ਬਟਾਲਾ- ਅਕਸਰ ਸੁਰਖੀਆਂ ਵਿਚ ਰਹਿਣ ਵਾਲਾ ਸ਼ਹਿਰ ਬਟਾਲਾ ਆਏ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਟਰੈਫਿਕ ਸਿਸਟਮ ਦਾ ਦਰੁਸਤ ਨਾ ਹੋਣਾ ਹਰ ਸਮੇਂ ਰਾਹਗੀਰਾਂ ਅਤੇ ਮੁਸਾਫ਼ਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜੇਕਰ ਗੱਲ ਕਰੀਏ ਸ਼ਹਿਰ ਬਟਾਲਾ ਦੀ ਤਾਂ ਰੋਜ਼ਾਨਾ ਸ਼ਹਿਰ ਦੇ ਮੁੱਖ ਚੋਕਾਂ ਗਾਂਧੀ ਚੋਕ,ਹੰਸਲੀ ਪੁਲ,ਸਮਾਧ ਰੋਡ, ਕਾਦੀਆਂ ਚੁੰਗੀ, ਸਿੰਬਲ ਚੋਕ ਤੋਂ ਇਲਾਵਾ ਕਾਹਨੂੰਵਾਨ ਚੁੰਗੀ ਤੇ ਹਰ ਸਮੇਂ ਰਾਹਗੀਰਾਂ ਨੂੰ ਟਰੈਫਿਕ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਯਾਤਾਯਾਤ ਸਾਧਨਾਂ ਦੀ ਵਧਦੀ ਗਿਣਤੀ ਦੇ ਨਾਲ ਨਾਲ ਬਟਾਲਾ ਟਰੈਫਿਕ ਪੁਲਸ ਦਾ ਟਰੈਫਿਕ ਨਿਯੰਤਰਣ ਪ੍ਰਤੀ ਸੁਸਤ ਹੋਣਾ ਜਿਥੇ ਸੋਚ ਦਾ ਵਿਸ਼ਾ ਹੈ ਉਥੇ ਆਮ ਰਾਹਗੀਰਾ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਸਰ ਬਟਾਲਾ ਟਰੈਫਿਕ ਪੁਲਸ ਸਿਰਫ ਚਲਾਨ ਕੱਟਦੀ ਨਜ਼ਰ ਆਉਂਦੀ ਹੈ ਤੇ ਸ਼ਹਿਰ ਦੇ ਇਕਾ ਦੁੱਕਾ ਥਾਵਾਂ ਨੂੰ ਛੱਡ ਕੇ ਕਿਤੇ ਵੀ ਕੋਈ ਟਰੈਫਿਕ ਪੁਲਸ ਕਰਮਚਾਰੀ ਟਰੈਫਿਕ ਦੀ ਸਮੱਸਿਆ ਨਾਲ ਜੂਝਦਾ ਨਜ਼ਰ ਨਹੀਂ ਆਉਂਦਾ ਸ਼ਹਿਰ ਅੰਦਰ ਬੱਸ ਸਟੈਂਡ ਭੀੜ ਵਾਲੀ ਥਾਂ ਸਥਿਤ ਹੋਣ ਕਾਰਨ ਹਰ ਸਮੇਂ ਜਾਮ ਲੱਗਾ ਰਹਿੰਦਾ ਹੈ ਪਰ ਟਰੈਫਿਕ ਪੁਲਸ ਵਲੋਂ ਮਾਰਗ ਨਿਰਦੇਸ਼ਨ ਸਹੀ ਨਾ ਹੋਣ ਕਾਰਨ ਆਏ ਦਿਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।