Skip to content
Independent perspectives. Global stories.
BREAKING

ਪਾਵਰਕਾਮ ਦੀ ਕਾਰਗੁਜ਼ਾਰੀ ਸ਼ਲਾਘਾਯੋਗ

Share this story

ਧਰਤੀ ਪੁੱਤਰ ਇੰਜੀਨੀਅਰ ਸ. ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਡੀ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਹੁਣ ਪੰਜਾਬ ਦਾ ਇਹ ਬਹੁਤ ਅਹਿਮ ਅਦਾਰਾ ਲੋਕਾਂ ਦੀ ਭਲਾਈ ਲਈ ਵਧੇਰੇ ਕਾਰਜਸ਼ੀਲ ਦਿਸ ਰਿਹਾ ਹੈ। ਇਸ ਵਾਰ ਝੋਨੇ ਦੇ ਸੀਜਨ ਦੌਰਾਨ ਪਾਵਰਕਾਮ ਦੀਆਂ ਸੇਵਾਵਾਂ ਦੀ ਸਭ ਧਿਰਾਂ ਵੱਲੋਂ ਸ਼ਲਾਘਾ ਹੋ ਰਹੀ ਹੈ। ਘਰੇਲੂ ਅਤੇ ਕਾਰੋਬਾਰੀ ਖਪਤਕਾਰ ਪਹਿਲਾਂ ਦੇ ਮੁਕਾਬਲੇ ਬੇਹਤਰ ਸੇਵਾਵਾਂ ਹਾਸਿਲ ਕਰ ਰਹੇ ਹਨ। ਇੰਜੀਨੀਅਰ ਸਰਾਂ ਇਸ ਅਦਾਰੇ ਨੂੰ ਪੈਰਾਂ ‘ਤੇ ਖੜ੍ਹੇ ਕਰਨ ਅਤੇ ਇਸ ਨੂੰ ਵਧੇਰੇ ਕਾਰਜਸ਼ੀਲ ਬਣਾਉਣ ਲਈ ਲਗਾਤਾਰ ਸਿਰ ਤੋੜ ਯਤਨ ਕਰ ਰਹੇ ਹਨ। ਉਹ ਇਸ ਸੰਸਥਾ ਦੇ ਸ਼ਾਇਦ ਪਹਿਲੇ ਮੁਖੀ ਹਨ ਜਿਹੜੇ ਘੜੀ ਨੂੰ ਦੇਖ ਕੇ ਕੰਮ ਨਹੀਂ ਕਰਦੇ। ਲੋਕਾਂ ਨਾਲ ਜੁੜੇ ਇਸ ਅਧਿਕਾਰੀ ਨੇ ਦਫਤਰੀ ਕੰਮਕਾਜ ਦਾ ਤਰੀਕਾ ਹੀ ਬਦਲ ਦਿੱਤਾ ਹੈ। ਵੱਡੇ ਅਧਿਕਾਰੀ ਬਣਨ ਦੇ ਬਾਵਜੂਦ ਉਹ ਛੋਟੇ-ਛੋਟੇ ਲੋਕਾਂ ਨੂੰ ਮਿਲ ਕੇ ਹੀ ਪ੍ਰਸੰਨਤਾ ਹਾਸਿਲ ਕਰਦੇ ਹਨ। ਉਨ੍ਹਾਂ ਤੱਕ ਆਮ ਛੋਟੇ ਮੁਲਾਜ਼ਮਾਂ, ਕਿਸਾਨਾਂ ਅਤੇ ਖਪਤਕਾਰਾਂ ਦੀ ਸਿੱਧੀ ਪਹੁੰਚ ਹੈ। ਉਹ ਖੁਦ ਖਪਤਕਾਰਾਂ ਕੋਲ ਚੱਲ ਕੇ ਵੀ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਖੁਸ਼ੀਆਂ ਹਾਸਿਲ ਕਰਦੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਕੰਮ ਵਿੱਚ ਕੁਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਦੇ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਤਾਂ ਉਨ੍ਹਾਂ ਨੇ ਇਕ ਵੱਡੀ ਮੁਹਿੰਮ ਛੇੜੀ ਹੋਈ ਹੈ। ਪਾਵਰਕਾਮ ਦੇ ਵੱਡੇ ਰੁਤਬਿਆਂ ‘ਤੇ ਬੈਠੇ ਭ੍ਰਿਸ਼ਟ ਅਧਿਕਾਰੀਆਂ ਨੂੰ ਹੱਥ ਪਾਉਣਾ ਆਸਾਨ ਕਾਰਜ ਨਹੀਂ ਹੈ ਪਰ ਇੰਜੀਨੀਅਰ ਸਰਾਂ ਹਰ ਤਰ੍ਹਾਂ ਦੇ ਦਬਾਅ ਨੂੰ ਦਰ-ਕਿਨਾਰ ਕਰਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਨੂੰ ਲਗਾਤਾਰ ਜਾਰੀ ਰੱਖ ਰਹੇ ਹਨ। ਇਸ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਇਕ ਚੀਫ ਇੰਜੀਨੀਅਰ ਪੱਧਰ ਦੇ ਭ੍ਰਿਸ਼ਟ ਅਧਿਕਾਰੀ ਖਿਲਾਫ਼ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਅੱਧੀ ਦਰਜਨ ਤੋਂ ਵੱਧ ਹੋਰ ਵੱਡੇ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਇਹ ਕਾਮਨਾ ਕਰਨੀ ਚਾਹੀਦੀ ਹੈ ਕਿ ਇੰਜੀਨੀਅਰ ਸਰਾਂ ਇਸੇ ਤਰ੍ਹਾਂ ਹੀ ਪਾਵਰਕਾਮ ਅਤੇ ਪੰਜਾਬ ਦੀ ਬੇਹਤਰੀ ਲਈ ਲਗਾਤਾਰ ਦ੍ਰਿੜਤਾ ਨਾਲ ਜੁਟੇ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਅਧਿਕਾਰੀਆਂ ਨੂੰ ਥਾਪੜਾ ਦੇਣ ਤਾਂ ਜੋ ਸਰਕਾਰੀ ਅਦਾਰਿਆਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਬੇਹਤਰ ਬਣਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

WRITTEN BY