ਸੂਹੀ ਸਵੇਰ ਦੀ ਆਸ ਬੱਝੀ- ਕੀ ਪੰਜਾਬੀ ਜਾਗਣ ਦੀ ਕੋਸ਼ਿਸ਼ ਕਰ ਰਹੇ ਹਨ…’

ਵੈਸੇ ਤਾਂ ਦੇਸ਼ ਭਰ ਦੇ ਲੀਡਰਾਂ ਨੇ ਆਮ ਲੋਕਾਂ ਨੂੰ ਭੇਡਾਂ ਬਕਰੀਆਂ ਤੋਂ ਸਿਵਾਏ ਕਦੇ ਕੁਝ ਨਹੀਂ ਸਮਝਿਆ ਤੇ ਜਾਂ ਫਿਰ ਵੋਟ ਬੈਂਕ ਜਿਹੜੀ ਉਹਨਾਂ ਨੂੰ ਕਨੂੰਨ ਅਨੁਸਾਰ ਜਿਤਾ ਕੇ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਪਹੁੰਚਾ ਦਿੰਦੀ ਹੈ !ਸਤਰ ਬਹਤਰ ਸਾਲ ਬੀਤਣ ਤੇ ਵੀ ਆਮ ਇਨਸਾਨ ਲਈ ਇਹ ਦੰਭੀ ਲੀਡਰ ਰਬ ਹਨ ਪਰ ਲੋਕ ਸਭਾ ਚੋਣਾਂ 2019 ਵਿਚ ਪੰਜਾਬ ਵਿਚ ਕੁਝ ਅਲਗ ਹੋ ਰਿਹਾ ਹੈ,ਹੋ ਭਾਂਵੇ ਬਹੁਤ ਘਟ ਥਾਂ ਤੇ ਹੋ ਰਿਹਾ ਪਰ ਪੰਜਾਬ ਦੇ ਨੌਜਵਾਨ ਜਾਗਣ ਦੀ ਕੋਸ਼ਿਸ਼ ਕਰ ਰਹੇ ਹਨ,ਉਹ ਆਪਣੇ ਆਪ ਤੋਂ ਉਹਨਾਂ ਸਿਰ ਮੜਿਆ ਠਨਸ਼ਈ ਠਹੋਣ ਦਾ ਟੈਗ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ,ਪੰਜਾਬ ਦੇ ਕਈ ਪਿੰਡਾਂ ਚੋਂ ਕਨਸੋਆਂ ਆ ਰਹੀਆਂ ਹਨ ਕਿ ਵੋਟਾਂ ਮੰਗਣ ਆਏ ਲੀਡਰਾਂ ਨੂੰ ਇਹ ਨੌਜਵਾਨ ਸਵਾਲ ਕਰ ਰਹੇ ਹਨ ਕਿ ਤੁਸੀਂ ਆਹ ਵਾਅਦਾ ਕੀਤਾ ਸੀ ਪੂਰਾ ਕਿਉਂ ਨਹੀਂ ਹੋਇਆ ਜਾਂ ਤੁਸੀਂ ਨਸ਼ਾ ਬੰਦ ਕਿਉਂ ਨਹੀਂ ਕਰਦੇ ਤੇ ਜਾਂ ਫਿਰ ਪੰਜਾਬ ਪਛੜ ਕਿਉਂ ਰਿਹਾ ਵਗੈਰਾ ਵਗੈਰਾ !ਬੇਸ਼ਕ ਇਹਨਾਂ ਬਾਗੀ ਨੌਜਵਾਨਾਂ ਦੀ ਗਿਣਤੀ ਬਹੁਤ ਘਟ ਏ ਪਰ ਜਾਗ ਲਗ ਚੁਕਿਆ ਤੇ ਲਗਦਾ ਉਹ ਸੋਨੇ ਦੀ ਸੂਹੀ ਸਵੇਰ ਦੇਰ ਸਵੇਰ ਪੰਜਾਬ ਦੀ ਰੰਗਲੀ ਧਰਤੀ ਤੇ ਫੇਰਾ ਜਰੂਰ ਪਾਏਗੀ ! ਕਹਿੰਦੇ ਨੇ ਠਜੀਵੇ ਆਸਾ ਮਰੇ ਨਿਰਾਸ਼ਾਠ ਦੀ ਕਹਾਵਤ ਅਨੁਸਾਰ ਜੇ ਕਿਸੇ ਚੀਜ ਦੀ ਆਸ ਹੋਵੇ ਤਾਂ ਉਹ ਚੀਜ਼ ਹਥ ਤੇ ਹਥ ਧਰ ਘਰੇ ਬੈਠ ਪੂਰੀ ਨਹੀਂ ਹੋਣੀ ਉਹਦੀ ਪੂਰਤੀ ਜਾਂ ਪ?