹੀਦ ਭਗਤ ਸਿੰਘ ਨਗਰ ਐਨ ਆਰ ਆਈ ਬਿਲਟ ਹੋਣ ਕਰਕੇ ਜਿਆਦਾ ਤਰ ਵਸੋ ਵਿਦੇਸਾ ਵਿੱਚ ਆਮ ਲੋਕਾ ਦੀ ਹੈ।ਕਾਫੀ ਮਾਮਲੇ ਐਨ ਆਰ ਆਈ ਦੀਆ ਜਮੀਨਾ ਜਾਇਦਾਦਾ ਸਬੰਧੀ ਥਾਣਿਆ ਵਿੱਚ ਚੱਲ ਰਹੇ ਹਨ।ਵਿਆਹੁੱਤਾ ਲੜਕੀਆ ਦੇ ਵੀ ਕੇਸ ਥਾਣਿਆ ਅੰਦਰ ਚੱਲ ਰਹੇ ਹਨ।ਸਰਕਾਰ ਨੂੰ ਇੱਧਰ ਵੀ ਧਿਆਨ ਦੇਣ ਦੀ ਕਾਫੀ ਜਰੂਰਤ ਹੈ।ਰੈਵੀਨਿਊ ਕੇਸਾ ਵਿੱਚ ਪਬਲਿਕ ਨੂੰ ਕਾਫੀ ਖੱਜਲ ਖੁਆਰੀ ਹੋ ਰਹੀ ਹੈ।ਕੁੱਝ ਕੇਸ ਕਾਰਜਪਾਲਿਕਾ ਦੇ ਅਫਸਰਾ ਅਧੀਨ ਹਨ।ਉਨ੍ਹਾ ਵਿੱਚ ਪਬਲਿਕ ਨਿਰਾਸ ਹੋਕੇ ਹੀ ਘਰ ਨੂੰ ਪਰਤਦੀ ਹੈ।ਇਹਨਾ ਵਿੱਚ ਵੀ ਸਰਕਾਰ ਨੂੰ ਸਮਾ ਬੱਧ ਕਰਨਾ ਅਤੀ ਜਰੂਰੀ ਹੈ।ਰੈਵੀਨਿਊ ਮਹਿਕਮੇ ਵਿੱਚ ਵੀ ਮੁਲਾਜਮਾ ਦੀ ਕਮੀ ਪਾਈ ਜਾ ਰਹੀ ਹੈ।ਇਸ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਜਰੂਰਤ ਹੈ।ਮਹਿਕਮਾ ਪੰਜਾਬ ਰਾਜ ਪਾਵਰ ਕਾਰਪੋਰੇਸਨ ਵਿੱਚ ਵੀ ਮੁਲਾਜਮਾ ਦੀ ਭਾਰੀ ਕਮੀ ਕਾਰਨ ਆਉਣ ਵਾਲੇ ਪੈੜ੍ਹੀ ਸੀਜਨ ਵਿੱਚ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇਗਾ।ਨੌਜਵਾਨ ਪੀੜ੍ਹੀ ਲੜਕੇ ਲੜਕੀਆ ਰੁਜਗਾਰ ਨਾ ਮਿਲਣ ਕਰਕੇ ਮਜਬੂਰੀ ਵੱਸ ਏਜੰਟਾ ਤੋ ਠੱਗੇ ਜਾ ਰਹੇ ਹਨ ਜ਼ੋ ਕਿ ਵਿਦੇਸ਼ਾ ਦਾ ਰੁੱਖ ਕਰ ਰਹੇ ਹਨ।ਮਹਿੰਗੀਆ ਜਮੀਨਾ ਕੋਢੀ ਭਾਅ ਵੇਚਕੇ ਵਿਦੇਸ ਜਾਕੇ ਕੰਮ ਕਰਨਾ ਵਧੀਆ ਸਮਝ ਰਹੇ ਹਨ।

Send this to a friend