April 23, 2026 9:49 pm

ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ

ਜਦੋਂ ਰੁਜ਼ਗਾਰ ਦੇ ਵਸੀਲੇ ਮੁੱਕ ਜਾਣ ਅਤੇ ‘ਚਿੱਟੇ’ ਦਾ ਖ਼ੌਫ ਨੱਚਦਾ ਹੋਵੇ ਤਾਂ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਦਾ

ਭਾਵੇਂ ਅੱਜ ਲੋਕ ਛੋਟੀ-ਛੋਟੀ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁੱਦ ਦੀ ਜ਼ਿੰਦਗੀ ਨੂੰ ਖਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬੀਮਾਰੀ ਤੇ ਪੜਾਈ ਜਿਹੀ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ਹਨ। ਪਰ ਫੇਰ ਵੀ ਪੇਂਡੂ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ‘ ਸਟੱਡੀ ਵੀਜ਼ੇ ‘ ਲਈ ਕਰਜ਼ੇ ਚੁੱਕ ਰਹੇ ਹਨ, ਜ਼ਮੀਨਾਂ ਵੇਚ ਰਹੇ ਹਨ ਤਾਂ ਜੋ ਧੀਆਂ ਪੁੱਤਾਂ ਨੂੰ ਵਿਦੇਸ਼ ਪੜ੍ਹਾਈ ਲਈ ਭੇਜ ਸਕਣ, ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਆਮ ਹੀ ਇਹ ਲਫ਼ਜ਼ ਸੁਨਣ ਨੂੰ ਮਿਲਦਾ ਹੈ ਕਿ ਜਦੋਂ ਰੁਜ਼ਗਾਰ ਦੇ ਵਸੀਲੇ ਮੁੱਕ ਜਾਣ ਅਤੇ ‘ ਚਿੱਟੇ ‘ ਦਾ ਖ਼ੌਫ ਨੱਚਦਾ ਹੋਵੇ ਤਾਂ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਦਾ। ਪੰਜਾਬ ਦੇ ਪੇਂਡੂ ਘਰਾਂ ਲਈ ‘ ਸਟੱਡੀ ਵੀਜ਼ਾ ‘ ਹੁਣ ਕੋਈ ਸਸਤਾ ਸੌਦਾ ਨਹੀਂ ਅਤੇ ਇਵੇਂ ਹੀ ਅੱਜ ਮੁਲਕ ‘ਚ ਵੀ ਪੜ੍ਹਾਈ ਮਹਿੰਗਾ ਸੌਦਾ ਬਣੀ ਹੋਈ ਹੈ, ਜਿਸ ਕਰਕੇ ਮੈਡੀਕਲ ਪੜ੍ਹਾਈ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਹੈ। ਭਾਵੇਂ ਹਰ ਤਬਕਾ ਐਜੂਕੇਸ਼ਨ ਲੋਨ ਚੁੱਕ ਰਿਹਾ ਹੈ ਪ੍ਰੰਤੂ ਦੋ ਤਿੰਨ ਵਰ੍ਹਿਆਂ ਤੋਂ ਪੇਂਡੂ ਕਿਸਾਨ ਪਰਿਵਾਰ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਵਿਦੇਸ਼ ਪੜ੍ਹਾਈ ਖਾਤਰ ਕਰਜ਼ਾ ਚੁੱਕ ਰਹੇ ਹਨ।
ਸਟੇਟ ਬੈਂਕ ਆਫ਼ ਇੰਡੀਆ : ਅੰਕੜਿਆਂ ਮੁਤਾਬਿਕ ਸਟੇਟ ਬੈਂਕ ਆਫ਼ ਇੰਡੀਆ ਨੇ ਸਭ ਤੋਂ ਵੱਧ ਐਜੂਕੇਸ਼ਨ ਲੋਨ ਦਿੱਤਾ ਹੈ। ਇਸ ਬੈਂਕ ਨੇ 2016-17 ਤੋਂ ਹੁਣ ਤੱਕ 2162 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ 326.63 ਕਰੋੜ ਰੁਪਏ ਦਾ ਐਜੂਕੇਸ਼ਨ ਲੋਨ ਦਿੱਤਾ ਹੈ ਜਦੋਂ ਕਿ ਪਬਲਿਕ ਸੈਕਟਰ ਦੇ ਹੋਰਨਾਂ 20 ਬੈਂਕਾਂ ਨੇ ਐਜੂਕੇਸ਼ਨ ਲੋਨ ਵੰਡਿਆ ਹੈ। ਪਬਲਿਕ ਸੈਕਟਰ ਬੈਂਕਾਂ ਨੇ ਪੰਜਾਬ ‘ਚ ਸਾਲ 2018-19 ਵਿਚ 4815 ਵਿਦਿਆਰਥੀਆਂ ਅਤੇ ਸਾਲ 2017-18 ਵਿਚ 4644 ਅਤੇ ਉਸ ਤੋਂ ਪਹਿਲਾਂ ਸਾਲ 2016-17 ਵਿਚ 4107 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ ਸਟੱਡੀ ਲੋਨ ਦਿੱਤਾ ਹੈ। ਪੰਜਾਬੀ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿੱਚ ਪੜ੍ਹਾਈ ਲਈ ਹਰ ਵਰ੍ਹੇ ਔਸਤਨ 500 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕ ਰਹੇ ਹਨ। ਬੈਂਕਾਂ ਵੱਲੋਂ 7.50 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ‘ ਤੇ ਕੋਈ ਪ੍ਰਾਪਰਟੀ ਵਗੈਰਾ ਪਲੈੱਜ਼ ਨਹੀਂ ਕੀਤੀ ਜਾਂਦੀ। ਉਸ ਤੋਂ ਵੱਡੀ ਰਕਮ ‘ਤੇ ਜ਼ਮੀਨ ਗਿਰਵੀ ਕਰਨੀ ਪੈਂਦੀ ਹੈ। ਐਜੂਕੇਸ਼ਨ ਲੋਨ ਦੀ 15 ਵਰ੍ਹਿਆਂ ‘ਚ ਵਾਪਸੀ ਕਰਨੀ ਹੁੰਦੀ ਹੈ।
ਬੈਂਕ ਅਧਿਕਾਰੀ ਵੱਲੋਂ ਜਾਣਕਾਰੀ : ਸਟੇਟ ਬੈਂਕ ਆਫ਼ ਇੰਡੀਆ ਦੀ ਸ਼ੇਰਪੁਰ ਬਰਾਂਚ ਮੈਨੇਜਰ ਸਲਮਾਨ ਖਾਨ ਦਾ ਕਹਿਣਾ ਸੀ ਕਿ ਐਜੂਕੇਸ਼ਨ ਲੋਨ ਲਈ ਦਿਹਾਤੀ ਖੇਤਰ ਵਿਚ ਰੁਝਾਨ ਵਧਿਆ ਹੈ। ਵਿਦੇਸ਼ ਅਤੇ ਦੇਸ਼ ਵਿੱਚ ਉੱਚੀ ਸਿੱਖਿਆ ਲਈ ਐੱਸ ਬੀ ਆਈ ਲੋਨ ਦੇ ਰਿਹਾ ਹੈ । ਐੱਸਬੀਆਈ ਸਟੂਡੇਂਟ ਲੋਨ ਸਕੀਮ ਦੇ ਤਹਿਤ ਲੋਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ । ਭਾਰਤ ਵਿੱਚ ਪੜਾਈ ਕਰ ਰਹੇ ਹਨ ਤਾਂ ਇਸ ਸਕੀਮ ਦੇ ਤਹਿਤ 10 ਲੱਖ ਅਤੇ ਵਿਦੇਸ਼ ਵਿੱਚ ਪੜਾਈ ਕਰਨ ਜਾ ਰਹੇ ਹਨ ਤਾਂ 20 ਲੱਖ ਰੁਪਏ ਤੱਕ ਦਾ ਅਧਿਕਤਮ ਲੋਨ ਲੈ ਸਕਦੇ ਹਨ । ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਵਿਦੇਸ਼ਾ ਵਿਚ ਪੜਾਈ ਕਰਨਾ ਚਹੁਦੇ ਹਨ ਪਰ ਪੈਸੇ ਦੀ ਕਮੀ ਕਾਰਨ ਬੱਚਿਆਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਹੁੰਦਾ ਪਰ ਹੁਣ ਐੱਸ ਬੀ ਆਈ ਲੋਨ ਸਕੀਮ ਲੈ ਕੇ ਆਇਆ ਹੈ ਜਿਸ ਨਾਲ ਹਰ ਲੋੜਵੰਦ ਦਾ ਬੱਚਾ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਸਕੇਗਾ, ਹਾਲਾਂਕਿ ਵੱਖ – ਵੱਖ ਕੇਸ ਦੇ ਹਿਸਾਬ ਨਾਲ ਲੋਨ ਦਾ ਪੈਸਾ ਘੱਟ ਜਾਂ ਜ਼ਿਆਦਾ ਵੀ ਹੋ ਜਾਂਦਾ ਹੈ । ਭਾਰਤ ਦਾ ਕੋਈ ਵੀ ਨਾਗਰਿਕ ਉੱਚੀ ਸਿੱਖਿਆ ਲਈ ਇਹ ਐੱਸਬੀਆਈ ਦਾ ਲੋਨ ਲੈਣ ਦੀ ਯੋਗਤਾ ਰੱਖਦਾ ਹੈ ।
ਕਿਹੜੇ ਕੋਰਸ ਕਵਰ ਹੁੰਦੇ ਹਨ :
ਯੂਜੀਸੀ, ਏਆਈਸੀਟੀਈ, ਆਈਏਮਸੀ ਜਾਂ ਸਰਕਾਰ ਦੀ ਕਿਸੇ ਵੀ ਅਜਿਹੀ ਸੰਸਥਾ ਨਾਲ ਜੁੜਿਆ ਕਾਲਜ / ਯੂਨੀਵਰਸਿਟੀ ਦੁਆਰਾ ਸੰਚਾਲਿਤ ਗਰੇਜੁਏਸ਼ਨ, ਪੋਸਟ ਗਰੇਜੁਏਸ਼ਨ ਪ੍ਰੋਗਰਾਮ ਲਈ ਇਹ ਲੋਨ ਲਿਆ ਜਾ ਸਕਦਾ ਹੈ। ਪ੍ਰੋਫੇਸ਼ਨਲ ਡਿਗਰੀ, ਡਿਪਲੋਮਾ ਲਈ ਵੀ ਲੋਨ ਲਿਆ ਜਾ ਸਕਦਾ ਹੈ। ਆਈਆਈਟੀ, ਆਈਆਈਏਮ ਵਰਗੇ ਨਿੱਜੀ ਸੰਸਥਾਨ ਵਿੱਚ ਪੜਾਈ ਲਈ ਵੀ ਲੋਨ ਲੈ ਸਕਦੇ ਹਾਂ ।ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਟੀਚਰ ਟ੍ਰੇਨਿੰਗ , ਨਰਸਿੰਗ ਕੋਰਸ ਲਈ ਵੀ ਲੋਨ ਮਿਲ ਜਾਂਦਾ ਹੈ। ਨੇਮੀ ਡਿਗਰੀ , ਡਿਪਲੋਮਾ ਵਰਗੇ ਏਇਰੋਨਾਟਿਕਲ , ਪਾਇਲਟ ਟ੍ਰੇਨਿੰਗ , ਸ਼ਿਪਿੰਗ ਆਦਿ ਲਈ ਵੀ ਲੋਨ ਮਿਲ ਜਾਂਦਾ ਹੈ ।ਵਿਦੇਸ਼ਾ ਵਿੱਚ ਏਮਸੀਏ,ਏਮਬੀਏ ,ਏਮਏਸ ਵਰਗੇ ਕੋਰਸਾਂ ਲਈ ਇਹ ਲੋਨ ਮਿਲਦਾ ਹੈ ।
