ਸੂਚਨਾਂ ਅਤੇ ਸੰਚਾਰ ਦੇ ਸਾਧਨਾਂ ਵਿੱਚ ਰੋਜ਼ਾਨਾਂ ਨਵੀ ਤਕਨਾਲੋਜੀ ਜਨਮ ਲੈ ਰਹੀ ਹੈ। ਹੁਣ ਤੱਕ ਤਾਂ ਤੁਸੀ ਸਾਰੇ ਵਾਈ-ਫਾਈ ਦੇ ਚੰਗੀ ਤਰ੍ਹਾਂ ਜਾਣਕਾਰ ਹੋਵੋਗੇ । ਪਰ ਇਸ ਲੇਖ ਰਾਹੀਂ ਮੈਂ ਲਾਈ-ਫਾਈ (ਲ਼-ਿ6)ਿ ਤੇ ਰੌਸ਼ਨੀ ਪਾਵਾਂਗੀ ।
ਜੀ ਹਾਂ ਲਾਈ-ਫਾਈ , ਕਿਉਂਜੋ ਤਕਨਾਲੋਜੀ ਬਦਲਦੇ ਦੇਰ ਨਹੀ ਲੱਗਦੀ ਇਸ ਲਈ ਹੁਣ ਵਾਈ-ਫਾਈ ਤੋਂ ਲਾਈ-ਫਾਈ ਦਾ ਜਮਾਨਾ ਆ ਗਿਆ ਹੈ।
ਲਾਈ-ਫਾਈ ਤੋਂ ਭਾਵ ਲਾਈਟ ਫਿਡੇਲਿਟੀ (ਲ਼ਗਿਹਟ 6ੲਦੲਲਟਿੇ) ਹੈ । ਇਸ ਦੀ ਕਾਢ ਐਡਿਨਬਰਗ ਯੂਨਿਵਰਸਿਟੀ (5ਦਨਿਬੁਰਗ ੂਨਵਿੲਰਸ)ਦੇ ਪ੍ਰੋਫੈਸਰ ਹਾਰਾਲਡ ਹਾਸ (੍ਹ8ੳਰੳਲਦ 8ੳੳਸ) ਨੇ 2011’ਚ ਕੀਤੀ ਸੀ।ਇਹ ਵੀ ਵਾਈ-ਫਾਈ ਦੀ ਤਰ੍ਹਾਂ ਹੀ ਇੱਕ ਵਾਇਰਲੈਸ ਨੈਟਵਰਕ ਹੀ ਹੈ। ਪਰ ਇਸ ਦੀ ਡਾਟਾ ਪ੍ਰਸਾਰਿਤ ਕਰਨ ਦੀ ਰਫ਼ਤਾਰ ਵਾਈ-ਫਾਈ ਨਾਲੋ ਸੌ ਗੁਣਾ ਜ਼ਿਆਦਾ ਹੈ। ਜਿਵੇਂ ਵਾਈ-ਫਾਈ ਰੇਡੀਓ ਫ੍ਰੀਕੁਵੇਂਸੀ (੍ਰ੍ਰੳਦੋਿ ਡਰੲਤੁੲਨਚੇ) ਤੇ ਆਧਾਰਤ ਹੈ। ਪਰ ਇਸ ਦੇ ਉਲਟਾ ਲਾਈ-ਫਾਈ ਦਾ ਆਧਾਰ ਰੌਸ਼ਨੀ ਹੈ।ਲਾਈ-ਫਾਈ ਤਕਨੀਕ ਰਾਹੀ ਜੇਕਰ ਤੁਸੀ ਡਾਟੇ ਦਾ ਆਦਾਨ-ਪ੍ਰਦਾਨ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਐਲ.ਈ.ਡੀ ਬੱਲਬ ਦੀ ਲੋੜ ਪਵੇਗੀ। ਭਾਵ ਇਸ ਤਕਨੀਕ’ਚ ਦਿੱਖ ਰੌਸ਼ਨੀ ਸੰਚਾਰ (ੜਸਿਬਿਲੲ ਲ਼ਗਿਹਟ 3ੋਮਮੁਨਚਿੳਟੋਿਨ) ਦੀ ਸਹਾਇਤਾ ਨਾਲ ਡਾਟਾ ਟਰਾਂਸਵਰ ਹੋਵੇਗਾ। ਮਿਸਾਲ ਵਜੋਂ ਜਿਵੇਂ ਟੈਲੀਵਿਜਨ ਦਾ ਰਿਮੋਟ ਕੰਮ ਕਰਦਾ ਹੈ। ਇਸ ਤਕਨੀਕ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੀ ਵਰਤੋਂ ਹਵਾਈ ਜਹਾਜ ਵਰਗੀਆਂ ਉਨ੍ਹਾਂ ਥਾਵਾਂ ਤੇ ਵੀ ਕਰ ਸਕਦੇ ਹਾਂ ਜਿਥੇ ਕਿ ਰੇਡੀਓ ਸੰਕੇਤ ਨਹੀ ਆਉਂਦੇ ਜਾਂ ਘੱਟ ਆਉਂਦੇ ਹਨ ਅਤੇ ਇਹ ਵਾਈ-ਫਾਈ ਵਾਂਗ ਕੰਧ ਅਤੇ ਠੋਸ ਵਸਤਾਂ ਦੇ ਆਰ-ਪਾਰ ਜਾਣ’ਚ ਬੇਬੱਸ ਹੈ ਇਸ ਲਈ ਇਹ ਅਸਿੱਧੇ ਤੌਰ ਤੇ ਡਾਟੇ ਨੂੰ ਸੁਰੱਖਿਅਤ ਵੀ ਰੱਖਦਾ ਹੈ।