ਭਗਤਾ ਭਾਈ ਕਾ- ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ,ਇੱਕ ਅਜਿਹੀ ਸੰਸਥਾ ਹੈ,ਜਿਸ ਦੇ ਵਿਦਿਆਰਥੀ ਸੀ.ਬੀ.ਐਸ.ਈ ਦੇ ਨਤੀਜਿਆਂ ਵਿੱਚ ਹਮੇਸ਼ਾ ਧਰੂ ਤਾਰੇ ਦੀ ਤਰਾਂ ਚਮਕਦੇ ਹਨ। ਆਪਣੀ ਇਸੇ ਚਮਕ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਦੇ ਨਤੀਜੇ ਵਿੱਚ ਬਾਜ਼ੀ ਮਾਰਦੇ ਹੋਏ ਆਪਣੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਕੂਲ ਦੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੇ ਨਤੀਜਿਆਂ ਵਿੱਚ ਵਿਸ਼ੇਸ ਪੁਜੀਸ਼ਨਾਂ ਲੈ ਕੇ 100% ਨਤੀਜਾ ਦੇ ਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਦੱਸਿਆ ਕਿ ਇਸ ਸਾਲ 12ਵੀਂ ਕਲਾਸ ਦੀ ਸੀ.ਬੀ.ਐਸ.ਈ. ਦੀ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ 86 ਵਿਦਿਆਰਥੀ ਬੈਠੇ ਸਨ।ਕਾਮਰਸ ਦੇ ਵਿਦਿਆਰਥੀ ਆਪਣੇ ਵਿਸ਼ੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਮੋਹਰੀ ਰਹੇ ਹਨ। ਜਿੰਨ੍ਹਾਂ ਵਿੱਚੋਂ ਅਕਾਸ਼ਦੀਪ ਸਿੰਘ ਵੜੈਚ ਪੁੱਤਰ ਜਗਸੀਰ ਸਿੰਘ ਵਾਸੀ ਕੋਠਾ ਗੁਰੁ ਕਾ ਨੇ 91.8% ਅੰਕ ਲੈ ਕੇ ਪਹਿਲਾ, ਅਤੇ ਦੋ ਵਿਦਿਆਰਥੀਆਂ ਵਿਸ਼ਾਲ ਬਾਂਸਲ ਪੁੱਤਰ ਵਿਨੇ ਕੁਮਾਰ ਵਾਸੀ ਭਗਤਾ ਭਾਈ ਕਾ ਅਤੇ ਪ੍ਰਨੀਤ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਥਰਾਜ ਨੇ 86.8% ਅੰਕ ਲੈ ਕੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਜਲਾਲ ਨੇ 86.4% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅਕਾਸ਼ਦੀਪ ਸਿੰਘ ਵੜੈਚ ਵਾਸੀ ਕੋਠਾ ਗੁਰੁ ਕਾ ਨੇ ਇਕਨਾਮਿਕਸ ਵਿੱਚੋਂ 94/100, ਅਕਾਊਂਟੈਸੀ ਵਿੱਚੋਂ 88/100 ਅਤੇ ਇੰਗਲਿਸ਼ ਵਿੱਚੋਂ 90/100 ਅਤੇ ਨਵਦੀਪ ਕੌਰ ਵਾਸੀ ਮੱਲਾ ਨੇ ਵੀ ਇੰਗਲਿਸ਼ ਵਿੱਚੋਂ 90/100 ਅੰਕ ਹਾਸਲ ਕੀਤੇ। ਇਸੇ ਤਰਾਂ ਵਿਸਾਲ ਬਾਂਸਲ ਵਾਸੀ ਭਗਤਾ ਭਾਈ ਕਾ ਅਤੇ ਸੁਖਪ੍ਰੀਤ ਕੌਰ ਵਾਸੀ ਗੁਲਾਬ ਸਿੰਘ ਵਾਲਾ ਨੇ ਫਿਜ਼ੀਕਲ ਐਜ਼ੂਕੇਸ਼ਨ ਵਿੱਚੋਂ 100/100 ਅੰਕ ਹਾਸਲ ਕੀਤੇ।