Skip to content
Independent perspectives. Global stories.
BREAKING

ਅਮਰੀਕਾ ’ਚ ਸਿੱਖ ਪੁਲਿਸ ਅਫਸਰ ਦੀ ਹੱਤਿਆ

Share this story

ਸਿੱਖ ਭਾਈਚਾਰੇ ਲਈ ਇਹ ਬਹੁਤ ਦੁੱਖਦਾਇਕ ਖਬਰ ਹੈ ਕਿ ਅਮਰੀਕਾ ਦੇ ਟੈਕਸਸ ਸੂਬੇ ’ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸ. ਸੰਦੀਪ ਸਿੰਘ ਧਾਲੀਵਾਲ ਦੀ ਟਰੈਫਿਕ ਸਿਗਨਲ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ਕ ਅਮਰੀਕੀ ਪੁਲਿਸ ਨੇ ਹੱਤਿਆਰੇ ਨੂੰ ਤੁਰੰਤ ਕਾਬੂ ਕਰ ਲਿਆ ਹੈ ਪ੍ਰੰਤੂ ਇਸ ਘਟਨਾ ਨੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ. ਧਾਲੀਵਾਲ ਬਹੁਤ ਹੀ ਕਾਬਲ ਪੁਲਿਸ ਅਧਿਕਾਰੀ ਅਤੇ ਸ਼ਰਧਾਵਾਨ ਸਿੱਖ ਸਨ। ਉਨ੍ਹਾਂ ਉੱਪਰ ਪੂਰੇ ਸਿੱਖ ਭਾਈਚਾਰੇ ਅਤੇ ਅਮਰੀਕੀ ਪੁਲਿਸ ਨੂੰ ਬਹੁਤ ਮਾਣ ਸੀ। ਅਜਿਹੇ ਪੁਲਿਸ ਅਧਿਕਾਰੀ ਦੀ ਬੇਰਹਿਮ ਹੱਤਿਆ ਬਹੁਤ ਹੀ ਮੰਦਭਾਗੀ ਘਟਨਾ ਹੈ। ਸ. ਧਾਲੀਵਾਲ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸਨ ਅਤੇ ਉਨ੍ਹਾਂ 10 ਸਾਲ ਪਹਿਲਾਂ ਪੁਲਿਸ ਵਿਭਾਗ ’ਚ ਨੌਕਰੀ ਸ਼ੁਰੂ ਕੀਤੀ ਸੀ। ਉਹ ਟੈਕਸਸ ਦੇ ਅਜਿਹੇ ਪਹਿਲੇ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਕੰਮ ਦੌਰਾਨ ਸਿੱਖ ਧਰਮ ਦੀ ਰਵਾਇਤ ਮੁਤਾਬਕ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ ਹੋਈ ਸੀ। ਡੈਸ਼ਕੈਮ ਵੀਡੀਓ ਤੋਂ ਪਤਾ ਲੱਗਾ ਹੈ ਕਿ ਸ. ਧਾਲੀਵਾਲ ਅਤੇ ਕਾਰ ’ਚ ਬੈਠੇ ਸ਼ੱਕੀ ਹਤਿਆਰੇ ਵਿਚਕਾਰ ਕੁਝ ਗੱਲਬਾਤ ਹੋਈ ਪਰ ਕਿਸੇ ਤਕਰਾਰ ਦਾ ਕੋਈ ਸੰਕੇਤ ਨਹੀਂ ਮਿਲਿਆ। ਸ. ਧਾਲੀਵਾਲ ਕੁਝ ਪਲਾਂ ਮਗਰੋਂ ਜਦੋਂ ਆਪਣੀ ਸਕੁਐਡ ਕਾਰ ਵੱਲ ਪਰਤਿਆ ਤਾਂ ਹਮਲਾਵਰ ਭੱਜ ਕੇ ਉਸ ਕੋਲ ਆਇਆ ਅਤੇ ਸਿਰ ’ਚ ਗੋਲੀਆਂ ਮਾਰ ਦਿੱਤੀਆਂ। ਸ. ਧਾਲੀਵਾਲ ਪੁਲਿਸ ਵਿੱਚ ਨੌਕਰੀ ਦੇ ਰੁਝੇਵਿਆਂ ਦੇ ਬਾਵਜੂਦ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਸੇਵਾ ਵੀ ਕਰਦੇ ਰਹਿੰਦੇ ਸਨ। ਡਿਪਟੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਘਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ। ਅਜਿਹੇ ਪੁਲਿਸ ਅਧਿਕਾਰੀ ਦਾ ਮਾਰਿਆ ਜਾਣਾ ਬਹੁਤ ਦਰਦਨਾਕ ਹੈ। ਅਮਰੀਕਾ ਸਰਕਾਰ ਨੂੰ ਇਸ ਘਟਨਾ ਦਾ ਕਰੜਾ ਨੋਟਿਸ ਲੈਣਾ ਚਾਹੀਦਾ ਹੈ। ਦੋਸ਼ੀ ਹਤਿਆਰੇ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਹ ਘਟਨਾ ਨਸਲੀ ਘਿ੍ਰਣਾ ਨਾਲ ਤਾਂ ਨਹÄ ਜੁੜੀ ਹੋਈ। ਅਦਾਰਾ ‘ਪੰਜਾਬ ਟਾਇਮਜ਼’ ਸ. ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
– ਬਲਜੀਤ ਸਿੰਘ ਬਰਾੜ

WRITTEN BY