ਜਾਨਲੇਵਾ ਚਾਈਨਾ ਡੋਰ ‘ਤੇ ਪਾਬੰਦੀ ਜਰੂਰੀ

ਭਾਰਤ ਵਿੱਚ ਪਤੰਗ ਉਡਾਉਣ ਦਾ ਰਿਵਾਜ ਨਵਾਂ ਨਹੀਂ ਸਗੋਂ ਇਹ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਬਸੰਤ ਪੰਚਮੀ ‘ਤੇ ਲਾਹੌਰ ਅਤੇ ਅਮ੍ਰਿਤਸਰ ਦੀ ਪਤੰਗਬਾਜੀ ਵੇਖਣ ਲਈ ਅਤੇ ਪਤੰਗਾ ਉਡਾਉਣ ਲਈ ਲੋਕ ਦੂਰ -ਦੂਰਾਡਿÀਂ ਖਾਸ ਤੌਰ ‘ਤੇ ਆਉਂਦੇ ਹਨ।ਗੁਜਰਾਤ ਵਿੱਚ ਵੀ ਪਤੰਗ ਉਡਾਉਣ ਦੇ ਮੁਕਾਬਲੇ ਹੁੰਦੇ ਹਨ ਪਰ ਇਸ ਗੱਲ ‘ਤੇ ਹੈਰਾਨੀ ਹੁੰਦੀ ਹੈ ਕਿ ਭਾਰਤੀ ਡੋਰ ਦੇ ਨਾਲ ਅਸਮਾਨ ਵਿੱਚ ਛਾ ਜਾਣ ਵਾਲੇ ਪਤੰਗਬਾਜ ਹੁਣ ਕਿਸੇ ਸਾਜਿਸ਼ ਦੇ ਤਹਿਤ ਚੀਨੀ ਡੋਰ ਦੇ ਗੁਲਾਮ ਹੁੰਦੇ ਜਾ ਰਹੇ ।ਚੀਨ ਵੱਲੋਂ ਤਿਆਰ ਕੱਪੜਿਆਂ, ਮੋਬਾਇਲ ਅਤੇ ਬਿਜਲੀ ਦੇ ਸਮਾਨ ਨੇ ਸਾਡੀਆ ਵਪਾਰ ਮੰਡੀਆਂ ‘ਤੇ ਕਬਜਾ ਕਰ ਲਿਆ ਹੈ ।ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਦੀਵਾਲੀ ਵਾਲੇ ਦਿਨ ਲੋਕਾਂ ਦੇ ਘਰਾਂ ਦੇ ਬਾਹਰ ਦਾ ਚਾਨਣ ਅਤੇ ਘਰਾਂ ਦੇ ਅੰਦਰ ਦੀ ਪੂਜਾ ਸਭ ਚੀਨ ਤੋਂ ਬਣ ਕੇ ਆਈਆਂ ਬਿਜਲੀ ਦੀਆਂ ਲੜੀਆਂ ਅਤੇ ਮੂਰਤੀਆਂ ਨਾਲ ਹੋਣ ਲੱਗ ਪਈ ਹੈ। ਸਸਤੇ ਹੋਣ ਕਾਰਨ ਤੋਹਫਿਆਂ ਦੇ ਲੈਣ -ਦੇਣ ਵਿਚ ਵੀ ਚੀਨ ਤੋਂ ਬਣ ਕੇ ਆਈਆਂ ਵਸਤਾਂ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ।ਇਸੇ ਕਾਰਨ ਭਾਰਤੀ ਵਪਾਰ ਅਤੇ ਵਪਾਰੀਆਂ ਦੀ ਆਮਦ ‘ਤੇ ਮਾੜਾ ਪ੍ਰਭਾਵ ਪਿਆ ਹੈ।ਹਾਲਾਂਕਿ ਡੋਕਲਾਮ ਵਿਵਾਦ ਅਤੇ ਚੀਨ ਦੀ ਸਰਹੱਦ ‘ਤੇ ਛੇੜਖਾਨੀ ਤੋਂ ਬਾਅਦ ਸਾਡੇ ਲੋਕਾਂ ਨੂੰ ਥੋੜੀ ਅਕਲ ਆਈ ਹੈ ਅਤੇ ਇਨ੍ਹਾਂ ਨੇ ਚੀਨੀ ਸਮਾਨ ਦੀ ਵਰਤੋਂ ਘੱਟ ਕੀਤੀ ਹੈ ਪਰ ਫਿਰ ਵੀ ਸਾਡੇ ਮੁਲਕ ਵਿੱਚ ਚੀਨੀ ਸਮਾਨ ਦੀ ਖਰੀਦਦਾਰੀ ਜਾਰੀ ਹੀ ਹੈ।ਹੁਣ ਚੀਨ ਤੋਂ ਬਣ ਕੇ ਆਉਣ ਵਾਲੀ ਚਾਈਨਾ ਡੋਰ ਵੀ ਖਤਰਨਾਕ ਸਾਬਤ ਹੋ ਰਹੀ ਹੈ। ਲਗਪਗ ਛੇ ਸਾਲ ਪਹਿਲਾ ਚਾਈਨਾ ਡੋਰ ਦੀ ਧਮਕ ਭਾਰਤੀ ਘਰਾਂ ਅਤੇ ਬਾਜਾਰਾਂ ਵਿੱਚ ਸੁਣਾਈ ਦਿੱਤੀ ਸੀ।ਬੱਚੇ ਅਤੇ ਨੌਜੁਆਨ ਸਾਰੇ ਪਤੰਗ ਉਡਾਉਣ ਤੋਂ ਪਹਿਲਾਂ ਚਾਈਨਾ ਡੋਰ ਬੜੇ ਸ਼ੌਂਕ ਨਾਲ ਲਿਆਉਂਦੇ ਹਨ। ਹੋ ਸਕਦਾ ਕਿ ਸ਼ੁਰੂ-ਸ਼ੁਰੂ ਵਿੱਚ ਇਹ ਡੋਰ ਸਸਤੀ ਵਿਕਦੀ ਹੋਵੇ ਅਤੇ ਪਲਾਸਟਿਕ ਤੋਂ ਬਣੀ ਹੋਣ ਕਾਰਨ ਇਹ ਭਾਰਤੀ ਧਾਗੇ ਤੋਂ ਬਣੀ ਡੋਰ ਨਾਲ ਉÎੱਡ ਰਹੀਆਂ ਪਤੰਗਾ ਨੂੰ ਆਸਾਨੀ ਨਾਲ ਕੱਟਣ ਵਿੱਚ ਵਧੀਆ ਸਾਬਤ ਹੁੰਦੀ ਹੋਵੇ ਪਰ ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਪਤੰਗ ਦੀ ਇਹ ਡੋਰ ਕਈ ਲੋਕਾਂ ਦੀ ਜਿੰਦਗੀ ਦੀ ਡੋਰ ਵੀ ਕੱਟ ਸਕਦੀ ਹੈ ਅਤੇ ਇਸ ਤੋਂ ਲੋਕਾਂ ਦੇ ਹੱਥ ਪੈਰ ਅਤੇ ਇਥੋਂ ਤੱਕ ਕਿ ਗਰਦਨ ਵੀ ਕੱਟ ਸਕਦੀ ਹੈ।ਬਹੁਤ ਹੈਰਾਨੀ ਦੀ ਗੱਲ ਹੈ ਕਿ ਹੁੱਣ ਤੱਕ ਪੰਜਾਬ ਸਰਕਾਰ ਅਤੇ ਹੋਰ ਸੂਬਾ ਸਰਕਾਰਾਂ ਨੇ ਇਸ ਡੋਰ ਦੀ ਵਿਕਰੀ ਅਤੇ ਵਰਤੋਂ ‘ਤੇ ਰੋਕ ਕਿਉਂ ਨਹੀਂ ਲਗਾਈ ? ਸਵਾਲ ਇਹ ਹੈ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਐਨੀ ਖਤਰਨਾਕ ਵਸਤੂ ਆਉਣ ਤੋਂ ਕਿਉਂ ਨਹੀਂ ਰੋਕੀ? ਕੀ ਸਰਕਾਰ ਇਸ ਗੱਲੋਂ ਅਨਜਾਣ ਹੈ ਕਿ ਬੱਚੇ ਅਤੇ ਨੋਜੂਆਨ ਇਸ ਦੀ ਵਰਤੋਂ ਕਾਰਨ ਜਖਮੀ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਕਿੰਨੇ ਹੀ ਪੰਛੀ ਅਤੇ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ? ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਮੁਲਾਜਮ ਅਤੇ ਇੰਜੀਨੀਅਰ ਵੀ ਇਸ ਡੋਰ ਤੋਂ ਪ੍ਰੇਸ਼ਾਨ ਹਨ।ਇਸ ਡੋਰ ਕਾਰਨ ਬਿਜਲੀ ਮਹਿਕਮੇ ਨੂੰ ਬਹੁਤ ਸਾਰੀਆਂ ਮੁਸ਼ਕਲਾ ਪੇਸ਼ ਆ ਰਹੀਆ ਹਨ। ਨਮੀਂ ਦੇ ਮੌਸਮ ‘ਚ ਇਸ ਡੋਰ ਤੋਂ ਕਰੰਟ ਪੈਦਾ ਹੁੰਦਾ ਹੈ ਜਿਸ ਨਾਲ ਜਾਨ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਹੀ ਨਹੀਂ ਬਲਕਿ ਇਸ ਕਾਰਨ ਕਈ ਵਾਰ ਸ਼ਾਰਟ ਸਰਕਟ ਦੀ ਸਮੱਸਿਆ ਵੀ ਆਉਂਦੀ ਹੈ,ਬਿਜਲੀ ਨਿਗਮ ਦੇ ਕੁਝ ਅਧਿਕਾਰੀਆਂ ਨੇ ਆਪਣੇ -ਆਪਣੇ ਖੇਤਰ ਦੇ ਡਿਪਟੀ ਕਮੀਸ਼ਨਰਾਂ ਨਾਲ ਵੀ ਇਸ ਵਿਸ਼ੇ ਸਬੰਧੀ ਚਰਚਾ ਕੀਤੀ ਹੈ ਪਰ ਫਿਰ ਵੀ ਕਿਤੇ ਵੀ ਚਾਈਨਾ ਡੋਰ ‘ਤੇ ਰੋਕ ਨਹੀਂ ਲਗਾਈ ਗਈ।ਜਾਣਕਾਰੀ ਮੁਤਾਬਕ ਚਾਈਨਾ ਡੋਰ ਕਾਰਨ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ। ਭਾਰਤ ਸਰਕਾਰ ਇਸ ਜਾਨਲੇਵਾ ਵਸਤੂ ਨੂੰ ਦੇਸ਼ ਵਿੱਚ ਕਿਉਂ ਆਉਣ ਦੇ ਰਹੀ ਹੈ ?ਪਤੰਗ ਤਾਂ ਸਾਰੇ ਦੇਸ਼ ਵਿੱਚ ਹੀ ਉੜਾਈ ਜਾਂਦੀ ਹੈ ਅਤੇ ਚੀਨ ਤੋਂ ਆਈਆਂ ਵਸਤੁਆਂ ਪੂਰੇ ਦੇਸ਼ ਵਿੱਚ ਹੀ ਵਿਕਦੀਆਂ ਹਨ।ਭਾਰਤ ਸਰਕਾਰ ਨੂੰ ਸਾਰੇ ਦੇਸ਼ ਵਿੱਚ ਚਾਈਨਾ ਡੋਰ ‘ਤੇ ਪਾਬੰਦੀ ਲਗਾਉਣ ਦੀ ਲੋੜ ਹੈ। ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸਰਕਾਰਾ ਨੂੰ ਆਪਣੇ ਪੱਧਰ ‘ਤੇ ਇਸ ਦੀ ਵਿਕਰੀ ਅਤੇ ਵਰਤੋਂ ‘ਤੇ ਸਖਤ ਸਜਾ ਦੀ ਵਿਵਸਥਾ ਕਰਨੀ ਚਾਹੀਦੀ ਹੈ। ਇਹ ਚੰਗੀ ਗੱਲ ਹੈ ਕਿ ਸਿੱਖਿਆ ਜਗਤ ਵਿਚ ਚਾਈਨਾ ਡੋਰ ਖਿਲਾਫ ਕ੍ਰਾਂਤੀ ਸ਼ੁਰੂ ਹੋਈ ਹੈ। ਪਹਿਲਾ ਦੀਵਾਲੀ ਮੌਕੇ ਸਕੂਲੀ ਬੱਚਿਆਂ ਨੇ ਪਟਾਖੇ ਨਾ ਚਲਾਉਣਾ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਕਲਪ ਲਿਆ ਸੀ।ਹੁਣ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕ ਅਤੇ ਬੱਚੇ ਪ੍ਰਣ ਲੈ ਰਹੇ ਹਨ ਕਿ ਉਹ ਪਤੰਗ ਤਾਂ ਉਡਾਉਣਗੇ ਪਰ ਭਾਰਤੀ ਡੋਰ ਦੀ ਹੀ ਵਰਤੋਂ ਕਰਣਗੇ। ਅਧਿਆਪਕਾਂ ਨੂੰ ਲਗਾਤਾਰ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਕਿੰਨਾ ਚੰਗਾ ਹੋਵੇਗਾ ਜੇਕਰ ਮੰਦਰ -ਗੁਰਦੁਆਰਿਆਂ ਅਤੇ ਹੋਰ ਧਾਰਮਕ ਸਥਾਨਾਂ ‘ਤੇ ਵੀ ਅਜਿਹੇ ਵਿਚਾਰ ਕੀਤੇ ਜਾਣ।ਨੇਤਾ ਵੀ ਇਕ ਮਿਸਾਲ ਬਣਕੇ ਪੇਸ਼ ਕਰਨ।ਦੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਪਹਿਲਾਂ ਤਾਂ ਦੁਕਾਨਾਂ ‘ਤੇ ਇਹ ਡੋਰ ਚੋਰੀ ਛੁਪੇ ਵੇਚੀ ਜਾਂਦੀ ਸੀ ਪਰ ਹੁਣ ਘਰਾਂ ਵਿੱਚ ਵੀ ਇਸ ਨੂੰ ਛੁਪਾ ਕੇ ਬਲੈਕ ਵਿੱਚ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ ਅਤੇ ਸੂਤਰਾਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੁਲਿਸ ਦੀ ਸ਼ਾਮੂਲੀਅਤ ਨਾਲ ਹੀ ਇਸਦੀ ਵਿਕਰੀ ਹੋ ਰਹੀ ਹੈ ।ਖਾਨਾਪੂਰਤੀ ਲਈ ਪੁਲਿਸ ਇੱਕੇ -ਦੂੱਕੇ ਲੋਕਾਂ ਨੂੰ ਫੜ ਵੀ ਲੈਂਦੀ ਹੈ ਪਰ ਉਨ੍ਹਾਂ ਤੋਂ ਬਰਾਮਦ ਚਾਈਨਾ ਡੋਰ ਦੇ ਗੱਟੂਆਂ ਦਾ ਅੱਧਾ ਹਿੱਸਾ ਹੀ ਜਬਤ ਹੋਇਆ ਪੇਸ਼ ਕਰਕੇ ਬਾਕੀ ਦਾ ਅੱਧਾ ਹਿੱਸਾ ਵੇਚ ਦਿੱਤਾ ਜਾਂਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਇੂਨਲ ਵੱਲੋਂ ਵੀ ਰਾਸ਼ਟਰੀ ਪੱਧਰ ‘ਤੇ ਚਾਈਨਾ ਡੋਰ ਜਾਂ ਕਿਸੇ ਹੋਰ ਤਰ੍ਹਾਂ ਦੇ ਸਿੰਥੈਟਿਕ ਨਾਲ ਬਣੀ ਡੋਰ ਦੇ ਇਸਤੇਮਾਲ ‘ਤੇ ਪੂਰਣ ਰੂਪ ‘ਤੇ ਪਾਬੰਦੀ ਲਗਾਈ ਹੋਈ ਹੈ।ਮੇਰੇ ਖਿਆਲ ਵਿੱਚ ਸਿਰਫ ਪਾਬੰਦੀਆਂ ਲਗਾਉਣਾ ਹੀ ਕਾਫੀ ਨਹੀਂ ਹੈ, ਇਸ ਖੂਨੀ ਧਾਗੇ ਦੇ ਨਿਰਮਾਣ ‘ਤੇ ਹੀ ਪਾਬੰਦੀ ਲਗਾਉਣੀ ਚਾਹੀਦੀ ਹੈ ਸਿਰਫ ਸਪਲਾਈ ਬੰਦ ਕਰਵਾਉਣ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਕਿਉਂਕਿ ਜਦੋਂ ਤੱਕ ਇਸਦੀ ਨਿਰਮਾਣ ਹੀ ਬੰਦ ਨਹੀਂ ਕੀਤਾ ਜਾਵੇਗਾ ਕਿਤੋਂ ਨਾ ਕਿਤੋਂ ਚੋਰਮੋਰੀਆਂ ਵਿੱਚੋਂ ਇਸਦੀ ਪੂਰਤੀ ਹੁੰਦੀ ਹੀ ਰਹੇਗੀ।ਕੁਝ ਸਮਾਜ ਸੇਵੀ ਸੰਸਥਾਵਾ ਵੀ ਇਸ ਦੇ ਖਿਲਾਫ ਖੜੀਆਂ ਹੋਈਆਂ ਨੇ ਜੋ ਆਪਣੇ ਪੱਧਰ ‘ਤੇ ਇਸ ਦੇ ਜਾਨਲੇਵਾ ਹਮਲਿਆਂ ਬਾਰੇ ਲੋਕਾਂ ਅਤੇ ਸਰਕਾਰਾਂ ਨੂੰ ਚੇਤੇ ਕਰਵਾਕੇ ਸਮਾਜ ਸੇਵਾ ਹਿੱਤ ਕੰਮ ਕਰ ਰਹੀਆਂ ਨੇ ।
ਮੇਰੀ ਹੋਰ ਵੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇੱਕ ਜੁੱਟ ਹੋ ਕੇ ਇਸ ਬਾਰੇ ਕੰਮ ਕਰਨ ‘ਚ ਸਹਿਯੋਗ ਕਰਨ। ਇੱਕ ਹੋਰ ਗੱਲ ਵੀ ਹੈ ਕਿ ਇਕ ਗੰਭੀਰ ਸਵਾਲ ਇਹ ਵੀ ਹੈ ਕਿ ਜਦੋਂ ਕੁਝ ਜਿਲ੍ਹਿਆਂ ਦੇ ਡਿਪਟੀ ਕਮੀਸ਼ਨਰਾਂ ਨੇ ਆਪਣੇ ਆਪਣੇ ਖੇਤਰ ਵਿੱਚ ਇਸ ਡੋਰ ਦੀ ਵਿਕਰੀ ‘ਤੇ ਪਾਬੰਦੀ ਲਗਾਈ ਹੈ ਤਾ ਅਜਿਹੀ ਕਿਹੜੀ ਸਪਲਾਈ ਲਾਈਨ ਹੈ ਜਿੜੀ ਬਿਨ੍ਹਾ ਕਾਨੂੰਨ ਦੇ ਡਰ ਤੋਂ ਚਾਈਨਾ ਡੋਰ ਨੂੰ ਵੇਚ ਰਹੀ ਹੈ।

Send this to a friend