ਬਿਜਨੈਸ ਸਟੱਡੀ ਵਿੱਚੋਂ ਪਰਨੀਤ ਕੌਰ ਵਾਸੀ ਥਰਾਜ, ਵਿਸਾਲ ਬਾਂਸਲ ਵਾਸੀ ਭਗਤਾ ਭਾਈ ਕਾ, ਨਵਦੀਪ ਕੋਹਲੀ ਵਾਸੀ ਜਲਾਲ, ਪ੍ਰਭਲੀਨ ਕੌਰ ਵਾਸੀ ਹਮੀਰਗੜ੍ਹ, ਜਸਪ੍ਰੀਤ ਕੌਰ ਵਾਸੀ ਗੁਰੂਸਰ, ਨਵਦੀਪ ਕੌਰ ਵਾਸੀ ਮੱਲਾ ਅਤੇ ਬਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾਖਾਨਾ ਨੇ 95/100 ਅੰਕ ਹਾਸਲ ਕੀਤੇ।
ਇਨ੍ਹਾਂ ਵਿੱਚੋਂ ਮੈਡੀਕਲ ਦੀ ਵਿਦਿਆਰਥਣ ਪਰਮਜੀਤ ਕੌਰ ਵਾਸੀ ਕੋਠਾ ਗੁਰੂ ਕਾ ਨੇ 89.8% ਅੰਕ ਹਾਸਲ ਕਰਕੇ ਪਹਿਲਾ, ਸੁਖਪ੍ਰੀਤ ਕੌਰ ਵਾਸੀ ਗੁਲਾਬ ਸਿੰਘ ਵਾਲਾ ਨੇ 88.2% ਅੰਕ ਹਾਸਲ ਕਰਕੇ ਦੂਸਰਾ ਅਤੇ ਹਰਨੂਰ ਕੌਰ ਵਾਸੀ ਜੀਦਾ ਨੇ 86.6% ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਪਾਤ ਕੀਤਾ ਹੈ। ਨਾਨ ਮੈਡੀਕਲ ਵਿਸ਼ੇ ਦੀ ਵਿਦਿਆਰਥਣ ਤਾਨਿਸ਼ ਵਾਸੀ ਭਗਤਾ ਭਾਈ ਕਾ ਨੇ 89.2% ਅੰਕ ਲੈ ਕੇ ਪਹਿਲਾ, ਅਰਸ਼ਪ੍ਰੀਤ ਕੌਰ ਵਾਸੀ ਹਮੀਰਗੜ੍ਹ ਨੇ 86.8% ਅੰਕ ਲੈ ਕੇ ਦੂਸਰਾ ਅਤੇ ਯਸ਼ ਕੁਮਾਰ ਵਾਸੀ ਭਗਤਾ ਭਾਈ ਕਾ ਨੇ 84.8% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਗੁਰਪ੍ਰੀਤ ਸਿੰਘ ਵਾਸੀ ਜਲਾਲ ਨੇ ਬਾਇਉਲੌਜੀ ਵਿੱਚੋਂ ਕ੍ਰਮਵਾਰ 95/100 ਅੰਕ,ਸੁਖਪ੍ਰੀਤ ਕੌਰ ਵਾਸੀ ਗੁਲਾਬ ਸਿੰਘ ਵਾਲਾ ਨੇ ਕੈਮਿਸਟਰੀ ਵਿੱਚੋਂ 85/100, ਪਰਮਜੀਤ ਕੌਰ ਵਾਸੀ ਕੋਠਾ ਗੁਰੂ ਕਾ ਨੇ ਫ਼ਿਜਿਕਸ ਵਿੱਚੋਂ 94/100 ਅੰਕ ਅਤੇ ਤਿੰਨ ਵਿਦਿਆਰਥੀਆਂ ਤਾਨਿਸ਼ ਵਾਸੀ ਭਗਤਾ ਭਾਈ ਕਾ, ਕਰਮਜੀਤ ਸਿੰਘ ਵਾਸੀ ਗੁਲਾਬ ਸਿੰਘ ਵਾਲਾ ਅਤੇ ਜਸਪ੍ਰੀਤ ਕੌਰ ਵਾਸੀ ਭਗਤਾ ਭਾਈ ਕਾ ਨੇ ਗਣਿਤ ਵਿੱਚੋਂ 95/100 ਅੰਕ ਪ੍ਰਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੇ ਕੁਆਰਡੀਨੇਟਰ ਸ਼੍ਰੀ ਪ੍ਰਸ਼ੋਤਮ ਦਾਸ ਨੇ ਵਿਸ਼ਿਆਂ ਅਨੁਸਾਰ ਨਤੀਜੇ ਦਾ ਮੁਲਾਂਕਣ ਕਰਦੇ ਹੋਇਆ ਦੱਸਿਆ ਕਿ ਸਕੂਲ ਦਾ ਫਿਜ਼ੀਕਲ ਐਜ਼ੂਕੇਸ਼ਨ ਦਾ 100%, ਬਿਜਨੈਸ ਸਟੱਡੀ ਦਾ 95%,ਬਾਇੳਲੌਜੀ ਦਾ 95%,ਗਣਿਤ ਦਾ 95%, ਫਿਜ਼ਿਕਸ ਦਾ 94%, ਇਕਨਾਮਿਕਸ ਦਾ 94%,ਅੰਗਰੇਜੀ ਦਾ 94%, ਅਕਾਊਂਟੈਸੀ ਦਾ ਨਤੀਜਾ 88% ਅਤੇ ਕਮਿਸਟਰੀ ਦਾ 85%, ਰਿਹਾ ਹੈ।
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਕਿਹਾ ਕਿ ਅਸਲ ਵਿੱਚ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ, ਸਹਿਯੋਗ ਅਤੇ ਸਾਂਝੇ ਉਦਮ ਦਾ ਹੀ ਨਤੀਜਾ ਹੈ। ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ’ਚ ਚੁਣੌਤੀਆਂ ਨੂੰ ਮਾਤ ਦੇਣੀ ਹੀ ਤੁਹਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਮੁੱਖ ਰੱਖ ਕੇ ਹੀ ਵਿਦਿਆਰਥੀ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮੰਜ਼ਲ ਦੀ ਪ੍ਰਾਪਤੀ ਵੱਲ ਵੱਧ ਸਕਦਾ ਹੈ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਆਰਮੈਨ ਮਾਰਕਿਟ ਕਮੇਟੀ ਭਗਤਾ ਭਾਈ ਕਾ) ਚੇਅਰਮੈਨ ਹਰਗੁਰਪ੍ਰੀਤ ਸਿੰਘ ਬਰਾੜ,ਵਾਇਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਵੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸਖ਼ਤ ਘਾਲਣਾ ਦੀ ਵਡਿਆਈ ਕੀਤੀ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੋਣ ਅਤੇ ਸਿੱਖਿਆ ਗ੍ਰਹਿਣ ਕਰਨ ਲਈ ਤੁਹਾਨੂੰ ਵੀ ਤੱਤਪਰ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਵੀ ਆਪਣੇ ਮਾਪਿਆਂ ਦੀ ਕਮਾਈ, ਅਤੇ ਮਿਹਨਤ ਦਾ ਪੁਰਾ ਮੁੱਲ ਮੋੜ ਸਕੋਂ। ਇਸ ਸਮੇਂ ਸਕੂਲ ਦੇ ਸਟਾਫ ਵਿਕਾਸਦੀਪ ਸ਼ਰਮਾਂ,ਬਲਜੀਤ ਕੌਰ,ਅਜੇ ਗਾਬਾ,ਦਵਿੰਦਰ ਕੌਰ, ਪੂਨਮ ਸੋਹਿਲ, ਪਰਦਮਨ ਸਿੰਘ, ਹਰਵੀਰ ਕੌਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਸਾਰੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਈਆ।
– ਸਵਰਨ ਸਿੰਘ ਭਗਤਾ
ਪੱਤਰਕਾਰ ‘ਪੰਜਾਬ ਟਾਇਮਜ਼’ ਭਗਤਾ ਭਾਈ ਕਾ