ਕਿਰਤੀਆਂ ਨੂੰ ਆ ਗਈ ਸੋਝੀ-ਫਿਰ ਕਿਵੇਂ ਹੱਕਾਂ ਤੋਂ ਟਾਲੇ ਜਾਣਗੇ

ਸੰਸਾਰ ਵਿਚ ਕਿਰਤੀ ਆਪਣੇ ਸ਼ਹੀਦਾਂ ਦੀ ਯਾਦ ਅਤੇ ਹਾਸਲ ਕੀਤੀਆਂ ਪ੍ਰਾਪਤੀਆਂ ਦੇ ਸਬੰਧ ਵਿਚ 1 ਮਈ ਨੂੰ ਮਜਦੂਰ ਦਿਵਸ ਮਨਾਉਂਦੇ ਹਨ। ਮਜਦੂਰ ਦਿਵਸ ਦਾ ਜਨਮ ਦਾਤਾ ਅਮਰੀਕਾ ਹੈ ਅਤੇ ਅੱਜ ਦੇ ਦਿਨ ਸਰਕਾਰੀ ਕੌਮੀ ਛੁੱਟੀ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਸੰਨ 1880 ਵਿਚ ਅਮਰੀਕਾ ਦਾ ਅਰਥਿਕ ਢਾਂਚਾ ਵਿਗੜ ਕੇ ਗੜਬੜਾ ਗਿਆ ਅਤੇ ਕਿਰਤੀ ਕਾਮਿਆਂ ਦੀ ਹਾਲਤ ਪਤਲੀ ਹੋ ਗਈ। ਬਜਾਰ ਵਿਚ ਮੰਦਹਾਲੀ ਆ ਗਈ ਅਤੇ ਮਜਦੂਰਾਂ ਦੀ ਤਨਖਾਹ ਪਹਿਲਾਂ ਨਾਲੋਂ ਘਟ ਗਈ ਅਤੇ ਜਿਸ ਨਾਲ ਬੇਰੁਜਗਾਰੀ ’ਚ ਵਾਧਾ ਹੋ ਗਿਆ। ਸਮੁੱਚੇ ਮਜਦੂਰ ਸਮੇਂ ਦੇ ਹਾਲਾਤ ਤੋਂ ਔਖੇ ਸਨ। ਮਜਦੂਰਾਂ ਦੀ ਇਕ ਜੱਥੇਬੰਦੀ ‘‘ ਨਾਇਟਸ ਆਫ਼ ਲੇਬਰ’’ ਨੇ ਮਜਦੂਰਾਂ ਦੀ ਹਾਲਤ ਦੇਖਕੇ ਉਨ੍ਹਾਂ ਦੀ ਮੱਦਦ ਲਈ ਸਾਹਮਣੇ ਆਈ। ਜੱਥੇਬੰਦੀ ਨੇ ਇਕ ਦਿਨ ਵਿਚ ਮਜਦੂਰਾਂ ਲਈ 8 ਘੰਟੇ ਕੰਮ ਕਰਨ, ਸਹਿਕਾਰੀ ਅਦਾਰੇ ਬਣਾਉਣ, ਬਾਲ ਮਜਦੂਰੀ ਤੇ ਪਬੰਦੀ ਲਗਾਉਣ, ਨਵੇਂ ਅਦਾਰੇ ਸਥਾਪਤ, ਜੇਲਾਂ ’ਚ ਠੇਕੇਦਾਰੀ ਪ੍ਰਣਾਲੀ ਖਤਮ, ਕਿਸ਼ਤਾਂ ’ਚ ਆਮਦਨ ਕਰ ਲਗਾਉਣ, ਰੇਲਵੇ ਵਿਭਾਗ ਸਰਕਾਰ ਨੂੰ ਦੇਣ, ਟੇਲੀਗ੍ਰਾਫ ਵਿਭਾਗ ਸਰਕਾਰ ਨੂੰ ਦੇਣ, ਪਬਲਿਕ ਜਮੀਨ ਅਸਲੀ ਆਬਾਦਕਾਰਾਂ ਨੂੰ ਦੇਣ ਵਰਗੀਆਂ ਮੰਗਾਂ ਉਭਾਰੀਆਂ ਅਤੇ 5 ਸਤੰਬਰ 1882 ਦਿਨ ਮੰਗਲਵਾਰ ਨੂੰ ਨਿਊਯਾਰਕ ਸ਼ਹਿਰ ਵਿਚ ਵੱਡਾ ਇਕੱਠ ਹੋਇਆ ਅਤੇ ਸਾਰੇ ਮਜਦੂਰ ਉ੍ਯ੍ਯੱਥੇ ਆਪਣੀਆਂ ਤਨਖਾਹਾਂ ਕਟਵਾਕੇ ਹਾਜਰ ਹੋਏ। ਜਿਹੜੇ ਹਾਜਰ ਨਹੀਂ ਹੋਏ ਉਨ੍ਹਾਂ ਮਜਦੂਰਾਂ ਨੂੰ ਜੁਰਮਾਨਾ ਵੀ ਕੀਤਾ ਗਿਆ। ਇਸ ਤਰਾਂ ਕਈ ਸਾਲ ਸੰਘਰਸ਼ ਚੱਲਦਾ ਗਿਆ ਅਤੇ ਕਿਰਤੀ ਜਾਗਰੂਕ ਹੁੰਦੇ ਗਏ ਅਤੇ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਸਨ। 1 ਮਈ 1886 ਨੂੰ ਐਮਰੀਕਨ ਲੇਬਰ ਫੈਡਰੇਸ਼ਨ ਨੇ ਦੇਸ਼ ਵਿਚ 8 ਘੰਟੇ ਕੰਮ ਦਾ ਸਮਾ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਵਿਚ ਹੜਤਾਲ ਕਰਨ ਦਾ ਫੈਸਲਾ ਕੀਤਾ ਅਤੇ ਇਸ ਹੜਤਾਲ ਵਿਚ ਭਰਵਾਂ ਇਕੱਠ ਹੋਇਆ ਅਤੇ ਲੱਖਾਂ ਮਜਦੂਰ ਆਪਣਾ ਕੰਮ ਛੱਡ ਕੇ ਹੜਤਾਲ ’ਚ ਸ਼ਾਮਲ ਹੋਏ ਅਤੇ ਫਿਰ ਦਿਨੋਂ ਦਿਨ ਹੜਤਾਲੀ ਕਾਮਿਆਂ ਦੀ ਗਿਣਤੀ ਹੋ ਵਧਣ ਲੱਗੀ। ਮਜਦੂਰ ਆਗੂ ਅਗਸਤ ਸਪਾਇਸ ਸ਼ਿਕਾਗੋ ’ਚ 3 ਮਈ ਵਾਲੇ ਦਿਨ ਮੈਕ ਕਾਰਮਿਕ ਰੀਪਰ ਪਲਾਂਟ ਦੇ ਮਜਦੂਰ ਕਾਮਿਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਕੈਪਟਨ ਬੋਨੀ ਫੀਲਡ ਦੀ ਅਗਵਾਈ ਵਿਚ ਪੁਲਿਸ ਨੇ ਉਥੇ ਪਹੁੰਚਕੇ ਗੋਲੀ ਚਲਾ ਦਿੱਤੀ ਅਤੇ ਦੋ ਮਜਦੂਰ ਮਾਰੇ ਗਏ। ਮਜਦੂਰ ਆਗੂਆਂ ਨੇ ਰਾਤ ਨੂੰ ਮੀਟਿੰਗ ਕਰਕੇ ਮਜਦੂਰਾਂ ਦੀ ਮੌਤ ਦੇ ਸਬੰਧ ਵਿਚ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ। 4 ਮਈ ਨੂੰ ਸ਼ਿਕਾਗੋ ਦੇ ਹੇਅ ਮਾਰਕੀਟ ਸੁਕੇਰ ਵਿਖੇ ਰੈਲੀ ਕੀਤੀ ਅਤੇ ਉਸ ਸਮੇਂ ਪੁਲਿਸ ਕਰਮਚਾਰੀਆਂ ਨੇ ਰੈਲੀ ਨੂੰ ਅਸਫਲ ਕਰਨ ਲਈ ਮਜਦੂਰਾਂ ਉ੍ਯੱਪਰ ਧਾਵਾ ਬੋਲ ਦਿੱਤਾ ਅਤੇ ਵਿਅਕਤੀ ਨੇ ਬੰਬ ਸੁੱਟ ਦਿੱਤਾ ਜਿਸ ਨਾਲ ਇਕ ਪੁਲਿਸ ਅਫ਼ਸਰ ਮਰ ਗਿਆ ਅਤੇ ਬਹੁਤ ਸਾਰੇ ਜਖ਼ਮੀ ਹੋ ਗਏ। ਪੁਿਲਸ ਨੇ ਜਵਾਬ ਵਿਚ ਗੋਲੀ ਚਲਾ ਦਿੱਤੀ ਜਿਸ ਨਾਲ 4 ਮਜਦੂਰ ਹੋਰ ਮਰ ਗਏ ਅਤੇ ਬੰਬ ਸੁੱਟਣ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰ ਪੁਲਿਸ ਨੇ ਕੁੱਝ ਆਗੂਆਂ ਨੂੰ ਫੜ ਲਿਆ ਪਰ ਮਜਦੂਰ ਆਗੂ ਅਲਬਰਟ ਪਾਰਸਨਸ ਬਚਕੇ ਨਿਕਲ ਗਿਆ। ਕੋਰਟ ਵਿਚ ਚੱਲੇ ਮੁਕੱਦਮੇ ਸਮੇਂ ਉਹ ਕੋਰਟ ’ਚ ਪੇਸ਼ ਹੋ ਗਿਆ। ਉਸ ਕੋਰਟ ਦਾ ਜੱਜ ਮਜਦੂਰ ਵਿਰੋਧੀ ਸੀ ਅਤੇ ਉਸਨੇ ਨੇ 7 ਮਜਦੂਰਾਂ ਨੂੰ ਫਾਂਸੀ ਤੇ ਇਕ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ। ਬਾਅਦ ਵਿਚ ਗਵਰਨਰ ਦੇ ਹੁਕਮਾਂ ਨਾਲ 2 ਮਜਦੂਰਾਂ ਦੀ ਸਜਾ ਘਟਾਕੇ ਉਮਰ ਕੈਦ ਵਿਚ ਕਰ ਦਿੱਤੀ। 5 ਮਜਦੂਰ ਆਗੂਆਂ ਵਿਚੋਂ ਇਕ ਲਾਊਸ ¦ਿਗ ਨੇ ਧਮਾਕਾਯੋਗ ਟੋਪੀ ਨਾਲ ਆਪਣੇ ਆਪ ਨੂੰ ਖਤਮ ਕਰ ਲਿਆ। 11 ਨਵੰਬਰ 1887 ਨੂੰ ਚਾਰ ਆਗੂ ਅਗਸਤ ਸਪਾਇਲ, ਅਡਲਫ ਫਿਸ਼ਰ, ਐਲਬਰਟ ਪਾਰਸਨਸ ਅਤੇ ਜਾਰਜ ਏਜੰਲਸ ਨੂੰ ਫਾਂਸੀ ਦੇ ਦਿੱਤੀ। ਸੰਨ 1889 ਨੂੰ ਸੋਸ਼ਲਿਸਟ ਇੰਟਰਨੈਸ਼ਨਲ ਨੇ 1 ਮਈ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਜਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ। ਬਾਅਦ ਵਿਚ ਅਮਰੀਕੀ ਕਿਰਤੀਆਂ ਨੂੰ 65 ਸਾਲ ਤੇ ਪੈਨਸ਼ਨ ਦਿੱਤੀ ਗਈ, ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਅਤੇ ਕਿਰਤੀਆਂ ਦੀ ਛਾਂਟੀ ਕਰਨ ਸਮੇਂ ਖਾਸ ਰਕਮ ਮਿਲਣ ਲੱਗੀ। ਅਮਰੀਕਾ ਵਿਚ ਸਾਰੇ ਹਸਪਤਾਲ ਗੈਰ ਸਰਕਾਰੀ ਹਨ ਅਤੇ ਇਲਾਜ ਕਰਾਉਣਾ ਬਹੁਤ ਮਹਿੰਗਾ ਹੈ। ਰੁਜ਼ਗਾਰ ਲੈਣ ਲਈ ਭਾਰਤ ਦੇ ਹਾਲਾਤ ਵੀ ਚੰਗੇ ਨਹੀਂ ਹਨ ਅਤੇ ਬੇਰੁਜਗਾਰੀ ਦਾ ਆਲਮ ਪਹਿਲਾਂ ਨਾਲੋਂ ਵਧਿਆ ਹੈ। ਸ਼ਹਿਰਾਂ ਦੇ ਵਿਚ ਚੌਂਕਾਂ ’ਚ ਖੜੇ ਮਜਦੂਰ ਦਿਹਾੜੀ ਲਈ ਵਿਲਕਦੇ ਹਨ ਅਤੇ ਗਾਇਕ ਮੁਹੰਮਦ ਸਦੀਕ ਦਾ ਗੀਤ ‘‘ਵਿਚ ਚੌਂਕ ਦੇ ਲੱਗਦੀ ਹੈ ਮੰਡੀ ਮਜਦੂਰਾਂ ਦੀ’’ ਅਸਲ ਸਥਿਤੀ ਬਿਆਨ ਕਰਦੀ ਹੈੇ। ਮਾਲਕ ਮਜਦੂਰਾਂ ਨੂੰ ਲੈਣ ਲਈ ਆਉਂਦੇ ਹਨ ਤੇ ਮਾਲਕ ਨੂੰ ਦੇਖ ਕੇ ਸਾਰੇ ਭੱਜੇ ਆਉਂਦੇ ਹਨ ਅਤੇ ਸਾਰੇ ਮਜਦੂਰਾਂ ਵਿਚੋਂ ਕੁੱਝ ਕੁ ਨੂੰ ਮਾਲਕ ਲੈ ਜਾਂਦੇ ਹਨ। ਬਾਕੀ ਮਜਦੂਰ ਫਿਰ ਤਰਾਸਦੀਆਂ ਅੱਖਾਂ ਨਾਲ ਦੇਖਦੇ ਹਨ ਤੇ ਕਈ ਕਈ ਘੰਟੇ ਮਾਲਕ ਦੀ ਉਡੀਕ ਕਰਦੇ ਕਈ ਕਿਰਤੀ ਘਰਾਂ ਨੂੰ ਵਾਪਸ ਵਰਤ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਅੱਜ ਦੇ ਮਜਦੂਰ ਨੂੰ ਰੋਜੀ ਰੋਟੀ ਦੇ ਲਾਲੇ ਪਏ ਹਨ। ਕਈ ਵਾਰ ਵਿਚਾਰੇ ਦੇ ਘਰ ਦੇ ਜੀਅ ਦੋ ਟੱਕ ਖਾਣ ਤੋਂ ਵਿਲਕਦੇ ਹਨ। ਭਾਰਤ ਸਰਕਾਰ ਮਜਦੂਰਾਂ ਦੇ ਲਈ ਠੋਸ ਕਦਮ ਉਠਾਏ ਤਾਂ ਜੋ ਕਿਰਤੀ ਕਾਮੇ ਰੋਜ਼ਾਨਾ ਕੰਮ ਕਰ ਸਕਣ। ਅੱਜ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਰਾ ਸੰਸਾਰ ਮਜਦੂਰ ਦਿਵਸ ਵਜੋਂ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ। ਸੰਘਰਸ਼ ਦੇ ਸਬੰਧ ਵਿਚ ਸ਼ਾਇਰ ਵੀਰ ਦੀਆਂ ਕੁੱਝ ਸਤਰਾਂ ਇਕ ਵੱਖਰਾ ਸੁਨੇਹਾਂ ਦੇ ਰਹੀਆਂ ਹਨ।
ਹੱਥ ਹੱਥਾਂ ਵਿਚ ਲੈ ਕੇ ਤੁਰ ਪਵੋ,
ਇੰਜ਼ ਪੈਂਡੇ ਸੁਖਾਲੇ ਹੋ ਜਾਣਗੇ।
ਕਿਰਤੀਆਂ ਨੂੰ ਆ ਗਈ ਸੋਝੀ ਜਦੋਂ,
ਫਿਰ ਕਿਵੇਂ ਹੱਕਾਂ ਤੋਂ ਟਾਲੇ ਜਾਣਗੇ।

Send this to a friend