ਆਰੀਆਭੱਟ ਨੂੰ ਭਾਰਤ ਦਾ ਪਹਿਲਾ ਗਣਿਤ ਵਿਗਿਆਨੀ ਅਤੇ ਖਗੋਲ ਸ਼ਾਸਤਰੀ ਕਿਹਾ ਜਾਵੇ ਤਾਂ ਕੋਈ ਅਣ ਕਥਨੀ ਨਹੀਂ ਹੋਵੇਗੀ ਉਨ੍ਹਾਂ ਨੂੰ ਗਣਿਤ ਬਾਰੇ ਬਹੁਤ ਹੀ ਅਧਿਕ ਜਾਣਕਾਰੀ ਸੀ ਉਨ੍ਹਾਂ ਨੇ ਆਪਣੀ ਸਦੀ ਵਿੱਚ ਗਣਿਤ ਅਤੇ ਖਗੋਲਸ਼ਾਸਤਰ ਉੱਤੇ ਬਹੁਤ ਕੰਮ ਕੀਤਾ । ਭਾਰਤ ਦੇ ਇਤਿਹਾਸ ਵਿੱਚ ਜਿਸ ਕਾਲ ਨੂੰ ਗੁਪਤ ਕਾਲ ਜਾਂ ਸਵਰਨ ਯੁੱਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਸਮੇਂ ਭਾਰਤ ਵਿੱਚ ਸਾਹਿਤ , ਕਲਾ ਅਤੇ ਵਿਗਿਆਨ ਦੇ ਖੇਤਰ ਵਿੱਚ ਬਹੁਤ ਪ੍ਰਗਤੀ ਹੋਈ ਉਸ ਸਮੇਂ ਮਗਧ ਵਿੱਚ ਸਥਿਤ ਨਾਲੰਦਾ ਯੂਨੀਵਰਸਿਟੀ ਵਿਗਿਆਨ ਦਾ ਪ੍ਰਮੁੱਖ ਕੇਂਦਰ ਸੀ। ਦੇਸ਼ ਵਿਦੇਸ਼ ਤੋਂ ਲੋਕ ਇੱਥੇ ਗਿਆਨ ਪ੍ਰਾਪਤ ਕਰਨ ਆਉਂਦੇ ਸਨ। ਇਸ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦਾ ਇੱਕ ਵਿਸ਼ੇਸ਼ ਵਿਭਾਗ ਸੀ । ਇੱਕ ਪੁਰਾਤਨ ਸ਼ਲੋਕ ਦੇ ਅਨੁਸਾਰ ਆਰੀਆਭੱਟ ਨਾਲੰਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਹਨ । ਆਰੀਆਭੱਟ ਭਾਰਤ ਦੇ ਗਣਿਤ ਵਿਗਿਆਨੀਆਂ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ ਉਨ੍ਹਾਂ ਨੇ 120 ਅਰਧ ਛੰਦਾਂ ਵਿੱਚ ਜੋਤਿਸ਼ ਸ਼ਾਸਤਰ ਦੇ ਸਿਧਾਂਤ ਅਤੇ ਉਸ ਨਾਲ ਸਬੰਧਿਤ ਗਣਿਤ ਦੇ ਸੂਤਰਾਂ ਨੂੰ ਆਪਣੇ ਗ੍ਰੰਥ ‘ਆਰੀਆਭੱਟੀਆ’ ਵਿੱਚ ਲਿਖਿਆ ।ਆਰੀਆਭੱਟ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ਇਸ ਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ ਪਰ ਉਨ੍ਹਾਂ ਨੇ ਆਪਣੀ ਕਿਤਾਬ ਆਰੀਆਭੱਟੀਆ ਵਿੱਚ ਆਪਣੇ ਜਨਮ ਸਥਾਨ ਸਬੰਧੀ ਆਪਣੇ ਵਿਚਾਰ ਦਿੱਤੇ ਹਨ ਕਿ ਉਨ੍ਹਾਂ ਦਾ ਜਨਮ ਸ਼ਕ ਸੰਮਤ 398 ਵਿੱਚ ਕੁਸਮਪੁਰਾ ਵਿਖੇ ਹੋਇਆ ਜੋ ਕੇ ਹੁਣ ਪਟਨਾ ਵਿੱਚ ਹੈ। ਕੁਝ ਵਿਗਿਆਨੀਆਂ ਦੇ ਅਨੁਸਾਰ ਉਨ੍ਹਾਂ ਦਾ ਜਨਮ ਨਰਮਦਾ ਅਤੇ ਗੋਦਾਵਰੀ ਨਦੀ ਦੇ ਵਿਚਕਾਰ ਸਥਿਤ ਖੇਤਰ ਵਿੱਚ ਹੋਇਆ ਜਿਸ ਨੂੰ ਅਸ਼ਮਕ ਨਾਮ ਨਾਲ ਜਾਣਿਆ ਜਾਂਦਾ ਹੈ । ਇੱਕ ਹੋਰ ਮੱਤ ਅਨੁਸਾਰ ਆਰੀਆਭੱਟ ਕੇਰਲ ਪ੍ਰਾਂਤ ਦੇ ਨਿਵਾਸੀ ਸਨ । ਪਰ ਇਹ ਵੀ ਸਿੱਧ ਹੋ ਚੁੱਕਿਆ ਹੈ ਕਿ ਉਹ ਆਪਣੇ ਜੀਵਨ ਕਾਲ ਵਿੱਚ ਕਿਸੇ ਸਮੇਂ ਕੁਸਮਪੁਰਾ ਵੀ ਓੁੱਚ ਵਿੱਦਿਆ ਪਾਪਤ ਕਰਨ ਲਈ ਆਏ ਸਨ। ਉਨ੍ਹਾਂ ਨੇ ਅਲਜਬਰਾ ਦੇ ਤੱਤਸਮਕ , ਤਿਕੋਣ ਮਿਤੀ ਦੇ ਅਨੁਪਾਤਾਂ ਸਬੰਧੀ ਸੂਤਰ ਦਿੱਤੇ ਹਨ ਜੋ ਕਿ ਅੱਜ ਕੱਲ੍ਹ ਦੇ ਮਾਡਰਨ ਗਣਿਤ ਦੇ ਆਧਾਰ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹਨ । ਗਣਿਤ ਵਿੱਚ ਸਥਾਨਕ ਅੰਕ ਪ੍ਰਣਾਲੀ ਨੂੰ ਸਭ ਤੋਂ ਪਹਿਲਾਂ ਤੀਸਰੀ ਸਦੀ ਵਿੱਚ ਬਕਸ਼ਾਲੀ ਪਾਂਡੂਲਿਪੀ ਵਿੱਚ ਦੇਖਿਆ ਗਿਆ । ਪਰ ਉਨ੍ਹਾਂ ਦੇ ਕੰਮ ਵਿੱਚ ਜ਼ੀਰੋ ਦੇ ਮੁੱਲ ਨੂੰ ਪ੍ਰਤੀਕ ਦੇ ਰੂਪ ਵਿੱਚ ਨਹੀਂ ਲਿਆਂਦਾ ਗਿਆ ਸੀ। ਇੱਕ ਮੱਤ ਅਨੁਸਾਰ ਦੱਸ ਦੀ ਘਾਤ ਦੇ ਲਈ ਇੱਕ ਸਥਾਨ ਧਾਰਕ ਦੇ ਰੂਪ ਵਿੱਚ ਜੀਰੋ ਦਾ ਪ੍ਰਯੋਗ ਆਰੀਆ ਭੱਟ ਨੇ ਹੀ ਆਪਣੀ ਸਥਾਨਕ ਮੁੱਲ ਪ੍ਰਣਾਲੀ ਵਿੱਚ ਕੀਤਾ ਸੀ, ਜਿਸ ਕਾਰਨ ਜ਼ੀਰੋ ਦੀ ਖੋਜ ਦਾ ਸਿਹਰਾ ਆਰੀਆਭੱਟ ਨੂੰ ਹੀ ਜਾਂਦਾ ਹੈ। ਆਰੀਆਭੱਟ ਵੱਲੋਂ ਖੇਤਰਮਿਤੀ ਅਤੇ ਤਿਕੋਣ ਮਿਤੀ ਵਿੱਚ ਦਿੱਤੇ ਗਏ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ । ਓਹਨਾਂ ਨੇ ਕਿਸੇ ਤਿਕੋਣ ਦੇ ਖੇਤਰਫ਼ਲ ਦਾ ਸੂਤਰ ਆਪਣੇ ਇੱਕ ਸ਼ਲੋਕ ਵਿੱਚ ਇਸ ਤਰ੍ਹਾਂ ਦਿੱਤਾ ਹੈ :
”ਦ˜ਥਖਨਅSਘ ੂ¤ਜਟਥਚ”ਧਚ”ਕ੍ਰ ਡਗÎਜ੍ਹ¤ਸ਼ਦਾ” ਖਨਅਥੌਚੁਡਕ੍ਰਞਾਂਚੁÑ”
[ ] ਜਿਸ ਦਾ ਅਰਥ ਹੈ ਕਿਸੇ ਤਿ?ਭੁਜ ਦਾ ਖੇਤਰਫ਼ਲ ਉਸ ਦੇ ਆਧਾਰ ਅਤੇ ਲੰਬ ਦੇ ਗੁਨਣਫ਼ਲ ਦਾ ਅੱਧਾ ਹੁੰਦਾ ਹੈ।
ਆਰੀਆਭੱਟ ਨੇ ਪਾਈ ਦੇ ਨਿਕਟਤਮ ਮੁੱਲ ਉੱਤੇ ਬਹੁਤ ਕੰਮ ਕੀਤਾ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਪਾਈ ਇੱਕ ਅਪਰਿਮੇਯ ਸੰਖਿਆ ਹੈ। ਉਨ੍ਹਾਂ ਦੇ ਅਨੁਸਾਰ ਕਿਸੇ ਚੱਕਰ ਦਾ ਪਰਿਮਾਪ ਅਤੇ ਵਿਆਸ ਦਾ ਅਨੁਪਾਤ 62832 : 20000 ਹੁੰਦਾ ਹੈ ਜਿਸਨੂੰ ਦਸ਼ਮਲਵ ਦੇ ਚਾਰ ਮੁੱਲ ਤੱਕ ਠੀਕ ਪਾਇਆ ਗਿਆ । ਉਨ੍ਹਾਂ ਦੁਆਰਾ ਲਿਖੀ ਕਿਤਾਬ ਆਰੀਆਭੱਟੀਆ ਨੂੰ ਦੋ ਹਿੱਸਿਆਂ ਵਿੱਚ ਲਿਖਿਆ ਹੈ ਜਿਸ ਦਾ ਇੱਕ ਹਿੱਸਾ ਗਣਿਤ ਨਾਲ ਸਬੰਧਤ ਹੈ ਅਤੇ ਦੂਜਾ ਖ਼ਗੋਲਸ਼ਾਸਤਰ ਨਾਲ । ਇਸ ਗ੍ਰੰਥ ਵਿੱਚ ਉਨ੍ਹਾਂ ਨੇ ਪਾਈ ਦੇ ਮੁੱਲ ਨੂੰ ਆਰਕੇਮੀਡੀਜ਼ ਦੁਆਰਾ ਦਿੱਤੇ ਗਏ ਮੁੱਲ ਤੋਂ ਵੀ ਸਹੀ ਰੂਪ ਵਿੱਚ ਨਿਰੂਪਿਤ ਕੀਤਾ ।ਇਸੇ ਗ੍ਰੰਥ ਵਿੱਚ ਹੀ ਉਨ੍ਹਾਂ ਨੇ ਪਹਿਲੀ ਵਾਰ ਉਦਾਹਰਨ ਦੇ ਨਾਲ ਇਹ ਘੋਸ਼ਿਤ ਕੀਤਾ ਕਿ ਪ੍ਰਿਥਵੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ । ਉਨ੍ਹਾਂ ਦੁਆਰਾ ਇਸ ਕਿਤਾਬ ਵਿੱਚ ਦਰਸਾਇਆ ਹੈ ਕਿ ਵੱਖ ਵੱਖ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ ਇਸੇ ਦੇ ਆਧਾਰ ਤੇ ਹੀ ਉਨ੍ਹਾਂ ਨੇ ਅਲੱਗ ਅਲੱਗ ਗ੍ਰਹਿਆਂ ਦੀ ਚਾਲ ਬਾਰੇ ਵੀ ਦੱਸਿਆ ਹੈ । ਆਰੀਆ ਭੱਟ ਨੇ ਆਪਣੇ ਸਮੇਂ ਵਿੱਚ ਹੀ ਦਸ ਦਿੱਤਾ ਸੀ ਕਿ ਇੱਕ ਸਾਲ ਵਿੱਚ 365 ਦਿਨ ,6 ਘੰਟੇ , 12 ਮਿੰਨਟ ਅਤੇ 30 ਸੈਕਿੰਡ ਹੁੰਦੇ ਹਨ ਜਿਸ ਦਾ ਅੱਜ ਕੱਲ੍ਹ ਦੇ ਅਨੁਸਾਰ 3 ਮਿੰਨਟ 20 ਸੈਕਿੰਡ ਦਾ ਹੀ ਫਰਕ ਹੈ। ਖਗੋਲ ਸ਼ਾਸਤਰ ਅਤੇ ਗਣਿਤ ਵਿਗਿਆਨ ਵਿੱਚ ਦਿੱਤੇ। । ਆਰੀਆਭੱਟ ਦੇ ਯੋਗਦਾਨ ਨੂੰ ਯੁੱਗਾਂ ਯੁੱਗਾਂ ਤੱਕ ਯਾਦ ਕੀਤਾ ਜਾਵੇਗਾ , ਕਿਉਂਕਿ ਉਨ੍ਹਾਂ ਦੁਆਰਾ ਦਿੱਤੇ ਗਏ ਸਿਧਾਂਤ ਦੀ ਅੱਜ ਕੱਲ੍ਹ ਦੀਆਂ ਖੋਜਾਂ ਦਾ ਆਧਾਰ ਬਣਦੇ ਆ ਰਹੇ ਹਨ ।ਅੱਜ ਕੱਲ੍ਹ ਦੇ ਗਣਿਤ ਅਤੇ ਵਿਗਿਆਨ ਨਾਲ ਸਬੰਧਤ ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਅਜਿਹੇ ਗਣਿਤ ਵਿਗਿਆਨੀ ਅਤੇ ਖਗੋਲ ਸ਼ਾਸਤਰੀਆਂ ਦੇ ਸਿਧਾਂਤਾਂ ਅਤੇ ਉਨ੍ਹਾਂ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇ।