Skip to content
Independent perspectives. Global stories.
BREAKING

ਪੁਲਿਸ ਵੱਲੋਂ ਕੋਹ-ਕੋਹ ਕੇ ਸ਼ਹੀਦ ਕੀਤੇ ਗਏ: ਜਥੇਦਾਰ ਗੁਰਦੇਵ ਸਿੰਘ ਕਾਉਂਕੇ

Share this story

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਪੰਜਾਬ ਸਰਕਾਰ ਨੂੰ ਤਿਵਾੜੀ ਰਿਪੋਰਟ ਜਨਤਕ ਕਰਨ ਲਈ ਹਦਾਇਤ ਕੀਤੀ ਜਾਵੇ, ਪਰ ਕੁਝ ਨਾ ਬਣਿਆ ਤੇ ਹਾਈਕੋਰਟ ਨੇ ਇੱਕ ਹੋਰ ਪੜਤਾਲ ਕਰਵਾਉਣ ਦੇ ਹੁਕਮ ਦੇ ਦਿੱਤੇ। ਤਿਵਾੜੀ ਰਿਪੋਰਟ ਨੂੰ ਖ਼ਤਮ ਕਰਦਿਆਂ ਪੰਜਾਬ ਪੁਲੀਸ ਵੱਲੋਂ ਕੀਤੀ ਇਸ ਪੜਤਾਲ ਵਿੱਚ ਸਭ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਹ ਪੜਤਾਲ ਆਈ.ਜੀ. ਐੱਸ.ਕੇ. ਸ਼ਰਮਾ ਨੇ ਓਦੋਂ ਦੇ ਕਾਂਗਰਸ ਦੇ ਐੱਸ.ਐੱਸ. ਪੀ. ਸ੍ਰੀ ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਐੱਸ.ਪੀ. ਤੋਂ ਕਰਵਾਈ ਸੀ ਤੇ 2003 ਵਿੱਚ ਆਪਣੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਵਾਲ਼ੀ ਸਰਕਾਰ ਮੌਕੇ ਜਮ੍ਹਾ ਕਰਵਾਈ ਸੀ। ਪੁਲੀਸ ਵਾਲ਼ੇ ਆਪਣੇ ਹੀ ਸਾਥੀ ਪੁਲਸੀਆਂ ਦੀ ਕਰਤੂਤ ਕਿਵੇਂ ਨਾ ਲੁਕਾਉਂਦੇ।
ਸੰਤ ਭਿੰਡਰਾਂਵਾਲ਼ਿਆਂ ਦੇ ਬੋਲ- ਭਾਵੇਂ ਇਹ ਗੱਲ ਜੱਗ ਜ਼ਾਹਰ ਹੈ ਕਿ ਜਗਰਾਓਂ ਸੀ.ਆਈ.ਏ. ਸਟਾਫ਼ ਵਿੱਚ ਪੁਲੀਸ ਅਫ਼ਸਰਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬੇਦਰਦੀ ਨਾਲ਼ ਤਸੀਹੇ ਦੇ-ਦੇ ਕੇ ਮਾਰ ਮੁਕਾਇਆ ਪਰ ਕਨੂੰਨੀ ਤੌਰ ‘ਤੇ ਉਹ ਹੁਣ ਵੀ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹਨ।
ਸਾਰੀਆਂ ਜਾਂਚ-ਪੜਤਾਲਾਂ ਤੇ ਚਾਰਾਜੋਈਆਂ ਭਾਈ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਜਾਂ ਨਿਸ਼ਾਨਦੇਹੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਭਾਈ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਜੇ ਸਾਡੀ ਸੁਪਰੀਮ ਸੀਟ ‘ਤੇ ਬਿਰਾਜਮਾਨ ਰਹਿਣ ਵਾਲ਼ੀਆਂ ਹਸਤੀਆਂ ਦਾ ਇਹ ਹਸ਼ਰ ਹੈ ਤਾਂ ਆਮ ਸਿੱਖਾਂ ਲਈ ਇਨਸਾਫ਼ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਨਿਰਾਸ਼ਾਜਨਕ ਮਾਹੌਲ ਵਿੱਚ ਸੰਤ ਭਿੰਡਰਾਂਵਾਲ਼ਿਆਂ ਦੇ ਬੋਲ ਚੇਤੇ ਆਉਂਦੇ ਹਨ। ਉਹ ਕਹਿੰਦੇ ਹੁੰਦੇ ਸੀ- “ਇਨਕੁਆਰੀਆਂ ਵਿੱਚ ਇਨਸਾਫ਼ ਖ਼ਾਲਸਾ ਜੀ ਓਥੇ ਮਿਲ਼ਦਾ ਹੈ, ਜਿੱਥੇ ਕੋਈ ਦਲੀਲ, ਵਕੀਲ ਤੇ ਅਪੀਲ ਹੋਵੇ। ਜਿੱਥੇ ਹੈ ਹੀ ਸਰਾਸਰ ਧੱਕਾ ਤੇ ਇਹ ਨਿਰਣਾ ਕੀਤਾ ਹੈ ਕਿ ਸਿੱਖਾਂ ਨੂੰ ਖ਼ਤਮ ਈ ਕਰਨਾ ਹੈ, ਓਥੇ ਫਿਰ ਵਕੀਲ ਤੇ ਦਲੀਲ ਦੀ ਕੀ ਲੋੜ ਐ?ਭਾਈ ਸਾਹਿਬ ਨੂੰ ਕਤਲ ਕਰ ਕੇ ਹਕੂਮਤੀ ਮਸ਼ੀਨਰੀ ਨੇ ਸਿੱਖਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦੀ ਵੱਡੀ ਤੋਂ ਵੱਡੀ ਹਸਤੀ ਵੀ ਜੇਕਰ ਪੰਥਕ ਗੱਲ ਕਰੇਗੀ ਤਾਂ ਅਸੀਂ ਉਸ ਨੂੰ ਖ਼ਤਮ ਕਰ ਦਿਆਂਗੇ।
ਸ. ਬਾਦਲ ਨੇ ਇਹ ਸਬਕ ਚੰਗੀ ਤਰ੍ਹਾਂ ਚੇਤੇ ਕਰ ਲਿਆ ਹੈ। ਦਿੱਲੀ ਦਰਬਾਰ ਦਾ ਹੱਥ-ਠੋਕਾ ਬਣ ਕੇ ਬਾਦਲ ਦਲ ਹੁਣ ਸਿੱਖੀ ਦੀ ਗੱਲ ਕਰਨੀ-ਸੁਣਨੀ ਬੰਦ ਕਰੀ ਬੈਠਾ ਹੈ। ਅਜੋਕੇ ਸਿੱਖ ਓਸੇ ਬਾਦਲ ਦਲ ਨੂੰ ਵੋਟਾਂ ਪਾਈ ਜਾਂਦੇ ਹਨ, ਜਿਹੜਾ ਕਦੇ ਵੀ ਸਿੱਖੀ ਦੀ ਗੱਲ ਨਹੀਂ ਕਰਦਾ। ਇਹੋ ਜਿਹੇ ਬੰਦੇ ਨੂੰ ‘ਪੰਥ ਰਤਨ’ ਕਹਿਣਾ ਪੰਥ ਦੀ ਬੇਅਦਬੀ ਨਹੀਂ?
– ਸਮਾਪਤ

WRITTEN BY