ਇਹ ਸਮੱਗਰੀ ਕਬਜ਼ੇ ’ਚ ਲੈ ਲਈ ਗਈ ਹੈ ਤੇ ਮੀਣਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਦੌਸਾ ਦੇ ਐੱਸਪੀ ਸੰਜੀਵ ਨੈਣ ਨੇ ਕਿਹਾ ਕਿ ਇਸ ਸਮੱਗਰੀ ਦੀ ਵਰਤੋਂ ਨਾਜਾਇਜ਼ ਮਾਈਨਿੰਗ ਲਈ ਕੀਤੀ ਜਾਣੀ ਸੀ। ਮੋਦੀ ਵੱਲੋਂ 12 ਫਰਵਰੀ ਨੂੰ ਸੋਹਨਾ-
ਜੈਪੁਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ ਯਾਤਰਾ ਤੋਂ ਪਹਿਲਾਂ ਸਥਾਨਕ ਪੁਲਿਸ ਨੇ ਵੀਰਵਾਰ ਨੂੰ 10 ਕੁਇੰਟਲ ਧਮਾਕਾਖੇਜ਼ ਸਮੱਗਰੀ ਨਾਲ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਇਕ ਸੂਚਨਾ ਦੇ ਆਧਾਰ ’ਤੇ ਇਕ ਪਿਕਅੱਪ ਵੈਨ ਨੂੰ ਖਾਨ ਭਾਖੜੀ ਰੋਡ ’ਤੇ ਰੋਕਿਆ ਤੇ ਉਸ ’ਚੋਂ 40 ਡੈਟੋਨੇਟਰ ਬਰਾਮਦ ਕੀਤੇ। ਡਰਾਈਵਰ ਰਾਜੇਸ਼ ਮੀਣਾ ਕੋਲ ਧਮਾਕਾਖੇਜ਼ ਸਮੱਗਰੀ ਲਿਜਾਣ ਦਾ ਕੋਈ ਪਰਮਿਟ ਨਹੀਂ ਸੀ। ਇਹ ਸਮੱਗਰੀ ਕਬਜ਼ੇ ’ਚ ਲੈ ਲਈ ਗਈ ਹੈ ਤੇ ਮੀਣਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਦੌਸਾ ਦੇ ਐੱਸਪੀ ਸੰਜੀਵ ਨੈਣ ਨੇ ਕਿਹਾ ਕਿ ਇਸ ਸਮੱਗਰੀ ਦੀ ਵਰਤੋਂ ਨਾਜਾਇਜ਼ ਮਾਈਨਿੰਗ ਲਈ ਕੀਤੀ ਜਾਣੀ ਸੀ। ਮੋਦੀ ਵੱਲੋਂ 12 ਫਰਵਰੀ ਨੂੰ ਸੋਹਨਾ-ਦੌਸਾ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਹੈ।