ਮੋੜ ਮੰਡੀ- ਸਥਾਨਕ ਸਨੀ ਮੰਦਿਰ ਨੇੜੇ ਵਾਲੇ ਪਨਗਰੇਨ ਦੇ ਗੋਦਾਮ ਵਿੱਚ ਪਨਗਰੇਨ ਦੇ ਅਧਿਕਾਰੀਆਂ ਵੱਲੋਂ ਗੋਦਾਮ ਅੰਦਰ ਪਏ ਅਨਾਜ ਜੋ ਕਿ ਜੂਟ ਅਤੇ ਪਲਾਸਟਿਕ ਦੇ ਗੱਟਿਆਂ ਅੰਦਰ ਭਰਿਆ ਹੋਇਆ ਕਣਕ ਦਾ ਸਟਾਕ ਪਿਆ ਸੀ ਉਸ ਉਪਰੋਂ ਕਬਰ ਚੁੱਕੇ ਹੋਏ ਸਨ ਭਾਵੇ ਸਾਂਮ ਦੇ ਤਕਰੀਬਣ 3-4 ਵਜੇ ਤੋਂ ਹੀ ਬਰਸਾਤ ਦਾ ਮੌਸਮ ਬਣ ਰਿਹਾ ਸੀ ਤਾਂ ਵੀ ਕਿਸੇ ਮੁਲਾਜਮ ਨੇ ਇੰਨਾ ਕਣਕ ਦੇ ਸਟੈਂਕਾਂ ਉਪਰ ਕਬਰ ਪਵਾਉਣ ਦੀ ਜਹਿਮਤ ਨਹੀ ਉਠਾਈ ਅਤੇ 5 ਵਜੇ ਦੇ ਕਰੀਬ ਬਰਸਾਤ ਸ਼ੁਰੂ ਹੋਣ ਤੋਂ ਲੈ ਕੇ ਕਣਕ ਦੇ ਸਟੈਕ ਖੂੱਲੇ ਅਸਮਾਨ ਵਿੱਚ ਬਿਨਾ ਢਕੇ ਬਰਸਾਤ ਵਿੱਚ ਭਿੱਜਦੇ ਰਹੇ।ਇੰਨਾਂ ਹੀ ਨਹੀ ਅਧਿਕਾਰੀਆਂ ਦੀ ਲਾਪਰਵਾਹੀ ਇੱਥੋ ਤੱਕ ਹੀ ਨਹੀ ਸੀ ਆਉਣ ਵਾਲੇ ਝੋਨੇ ਦੇ ਸੀਜਣ ਲਈ ਜੋ ਕੇਂਦਰ ਸਰਕਾਰ ਵੱਲੋਂ ਬਾਰਦਾਨਾ ਭੇਜਿਆ ਗਿਆ ਸੀ ਉਹ ਵੀ ਗੋਦਾਮ ਅੰਦਰ ਬਿਨਾ ਢਕੇ ਪਿਆ ਸੀ ਅਤੇ ਬਰਸਾਤ ਨਾਲ ਭਿੱਜ ਰਿਹਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਝੋਨੇ ਦੇ ਸੀਜਣ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਦਾਮਾਂ ਅੰਦਰ ਜਗਾ ਬਣਾਉਣ ਲਈ ਸਪੈਸਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਆਉਣ ਵਾਲੇ ਸੀਜਣ ਦੋਰਾਣ ਕਿਸਾਨਾ ਮੰਡੀਆਂ ਅੰਦਰ ਨਾ ਰੁਲ ਸਕੇ ਪਰ ਕੁਝ ਅਧਿਕਾਰੀ ਇੰਨਾਂ ਸਪੈਸਲਾਂ ਵਿੱਚ ਕਣਕ ਦੇ ਵਜਨ ਨੂੰ ਵਧਾਉਣ ਲਈ ਗੋਦਾਮਾਂ ਅੰਦਰ ਪਏ ਕਣਕ ਦੇ ਸਟਾਕ ਉਪਰੋਂ ਕਬਰ ਇਕੱਠੇ ਕਰ ਦਿੰਦੇ ਹਨ ਤਾਂ ਜੋ ਅਜਿਹੇ ਮੋਸਮ ਵਿੱਚ ਬਰਸਾਤ ਨਾਲ ਉਸਦਾ ਵਜਨ ਵਧ ਸਕੇ।
– ਹਰਮਿੰਦਰ ਸਿੰਘ ਅਵਿਨਾਸ਼/ਸੰਜੀਵ ਕੁਮਾਰ ਨੋਟੀ
ਪੱਤਰਕਾਰ ‘ਪੰਜਾਬ ਟਾਇਮਜ਼’



