April 24, 2026 12:45 pm

ਪੰਜਾਬ ਦੇ ਪਾਣੀ ਦੀ ਸੰਭਾਲ ਤੇ ਵਪਾਰ ਸਮੇਂ ਦੀ ਮੁੱਖ ਲੋੜ

“ਪੰਜਾਬ” ਵਿੱਚੋਂ ਨਿਕਲਦੀਆਂ ਨਹਿਰਾਂ ਰਾਹੀਂ ਸਾਡੇ ਗਵਾਂਢੀ ਸੂਬਿਆਂ ਵੱਲੋਂ ਦਿਨ-ਰਾਤ ਸਾਡੇ ਚਾਂਦੀ ਰੰਗੇ ਪਾਣੀ ਦੀ ਲੁੱਟ ਲਗਾਤਾਰ ਜਾਰੀ ਹੈ ਜਦੋਂਕਿ ਪੰਜਾਬ ਦੇ ਕਿਸਾਨ ਪੰਦਰਾ ਲੱਖ ਟਿਊਬੈਲਾਂ ਨਾਲ ਧਰਤੀ ਦਾ ਸੀਨਾ ਛੇਕ ਕੇ ਪਾਣੀ ਲੈਣ ਲਈ ਮਜਬੂਰ ਹਨ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਦਸ ਫੁੱਟ ਘਟ ਰਿਹਾ ਹੈ। ਜੇਕਰ ਸਾਡੀਆਂ ਸਿਆਸੀ ਹਕੂਮਤਾਂ ਵਲੋਂ ਸਾਡੇ ਖੇਤਾਂ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਦਾ ਸਦਉਪਯੋਗ ਕਰਨ ਦਾ ਖਾਸ ਪ੍ਰਬੰਧ ਕੀਤਾ ਜਾਵੇ ਅਤੇ ਗਵਾਂਢੀ ਰਾਜਾਂ ਤੋਂ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਵਸੂਲ ਕੀਤੀ ਜਾਵੇ ਤਾਂ ਪੰਜਾਬ ਅੱਜ ਵੀ ਬਹੁਤ ਅਮੀਰ ਸੂਬਾ ਬਣ ਸਕਦਾ ਹੈ। ਅੱਜ ਦੇਸ਼ ਵਿੱਚ ਇੱਕ ਲੀਟਰ ਪਾਣੀ ਦੀ ਬੋਤਲ ਲਗਭਗ ਵੀਹ ਰੁਪਏ ਵਿੱਚ ਮਿਲਦੀ ਹੈ, ਜੇਕਰ ਪੰਜਾਬ ਪਾਣੀ ਦਾ ਰਾਸਟਰੀ ਤੇ ਅੰਤਰਰਾਸ਼ਟਰੀ ਵਪਾਰ ਕਰੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਵੀ ਪਾਣੀ ਦੀ ਕਮਾਈ ਨਹੀ ਮੁੱਕਣੀ ਪਰੰਤੂ ਹੁਣ ਸਥਿਤੀ ਇਹ ਹੈ ਕਿ ਪੰਜਾਬ ਟਿੱਬਿਆਂ ਦੀ ਧਰਤੀ ਬਣਨ ਜਾ ਰਿਹਾ ਹੈ ਤੇ ਸਾਡੀਆਂ ਨਸਲਾਂ ਪਿਆਸ ਨਾਲ ਮਰਨ ਲਈ ਹਾਸੀਏ ਤੇ ਖੜੀਆਂ ਹਨ। ਇੱਥੇ ਇਹ ਵਰਣਨਯੋਗ ਹੈ ਕਿ ਦੁਬਈ ਦੀ ਸਮੁੱਚੀ ਅਰਥਵਿਵਸਥਾ ਦਾ ਇੱਕ ਤਿਹਾਈ ਹਿੱਸਾ ਪੀਣ ਵਾਲੇ ਸਾਫ ਪਾਣੀ ਤੇ ਖਰਚ ਹੁੰਦਾ ਹੈ। ਇਸੇ ਤਰ੍ਹਾਂ ਇਰਾਨ, ਇਰਾਕ ਅਤੇ ਹੋਰ ਬਹੁਤ ਅਰਬੀ ਮੁਲਕਾਂ ਕੋਲ ਪੀਣਯੋਗ ਪਾਣੀ ਨਹੀਂ ਹੈ ਪਰੰਤੂ ਤੇਲ ਹੈ। ਉਹ ਮੁਲਕ ਪਾਣੀ ਦੀ ਪੂਰਤੀ ਲਈ ਜਹਾਜਾਂ ਰਾਹੀਂ ਗਲੇਸੀਅਰ ਤੋੜਕੇ ਉਸਦੇ ਪਾਣੀ ਨੂੰ ਪਲਾਟਾਂ ਚ ਟਰੀਟਮੈਂਟ ਕਰਕੇ ਪੀਣ ਯੋਗ ਬਣਾਉਂਦੇ ਹਨ ਜਾਂ ਫਿਰ ਸਮੁੰਦਰੀ ਪਾਣੀ ਨੂੰ ਸੁੱਧ ਕਰਕੇ ਜੋ ਕਿ ਬਹੁਤ ਮਹਿੰਗਾ ਪ੍ਰੋਜੈਕਟ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵੱਲੋਂ ਸਾਡਾ ਪੀਣ ਯੋਗ ਪਾਣੀ ਪਾਈਪ ਲਾਇਨਾਂ ਰਾਹੀਂ ਅਰਬ ਮੁਲਕਾਂ ਤੇ ਹੋਰ ਜ਼ਰੂਰਤਮੰਦ ਮੁਲਕਾਂ ਨੂੰ ਭੇਜਿਆ ਜਾਵੇ ਤਾਂ ਪੈਸਾ ਬੇਸੱਕ ਤੰਗਲੀਆਂ ਨਾਲ ਇਕੱਠਾ ਕਰੀ ਜਾਣ ਪੰਜਾਬੀ, ਪੈਸਾ ਫਿਰ ਵੀ ਨਹੀ ਮੁੱਕਣਾ ਕਿÀੁਂਕੀ ਅਰਬੀ ਮੁਲਕਾਂ ‘ਚਂੋ ਤੇਲ ਜਾਂ ਗੈਸ ਪਾਈਪ ਲਾਈਨ ਸਾਡੇ ਦੇਸ਼ ਆ ਸਕਦੀ ਹੈ ਤਾਂ ਸਾਡੇ ਪੰਜਾਬ ‘ਚਂੋ ਪਾਣੀ ਦੀ ਪਾਈਪ ਲਾਈਨ ਬਾਹਰਲੇ ਦੇਸ਼ਾਂ ਵਿੱਚ ਕਿਉਂ ਨਹੀਂ ਜਾ ਸਕਦੀ ? ਦੱਸੋ ਕਿÀੁਂ ਨਹੀਂ ਜਾ ਸਕਦੀ ? ਪੰਜਾਬ ਅੱਜ ਵੀ ਸੋਨੇ ਦੀ ਚਿੜੀ ਹੈ ਜੇਕਰ ਪੰਜਾਬ ਨੂੰ ਬਣਦਾ ਹੱਕ ਦਿੱਤਾ ਜਾਵੇ ਅਤੇ ਸਾਡੇ ਕੁਦਰਤੀ ਸਾਧਨਾਂ ਤੇ ਕੇਂਦਰ ਡਾਕੇ ਨਾ ਮਾਰੇ। ਅਗਰ ਇਹ ਹਕੀਕਤ ‘ਚ ਹੋਵੇ ਤਾਂ ਪੰਜਾਬ ਦੀ ਹਿਜਰਤ ਬੰਦ ਹੋ ਜਾਵੇਗੀ ਅਤੇ ਅਸੀਂ ਬਹੁਤ ਖੁਸਹਾਲ ਹੋ ਜਾਵਾਂਗੇ। ਪੰਜਾਬ ਦੀ ਆਮਦਨ ਵਧਾਉਣ ਲਈ ਜੇਕਰ ਸਰਕਾਰ ਵੱਲੋਂ ਇਕੱਲੀ ਭਾਖੜਾ ਦੇ ਪਾਣੀ ਦਾ ਟਰੀਟਮੈਂਟ ਕਰਕੇ ਬੋਤਲਬੰਦ ਪਲਾਟ ਲਗਾਏ ਜਾਣ ਤਾਂ ਪੰਜਾਬ ਪੰਜ ਸਾਲਾਂ ‘ਚ ਖਰਬਾਂ ਡਾਲਰ ਕਮਾ ਸਕਦਾ ਹੈ।ਪੰਜਾਬ ਸੂਬਾ ਤੇ ਹਰ ਪੰਜਾਬੀ ਸੇਖਾਂ ਵਾਂਗੂ ਅਮੀਰ ਹੋ ਸਕਦਾ ਹੈ। ਹੁਣ ਸਾਡੇ ਕੁੜੀਆਂ-ਮੁੰਡੇ ਵਿਦੇਸਾਂ ‘ਚ ਦਿਹਾੜੀਆਂ ਕਰਨ ਜਾਂਦੇ ਨੇ ਪਰੰਤੂ ਜੇਕਰ ਅਸੀਂ ਇਕੱਲਾ ਪਾਣੀ ਦੀ ਸੰਭਾਲ ਕਰਕੇ ਤੇ ਪਾਣੀ ਦਾ ਵਪਾਰ ਕਰਨ ਲੱਗ ਜਾਈਏ ਤਾਂ ਵਿਦੇਸੀ ਲੋਕ ਸਾਡੇ ਦਿਹਾੜੀਆਂ ਕਰਨ ਆਉਣਗੇ ।
ਦੁਨੀਆਂ ‘ਚ ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿੱਥੇ ਬਾਰਾਂ ਮਹੀਨੇ ਫਸਲ ਪੈਦਾ ਹੁੰਦੀ ਹੈ ਤੇ ਸਾਡੇ ਪੰਜਾਬੀ ਫਿਰ ਵੀ ਖੁਦਕੁਸੀਆਂ ਕਰਦੇ ਨੇ ਜਾਂ ਫਿਰ ਮੈਕਸੀਕੋ ਦੀਆਂ ਸਰਹੱਦਾ ਤੇ ਡੌਕੀਆਂ ਰਾਹੀਂ ਰੋਜ ਮਰਦੇ ਨੇ ਪਰ ਇਹ ਲੁੱਟ ਬਹੁਤੀ ਦੇਰ ਨਹੀ ਚੱਲਣੀ। ਇਸ ਲਈ ਰਿਸ਼ੂ ਗੋਇਲ ਦੀ ਸੋਚ ਨਾਲ ਸਹਿਮਤ ਤੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਜਾਗਣਾ ਪੈਣਾ ਹੈ। ਮੈਨੂੰ ਆਸ ਹੈ ਕਿ ਸਮਾਂ ਕਰਵਟ ਜਰੂਰ ਲਵੇਗਾ।

Send this to a friend