ਚੰਡੀਗੜ, 25 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੌਜੁਆਨਾਂ, ਵਿਸ਼ੇਸ਼ ਤੌਰ ‘ਤੇ ਉੱਤਰੀ ਰਾਜਾਂ ਵਿਚ ਵੱਧ ਰਹੇ ਨਸ਼ੇ ਦੀ ਆਦਤ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਦੇ ਲਈ ਉਨਾਂ ਨੇ ਪਿਛਲੇ ਸਾਲ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਕ ਪਲੇਟਫਾਰਮ ‘ਤੇ ਲਿਆ ਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਇਸ ਦੇ ਕਾਰੋਬਾਰੀਆਂ ‘ਤੇ ਰੋਕ ਲਗਾਉਣ ਲਈ ਸਾਂਝੀ ਰਣਨਿਤੀ ਤਿਆਰ ਕਰਨ ਦੀ ਪਹਿਲ ਕੀਤੀ ਸੀ ਅਤੇ ਉਸੀ ਕੜੀ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਦੇ ਦੂੱਜੇ ਸਮੇਲਨ ਦਾ ਪ੍ਰਬੰਧ ਕੀਤਾ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਨਸ਼ੇ ਦੇ ਖਿਲਾਫ ਲੜਨ ਲਈ ਮਹਾਰਾਸ਼ਟਰ ਦੇ ਮਕੋਕਾ ਦੀ ਤਰਜ ‘ਤੇ ਹਕੋਕਾ ਐਕਟ ਬਣਾਉਣ ਦਾ ਐਲਾਨ ਕੀਤਾ।