ਮੋਬਾਇਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ। ਇਹ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਕੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਅਤੇ ਅੱਜ ਦੁਨੀਆ ”ਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਣ ਵਾਲਾ ਯੰਤਰ ਬਣ ਗਿਆ ਹੈ। ਇਹੋ ਨਹੀਂ, ਸਾਡੇ ਦੇਸ਼ ਦੀ ਜਿੰਨੀ ਆਬਾਦੀ ਹੈ, ਇਥੇ ਮੋਬਾਇਲ ਫੋਨਾਂ ਦੀ ਗਿਣਤੀ ਉਸ ਨਾਲੋਂ ਜ਼ਿਆਦਾ ਹੋ ਗਈ ਹੈ।ਬਿਨਾਂ ਸ਼ੱਕ ਮੋਬਾਇਲ ਫੋਨ ਦੇ ਅਣਗਿਣਤ ਲਾਭ ਹਨ—ਐਮਰਜੈਂਸੀ ”ਚ ਡਾਕਟਰ ਅਤੇ ਪੁਲਸ ਬੁਲਾਉਣ, ਘਰੋਂ ਬਾਹਰ ਹੋਣ ”ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣ, ਕਿਸੇ ਨੂੰ ਫੌਰਨ ਅਹਿਮ ਸੰਦੇਸ਼ ਪਹੁੰਚਾਉਣ, ਕਿਸੇ ਦੁਰਘਟਨਾ ਦੀ ਫੋਟੋ ਖਿੱਚਣ ਵਰਗੇ ਅਣਗਿਣਤ ਲਾਭਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ।ਲੋਕਾਂ, ਖਾਸ ਕਰਕੇ ਨਵ-ਵਿਆਹੇ ਜੋੜਿਆਂ ਦੇ ਗ੍ਰਹਿਸਥ ਜੀਵਨ ”ਚ ਸਮੱਸਿਆਵਾਂ ਖੜ੍ਹੀਆਂ ਕਰਨ ”ਚ ਇਸ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ-ਜ਼ਰਾ ਜਿੰਨੀ ਗੱਲ ”ਤੇ ਧੀਆਂ ਆਪਣੀਆਂ ਮਾਵਾਂ ਨੂੰ ਫੋਨ ਲਾ ਕੇ ਆਪਣੇ ਪਤੀ ਜਾਂ ਸਹੁਰਾ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਿਕਾਇਤਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ ਤੇ ਕਈ ਮਾਮਲਿਆਂ ”ਚ ਮਾਵਾਂ ਵਲੋਂ ਧੀਆਂ ਨੂੰ ਗਲਤ ਸਲਾਹ ਦੇਣ ਦੇ ਸਿੱਟੇ ਵਜੋਂ ਉਨ੍ਹਾਂ ਦੀ ਗ੍ਰਹਿਸਥੀ ਖਤਰੇ ”ਚ ਪੈ ਜਾਂਦੀ ਹੈ।
ਮੋਬਾਇਲ ਫੋਨ ਦੀ ਵਰਤੋਂ ਨਸ਼ੇ ਦੀ ਹੱਦ ਤਕ ਵਧ ਜਾਣ ਕਰਕੇ ਇਹ ਕਈ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ”ਤੇ ਗੱਲ ਕਰਨ ਨਾਲ ਸੜਕਾਂ ”ਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ। ਮੋਬਾਇਲ ਫੋਨ ”ਤੇ ਆਸਾਨੀ ਨਾਲ ਮੁਹੱਈਆ ਅਸ਼ਲੀਲ ਫੋਟੋਆਂ ਦੇਖ ਕੇ ਅਤੇ ਆਪਸ ”ਚ ਆਦਾਨ-ਪ੍ਰਦਾਨ ਕਰ ਕੇ ਮੁੰਡਿਆਂ-ਕੁੜੀਆਂ ਦੇ ਚਰਿੱਤਰ ਭ੍ਰਿਸ਼ਟ ਹੋ ਰਹੇ ਹਨ। ਦੁਸ਼ਟ ਸੁਭਾਅ ਦੇ ਲੋਕਾਂ ਵਲੋਂ ਧੋਖੇ ਨਾਲ ਕੁੜੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਕਈ ਮਾਮਲਿਆਂ ”ਚ ਮੋਬਾਇਲ ਫੋਨ ਪਤੀ-ਪਤਨੀ ਦੇ ਰਿਸ਼ਤਿਆਂ ”ਚ ਤਣਾਅ, ਟਕਰਾਅ ਅਤੇ ਵੱਖਰੇ ਹੋਣ ਦੀ ਵਜ੍ਹਾ ਵੀ ਬਣ ਰਹੇ ਹਨ ਕਈ ਲਾਭ ਹਨ, ਉਥੇ ਹੀ ਉਕਤ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਦੇ ਕੁਝ ਨੁਕਸਾਨ ਵੀ ਹਨ। ਦਫਤਰਾਂ ”ਚ ਕੰਮ ਕਰਨ ਵਾਲੇ ਕਈ ਮੁਲਾਜ਼ਮ ਦਫਤਰ ਦੇ ਸਮੇਂ ”ਚ ਹੀ ਕੰਮ ਛੱਡ ਕੇ ਮੋਬਾਇਲ ਫੋਨ ”ਤੇ ਗੇਮਾਂ ਖੇਡਦੇ, ਅਸ਼ਲੀਲ ਵੀਡੀਓ ਆਦਿ ਦੇਖਦੇ ਹਨ, ਜਿਸ ਨਾਲ ਦਫਤਰ ਦੇ ਕੰਮ ਦਾ ਨੁਕਸਾਨ ਹੁੰਦਾ ਹੈ।
ਇਸ ਲਈ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਮੋਬਾਇਲ ਫੋਨ ਦੀ ਸਹੀ ਵਰਤੋਂ ਹੀ ਕੀਤੀ ਜਾਵੇ ਤੇ ਇਸ ਨੂੰ ਸਰਾਪ ਨਾ ਬਣਨ ਦੇ ਕੇ ਵਰਦਾਨ ਹੀ ਬਣਿਆ ਰਹਿਣ ਦਿੱਤਾ ਜਾਵੇ।