ਪਤੀ ਲਈ ਨੰਗੇ ਪੈਰੀਂ ਤੁਰਨਾ ਵੀ ਪੈਣਾਂ !ਲੰਮਾ ਸਮਾਂ ਰੰਗਮੰਚ ਨਾਲ ਜੁੜੇ ਰਹੇ ਹੋਣ ਮੌਕੇ ਇਕ ਇਨਕਲਾਬੀ ਗੀਤ ਤੇ ਅਕਸਰ ਕੋਰੀਓਗ੍ਰਾਫੀ ਕਰਦੇ ਹੁੰਦੇ ਸੀ ਠਸੋਨੇ ਦੀ ਸਵੇਰ ਕਦੋਂ ਆਊ ਹਾਣੀਆਂ ਸੋਨੇ ਦੀ ਸਵੇਰ …। ਉਸ ਵਕਤ ਜਵਾਨੀ ਦੇ ਜੋਸ਼ ਵਿਚ ਲਗਦਾ ਸੀ ਕਿ ਇਨਕਲਾਬ ਆਇਆ ਕੁ ਆਇਆ ਪਰ ਨਹੀਂ ਉਡੀਕ ਲੰਮੀ ਹੁੰਦੀ ਗਈ ਤੇ ਜਦੋਂ ਇਨਕਲਾਬ ਦੀ ਚਰਚਾ ਅੰਨਾ ਹਜ਼ਾਰੇ ਦੇ ਨਾਅਰਿਆਂ ਚੋਂ ਸੁਣੀ ਤਾਂ ਨੌਜਵਾਨ ਜਾਗੇ ਜਰੂਰ ਪਰ ਕਾਰਪੋਰੇਟ ਘਰਾਣਿਆਂ ਦੀ ਘੇਰਾਬੰਦੀ ਨਾਂ ਤੋੜ ਸਕੇ ਤੇ ਇਹਦਾ ਨਤੀਜਾ ਨਿਕਲਿਆ ਕਿ 2014 ਵਿਚ ਪੰਜਾਬ ਵਿਚ ਰਾਜਸੀ ਕਰਾਂਤੀ ਪੰਜਾਬ ਦੇ ਘਰਾਂ ਦੇ ਬੂਹਿਆਂ ਤੋਂ ਵਾਪਸ ਮੁੜ ਗਈ ਕਿਉਂਕਿ ਕੁਝ ਇਨਕਲਾਬੀ ਗਦਾਰ ਨਿਕਲੇ ਤੇ ਕਰਾਂਤੀ ਦੇ ਨਾਅਰੇ ਲਾਉਦੇ ਲਾਉਂਦੇ ਰਿਵਾਇਤੀ ਹਾਕਮਾਂ ਕੋਲ ਚੰਦ ਛਿਲੜਾਂ ਖਾਤਰ ਆਪਣੀ ਜ਼ਮੀਰ ਨੂੰ ਵੇਚ ਕੇ ਡੋਗਰੇ ਬਣੇ !ਪਰ ਕੇਜਰੀਵਾਲ ਤੇ ਭਗਵੰਤ ਮਾਨ ਦਾ ਕਾਫਲਾ ਜਾਰੀ ਰਿਹਾ ਤੇ ਅਜ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਨੌਜਵਾਨ ਆਪਣੇ ਅੰਦਰਲੀ ਤਾਕਤ ਪਹਿਚਾਣ ਕੇ ਰਾਜਨੀਤੀ ਵਿਚ ਉਤਰੇ ਹਨ ਤੇ ਜਾਂ ਫਿਰ ਉਤਰਨ ਲਈ ਤਿਆਰ ਹਨ ਤੇ ਕਾਮਰੇਡੀ ਲਾਣਾਂ ਆਪਣੇੰ ਬਚਿਆਂ ਸਮੇਤ ਸਰਕਾਰੀ ਨੌਕਰੀਆਂ ਦਾ ਅਨੰਦ ਮਾਣ ਰਿਹਾ ਤੇ ਇਹ ਆਖ ਕੇ ਸਟੇਟਸ ਪਾ ਕੇ ਵਿਹਲੇ ਹੋ ਜਾਂਦੇ ਹਨ ਅਖੇ ਠਸਾਨੂੰ ਕੋਈ ਰਾਜਸੀ ਪਾਰਟੀ ਪਸੰਦ ਨਹੀਂ ਠਇਹਨਾਂ ਨੂੰ ਪੁਛਿਆ ਜਾਵੇ ਸੋਨੇ ਦੀ ਸਵੇਰ ਡਰਾਮਿਆਂ ਰਾਂਹੀ ਨਹੀਂ ਸਗੋਂ ਪੰਜਾਬ ਦੇ ਰਾਜਸੀ ਪਿੜ ਵਿਚ ਕੁਦ ਕੇ ਆਉਣੀ ਹੈ ਤੇ ਤੁਸੀ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਅਖਵਾਉਣ ਦਾ ਢੌਂਗ ਨਾਂ ਰਚੋ! ਪਰ ਹੁਣ ਲਗਦਾ ਕਿ ਨੈਸ਼ਨਲ ਪਧਰ ਤੇ ਘਨਈਆ ਕੁਮਾਰ ਤੇ ਪੰਜਾਬ ਵਿਚ ਭਗਵੰਤ ਮਾਨ ਵਾਂਗ ਹੋਰ ਦਰਜਨਾਂ ਨਹੀਂ ਸੈਂਕੜੇ ਹਜਾਰਾਂ ਤੇ ਲਖਾਂ ਲੋਕ ਉਠਣਗੇ ਇਨਕਲਾਬ ਦੀਆਂ ਮਸ਼ਾਲਾ ਲੈ ਕੇ ਤੇ ਰਾਜਸੀ ਪਿੜ ਚੋ ਜੇਤੂ ਹੋ ਸਿਰਜਣਗੇ ਕੰਮੀਆ ਦੇ ਵੇਹੜੇ ਦਾ ਭਵਿਖ!ਜੋ ਚਮਕੇਗਾ ਸੋਨੇ ਦੀ ਸਵੇਰ ਵਾਂਗ !ਕਾਮਰੇਡੀ ਲਾਣਾ ਇਹਨਾਂ ਕਰਾਂਤੀ ਸੋਚ ਵਾਲੇ ਕੇਜਰੀਵਾਲ, ਭਗਵੰਤ ਮਾਨ ਜਾਂ ਹੋਰ ਦੇਰ ਸਵੇਰ ਚਮਕਣ ਵਾਲੇ ਨੌਜਵਾਨਾਂ ਨੂੰ ਵੀ ਨਫਰਤ ਕਰਦਾ ਕਿਉਂਕਿ ਇਹਨਾਂ ਨੂੰ ਲਗਦਾ ਕਿ ਇਨਕਲਾਬ ਸਾਡੇ ਟੋਲ ਪਲਾਜ਼ਾ ਤੋਂ ਪਰਚੀ ਕਟਵਾ ਕੇ ਹੀ ਲੰਘੂ!ਪਰ ਇਹਨਾਂ ਦੇ ਨਾਸੀਂ ਹਾਊਮੇ ਦਾ ਧੂੰਆਂ ਚੜਿਆ ਹੋਇਆ ਤੇ ਅਖਾਂ ਤੇ ਅਗਾਂਹਵਧੂ ਹੋਣ ਦਾ ਭਰਮ ਪਾਲਣ ਵਾਲੀ ਐਨਕ ਲਗੀ ਹੋਈ ਹੈ ਜਿਸ ਕਾਰਨ ਇਹਨਾਂ ਨੂੰ ਸਲਾਨਾ ਇਜਲਾਸਾਂ ਚੋਂ ਇਨਕਲਾਬ ਦਿਸੀ ਜਾਂਦਾ ।ਕੁਝ ਵੀ ਹੋਵੇ ਪੰਜਾਬ ਵਿਚ ਸੂਹੀ ਸਵੇਰ ਦੀ ਆਸ ਜਰੂਰ ਬਝੀ ਏ!

Send this to a friend