ਕਿਹੜੇ ਖਰਚੇ ਕਵਰ ਹੁੰਦੇ ਹਨ : ਕਾਲਜ , ਸਕੂਲ , ਹੋਸਟਲ ਦੀ ਫੀਸ ਪਰੀਖਿਆ , ਲਾਇਬਰੇਰੀ, ਲੇਬੋਰੇਟਰੀ ਦੀ ਫੀਸ । ਕਿਤਾਬਾਂ, ਯੂਨਿਫਾਰਮ ਜਾਂ ਪੜਾਈ ਨਾਲ ਸਬੰਧਤ ਦੂਜੀਆ ਚੀਜਾਂ ਖਰੀਦਣ ਦਾ ਖਰਚਾ । ਯਾਤਰਾ ਦਾ ਖਰਚਾ ।ਦੋਪਹਿਆ ਵਾਹਨ ਲਈ 50 ਹਜਾਰ ਰੁਪਏ ਤੱਕ ਦੀ ਸੀਮਾ ਹੈ ।ਇਸਦੇ ਇਲਾਵਾ ਪੜਾਈ ਪੂਰੀ ਕਰਨ ਵਿੱਚ ਹੋਰ ਵੀ ਕੋਈ ਖਰਚਾ ਹੈ ਤਾਂ ਉਹ ਵੀ ਇਸਦੇ ਤਹਿਤ ਕਵਰ ਹੁੰਦਾ ਹੈ। ਕਦੋਂ ਕਰਨਾ ਹੋਵੇਗਾ ਭੁਗਤਾਨਕੋਰਸ ਪੂਰਾ ਹੋਣ ਦੇ ਇੱਕ ਸਾਲ ਬਾਅਦ ਲੋਨ ਦੀ ਕਿਸਤ ਸ਼ੁਰੂ ਹੋ ਜਾਂਦੀ ਹੈਇਹ 15 ਸਾਲਾਂ ਵਿੱਚ ਲੋਨ ਪੂਰਾ ਚੁਕਾਓਨਾ ਹੁੰਦਾ ਹੈ ਲੋਨ ਲੈਣ ਲਈ ਵਿਦਿਆਰਥੀ ਨੂੰ ਆਪਣੇ ਪਹਿਚਾਣ ਪੱਤਰ ,ਏਡਰੇਸ ਪਰੂਫ਼ , ਸਿੱਖਿਅਕ ਰਿਕਾਰਡ ਦੇ ਨਾਲ ਪੂਰੀ ਡਿਟੇਲ ਦੇਣੀ ਹੁੰਦੀ ਹੈ ।
ਕੀ ਕਹਿੰਦੇ ਐੱਸ ਬੀ ਆਈ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ) : ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ) ਸ੍ਰੀ ਅਜੇ ਲੂਥਰਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਹਰ ਵਰ੍ਹੇ ਐਜੂਕੇਸ਼ਨ ਲੋਨ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਸ਼ਹਿਰੀ ਅਤੇ ਪੇਂਡੂ ਲੋਕਾਂ ਵੱਲੋਂ ਇਹ ਕਰਜ਼ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਿਦੇਸ਼ ਪੜ੍ਹਾਈ ਲਈ ਵੀ ਐਜੂਕੇਸ਼ਨ ਲੋਨ ਲੈਣ ਦੀ ਦਰ ਵਧ ਰਹੀ ਹੈ।
ਕਨੂੰਗੋ ਭੁਪਿੰਦਰ ਸਿੰਘ ਦੇ ਵਿਚਾਰ : ਮਾਲ ਮਹਿਕਮੇ ਦੇ ਸੇਵਾ ਮੁਕਤ ਅਧਿਕਾਰੀ ਭੁਪਿੰਦਰ ਸਿੰਘ ਸ਼ੇਰਪੁਰ ਦਾ ਪ੍ਰਤੀਕਰਮ ਸੀ ਕਿ ਮਾਪੇ ਚੰਗੇਰੇ ਭਵਿੱਖ ਦੀ ਆਸ ਨਾਲ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਕਿਉਂਕਿ ਨਸ਼ਿਆਂ ਦਾ ਡਰ ਅਤੇ ਰੁਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਹੁਣ ਲੱਗਦਾ ਪੰਜਾਬ ਸੁਰੱਖਿਅਤ ਨਹੀਂ ਰਿਹਾ।
