ਸਿਆਸਤ ਨੂੰ ਲਹੂ ਪੀਣ ਦੀ ਲਤ ਵਰਨਾ ਮੁਲਕ ’ਚ ਸਬ ਖ਼ੈਰੀਅਤ ਹੈ

ਹਿੰਦੋਸਤਾਨ ਦੁਨੀਆ ਵਿਚ ਇਕਲੋਤਾ ਅਜਿਹਾ ਮੁਲਖ ਹੈ ਜਿਥੇ ਵਖ ਵਖ ਧਰਮਾਂ, ਜਾਤਾਂ ਦੇ ਲੋਕ ਰਹਿੰਦੇ ਹਨ ਇਹਨਾ ਧਰਮਾ ਵਿਚ ਹਿੰਦੂ, ਮੁਸਲਮਾਨ, ਸਿਖ, ਇਸਾਈ ਤੇ ਹੋਰਨਾ ਧਰਮਾ ਤੋ ਇਲਾਵਾ ਜੈਨੀ ਵੀ ਰਹਿੰਦੇ ਹਨ ਤੇ ਸਬ ਤੋ ਵਧੀਆ ਗਲ ਇਹਨਾ ਲੋਕਾਂ ਦੀ ਇਹਣਾ ਦਾ ਆਪਸੀ ਭਾਈਚਾਰਾ ਜਿਸ ਦੀ ਮਿਸਾਲ ਹੋਰਨਾ ਮੁਲਕਾਂ ਵਿਚ ਵੀ ਦਿਤੀ ਜਾਦੀ ਹੈ ਪਰ ਮੁਲਖ ਦੀ ਅਜਾਦੀ ਤੋ ਹੀ ਦੇਸ ਦੇ ਸਿਆਸਤਦਾਨਾ ਵਲੋ ਇਹਨਾ ਭੋਲੇਭਾਲੇ ਲੋਕਾ ਨੂੰ ਧਰਮ ਅਤੇ ਜਾਤਾ ਦੇ ਨਾਮ ਤੇ ਵੰਡਿਆ ਜਾਦਾ ਹੈ ਅਤੇ ਧਰਮਾ ਦੀ ਲੜਾਈ ਵਿਚ ਆਮ ਲੋਕਾ ਨੂੰ ਸਹਾਦਤ ਦੇ ਕੇ ਉਹਨਾ ਦੀਆ ਲਾਸ਼ਾ ਤੇ ਸਿਆਸਤ ਕਰ ਕੇ ਆਪਣੇ ਤਖਤ ਸਜਾਏ ਜਾਦੇ ਹਨ ਅਤੇ ਦੇਸ ਦੀ ਭੋਲੀ ਜਨਤਾ ਹਰ ਪੰਜ ਸਾਲ ਬਾਅਦ ਬੇਵਕੂਫ ਬਣ ਜਾਦੀ ਹੈ ਅਜ ਦੇਸ ਨੂੰ ਅਜਾਦ ਹੋਏ ਲਗਭਗ 72ਸਾਲ ਹੋ ਚੁਕੇ ਹਨ ਪਰ ਦੇਸ ਅੰਦਰ ਅਜ ਵੀ ਸ਼ਾਂਤੀ ਦਾ ਮਾਹੋਲ ਨਹੀ ਹਰ ਪਾਸੇ ਧਰਮ ਦੇ ਨਾਮ ਤੇ ਸਿਆਸਤ ਕੀਤੀ ਜਾਦੀ ਹੈ ਗਲ ਚਾਹੇ 47 ਦੀ ਹੋਵੇ ਜਾਂ 84ਦੀ ਹਰ ਇਕ ਦੀਆਂ ਅਖਾਂ ਵਿਚ ਹੰਝੂਆਂ ਨੂੰ ਭਰ ਦਿੰਦੀ ਹੈ ਗੁਆਂਢੀ ਮੁਲਖ ਪਾਕਿਸਤਾਨ ਨਾਲ ਹਿੰਦੋਸਤਾਨ ਦੇ ਖਰਾਬ ਸਬੰਧ ਹਨ ਪਰ ਜੇਕਰ ਇਕ ਗੁਰੂ ਦੇ ਸਿਖ ਲੀਡਰ ਨੇ ਆਪਣੇ ਸਬੰਧਾ ਸਦਕਾ ਨਨਕਾਣਾ ਸਾਹਿਬ ਦੇ ਲਾਘੇ ਨੂੰ ਖੁਲਵਾਉਣ ਦੇ ਕੰਮ ਨੂੰ ਨੇਪੜੇ ਚਾੜੀਆ ਤਾ ਫਿਰ ਤੋ ਦੇਸ ਅੰਦਰ ਸਿਆਸਤਦਾਨਾ ਨੂੰ ਲਹੂ ਪੀਣ ਦੀ ਸਿਆਸਤ ਦੀ ਪਿਆਸ ਨੇ ਕਈ ਮਾਵਾਂ ਤੋ ਉਹਨਾ ਦੇ ਪੁਤ ਖੋਹ ਲਏ ਇਸ ਸਾਰੇ ਖੂਣ ਖਰਾਬੇ ਪਿਛੇ ਹਥ ਸਿਰਫ ਤੇ ਸਿਰਫ ਦੇਸ ਦੀਆਂ ਰਾਜਨੀਤਕ ਪਾਰਟੀਆਂ ਦਾ ਹੈ ਜੋ ਰਬ ਨੂੰ ਭੁਲਾ ਕੇ ਪੈਸੇ ਦੀ ਗੰਦੀ ਖੇਡ ਕਾਰਨ ਦੇਸ ਅੰਦਰ ਅਜ ਤਕ ਧਰਮਾ ਦੀ ਲੜਾਈ ਨੂੰ ਖਤਮ ਨਹੀਂ ਕਰ ਸਕੀ ਇਸ ਮੁਲਖ ਅੰਦਰ ਰਾਜਨੀਤੀ ਵਿਕਾਸ ਦੇ ਮੁਦੇਆ ਨੂੰ ਛਡ ਕੇ ਸਿਰਫ ਮੰਦਰਾਂ ਮਸਜਿਦਾਂ ਤਕ ਸੀਮਤ ਹੋ ਕੇ ਰਹਿ ਗਈ ਹੈ ਜੇਕਰ ਇਹਨਾ ਰਾਜਨੀਤਕ ਲੜਾਈਆਂ ਵਿਚੋ ਬਾਹਰ ਨਾ ਨਿਕਲੀਆਂ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਹਿੰਦੋਸਤਾਨ ਵਿਚ ਫਿਰ ਧਰਮਾ ਦੇ ਨਾ ਤੇ ਮੁਲਖ ਦੇ ਟੋਟੇ ਹੋਣਗੇ।
– ਸ਼ਮੀ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼’ ਬਟਾਲਾ

Send this to a friend