ਸੰਸਾਰ ਭਰ ਵਿਚ ਠਸੋਨੇ ਦੀ ਚਿੜੀ ਠਵਜੋਂ ਜਾਣਿਆ ਜਾਂਦਾ ਰੰਗਲਾ ਪੰਜਾਬ,ਪੰਜ ਦਰਿਆਵਾਂ ਦੀ ਧਰਤੀ ਦੇ ਸੁਮੇਲ ਤੋਂ ਬਣਿਆ ਪੰਜਾਬ,ਬਾਹਰੋਂ ਆਉਦੇਂ ਧਾੜਵੀਆਂ ਨੂੰ ਅਖ ਦੀ ਘੂਰ ਨਾਲ ਡਰਾ ਕੇ ਵਾਪਸ ਕਰਨ ਵਾਲਾ ਪੰਜਾਬ,ਖੁਲੇ ਦਿਲ ਨਾਲ ਭਾਈ ਘਨਈਆ ਜੀ ਦੀ ਸੋਚ ਚ ਪਰੁੰਨਿਆ ਪੰਜਾਬ,ਦੇਸ਼ ਦੇ ਭਲੇ ਲਈ ਉਠੀ ਹਰ ਕਰਾਂਤੀ ਤੇ ਹਰ ਲਹਿਰ ਦਾ ਜਨਮਦਾਤਾ ਪੰਜਾਬ, ਭੁਖੇ ਮਰ ਰਹੇ ਭਾਰਤ ਦਾ ਢਿਡ ਭਰਨ ਲਈ ਹਰੀ ਕਰਾਂਤੀ ਲਿਆਉਣ ਵਾਲਾ ਪੰਜਾਬ,ਅਣਖ ਤੇ ਇਜਤ ਦੀ ਰਾਖੀ ਲਈ ਆਪਣਾਂ ਸਭ ਕੁਝ ਦਾਅ ਤੇ ਲਾ ਦੇਣ ਵਾਲਾ ਪੰਜਾਬ ਤੇ ਭਾਰਤ ਦੇ ਰਖਿਆ ਕਵਚ ਵਜੋਂ ਮਸ਼ਹੂਰ ਪੰਜਾਬ,ਜਿਸ ਨੇ ਹਰ ਉਸ ਅਖ ਨੂੰ ਕਢ ਮਾਰਿਆ ਜਿਹੜੀ ਭਾਰਤ ਵਲ ਉਠੀ ਪਰ ਇਹ ਪੰਜਾਬ ਸਿਆਂ ਅਜ ਉਦਾਸ ਹੈ ਆਪਣੀ ਹੋਣੀ ਤੇ ਅਜ ਖਤਰੇ ਵਿਚ ਇਸ ਦੀ ਹੋਂਦ ਕਿਉਂਕਿ ਸਮੇਂ ਸਮੇਂ ਦੇ ਹਾਕਮਾਂ ਨੇ ਕੁਝ ਗਦਾਰ ਪੰਜਾਬੀ ਲੀਡਰਾਂ ਨਾਲ ਮਿਲ ਕੇ ਹਮੇਸ਼ਾ ਪੰਜਾਬ ਦਾ ਖਾਅ ਕੇ ਪੰਜਾਬ ਦੀ ਈ ਪਿਠ ਵਿਚ ਛੁਰਾ ਮਾਰਿਆ ਤੇ ਹੁਣ ਵੀ ਪੰਜਾਬ ਵਿਰੋਧੀ ਦਿਲੀ ਬੈਠੀ ਰਾਜਸੀ ਮੰਡਲੀ ਪੰਜਾਬ ਦੇ ਬਾਗੀ ਸੁਭਾਅ ਨੂੰ ਏਨੀ ਕੁ ਨਫਰਤ ਕਰਦੀ ਹੈ ਕਿ ਉਹ ਪੰਜਾਬ ਨੂੰ ਪੰਜਾਬ ਈ ਨਹੀਂ ਰਹਿਣ ਦੇਣਾ ਚਾਹੁੰਦੀ ਜਿਸ ਕਾਰਨ ਪੰਜਾਬ ਨੂੰ ਘਟ ਗਿਣਤੀ ਬਣਾਉਣ ਲਈ ਪੂਰੇ ਦਖਣੀ ਭਾਰਤ ਦੇ ਸੂਬਿਆਂ ਬਿਹਾਰ,ਯੂ ਪੀ ,ਉੜੀਸਾ ਤੇ ਨਾਲ ਲਗਦੇ ਰਾਜਸਥਾਨ ਤੇ ਹਰਿਆਣਾ,ਹਿਮਾਚਲ ਦੀ ਲੇਬਰ ਨੂੰ ਪੰਜਾਬ ਵਿਚ ਧਕ ਕੇ ਵਿਕਾਊ ਵੋਟਰਾਂ ਦੀ ਗਿਣਤੀ ਗਿਣੀ ਮਿਥੀ ਸਾਜਿਸ਼ ਤਹਿਤ ਵਧਾਈ ਜਾ ਰਹੀ ਹੈ ਤਾਂ ਜੋ ਚੋਣਾਂ ਦੇ ਡਰਾਮੇ ਦੌਰਾਨ ਪੰਜਾਬ ਦੇ ਪੰਜਾਬ ਬਾਰੇ ਬੋਲਣ ਵਾਲੇ ਲੀਡਰਾਂ ਨੂੰ ਪੰਜਾਬ ਤੋਂ ਲਾਂਭੇ ਕਰ ਦਿਲੀ ਦੇ ਹਥ ਠੋਕੇ ਲੀਡਰਾਂ ਨੂੰ ਪੰਜਾਬੀਆਂ ਦੇ ਸਿਰ ਤੇ ਬਿਠਾ ਸਤਾ ਸੰਭਾਲੀ ਜਾ ਸਕੇ ! ਪਹਿਲਾਂ 1947 ਵਿਚ ਵਿਸ਼ਾਲ ਪੰਜਾਬ ਦੀ ਹਿਕ ਤੇ ਵੰਡ ਦੀ ਲਕੀਰ ਖਿਚ ਕੇ ਦੋ ਥਾਂਈ ਵੰਡ ਦਿਤਾ ਤੇ ਫਿਰ 1966 ਵਿਚ ਪੰਜਾਬ ਵਿਚੋਂ ਹਰਿਆਣਾ ਕਢ ਕੇ ਇਹਨੂੰ ਲੰਗੜਾ ਕਰ ਦਿਤਾ ਤੇ ਫਿਰ ਸੋਚੀ ਸਮਝੀ ਸਾਜਿਸ਼ ਤਹਿਤ 1984 ਤੋਂ 1992 ਤਕ ਪੰਜਾਬ ਨੂੰ ਨਫਰਤ ਦੀ ਭਠੀ ਵਿਚ ਝੋਕ ਕੇ ਇਕ ਵਿਸ਼ੇਸ਼ ਤਬਕੇ ਜੋ ਪੰਜਾਬ ਦੀ ਰਾਖੀ ਲਈ ਹਮੇਸ਼ਾ ਕੁਰਬਾਨ ਹੁੰਦਾ ਆਇਆ ਸਿਖ ਕੌਮ ਦੀ ਨਸਲਕੁਸ਼ੀ ਤੇ ਨਸਲਕੁਸ਼ੀ ਕੀਤੀ ਤੇ ਫਿਰ ਵੀ ਭੁਖੇ ਹਾਕਮਾਂ ਦਾ ਢਿਡ ਨਹੀਂ ਭਰਿਆ ਤੇ ਫਿਰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਖਤਮ ਕਰਨ ਲਈ ਨਸ਼ਿਆਂ ਦਾ ਦਰਿਆ ਵਗਾਇਆ ਤੇ ਪੰਜਾਬ ਦੇ ਕੁਝ ਗਦਾਰ ਲੀਡਰਾਂ ਦੀ ਬਦੌਲਤ ਉਹ ਅਜ ਵੀ ਚਲ ਰਿਹਾ ਹੈ ! ਇਹ ਵੀ ਗਲ ਨਹੀਂ ਕਿ ਬਾਪੂ ਪੰਜਾਬ ਸਿਆਂ ਦੇ ਪੁਤਰ ਇਨਸਾਫ ਲਈ ਉਠੇ ਨਹੀਂ ਉਹ ਉਠੇ ਜਰੂਰ ਪਰ ਹਰ ਵਾਰ ਪੰਜਾਬ ਵਿਚ ਵਸਦੇ ਗਦਾਰ ਲੋਕਾਂ ਦੇ ਸਹਿਯੋਗ ਨਾਲ ਦਿਲੀ ਦੇ ਹਾਕਮਾਂ ਨੇ ਉਹਨਾਂ ਦੀ ਸੰਘੀ ਨਪ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਪਹਿਲੀ ਵਾਰ ਹੋਇਆ ਕਿ ਇਕ ਦੇਸ਼ ਦੀ ਫੌਜ ਦੇ ਟੈਂਕ ਤੇ ਤੋਪਾਂ ਆਪਣੇ ਈ ਲੋਕਾਂ ਨੂੰ ਮਾਰਨ ਲਈ ਚਲੀਆਂ ! ਦਿਲੀ ਦੇ ਹਾਕਮਾਂ ਨੇ ਆਪਣਾਂ ਚੰਮ ਬਚਾਉਣ ਲਈ ਹਮੇਸ਼ਾ ਇਨਕਲਾਬੀ ਸੋਚ ਦੇ ਪੰਜਾਬੀ ਲੀਡਰਾਂ ਨੂੰ ਸਤਾ ਦੀ ਕੁਰਸੀ ਤੋਂ ਦੂਰ ਰਖਣ ਲਈ ਆਪਣੇ ਹਥ ਠੋਕੇ ਪੰਜਾਬ ਵਿਰੋਧੀ ਲੀਡਰਾਂ ਨੂੰ ਸਤਾ ਸੰਭਾਲੀ ਰਖੀ! ਇਨਕਲਾਬ ਦੀ ਸੁਲਗਦੀ ਸਤਾਂ ਤਬਦੀਲੀ ਦੀ ਚਿਣਗ 2017 ਵਿਚ ਫਿਰ ਭਾਂਬੜ ਬਣ ਉਠੀ ਪਰ ਲੰਮੇ ਸਮੇਂ ਤੋਂ ਪੰਜਾਬ ਤੇ ਧਕੇ ਨਾਲ ਰਾਜ ਕਰ ਰਹੇ ਸਿਆਸੀ ਲਾਣਿਆਂ ਨੂੰ ਹਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਇਸ ਭਾਂਬੜ ਬਣ ਰਹੀ ਚਿਣਗ ਨੂੰ ਬੁਝਾਉਣ ਲਈ ਪੂਰਾ ਸਰਕਾਰੀ ਤੇ ਗੈਰ ਸਰਕਾਰੀ ਵਿਕਾਊ ਮੀਡੀਆ ਦਾਅ ਤੇ ਲਾ ਦਿਤਾ ਤੇ ਇਕ ਵਾਰ ਫਿਰ ਪੰਜਾਬ ਵਿਚ ਆ ਰਹੇ ਸਿਆਸੀ ਇਨਕਲਾਬ ਨੂੰ ਖੇਰੂੰ ਖੇਰੂੰ ਕਰ ਕੋਠੇ ਚੜ ਕੰਜਰ ਵਾਂਗ ਨਚੇ। ਹੁਣ ਫਿਰ ਲੋਕ ਸਭਾ ਦੀਆਂ ਚੋਣਾਂ ਹਨ ,ਇਨਕਲਾਬੀ ਲੋਕਾਂ ਦੇ ਨਾਲ ਨਾਲ ਆਮ ਆਦਮੀ ਵੀ ਲੀਡਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਿਹਾ ਉਮੀਦ ਆ ਇਸ ਅੰਗੜਾਈ ਤੋਂ ਬਾਅਦ ਪੰਜਾਬ ਦੇ ਨੌਜਵਾਨ ਜਰੂਰ ਜਾਗਣਗੇ ਕਿਉਂਕਿ ਉਹ ਆਪਣੇ ਹਕਾਂ ਪ੍ਰਤੀ ਜਾਗਰੂਕ ਹੋ ਚੁਕੇ ਹਨ ਤੇ ਜਾਣਦੇ ਹਨ ਕਿ ਪਿਛਲੇ 72 ਸਾਲਾਂ ਤੋਂ ਦੇਸ਼ ਦੇ ਹਾਕਮਾਂ ਨੇ ਪੰਜਾਬ ਨੂੰ ਦੋਨੋਂ ਹਥੀਂ ਲੁਟਿਆ ਤੇ ਕੁਟਿਆ ਹੈ !ਉਮੀਦ ਆ ਠਬਾਪੂ ਪੰਜਾਬ ਸਿਆਂ ਠਦੀ ਤੁਰਲੇ ਵਾਲੀ ਪਗੜੀ ਮੁੜ ਚਮਕੇਗੀ ਤੇ ਦਿਲੀ ਬੈਠੇ ਸ਼ਰੀਕਾਂ ਦੇ ਕਾਲਜੇ ਅਗ ਲਾਏਗੀ।