Skip to content
Independent perspectives. Global stories.
BREAKING

ਤਿਉਹਾਰਾਂ ਮੌਕੇ ਵਿਕ ਰਹੀ ਜ਼ਹਿਰ

Share this story

ਤਿਉਹਾਰਾਂ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਮਠਿਆਈ ਅਤੇ ਹੋਰ ਖਾਣ ਪਦਾਰਥਾਂ ਦੀ ਥਾਂ ਜ਼ਹਿਰ ਖਾਣੀ ਪੈ ਰਹੀ ਹੈ। ਮੈਡੀਕਲ ਮਾਹਿਰ ਲੋਕਾਂ ਨੂੰ ਮਿਲਾਵਟੀ ਮਠਿਆਈਆਂ ਖਾਣ ਤੋਂ ਪ੍ਰਹੇਜ ਕਰਨ ਲਈ ਸਲਾਹ ਦੇ ਰਹੇ ਹਨ। ਸਰਕਾਰੀ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹਨ। ਹਰ ਸ਼ਹਿਰ ਵਿੱਚ ਨਕਲੀ ਮਠਿਆਈਆਂ ਅਤੇ ਹੋਰ ਪਦਾਰਥ ਖੁੱਲ੍ਹੇ ਆਮ ਵਿਕ ਰਹੇ ਹਨ। ਸਿਰਫ ਅਖਬਾਰੀ ਸੁਰਖੀਆਂ ਲਈ ਸਰਕਾਰੀ ਅਧਿਕਾਰੀ ਕਿਧਰੇ-ਕਿਧਰੇ ਸੈਂਪਲ ਭਰਦੇ ਹਨ। ਇਨ੍ਹਾਂ ਸੈਂਪਲਾਂ ਦੇ ਨਤੀਜੇ ਕਦੇ ਵੀ ਜਨਤਕ ਨਹੀਂ ਹੁੰਦੇ। ਲੋਕਾਂ ਨੂੰ ਬਸ ਜ਼ਹਿਰ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹੁਣ ਤਾਂ ਨਕਲੀ ਦੁੱਧ, ਨਕਲੀ ਮਾਵਾ, ਨਕਲੀ ਦੇਸੀ ਘਿਉ ਅਤੇ ਇੱਥੋਂ ਤੱਕ ਕਿ ਨਕਲੀ ਫ਼ਲ ਵੀ ਬਾਜ਼ਾਰਾਂ ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਇਸ ਦੇ ਸੇਵਨ ਨਾਲ ਸਿਹਤ ਖ਼ਰਾਬ ਹੋਣ ਤੋਂ ਲੈ ਕੇ ਜਾਨ ਜਾਣ ਤੱਕ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਸਿਹਤ ਦੇ ਨਜ਼ਰੀਏ ਤੋਂ ਦੁੱਧ ਪਦਾਰਥ ਖਾਸ ਕਰਕੇ ਖੋਏ ਦੇ ਸੇਵਨ ਨੂੰ ਇਕ ਚੰਗੀ ਖੁਰਾਕ ਸਮਝਿਆ ਜਾਂਦਾ ਹੈ। ਪਰ ਹੁਣ ਨਕਲੀ ਜਾਂ ਸਿੰਥੈਟਿਕ ਦੁੱਧ ਨਾਲ ਖੋਆ ਅਤੇ ਹੋਰ ਪਦਾਰਥ ਤਿਆਰ ਹੋ ਰਹੇ ਹਨ। ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥਾਂ ਖਾਸ ਕਰਕੇ ਮਿਲਾਵਟੀ ਮਠਿਆਈ ਦਾ ਸੇਵਨ ਸਰੀਰ ਦੇ ਮਹੱਵਤਪੂਰਨ ਅੰਗਾਂ ਜਿਵੇਂ ਦਿਲ, ਗੁਰਦੇ, ਜਿਗਰ ਆਦਿ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੁੱਧ ਦਾ ਉਤਪਾਦਨ ਮੰਗ ਤੋਂ ਪਹਿਲਾਂ ਹੀ ਘੱਟ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਦੁੱਧ ਦੀ ਮੰਗ ਹੋਰ ਵੱਧ ਜਾਂਦੀ ਹੈ। ਇਸ ਮੰਗ ਦੀ ਪੂਰਤੀ ਲਈ ਸ਼ੈਂਪੂ, ਡਿਟਰਜੈਂਟ, ਯੂਰੀਆ ਅਤੇ ਹੋਰ ਘਾਤਕ ਰਸਾਇਣਾਂ ਦੇ ਮਿਸ਼ਰਨ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਇਹ ਖ਼ਤਰਨਾਕ ਰਸਾਇਣ ਖਾਸ ਕਰਕੇ ਯੂਰੀਆ ਸਿੱਧਾ ਕਿਡਨੀ ਸਬੰਧੀ ਰੋਗਾਂ ਨੂੰ ਜਨਮ ਦਿੰਦਾ ਹੈ। ਜਿਗਰ ‘ਤੇ ਵੀ ਇਸ ਦਾ ਅਸਰ ਹੁੰਦਾ ਹੈ। ਇਸ ਤੋਂ ਇਲਾਵਾ ਜਾਨਵਰਾਂ ਦੀ ਚਰਬੀ ਅਤੇ ਰਸਾਇਣਾਂ ਦੀ ਮੱਦਦ ਨਾਲ ਤਿਆਰ ਕੀਤੇ ਜਾਂਦਾ ਨਕਲੀ ਦੇਸੀ ਘਿਉ ਵੀ ਖੁਲ੍ਹੇ ਆਮ ਵਿਕ ਰਿਹਾ ਹੈ। ਕੁੱਝ ਸ਼ਹਿਰਾਂ ਵਿੱਚ ਅਜਿਹਾ ਘਿਉ ਅਤੇ ਹੋਰ ਪਦਾਰਥ ਫੜੇ ਵੀ ਗਏ ਹਨ। ਸਰਕਾਰ ਕੋਲ ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥ ਦੀ ਸਪਲਾਈ ਅਤੇ ਵਿਕਰੀ ਨੂੰ ਰੋਕਣ ਲਈ ਪੂਰੇ ਪ੍ਰਬੰਧ ਨਹੀਂ ਹਨ। ਸਬੰਧਤ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਭ੍ਰਿਸ਼ਟਾਚਾਰ ਅਤੇ ਅਣਗਹਿਲੀ ਦੇ ਚਲਦਿਆਂ ਹੀ ਹਰ ਸ਼ਹਿਰ ਕਸਬੇ ਵਿੱਚ ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥ ਵੇਚੇ ਜਾ ਰਹੇ ਹਨ। ਲੋਕ ਅਜਿਹੇ ਪਦਾਰਥ ਖਾ ਕੇ ਗੰਭੀਰ ਬਿਮਾਰੀਆਂ ਸਹੇੜ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨ। ਤਿਉਹਾਰਾਂ ਦੇ ਦਿਨਾਂ ਵਿੱਚ ਤਾਂ ਇਸ ਸਬੰਧੀ ਖਾਸ ਤੌਰ ‘ਤੇ ਚੌਕਸੀ ਵਰਤੀ ਜਾਵੇ। ਸਰਕਾਰ ਉੱਪਰ ਵੀ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਬਾਜ਼ਾਰਾਂ ਵਿੱਚ ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥ ਵਿਕਣ ਤੋਂ ਰੋਕਣ ਲਈ ਵਿਆਪਕ ਪ੍ਰਬੰਧ ਕਰੇ। ਮਿਲਾਵਟੀ ਅਤੇ ਨਕਲੀ ਪਦਾਰਥਾਂ ਨੂੰ ਰੋਕਣ ਲਈ ਕਾਨੂੰਨ ਨੂੰ ਹੋਰ ਸਖਤ ਬਣਾਇਆ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

WRITTEN BY