ਬਟਾਲਾ- ਅਕਸਰ ਹੀ ਸੁਰਖੀਆਂ ਵਿਚ ਰਹਿਣ ਵਾਲਾ ਸ਼ਹਿਰ ਬਟਾਲਾ ਇਕ ਵਾਰ ਫਿਰ ਤੋਂ ਪੁਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਹ ਚਰਚਾ ਦਾ ਵਿਸ਼ਾ ਹੈ ਸ਼ਹਿਰ ਅੰਦਰ ਦਿਨ ਬ ਦਿਨ ਵੱਧ ਰਹੀਆਂ ਚੋਰੀਆਂ ਡਾਕੇ ਅਤੇ ਕੁਝ ਲਾਲਚੀ ਲੋਕਾਂ ਦਾ ਰਾਜਨੀਤਕ ਸੱਤਾਧਾਰੀ ਨੇਤਾਵਾਂ ਦੀ ਦੇਖ-ਰੇਖ ਹੇਠ ਸ਼ਹਿਰ ਵਿੱਚ ਜੂਏ ਦੇ ਅੱਡਿਆਂ ਦਾ ਬੇਖ਼ੌਫ ਚਲਨਾ ਹੈ ਅਤੇ ਇਥੇ ਇਹ ਗੱਲ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸ਼ਰਮਸਾਰ ਕਰ ਰਹੀ ਹੈ ਕਿ ਉਹ ਕਿ ਕਾਰਣ ਹਨ ਜਿਨ੍ਹਾਂ ਸਦਕਾ ਇਹਨਾਂ ਜੁਆਰੀਆਂ ਨੇ ਸ਼ਹਿਰ ਨੂੰ ਆਪਣੀ ਰਿਆਸਤ ਬਣਾ ਲਿਆ ਹੈ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਹਨਾਂ ਜੂਏ ਦੇ ਅੱਡਿਆਂ ਤੇ ਛਾਪੇਮਾਰੀ ਨਾ ਕਰ ਕੇ ਇਹਨਾਂ ਦੇ ਹੋਂਸਲੇ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਥੇ ਇਹ ਗੱਲ ਗੋਰਤਲਬ ਹੈ ਕਿ ਬਟਾਲਾ ਸ਼ਹਿਰ ਵਿੱਚ ਹਰ ਸਾਲ ਦਿਵਾਲੀ ਦੇ ਤਿਉਹਾਰ ਤੇ ਕਰੋੜਾਂ ਰੁਪਿਆ ਦਾ ਜੂਏ ਦਾ ਧੰਦਾ ਹੁੰਦਾ ਹੈ ਅਤੇ ਇਹ ਕਾਰੋਬਾਰ ਰਾਮਲੀਲਾ ਦੇ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਦਿਵਾਲੀ ਤੱਕ ਪਹੁੰਚਦੇ ਪਹੁੰਚਦੇ ਇਹ ਜੂਏ ਦਾ ਧੰਦਾ ਕਰਨ ਵਾਲੇ ਕਰੋੜਾਂ ਰੁਪਿਆ ਦਾ ਧੰਦਾ ਕਰਨ ਜਾਂਦੇ ਹਨ ਜਿਸ ਵਜੋਂ ਇਕ ਹਾਰਿਆ ਜੁਆਰੀਆਂ ਜਾਂ ਤਾਂ ਆਤਮ-ਹੱਤਿਆ ਕਰ ਲੈਂਦਾ ਜਾਂ ਫਿਰ ਡਾਕਾਂ ਮਾਰਦਾ ਤੇ ਚੋਰੀਆਂ ਕਰਦਾ ਹੈ ਜਿਸ ਦਾ ਖਾਮਿਆਜ਼ਾ ਜਾਂ ਤਾਂ ਉਸ ਹਾਰੇ ਜੁਆਰੀਏ ਦੇ ਮਾਸੂਮ ਬੱਚਿਆਂ ਤੇ ਘਰਦਿਆਂ ਨੂੰ ਭੁਗਤਨਾ ਪੈਂਦਾ ਹੈ ਜਾਂ ਹਾਰੇ ਜੁਆਰੀਆਂ ਵਲੋਂ ਸਮਾਜ ਵਿੱਚ ਕਿਸੇ ਅਜਿਹੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦਾ ਖਾਮਿਆਜ਼ਾ ਸਾਰੇ ਸਮਾਜ ਨੂੰ ਭੁਗਤਨਾ ਪੈਂਦਾ ਹੈ ਜ਼ਿਕਰਯੋਗ ਗੱਲ ਇਥੇ ਇਹ ਵੀ ਹੈ ਕਿ ਬੀਤੇ ਦਿਨੀਂ ਬਟਾਲਾ ਵਿਖੇ ਕਿਸੇ ਔਨਲਾਇਨ ਪੇਪਰ ਵਲੋਂ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਕਿਸੇ ਐਸ ਐਚ ਓ ਵਲੋਂ 70 ਹਜ਼ਾਰ ਰੁਪਏ ਮਹੀਨਾ ਲੈ ਕੇ ਸ਼ਹਿਰ ਵਿਚ ਗੈਰ ਕਾਨੂੰਨੀ ਢੰਗ ਨਾਲ ਜੂਆਂ ਕਰਵਾਉਣ ਦੇ ਖ਼ਬਰ ਵੀ ਪੇਸ਼ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਵੀ ਸ਼ਹਿਰ ਵਿੱਚ ਬੇਖ਼ੌਫ ਜੂਆਂ ਹੋਣਾ ਪੁਲਿਸ ਪ੍ਰਸ਼ਾਸਨ ਤੇ ਉਂਗਲੀ ਖੜੀ ਕਰਦਾ ਹੈ ਅਤੇ ਸ਼ਹਿਰ ਦੇ ਮਹੋਲ ਨੂੰ ਖਰਾਬ ਕਰਨ ਵਾਲੇ ਇਹਨਾਂ ਜੂਆਰੀਆਂ ਨੂੰ ਜੂਏ ਦੀ ਲੱਟ ਇਸ ਕਦਰ ਲੱਗੀ ਹੋਈ ਹੈ ਕਿ ਇਹ ਲੋਕ ਜੂਆ ਖੇਡਣ ਲਈ ਪੈਸੇ ਨਾ ਹੋਣ ਦੀ ਸੂਰਤ ਵਿੱਚ ਲੁਟਾ ਖੋਹਾਂ ਕਰਦੇ ਹਨ ਸ਼ਹਿਰ ਅੰਦਰ ਇਹ ਜੂਆਂ ਆਮ ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਇਲਾਕਿਆਂ ਵਿਚ ਹੁੰਦਾ ਹੈ ਜਿਥੇ ਪੁਲਿਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਦੀ ਇਮਾਨਦਾਰੀ ਦੀ ਮਿਸਾਲ ਸ਼ਹਿਰ ਦਿੰਦਾ ਹੈ ਉਥੇ ਵਿਭਾਗ ਅੰਦਰ ਤਾਇਨਾਤ ਕੁਝ ਲਾਲਚੀ ਤੇ ਭ੍ਰਿਸ਼ਟ ਅਧਿਕਾਰੀਆਂ ਕਾਰਨ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਖਾਮਿਆਜ਼ਾ ਭੁਗਤਨਾ ਪੈਂਦਾ ਹੈ।
– ਸ਼ੰਮੀ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼’