ਸਿਆਚਿਨ ਗਲੇਸ਼ੀਅਰ ‘ਚ ਪਿਛਲੇ ਸੋਮਵਾਰ ਨੂੰ ਆਏ ਬਰਫ਼ੀਲੇ ਤੁਫ਼ਾਨ ਦੀ ਚਪੇਟ ‘ਚ ਆਕੇ ਫੌਜ਼ ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੁੰ ਡਾਕਟਰੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਿਆਚਿਨ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੈ। ਸਿਆਚਿਨ ‘ਚ ਬਰਫ਼ੀਲੇ ਤੁਫਾਨ ਦੇ ਕਾਰਨ ਹਰ ਮਹੀਨੇ ਔਸਤਨ ਦੋ ਫੌਜ਼ੀ ਜਵਾਨਾਂ ਦੀ ਮੌਤ ਹੁੰਦੀ ਹੈ। ਦੇਖਿਆ ਜਾਵੇ ਤਾਂ 1984 ਤੋਂ ਲੈਕੇ ਹੁਣ ਤੱਕ 1400 ਤੋਂ ਜਿਆਦਾ ਜਵਾਨ ਸ਼ਹੀਦ ਹੋ ਚੁੱਕੇ ਹਨ। ਦੁਨੀਆਂ ਦੇ ਸਭ ਤੋਂ ਉੱਚੇ ਬਰਫ਼ੀਲੇ ਜੰਗੀ ਇਲਾਕੇ ਸਿਆਚਿਨ ‘ਚ ਭਾਰਤ ਨੂੰ ਜੰਗ ਲੜਦੇ ਪੂਰੇ 35 ਸਾਲ ਹੋ ਗਏ ਹਨ। ਇਹ ਦੁਨੀਆਂ ਦਾ ਸੱਭ ਤੋਂ ਉੱਚਾ ਜੰਗੀ ਇਲਾਕਾ ਹੀ ਨਹੀਂ ਸਗੋਂ ਸਭ ਤੋਂ ਜਿਆਦਾ ਖਰਚੀਲਾ ਜੰਗੀ ਇਲਾਕਾ ਵੀ ਹੈ। ਭਾਰਤ ਅਤੇ ਪਾਕਿਸਤਾਨ ਦੋਹੇਂ ਜਾਣਦੇ ਹਨ ਕਿ ਸਿਆਚਿਨ ਵਿਖੇ ਜੰਗ ਲੜਨੀ ਇਕ ਬੇਈਮਾਨੀ ਹੀ ਹੈ ਕਿਉਂਕਿ ਦੋਹੇਂ ਮੁਲਕ ਜਾਣਦੇ ਹਨ ਕਿ ਇਥੇ ਜੰਗ ਲੜਕੇ ਦੋਹਾਂ ਦੇਸ਼ਾਂ ਵਿਚੋਂ ਕੋਈ ਜੇਤੂ ਨਹੀਂ ਹੋ ਸਕਦਾ। ਇਸ ਅਰਥਹੀਣ ਲੜਾਈ ਦੇ ਲਈ ਦੋਹੇਂ ਮੁਲਕ ਹੀ ਜਿੰਮੇਵਾਰ ਹਨ ਕਿਉਂਕਿ ਮਨੁੱਖੀ ਜਿੰਦਗੀ ਦੀ ਹੋਂਦ ਲਈ ਸਿਆਚਿਨ ਦੇ ਹਲਾਤ ਕਿਸੇ ਪੱਖੋਂ ਵੀ ਸੁਖਾਵੇਂ ਨਹੀਂ ਹਨ।
ਪਾਕਿਸਤਾਨ ਨੇ ਆਪਣੇ ਨਕਸ਼ਿਆਂ ਵਿਚ ਪਾਕਿ ਅਧੀਨ ਕਸ਼ਮੀਰ ਨੂੰ ਲਾਈਨ ਆਫ਼ ਕੰਟਰੋਲ ਦੇ ਅਖੀਰਲੇ ਕਿਨਾਰੇ (ਐਨ-ਜੇ 9842 ) ਤੋਂ ਸਿੱਧੀ ਲਾਈਨ ਖਿੱਚ ਕੇ ਕਰਾਕੋਰਮ ਦਰਿਆ ਤੱਕ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਿੰਤਾ ਵਿਚ ਆਈ ਭਾਰਤ ਸਰਕਾਰ ਨੇ 13 ਅਪ੍ਰੈਲ 1984 ਨੂੰ ਆਪ੍ਰੇਸ਼ਨ ਮੇਘਦੂਤ ਸ਼ੁਰੂ ਕਰਕੇ ਪਾਕਿਸਤਾਨੀ ਫੌਜ਼ ਨੂੰ ਬਰਫ਼ ਦੀ ਇਸ ਪਹਾੜੀ ਤੋਂ ਪਿੱਛੇ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸਦਾ ਮਕਸਦ ਇਸ ਬਰਫੀਲੀ ਚੋਟੀ ਉਂਪਰ ਕਾਬਜ਼ ਹੋ ਕੇ ਨੁੰਬਰਾ ਵਾਦੀ ਦੇ ਸਮੇਤ ਲਦਾਖ ‘ਤੇ ਕਬਜ਼ਾ ਕਰਨਾ ਸੀ। 