ਮਾਨਸਾ- ਅੱਜ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 17ਵੇ ਦਿਨ ਵੀ ਜਾਰੀ ਰਿਹਾ। ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਂਬਰਾਂ ਮੁਨੀਸ਼ ਬੱਬੀ ਦਾਨੇਵਾਲੀਆਂ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਮਨਜੀਤ ਸਦਿਓੁੜਾ, ਰੁਲਦੂ ਸਿੰਘ ਡਾ. ਜਨਕ ਰਾਜ ਸਿੰਗਲਾ, ਪ੍ਰੇਮ ਅਗਰਵਾਲ, ਬੋਘ ਸਿੰਘ ਕਿਸਾਨ ਆਗੂ, ਕ੍ਰਿਸ਼ਨ ਚੌਹਾਨ,ਜਸਵੀਰ ਕੌਰ ਨੱਤ, ਹਰਿੰਦਰ ਸਿੰਘ ਮਾਨਸ਼ਾਹੀਆਂ, ਬਿਕਰ ਸਿੰਘ ਮਘਾਣੀਆ, ਜੇਤਿੰਦਰ ਆਗਰਾ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਸ਼ੁਰੂ ਹੋਏ ਇਸ ਸੰਘਰਸ ਤੋ ਬਾਅਦ ਪੰਜਾਬ ਸਰਕਾਰ ਵਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਹੁਕਮ ਜਾਰੀ ਕੀਤੇ ਹਨ ਅਤੇ ਸੰਘਰਸ਼ ਦੀ ਬਦੌਲਤ ਪਸ਼ੂ ਹਾਦਸੇ ਵਿੱਚ ਮਾਰੇ ਗਏ ਪਿੰਡ ਜਵਾਹਰਕੇ ਦੇ ਨੋਜਵਾਨ ਸੰਨੀ ਸਿੰਘ ਦੇ ਪਰਿਵਾਰ ਨੂੰ ਬਤੋਰ ਸਹਾਇਤਾ ਚਾਰ ਲੱਖ ਦੀ ਨਕਦੀ ਤੇ ਇੱਕ ਮੈਂਬਰ ਨੂੰ ਨੌਕਰੀ ਮਿਲੀ ਹੈ ਉਨ੍ਹਾਂ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਿੰਟ ਅਤੇ ਇਲੈਕਟੋਰਿਨਕ ਮੀਡੀਆ ਦਾ ਇਸ ਸਘੰਰਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਮੀਡੀਆ ਦੀ ਬਦੌਲਤ ਹੀ ਕਮੇਟੀ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਕਮੇਟੀ ਵਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਸ਼ੁਰੂ ਕੀਤੇ ਧਰਨੇ ਦੀਆਂ ਪ੍ਰਾਪਤੀਆਂ ਦੱਸਦਿਆਂ ਉਨ੍ਹਾਂ ਕਿਹਾ ਕਿ ,ਮਾਨਸਾ ਸ਼ਹਿਰ ਤੋ ਉੱਠੀ ਇਹ ਅਵਾਜ ਪੰਜਾਬ ਵਿੱਚ ਲੋਕ ਲਹਿਰ ਬਣ ਚੁੱਕੀ ਹੈ ਜੋ ਕਿ ਬਹੁਤ ਜਲਦ ਹੀ ਪੂਰੇ ਹਿੰਦੂਸਤਾਨ ਵਿਚ ਫੈਲ ਜਾਵੇਗੀ ਅਤੇ ਸਰਕਾਰਾਂ ਜੋ ਇਸ ਮਸਲੇ ਤੇ ਗੰਭੀਰ ਨਹੀਂ ਸਨ ਲੋਕ ਲਹਿਰ ਕਾਰਨ ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਲਈ ਮਜਬੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਸੰਘਰਸ ਕਮੇਟੀ ਨੇ ਪੰਜਾਬ ਵਿਚ ਪਹਿਲੀ ਵਾਰ ਇਹ ਗੱਲ ਸਾਹਮਣੇ ਲਿਆਦੀ ਹੈ ਕਿ ਅਮਰੀਕੀ ਨਸ਼ਲ ਦੇ ਅਵਾਰਾ ਅਤੇ ਬੇ ਸਹਾਰਾ ਢੱਠਿਆ ਦਾ ਦੇਸੀ ਨਸ਼ਲ ਦੀਆ ਗਾਂਵਾਂ ਜੋ ਕਿ ਪੂਜਨਿਕ ਹਨ ਨਾਲ ਕੋਈ ਸਬੰਧ ਨਹੀ ਹੈ।,25.08.2019 ਤੋ ਸੁਰੂ ਹੋਇਆ ਇਹ ਲੋਕਾਂ ਦਾ ਰੋਸ ਮਾਨਸਾ ਵਿਚੋ ਉਠਣ ਤੋ ਬਾਅਦ ਇਸ ਸੰਘਰਸ ਕਮੇਟੀ ਦੀ ਮੰਗ ਨੂੰ ਸਹੀ ਮੰਨਦੇ ਹੋਏ ਅਮਨ ਅਰੋੜਾ ਵਿਧਾਇਕ ਆਮ ਆਦਮੀ ਪਾਰਟੀ ਸੁਨਾਮ ਨੇ ਇਸ ਸਮੱਸਿਆ ਨੂੰ ਉਚੇਚੇ ਤੌਰ ਤੇ ਉਠਾਇਆ ਅਤੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸਨ ਵਿਚ ਇੱਕ ਪ੍ਰਾਇਵੇਟ ਬਿਲ ਰਾਹੀਂ ਇਸ ਸਮੱਸਿਆ ਨੂੰ ਉਠਾਉਣਗੇ।,ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੀਆਂ ਕੁੱਝ ਹਿੰਦੂ ਜੰਥੇਬੰਦੀਆ ਨਾਲ ਨਿੱਜੀ ਸਪੰਰਕ ਕਰਕੇ ਇਹ ਬਿਆਨ ਜਾਰੀ ਕਰਵਾਉਣ ਵਿਚ ਕੁੱਝ ਹੱਦ ਤੱਕ ਕਾਮਯਾਬ ਹੋਏ ਹਾਂ ਕਿ ਅਮਰੀਕੀ ਨਸ਼ਲ ਦੇ ਪਸ਼ੂ ਗਊ ਵੰਸ਼ ਵਿਚ ਨਹੀ ਆਉਦੇ।,ਇਸ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਲੋਕ ਰਾਏ ਬਨਾਉਣ ਵਿਚ ਸਭ ਤੋ ਵੱਡਾ ਯੋਗਦਾਨ ਪ੍ਰਿੰਟ ਅਤੇ , ਇਲੈਕਟ੍ਰਨਿਕ ਮੀਡੀਆ ਅਤੇ ਸ਼ੋਸਲ ਮੀਡੀਆ ਦਾ ਰਿਹਾ। ਜਿਸ ਕਾਰਨ ਮਾਨਸਾ ਵਰਗੇ ਪੱਛੜੇ ਅਤੇ ਛੋਟੇ ਜਿਹੇ ਜਿਲ੍ਹੇ ਤੋਂ ਇਹ ਸੰਘਰਸ ਸਾਰੇ ਪੰਜਾਬ ਵਿਚ ਫੈਲ ਗਿਆ। ਅਤੇ ਇਸ ਸੰਘਰਸ ਦਾ ਅਸਰ ਪੰਜਾਬ ਸਰਕਾਰ ਉਪਰ ਉਦੋਂ ਦੇਖਣ ਨੂੰ ਮਿਲਿਆ ਜਦੋ ਪੰਜਾਬ ਸਰਕਾਰ ਨੇ ਇੱਕ ਹਾਈ ਪਾਵਰ ਮੰਤਰੀ ਵਲੋਂ ਇਸ ਮਾਮਲੇ ਵਿੱਚ ਰਾਜ ਪੱਧਰੀ ਪੰਜ ਮੈਬਰੀ ਕਮੇਟੀ ਬਣਾਈ ਗਈ ਜੋ ਕਿ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਅਤੇ ਵੱਖ ਵੱਖ ਜੰਥੇਬੰਦੀਆ ਤੋ ਸਲਾਹ ਲੈਣ ਉਪਰੰਤ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗੀ। ਜਵਾਹਰਕੇ ਪਿੰਡ ਦੇ ਸੰਘਰਸ ਤੋ ਬਾਅਦ ਕੈਬਨਿਟ ਮੰਤਰੀ ਲੋਕਲ ਬਾਡੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੂੰ ਇੱਕ ਬਿਆਨ ਜਾਰੀ ਕਰਨਾ ਪਿਆ ਕਿ ਅਜਿਹੀਆ ਘਟਨਾਵਾਂ ਲਈ ਸਬੰਧਤ ਨਗਰ ਕੌਸ਼ਲ ਦੀ ਜਿਮੇਵਾਰੀ ਹੋਵੇਗੀ ਅਤੇ ਸਾਰੇ ਡਿਪਟੀ ਕਮਿਸ਼ਨਰ ਸਰਕਾਰੀ ਅਤੇ ਨਿੱਜੀ ਗਊਸਾਲਾ ਵਿਚ ਪਸ਼ੂਆ ਦੀ ਗਿਣਤੀ ਕਰਕੇ ਰਿਪੋਰਟ ਪੇਸ਼ ਕਰਨਗੇ।,ਇਸ ਸੰਘਰਸ ਦੀ ਸਭ ਤੋ ਵੱਡੀ ਸਫਲਤਾ ਇਹ ਹੈ ਕਿ ਮਾਨਸਾ ਜਿਲ੍ਹੇ ਦੀਆ ਸਾਰੀਆ ਰਾਜਨੀਤਿਕ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਕਿਸਾਨ ਜੰੱਥੇਬੰਦੀਆ ਨੂੰ ਇੱਕ ਪਲੇਟ ਫਾਰਮ ਉਪਰ ਇਕੱਠਾ ਕਰਕੇ ਅਵਾਰਾ ਪਸ਼ੂਆ ਕਾਰਨ ਮਾਰੇ ਗਏ ਲੋਕਾ ਦੀ ਆਤਮਾ ਦੀ ਸ਼ਾਤੀ ਲਈ 19.9.2019 ਨੂੰ ਇੱਕ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਭਗਵੰਤ ਮਾਨ ਸੰਸਦ ਮੈਂਬਰ, ਅਮਨ ਅਰੋੜਾ ਵਿਧਾਇਕ, ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਜਗਮੀਤ ਬਰਾੜ ਸਾਬਕਾ ਸੰਸਦ, ਸੁਖਪਾਲ ਖਹਿਰਾ ਵਿਧਾਇਕ, ਮੰਗਤ ਰਾਮ ਬਾਂਸ਼ਲ ਸਾਬਕਾ ਵਿਧਾਇਕ, ਜਗਦੀਪ ਸਿੰਘ ਸਾਬਕਾ ਵਿਧਾਇਕ, ਪ੍ਰਿੰਸੀਪਲ ਬੁੱਧ ਰਾਮ ਵਿਧਾਇਕ, ਜਗਦੇਵ ਕਮਾਲੂ ਵਿਧਾਇਕ, ਹਿੰਦੂ ਸੰਗਠਨਾ ਵੱਲੋ ਗੁਰਪ੍ਰੀਤ ਗੋਰਾ ਅਤੇ ਹਰਪ੍ਰੀਤ ਗਿੱਲ ਸਾਮਲ ਹੋਏ।।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਤੇ ਵੀ ਕਿਸੇ ਅਵਾਰਾ ਪਸ਼ੂ ਕਾਰਨ ਕਿਸੇ ਵਿਅਕਤੀ ਦਾ ਨੁਕਸਾਨ ਹੋਣ ਤੇ ਸੰਘਰਸਸ਼ੀਲ ਜੰਥੇਬੰਦੀਆ ਇੱਕੱਠੇ ਹੋ ਕੇ ਉਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਰਥਿਕ ਮਦਦ ਅਤੇ ਪਰਿਵਾਰ ਲਈ ਇੱਕ ਸਰਕਾਰੀ ਨੌਕਰੀ ਦੇਣ ਲਈ ਸੰਘਰਸ ਕਰਿਆ ਕਰਨਗੀਆ ਮਾਨਸਾ ਵਿਚ ਸੰਘਰਸ ਸੁਰੂ ਹੋਣ ਤੋ ਬਾਅਦ ਇਸ ਦਾ ਅਸਰ ਇਹ ਹੋਇਆ ਕਿ ਪੰਜਾਬ ਦੇ ਹੋਰਾਂ ਸ਼ਹਿਰਾਂ ਅਤੇ ਕੱਸਬਿਆ ਵਿਚ ਵੀ ਇਸ ਸਮੱਸਿਆ ਦੇ ਹੱਲ ਲਈ ਧਰਨੇ ਅਤੇ ਰੈਲੀਆ ਸੂਰੂ ਹੋ ਗਈਆ ਹਨ।। ਮਾਨਯੌਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਫੈਸਲਾ ਕੇ ਅਵਾਰਾ ਪਸ਼ੂਆਂ ਦੇ ਕਾਰਣ ਕੋਈ ਵੀ ਵਿਅਕਤੀ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਸਬੰਧਤ ਨਗਰ ਕੌਸਲਾਂ ਤੋਂ ਪ੍ਰਭਾਵਿਤ ਵਿਅਕਤੀ ਹਰਜਾਨਾ ਲੈ ਸਕਦੇ ਹਨ। ਕਮੇਟੀ ਮੈਂਬਰਾਂ ਮੰਗ ਕੀਤੀ ਕਿ ਗਊ ਐਕਟ ਵਿਚ ਸੋਧ ਕਰਕੇ ਗਊ ਵੰਸ ਦੀ ਪਰਿਭਾਸ਼ਾ ਨੂੰ ਸੋਧਿਆ ਜਾਵੇ ਜਿਸ ਵਿੱਚ ਅਮਰੀਕੀ ਨਸ਼ਲ ਦੇ ਪਸ਼ੂਆ ਨੂੰ ਗਊ ਵੰਸ ਵਿਚੋ ਬਾਹਰ ਕੱਢਿਆ ਜਾਵੇ। ਮਾਨਸਾ ਜਿਲ੍ਹੇ ਵਿੱਚੋ ਸਾਰੇ ਅਵਾਰਾ ਅਤੇ ਬੇ ਸਹਾਰਾ ਪਸ਼ੂਆ ਨੂੰ ਮੁੱਖ ਸੜਕਾਂ ਅਤੇ ਸ਼ਹਿਰ ਦੇ ਅੰਦਰਲੀਆ ਸੜਕਾਂ ਤੋ ਅਤੇ ਪਿੰਡਾਂ ਵਿਚੌ ਹਟਾਇਆ ਜਾਵੇ। ਮੰਗ ਕੀਤੀ ਕਿ ਇਹ ਗਉਸੈਸ ਸਬੰਧਤ ਨਗਰ ਪਾਲਕਾਂ ਅਤੇ ਜ਼ਿਲ੍ਹੇ ਨੂੰ ਵਾਪਸ ਦਿੱਤਾ ਜਾਵੇ ਤਾਂ ਜੋ ਸਰਕਾਰ ਅਤੇ ਨਿੱਜੀ ਗਊਸਾਲਾਂ ਇਸ ਗਊਸੈਸ ਰਾਹੀ ਅਵਾਰਾ ਪਸ਼ੂਆ ਦੀ ਸੰਭਾਲ ਹੋ ਸਕੇ।
– ਜਗਦੀਸ਼ ਬਾਂਸਲ
ਜ਼ਿਲ੍ਹਾ ਇੰਚਾਰਜ ਮਾਨਸਾ ‘ਪੰਜਾਬ ਟਾਇਮਜ਼’