ਜ਼ਮੀਨਾਂ ਘੱਟ ‘ਤੇ ਕਰਜ਼ੇ ਵੱਧ : ਮੋਹਨ ਸਿੰਘ- ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਛੋਟੀ ਕਿਸਾਨੀ ਵੀ ਕਰਜ਼ਾ ਚੁੱਕ ਕੇ ਬੱਚੇ ਵਿਦੇਸ਼ ਪੜ੍ਹਨ ਭੇਜ ਰਹੀ ਹੈ ਜਿਨ੍ਹਾਂ ਕੋਲ ਏਨੀ ਘੱਟ ਜ਼ਮੀਨ ਹੈ ਤੇ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਣਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਵਿਦੇਸ਼ ‘ਚ ਫੀਸਾਂ ਭਰੀਆਂ ਹਨ। ਜਿਨ੍ਹਾਂ ਨੂੰ ਐਜੂਕੇਸ਼ਨ ਲੋਨ ਨਹੀਂ ਮਿਲਦਾ, ਉਨ੍ਹਾਂ ਨੂੰ ਜ਼ਮੀਨ ਵੇਚਣੀ ਜਾਂ ਗਿਰਵੀ ਕਰਨੀ ਮਜਬੂਰੀ ਬਣ ਜਾਂਦੀ ਹੈ।
ਕੀ ਹਨ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ : ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਹਨ ਕਿ 2015-16 ਤੋਂ 2018-19 ਤੱਕ ਦੇ ਚਾਰ ਵਰ੍ਹਿਆਂ ਦੌਰਾਨ ਪੰਜਾਬ ਦੇ ਕਰੀਬ 50,499 ਵਿਦਿਆਰਥੀਆਂ ਨੂੰ ਦੇਸ਼ ਤੇ ਵਿਦੇਸ਼ ‘ਚ ਪੜ੍ਹਾਈ ਲਈ ‘ ਐਜੂਕੇਸ਼ਨ ਕਰਜ਼ ‘ ਲੈਣਾ ਪਿਆ ਹੈ। ਇਨ੍ਹਾਂ ਚਾਰ ਵਰ੍ਹਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1718.93 ਕਰੋੜ ਰੁਪਏ ਚੜ੍ਹੇ ਹਨ। ਇਹ ਵੇਰਵਾ ਸਿਰਫ਼ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੈ। ਪ੍ਰਾਈਵੇਟ ਬੈਂਕਾਂ ਤਰਫ਼ੋਂ ਦਿੱਤਾ ਐਜੂਕੇਸ਼ਨ ਲੋਨ ਵੱਖਰਾ ਹੈ। ਦੇਸ਼ ਵਿਚ ਮੈਡੀਕਲ ਤੇ ਇੰਜਨੀਅਰਿੰਗ ਦੀ ਪੜ੍ਹਾਈ ਆਮ ਘਰਾਂ ਦੀ ਪਹੁੰਚ ਤੋਂ ਬਾਹਰ ਹੈ। ਨਵਾਂ ਰੁਝਾਨ ਹੁਣ ਵਿਦੇਸ਼ ਪੜ੍ਹਾਈ ਲਈ ਕਰਜ਼ਾ ਚੁੱਕਣ ਦਾ ਹੈ, ਜੋ ਹਰ ਵਰ੍ਹੇ ਵਧ ਰਿਹਾ ਹੈ।
ਮੋਟੇ ਅੰਦਾਜ਼ੇ ਅਨੁਸਾਰ ਪਬਲਿਕ ਸੈਕਟਰ ਬੈਂਕਾਂ ਵੱਲੋਂ ਪੰਜਾਬ ਦੇ ਕਰੀਬ 20 ਹਜ਼ਾਰ ਵਿਦਿਆਰਥੀਆਂ ਨੇ ਵਿਦੇਸ਼ ਪੜ੍ਹਾਈ ਲਈ ਕਰੀਬ ਇੱਕ ਹਜ਼ਾਰ ਕਰੋੜ ਦਾ ਐਜੂਕੇਸ਼ਨ ਲੋਨ ਲਿਆ ਹੈ ਜਦੋਂ ਕਿ ਤਿੰਨ ਵਰ੍ਹਿਆਂ ਵਿਚ 897 ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਤੋਂ ਇਨਕਾਰ ਹੋਇਆ ਹੈ।

Send this to a friend