1984 ਵਿਚ ਕਸ਼ਮੀਰ ‘ਚ ਸਿਆਚਿਨ ਗਲੇਸ਼ੀਅਰ ‘ਤੇ ਕਬਜ਼ਾ ਕਰਨ ਦੇ ਲਈ ਭਾਰਤੀ ਹਥਿਆਰਬੰਦ ਫੌਜ਼ਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ।ਇਸ ਆਪ੍ਰੇਸ਼ਨ ਨੂੰ ਮੇਘਦੂਤ ਦਾ ਨਾਂਅ ਦਿੱਤਾ ਗਿਆ। ਇਹ ਫੌਜ਼ੀ ਕਾਰਵਾਈ ਬਹੁਤ ਅਨੋਖੀ ਸੀ ਕਿਉਂਕਿ ਦੁਨੀਆਂ ਦੀ ਸਭ ਤੋਂ ਵੱਡੇ ਬਰਫੀਲੀ ਜੰਗੀ ਇਲਾਕੇ ‘ਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ। ਫੌਜੀ ਕਾਰਵਾਈ ਸਦਕੇ ਭਾਰਤੀ ਜਵਾਨ ਪੂਰੇ ਸਿਆਚਿਨ ਗਲੇਸ਼ੀਅਰ ‘ਤੇ ਆਪਣਾ ਕਬਜਾ ਹਾਸਲ ਕਰ ਚੱਕੇ ਸਨ। ਆਪ੍ਰੇਸ਼ਨ ਮੇਘਦੂਤ ਦੇ 35 ਸਾਲ ਬਾਅਦ ਅੱਜ ਵੀ ਸਿਆਚਿਨ ਗਲੇਸ਼ੀਅਰ ਉੱਤੇ ਭਾਰਤੀ ਫੌਜ਼ ਦਾ ਕਬਜਾ ਹੈ। ਇਹ ਜਿੱਤ ਭਾਰਤੀ ਫੋਜ਼ ਦੇ ਮਜਬੂਤ ਇਰਾਦੇ, ਸਾਹਸ ਅਤੇ ਤਿਆਗ ਦੀ ਮਿਸਾਲ ਹੈ। ਦੁਨੀਆਂ ਦੇ ਸਭ ਤੋਂ ਉੱਚੇ ਅਤੇ ਵੱਡੇ ਮੰਨੇ ਜਾਣ ਵਾਲੇ ਇਸ ਜੰਗੀ ਇਲਾਕੇ ‘ਚ ਅੱਜ ਵੀ ਭਾਰਤੀ ਫੌਜ਼ ਦੇ ਜਵਾਨ ਮੁਸਤੈਦੀ ਨਾਲ ਡਟੇ ਰਹਿੰਦੇ ਹਨ।
ਆਪ੍ਰੇਸ਼ਨ ਮੇਘਦੂਤ 1984 ਤੋਂ 2002 ਤੱਕ ਚੱਲਿਆ ਸੀ, ਭਾਵ ਪੂਰੇ 18 ਸਾਲ ਭਾਰਤੀ ਫੌਜ਼ ਨੇ ਡਟ ਕੇ ਸਖ਼ਤ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ ਸੀ ।ਭਾਰਤ ਅਤੇ ਪਾਕਿਸਤਾਨ ਦੀਆਂ ਫੌਜ਼ਾਂ ਸਿਆਚਿਨ ‘ਤੇ ਆਪਣਾ ਹੱਕ ਹਾਸਲ ਕਰਨ ਲਈ ਇਕ ਦੂਜੇ ਸਾਹਮਣੇ ਅੜੀਆਂ ਰਹੀਆਂ। ਜਿੱਤ ਭਾਰਤ ਦੀ ਹੋਈ। ਅੱਜ ਭਾਰਤੀ ਫੌਜ਼ 70 ਕਿਲੋਮੀਟਰ ਲੰਮੇ ਸਿਆਚਿਨ ਗਲੇਸ਼ੀਅਰ ਅਤੇ ਉਸ ਨਾਲ ਜੁੜੇ ਛੋਟੇ ਗਲੇਸ਼ੀਅਰ, 3 ਅਹਿਮ ਦਰਿਆ (ਸਿਆ ਲੱਾ, ਬਿੱਲਾਫੌਂਣ ਲੱਾ ਅਤੇ ਮਿਉਂਗ ਲੱਾ) ਤੇ ਆਪਣਾ ਕਬਜ਼ਾ ਰੱਖਦੀ ਹੈ। ਇਸ ਆਪ੍ਰੇਸ਼ਨ ਦੋਰਾਨ ਭਾਰਤੀ ਫੌਜ਼ ਦੇ ਤਕਰੀਬਨ 1 ਹਜ਼ਾਰ ਜਵਾਨ ਸ਼ਹੀਦ ਹੋ ਗਏ ਸਨ। ਸਰਕਾਰ ਹਰ ਰੋਜ਼ ਸਿਆਚਿਨ ਦੀ ਹਿਫ਼ਾਜਤ ਲਈ ਕਰੋੜਾਂ ਰੁਪਏ ਖ਼ਰਚ ਕਰਦੀ ਹੈ। ਸਿਆਚਿਨ ਉÎੱਤਰੀ ਪਛੱਮ ‘ਚ ਕਰਾਕੋਰਮ ਰੇਂਜ ਵਿਖੇ ਮੌਜੂਦ ਹੈ। ਸਿਆਚਿਨ ਗਲੇਸ਼ੀਅਰ 76 ਕਿਲੋਮੀਟਰ ਲੰਮਾ ਹੈ ਅਤੇ ਇਸ ਵਿਚ ਲਗਪਗ 10000 ਵਰਗ ਕਿਲੋਮੀਟਰ ਸੁੰਨ ਸਾਨ ਮੈਦਾਨ ਵੀ ਸ਼ਾਮਲ ਹਨ। ਸਿਆਚਿਨ ਦੇ ਇਕ ਪਾਸੇ ਪਾਕਿਸਤਾਨੀ ਸਰਹੱਦ ਹੈ ਤਾਂ ਦੁਜੇ ਪਾਸੇ ਚੀਨ ਦੀ ਸਰਹੱਦ ਅਕਸਾਈ ਚੀਨ ਇਸ ਇਲਾਕੇ ਨੂੰ ਛੂੰਹਦੀ ਹੈ। ਅਜਿਹੇ ‘ਚ ਜੇਕਰ ਪਾਕਿਸਤਾਨੀ ਫੌਜ਼ ਨੇ ਸਿਆਚਿਨ ‘ਤੇ ਕਬਜ਼ਾ ਕਰ ਲਿਆ ਹੁੰਦਾ ਤਾਂ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਆਪਸ ਵਿਚ ਮਿਲ ਜਾਂਦੀ ।
ਚੀਨ ਅਤੇ ਪਾਕਿਸਤਾਨ ਦਾ ਇਹ ਮਿਲਾਪ ਭਾਰਤ ਦੇ ਲਈ ਕਦੇ ਵੀ ਖਤਰਨਾਕ ਸਿੱਧ ਹੋ ਸਕਦਾ ਸੀ। ਸਭ ਤੋਂ ਅਹਿਮ ਇਹ ਕਿ ਐਨੀ ਜਿਆਦਾ Àਚਾਈ ਤੋਂ ਦੇਸ਼ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖਣੀ ਵੀ ਬਹੁਤ ਸੌਖੀ ਹੈ। ਭਾਰਤ ਸਰਕਾਰ ਨੇ ਸਿਆਚਿਨ ‘ਤੇ ਆਪਣਾ ਕਬਜਾ ਕਰਨ ਤੋਂ ਬਾਅਦ ਕਦੇ ਵੀ ਆਪਣੀ ਫੌਜ਼ ਨੂੰ ਹਟਾਉਣ ਦਾ ਇਰਾਦਾ ਨਹੀਂ ਕੀਤਾ ਕਿਉਂਕਿ ਪਾਕਿਸਾਨ ਦੀ ਨਜ਼ਰ ਹਜੇ ਵੀ ਸਿਆਚਿਨ ਤੋਂ ਹਟੀ ਨਹੀਂ ਹੈ। ਨਤੀਜ਼ਨ ਅੱਜ ਜਦਕਿ ਇਸ ਬਰਫ਼ੀਲੀ ਚੋਟੀ ‘ਤੇ ਸੀਜ਼ਫਾÂਰ ਨੇ ਗੋਲੀਬਾਰੀ ‘ਤੇ ਤਾਂ ਕਾਬੂ ਕਰ ਦਿੱਤਾ ਹੈ ਪਰ ਕੁਦਰਤ ਨਾਲ ਜੂਝਦੇ ਹੋਏ ਸਾਡੇ ਜਵਾਨ ਹਰ ਰੋਜ਼ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪਾਕਿਸਤਾਨੀ ਫੌਜ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਜੰਗ ਦੀਆਂ ਕਹਾਣੀਆਂ ਸੁਣਨ ਵਾਲਿਆਂ ਲਈ ਅੱਖਾਂ ਮੂਹਰੇ ਜੰਗ ਦੀ ਕਲਪਣਾ ਕਰਨ ‘ਚ ਕੋਈ ਜਿਆਦਾ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਇਸ ਬਰਫ਼ੀਲੇ ਸਿਆਚਿਨ ‘ਚ ਹੋਣ ਵਾਲੀ ਲੜਾਈ ਦੀ ਬਾਰੇ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਥੇ ਜੰਗ ਦੁਸ਼ਮਣ ਨਾਲ ਘੱਟ ਸਗੋਂ ਕੁਦਰਤ ਨਾਲ ਹੈ, ਜੋ ਹੋਣ ਵਾਲੀਆਂ ਮੌਤਾ ਦੇ ਲਈ 97 ਫੀਸਦ ਜਿੰਮੇਵਾਰ ਹੈ। ਸਿਆਚਿਨ ਦੇ ਬਾਰੇ ਇਹ ਦਿਲਚਸਪ ਆਂਕੜਾ ਹੈ ਕਿ ਇਥੇ ਸਿਰਫ ਇਕ ਹੀ ਲੜਾਈ ਹੋਈ ਹੈ। ਇਹ ਲੜਾਈ ਦੁਨੀਆਂ ਦੀ ਹੁਣ ਤੱਕ ਦੀ ਪਹਿਲੀ ਲੜਾਈ ਅਤੇ ਆਖ਼ਰੀ ਲੜਾਈ ਸੀ ਜਿਸ ਵਿਚ ਇਕ ਬੰਕਰ ‘ਚ ਬਣੀ ਪੋਸਟ ‘ਤੇ ਕਬਜ਼ਾ ਕਰਨ ਦੇ ਲਈ ਜੰਮੂ ਦੇ ਹੋਨਰੇਰੀ ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਦਿੱਤਾ ਗਿਆ ਸੀ ਅਤੇ ਉਸ ਪੋਸਟ ਦਾ ਨਾਂਅ ਵੀ ਉਹਨਾਂ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਮਿਲਿਆ ਸੀ ਅਤੇ ਹੁਣ ਉਹ ਜੰਮੂ ਦੇ ਸਰਹੱਦੀ ਪਿੰਡ ਰਣਵੀਰ ਸਿੰਘ ਪੂਰਾ ‘ਚ ਰਹਿੰਦੇ ਹਨ। ਉਹ ਆਪਣੇ ਮਿਸ਼ਨ ਨੂੰ ਬਿਆਨ ਕਰਦੇ ਹੋਏ ਦੱਸਦੇ ਸਨ ਕਿ ਇਹ ਗੱਲ ਸਿਆਚਿਨ ਚੋਟੀ ‘ਤੇ ਭਾਰਤੀ ਫੌਜ਼ ਦੇ ਕਬਜੇ ਤੋਂ ਤਿੰਨ ਸਾਲ ਬਾਅਦ ਦੀ ਹੈ ਜਦੋਂ 1987 ‘ਚ ਪਾਕਿਸਤਾਨੀ ਫੌਜ਼ ਨੇ 21 ਹਜ਼ਾਰ ਫੁੱਟ ਦੀ Àਚਾਈ ‘ਤੇ ਕਬਜਾ ਕਰ ਕੇ ਇਕ ਬੰਕਰ ਨੁੰਮਾ ਪੋਸਟ ਖੜੀ ਕੀਤੀ ਸੀ।ਮੁਹੰਮਦ ਅਲੀ ਜਿੰਨਾਹ ਦੇ ਨਾਂਅ ‘ਤੇ ਬਣਾਈ ਗਈ ਇਹ ਪੋਸਟ ਭਾਰਤੀ ਫੌਜ਼ ਦੇ ਲਈ ਸਮੱਸਿਆ ਪੈਦਾ ਕਰ ਰਹੀ ਹੀ ਅਤੇ ਖ਼ਤਰਾ ਬਣ ਗਈ ਸੀ ਕਿਉਂਕਿ ਪਾਕਿਸਤਾਨੀ ਫੌਜ਼ ਗੋਲੀਬਾਰੀ ਕਰਕੇ ਨੁਕਸਾਨ ਪਹੁੰਚਾਉਣ ਲੱਗੀ ਸੀ। ਜੂਨ 1987 ਵਿਚ ਕੈਪਟਨ ਬਾਨਾ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਦੁਸ਼ਮਣ ਦੀ ਇਸ ਪੋਸਟ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ।



