ਭਗਤਾ ਭਾਈ ਕਾ, 15 ਅਕਤੂਬਰ (ਸਵਰਨ ਸਿੰਘ ਭਗਤਾ)- ਨੇੜਲੇ ਪਿੰਡ ਭੋਡੀਪਰਾ ਵਿਖੇ ਐਚ. ਡੀ. ਐਫ.ਸੀ ਬੈਂਕ ਭੋਡੀਪੁਰਾ(ਬਠਿੰਡਾ) ਵਿਖੇ ਫੈਸਟਿਵ ਟ੍ਰੀਟਸ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਫੈਸਟਿਵ ਟ੍ਰੀਟਸ ਅਯੋਜਨ ਸਮੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ ਕਰਵਾਅ ਕਿ ਭੋਗ ਪਾਏ ਗਏ।ਇਸ ਸਮੇ ਬੈਂਕ ਮਂੈਨਜਰ ਅੰਕਤ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀ ਕਿਸਾਨਾ ਦੀਆਂ ਫਸਲਾ ਦੀ ਸੁਖਸ਼ਾਤੀ ਅਤੇ ਬੈਂਕ ਦੀ ਤਰੱਕੀ ਲਈ ਅਤੇ ਆਸਪਾਸ ਦੇ
ਨਗਰਾਂ ਦੀ ਚੜਦੀ ਕਲਾ ਦੀ ਅਰਦਾਸ ਕਰਦੇ ਹਾ।ਇਸ ਮੌਕੇ ਖੇਤੀ ਬਾੜੀ ਮੈਨਜਰ ਮਨਜੀਤ ਸਿੰਘ ਨੇ ਕਿਸਾਨਾ ਨੂੰ ਖੇਤੀਬਾੜੀ ਨਾਲ ਸਬੰਧਤ ਦੇਣ ਵਾਲੇ ਲੋਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬਆਦ ਵਿੱਚ ਬੈਂਕ ਮੈਂਨਜਰ ਅੰਕਤ ਕੁਮਾਰ ਨੇ ਬੈਂਕ ਆਏ ਹੋਏ ਕਿਸਾਨ ਦਾ ਧੰਨਵਾਦ ਕੀਤਾ ਬੈਂਕ ਦੀਆਂ ਚੱਲ ਰਹੀਆਂ ਅਪਨਾਉਣ ਬਾਰੇ ਬੇਨਤੀ ਕੀਤੀ। ਇਸ ਸਮੇ ਵਿਨੋਧ ਸਰਮਾ ਕਲਾਸਟਰ ਹੈਂਡ, ਮਨਦੀਪ ਸਿੰਘ ਐਗਰੀ ਮੈਂਨਜਰ , ਪਰਵੇਸ ਕੁਮਾਰ ਕੈਸ਼ੀਅਰ, ਅਸਵਨੀ ਕੁਮਾਰ ਤੋਂ ਇਲਾਵਾ ਸਾਰਾ ਸਟਾਫ ਅਤੇ ਕਿਸਾਨ ਹਾਜਰ ਸਨ।



