April 23, 2026 12:27 am

ਚੋਰ ਗਿਰੋਹ ਦੇ 4 ਮੈਂਬਰ ਲੱਖਾਂ ਦੇ ਚੋਰੀ ਦੇ ਸਾਮਾਨ ਸਮੇਤ ਕਾਬੂ

ਲੁਧਿਆਣਾ, 25 ਜੁਲਾਈ (ਜਸਪਾਲ ਅਰੋੜਾ)- ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਮਾਡਲ ਟਾਊਨ ਇਲਾਕੇ ਚ ਨਾਕੇਬੰਦੀ ਦੌਰਾਨ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 23 ਮੋਬਾਈਲ 1 ਲੈਪਟੋਪ 5 ਚਾਂਦੀ ਦੀਆਂ ਝਾਂਜਰਾਂ 1 ਜੋੜਾ ਸੋਨੇ ਟੋਪਸ ,1 ਸੋਨੇ ਦਾ ਕੋਕਾ ,1 ਸੋਨੇ ਦਾ ਲੋਕਟ ,1 ਘੜੀ ਬਰਾਮਦ ਕੀਤੀ ਹੈ। ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਏ ਐਸ ਆਈ ਬੂਟਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮਾਡਲ ਟਾਊਨ ਇਲਾਕੇ ਚ ਘਰਾਂ ਚ ਪਾੜ ਪਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮਾਡਲ ਟਾਊਨ ਚੌਕ ਚ ਨਾਕੇਬੰਦੀ ਕਰਕੇ ਚੋਰ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰ ਲਿਆ ਅਤੇ ਓਹਨਾ ਦੀ ਨਿਸ਼ਾਨਦੇਹੀ ਤੇ ਉਹਨਾਂ ਦੇ ਕਬਜ਼ੇ ਵਿਚੋਂ ਚੋਰੀ ਦਾ ਲੱਖਾਂ ਸਮਾਨ ਬਰਾਮਦ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਦਸ਼ਮੇਸ਼ ਨਗਰ ਧੂਰੀ ਲਾਇਨ ਨਿਵਾਸੀ ਸੰਜੇ ਸੋਨੀ ਟੇਡੀ ਰੋਡ ਸ਼ਿਮਲਾਪੁਰੀ ਨਿਵਾਸੀ ਸੋਨੂ ਯਾਦਵ ,ਪਿੰਡ ਸਲੇਮ ਪੁਰ ਨਿਵਾਸੀ ਦਲੀਪ ਸਿੰਘ ਦਸ਼ਮੇਸ਼ ਨਗਰ ਨਿਵਾਸੀ ਅਜਾਦ ਸਿੰਘ ,ਵਜੋਂ ਹੋਈ ਪੁਲਸ ਅਨੁਸਾਰ ਜਾਂਚ ਦੌਰਾਨ ਓਹਨਾ ਨੂੰ ਪਤਾ ਚੱਲਿਆ ਕਿ ਫੜੇ ਗਏ ਦੋਸ਼ੀਆਂ ਖਿਲਾਫ ਅਗੇ ਵੀ ਕਈ ਥਾਣਿਆਂ ਚ ਮਾਮਲੇ ਦਰਜ ਹਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Send this to a friend