ਹਲਕਾ ਪਟਿਆਲਾ ’ਚ ਕੁੰਡੀਆਂ ’ਚ ਸਿੰਗ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ…?

ਪਟਿਆਲਾ- ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜਦਾਗੀਆਂ ਦਾਖਲ ਕਰਨ ਦੀ ਤਾਰੀਖ ਜਿਉਂ ਜਿਉਂ ਨੇੜੇ ਆਉਂਦੀ ਜਾ ਰਹੀ ਹੈ।ਵਕਾਰੀ ਸਮਝੇ ਜਾ ਰਹੇ ਲੋਕ ਸਭਾ ਪਟਿਆਲਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਨੀਤ ਕੋਰ, ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵਿਚਕਾਰ ਮੁਕਬਾਲਾ ਤਿਕੋਣਾ ਅਤੇ ਫਸਵਾਂ ਬਣਦਾ ਜਾ ਰਿਹਾ ਹੈ। ਜਦੋ ਕਿ ਆਪ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਫਿਲਹਾਲ ਇਸ ਮੁਕਬਾਲੇ ਵਿਚੋ ਪਛੜ੍ਹੀ ਨਜਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ 3 ਵਾਰ ਹਲਕੇ ਦੀ ਨੁਮਾਇੰਦਗੀ ਕਰ ਚੁੱਕੀ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੋਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ ਤੇ ਉਹ ਲੋਕਾਂ ਵਿਚਕਾਰ ਪੰਜਾਬ ਸਰਕਾਰ ਵਲੋਂ ਕੀਤੇ ਗਏ ਕਰੀਬ 2 ਸਾਲ ਕੰਮਾਂ ਜਿਨ੍ਹਾਂ ਵਿਚ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜਾ ਅਤੇ ਹੋਰ ਪ੍ਰਾਪਤੀਆਂ ਲੈ ਕੇ ਜਾ ਰਹੇ ਹਨ। ਸਾਊ ਸੁਬਾਅ ਦੇ ਸਮਝੇ ਜਾਂਦੇ ਸ਼੍ਰੀਮਤੀ ਪਰਨੀਤ ਕੋਰ ਨੂੰ ਟਕਸਾਲੀ ਕਾਂਗਰਸੀਆਂ ਦੀ ਨਾਰਾਜਗੀ ਪੰਜਾਬ ਵਿਚ ਨਸ਼ੇ ਨਾਂ ਖਤਮ ਕਰਨਾ ਅਤੇ ਸਮਾਰਟ ਫੋਨ ਸਮੇਤ ਹੋਰਨਾਂ ਮੁੱਦਿਆਂ ਤੇ ਵਿਰੋਧੀ ਅੜ੍ਹੇ ਹੱਥੀ ਲੈ ਰਹੇ ਹਨ।ਜਿਸ ਕਾਰਨ ਉਨਹਾਂ ਲਈ ਇਸ ਵਾਰ ਇਹ ਵਕਾਰੀ ਸੀਟ ਜਿੱਤਣਾ ਢੇਡੀ ਖੀਰ ਨਜਰ ਆ ਰਹੀ ਹੈ?ਜਦੋ ਕਿ ਪੰਜਾਬ ਜਮਹੂਰੀ ਗਠਜੋੜ ਦੇ ਜਿਸ ਵਿਚ ਟਕਸਾਲੀ ਅਕਾਲੀ ਖਹਿਰਾ ਧੜ੍ਹਾ, ਬਸਪਾ ਅਤੇ ਖੱਬੀ ਪੱਖੀ ਗਰੁੱਪ ਸਮੇਤ ਹੋਰਨਾਂ ਧਿਰਾ ਦੇ ਸਾਂਝੇ ਉਮੀਦਵਾਰ ਡਾ ਧਰਮਵੀਰ ਗਾਂਧੀ ਖਿਲਾਫ ਭਾਵੇਂ ਬੋਲਣ ਲਈ ਵਿਰੋਧੀਆਂ ਕੋਲ ਭਾਵੇਂ ਕੁੱਝ ਵੀ ਨਹੀ। ਫਿਰ ਵੀ ਆਪ ਪਾਰਟੀ ਦੇ ਉਮੀਦਵਾਰ ਵਲੋਂ ਪ੍ਰਾਪਤ ਕੀਤੀਆਂ ਵੋਟਾਂ ਡਾ ਧਰਮਵੀਰ ਗਾਂਧੀ ਦੀ ਬੇੜੀ ਵਿਚ ਵੱਟੇ ਜਰੂਰ ਪਾ ਸਕਦੀਆਂ ਹਨ। ਡਾ ਗਾਧੀ ਲੋਕਾਂ ਵਿਚਕਾਰ ਆਪਣਾ 5 ਸਾਲ ਦਾ ਰਿਕਾਰਡ ਜਿਸ ਵਿਚ ਰੇਲਵੇ ਲਾਈਨ ਅਤੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਹਲਕੇ ਦੇ ਲੋਕਾਂ ਨੂੰ ਵੰਡੀਆਂ ਗ੍ਰਾਂਟਾ ਸ਼ਾਮਲ ਹਨ, ਲੈ ਕੇ ਜਾ ਰਹੇ ਹਨ।ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸਾਬਕਾ ਮੰਤਰੀ ਪੰਜਾਬ ਸੁਰਜੀਤ ਰੱਖੜਾ ਅਕਾਲੀ ਭਾਜਪਾ ਸਰਕਾਰ ਸਮੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਅਤੇ ਆਟਾ ਦਾਲ ਸਮੇਤ ਮੁੱਦਿਆਂ ਨੂੰ ਲੈ ਕੇ ਜਾ ਰਹੇ ਹਨ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਟੋਹੜਾ ਪਰਿਵਾਰ ਅਤੇ ਪੁਰਾਣੇ ਕਾਂਗਰਸੀ ਤੇ ਨੌਜਵਾਨ ਆਗੂ ਸਰਨਜੀਤ ਸਿੰਘ ਜੋਗੀਪੁਰ ਵਲੋਂ ਅਕਾਲੀ ਦਲ ਦਾ ਪੱਲਾ ਫੜਨ ਨੂੰ ਵੱਡਾ ਹੁਲਾਰਾ ਸਮਝਿਆ ਜਾ ਰਿਹਾ ਹੈ।ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਹਿਬਲਪੁਰ ਗੋਲੀ ਕਾਂਡ ਵਰਗੇ ਮੁੱਦੇ ਅਕਾਲੀ ਦਲ ਦੇ ਉਮੀਦਵਾਰ ਦਾ ਦੈਂਤ ਵਾਂਗ ਪਿੱਛਾ ਕਰ ਰਹੇ ਹਨ।ਇਸੇ ਤਰਾਂ ਆਪ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਜੋ ਕਿ ਲੋਕਾਂ ਵਿਚਕਾਰ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿਚ ਕੀਤੇ ਵਿਕਾਸ ਕਾਰਜਾਂ ਤੇ ਹੋਰ ਮੁੱਦੇ ਲੈਕੇ ਹਾਜਰ ਹੋ ਰਹੇ ਹਨ।ਪਰ ਪੰਜਾਬ ਵਿਚ ਝਾੜੂ ਦੇ ਤੀਲਾ ਤੀਲਾ ਹੋਣ ਅਤੇ ਚੋਣ ਮੁਹਿੰਮ ਵਿਚ ਉਹ ਬਹੁਤ ਹੀ ਪਛੜੇ ਹੋਏ ਨਜਰ ਆ ਰਹੇ ਹਨ ਤੇ ਹੁਣ ਮੁੱਖ ਮੁਕਾਬਲਾ ਪਰਨੀਤ ਕੌਰ, ਡਾ ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਵਿਚਕਾਰ ਹੀ ਨਜਰ ਆ ਰਿਹਾ ਹੈ। ਫਿਲਹਾਲ ਉਕਤ ਤਿਨਾਂ ਆਗੂਆਂ ਵਿਚਕਾਰ ਹੀ ਉਹ ਆਗੂ ਬਾਜੀ ਮਾਰੇਗਾ ਜਿਹੜਾ ਜਨਤਾ ਦੀ ਨਬਜ਼ ਸਹੀ ਸਮੇਂ ’ਤੇ ਪਹਿਚਾਣ ਗਿਆ।

Send this to a friend