Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਲੰਭਵਾਲੀ ਬਣਿਆ ਸਮਾਰਟ ਸਕੂਲ

Share this story

ਬਾਜਾਖਾਨਾ- ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਲਈ ਪ੍ਰੇਰਨਾ ਸ੍ਰੋਤ ਹੈ ਸਰਕਾਰੀ ਪ੍ਰਾਇਮਰੀ ਸਕੂਲ ਲੰਭਵਾਲੀ। ਪੰਜਾਬ ਵਿੱਚ ਕੁੱਝ ਸਰਕਾਰੀ ਸਕੂਲ ਅਜਿਹੇ ਵੀ ਹਨ ਜੋ ਕਿ ਬਿਨ੍ਹਾ ਕਿਸੇ ਸਰਕਾਰੀ ਗ੍ਰਾਂਟ ਦੇ ਅਧਿਆਪਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਰਟ ਬਣੇ ਹਨ । ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਭਵਾਲੀ ਪੂਰੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਲਈ ਪ੍ਰੇਰਨਾਸ੍ਰੋਤ ਬਣ ਚੁੱਕਿਆ ਹੈ। ਹੋਰਨਾ ਸਰਕਾਰੀ ਸਕੂਲਾਂ ਵਾਂਗ ਇਥੇ ਵੀ ਗਰੀਬ , ਦਿਹਾੜੀਦਾਰ ਅਤੇ ਮਜਦੂਰ ਮਾਪਿਆਂ ਦੇ ਬੱਚੇ ਹੀ ਪੜਦੇ ਹਨ , ਪ੍ਰੰਤੂ ਸਾਰੇ ਹੀ ਬੱਚੇ ਟਾਈਆਂ , ਬੈਲਟਾਂ ਲਾ ਕੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਸੋਹਣੇ ਬਣ ਕੇ ਸਕੂਲ ਆਉਦੇ ਹਨ । ਪਹਿਲਾ ਇਸ ਸਕੂਲ ਦੀ ਹਾਲਤ ਬਹੁਤ ਹੀ ਤਰਸਯੋਗ ਸੀ । ਕਮਰਿਆਂ ਦੀ ਘਾਟ , ਸੋਰਾ ਯੁਕਤ ਪਾਣੀ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਪ੍ਰਮੁੱਖ ਸਮੱਸਿਆਵਾਂ ਸਨ। ਪਿਛੇ ਝਾਤੀ ਮਾਰੀਏ ਤਾ ਪਤਾ ਲੱਗਦਾ ਹੈ ਕਿ ਸਾਲ 2015 ਦੌਰਾਨ ਇਸ ਸਕੂਲ ਵਿੱਚ ਸਿਰਫ ਦੋ ਕਮਰੇ ਸਨ , ਜਦੋ ਕਿ ਬਾਕੀ ਦੋ ਕਮਰੇ ਅਣਸ਼ੇਫ ਘੋਸਿਤ ਹੋਣ ਜਾਣ ਕਾਰਨ ਢਾਹ ਦਿੱਤੇ ਗਏ। ਸਕੂਲ ਦੇ ਇੰਚਾਰਜ ਅਧਿਆਪਕ ਕੁਲਵੰਤ ਸਿੰਘ ਦੁਆਰਾ ਇਸ ਸਕੂਲ ਨੂੰ ਸੁਪਨਿਆਂ ਦਾ ਸਕੂਲ ਬਣਾਉਣ ਲਈ ਪਿੰਡ ਦੇ ਐਨ.ਆਰ.ਆਈ ਅਤੇ ਪਤਵੰਤਿਆਂ ਮੋਹਤਵਰਾਂ ਨੂੰ ਪ੍ਰੇਰਿਤ ਕਰਕੇ ਸਕੂਲ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਦਾ ਬੀੜਾ ਚੁਕਿਆ । ਸਕੂਲ ਦੀ ਹਾਲਤ ਐਨੀ ਮਾੜੀ ਸੀ ਕਿ ਸਰਦੀ , ਗਰਮੀ ਅਤੇ ਬਰਸਾਤ ਦੇ ਦਿਨਾਂ ਵਿੱਚ ਬੱਚਿਆਂ ਦਾ ਗਰਮੀ ,ਠੰਡ ਅਤੇ ਚਿੱਕੜ ਨਾਲ ਬੁਰਾ ਹਾਲ ਹੋ ਜਾਦਾ ਸੀ , ਜਿਸ ਕਾਰਨ ਬੱਚੇ ਸਕੂਲ ਆਉਣ ਤੋ ਡਰਦੇ ਸਨ ।ਅਧਿਆਪਕ ਕੁਲਵੰਤ ਸਿੰਘ ਨੇ ਪਿੰਡ ਦੇ ਮੋਹਤਵਰ ਪਤਵੰਤਿਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬਿਨ੍ਹਾ ਕਿਸੇ ਸਰਕਾਰੀ ਗ੍ਰਾਂਟ ਦੇ ਦੋ ਨਵੇ ਕਮਰੇ ਸਮੇਤ ਬਰਾਡਿਆਂ ਦੀ ਉਸਾਰੀ ਕੀਤੀ। ਬੱਚਿਆਂ ਲਈ ਨਵੇ ਬਾਥਰੂਮਾਂ ਦਾ ਨਿਰਮਾਣ ਕੀਤਾ ਅਤੇ ਇਕ ਕਮਰਾ ਸਮੇਤ ਬਰਾਡੇ ਐਮ.ਪੀ ਕੋਟੇ ਵਿੱਚੋ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਣਯੋਗ ਨਾਲ ਗ੍ਰਾਂਟ ਪ੍ਰਾਪਤ ਕਰਕੇ ਉਸਾਰੀ ਕੀਤੀ । ਸਕੂਲ ਵਿੱਚ 1000 ਪੌਦੇ ਅਤੇ ਦਰਖਤ ਲਾ ਕੇ ਸਕੂਲ ਨੂੰ ਹਰਿਆ-ਭਰਿਆ ਬਣਾ ਦਿੱਤਾ ਅਤੇ ਖਾਹ ਲਾ ਕੇ ਸ਼ੁੰਦਰ ਪਾਰਕਾਂ ਦਾ ਨਿਰਮਾਣ ਕੀਤਾ । ਸਕੂਲ ਵਿੱਚ 650 ਫੁੱਟ ਡੂੰਘਾ ਬੋਰ ਕਰਕੇ ਸਮਰਸੀਬਲ ਪੰਪ ਲਾ ਕੇ ਸੋਰਾ ਯੁਕਤ ਪਾਣੀ ਤੋ ਬੱਚਿਆਂ ਨੂੰ ਮੁਕਤ ਕੀਤਾ ਅਤੇ ਆਰ.ਓ , ਵਾਟਰ ਕੂਲਰ ਲਾ ਕੇ ਬੱਚਿਆਂ ਲਈ ਵਾਟਰ ਪੁਆਇੰਟ ਦੀ ਉਸਾਰੀ ਕੀਤੀ ਗਈ , ਜਿੱਥੇ ਬੱਚੇ ਠੰਡਾ ਅਤੇ ਮਿੱਠਾ ਪਾਣੀ ਸਾਰਾ ਦਿਨ ਪੀਦੇ ਹਨ । ਸੁੰਦਰ ਸਟੇਜ ਬਣਾਈ ਗਈ ਅਤੇ ਪਾਰਕਾਂ ਦੇ ਆਲੇ ਦੁਆਲੇ ਕੱਚੀ ਥਾਂ ਨੂੰ ਪੱਕਾ ਕੀਤਾ । ਸਕੂਲ ਵਿੱਚ ਬਹੁਤ ਹੀ ਸੁੰਦਰ ਮਾਤਾ ਮਾਤਾ ਹਰਬੰਸ ਕੌਰ ਯਾਦਗਾਰੀ ਲਾਇਬ੍ਰੇਰੀ ਦੀ ਨਵੀ ਉਸਾਰੀ ਕੀਤੀ ਗਈ , ਜਿਥੇ ਬੱਚੇ ਆਧੁਨਿਕ ਫਰਨੀਚਰ ਤੇ ਬੈਠ ਕੇ ਕਿਤਾਬਾਂ ਪੜਦੇ ਹਨ । ਬੱਚਿਆਂ ਨੂੰ ਆਧੁਨਿਕ ਸੂਚਨਾ ਤਕਨਾਲੋਜੀ ਦੇ ਬਣਾਉਣ ਲਈ ਸਾਰੇ ਕਮਰਿਆਂ ਵਿੱਚ ਐਲ.ਈ.ਡੀ ਲੱਗੀਆਂ ਹੋਈਆਂ ਹਨ , ਸਾਰੇ ਕਮਰਿਆਂ ਨੂੰ ਆਧੁਨਿਕ ਸਾਊਡ ਸ਼ਿਸਟਮ ਨਾਲ ਸਕੂਲ ਦੇ ਦਫਤਰ ਨਾਲ ਜੋੜਿਆ ਗਿਆ ਹੈ, ਸਕੂਲ ਵਿੱਚ ਇੱਕ ਅਤੀ ਆਧੁਨਿਕ ਲਿਸਨਿੰਗ ਲੈਬ ਵੀ ਬਣਾਈ ਗਈ ਹੈ। ਇਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਵਾਂਗ ਇਥੇ ਬਹੁਤ ਹੀ ਅਤਿ ਆਧੁਨਿਕ ਢੰਗਾਂ ਨਾਲ ਪੜ੍ਹਾਇਆ ਜਾਦਾ ਹੈ। ਇਹ ਸਰਕਾਰੀ ਸਕੂਲ ਹੁਣ ਪੂਰੀ ਤਰ੍ਹਾ ਸਮਾਰਟ ਸਕੂਲ ਬਣ ਚੁੱਕਿਆ ਹੈ। ਇਥੇ ਅੰਗਰੇਜੀ ਮਾਧਿਆਮ ਰਾਹੀ ਪੜਾਈ ਕਰਾਈ ਜਾਦੀ ਹੈ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਕੂਲ ਇੰਚਾਰਜ ਕੁਲਵੰਤ ਸਿੰਘ ਸੰਧੂ ਨੂੰ ਇਸ ਉੱਦਮ ਲਈ ਪ੍ਰਸੰਸਾ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਇਸ ਤਰ੍ਹਾ ਇਹ ਸਕੂਲ ਦੂਜੇ ਸਕੂਲਾਂ ਅਤੇ ਅਧਿਆਪਕਾਂ ਲਈ ਪ੍ਰੇਰਨਾ ਸ੍ਰੋਤ ਬਣ ਚੁੱਕਿਆ ਹੈ।

WRITTEN BY