ਈ.ਵੀ.ਐਮ. ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ : ਮੁੱਖ ਚੋਣ ਅਧਿਕਾਰੀ ਹਰਿਆਣਾ

ਚੰਡੀਗੜ, 28 ਮਾਰਚ (ਨਾਗਪਾਲ)- ਹਰਿਆਣਾ ਦੇ ਮੁਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਕਿ ਈ.ਵੀ.ਐਮ. ਮਸ਼ੀਨਾਂ ਤਕਨੀਕੀ ਤੌਰ ‘ਤੇ ਪੂਰੀ ਤਰਾਂ ਸੁਰਖਿਅਤ ਹੈ ਅਤੇ ਇਸ ਨੂੰ ਕੋਈ ਹੈਕ ਜਾਂ ਟੇਂਪਰ ਨਹੀਂ ਕੀਤਾ ਜਾ ਸਕਦਾ ਹੈ। ਭਾਰਤ ਦਾ ਈ.ਵੀ.ਐਮ. ਸਿਸਟਮ ਦੁਨੀਆ ਵਿਚ ਸਭ ਤੋਂ ਮਰਬੂਤ, ਸੁਰਖਿਅਤ ਅਤੇ ਪਾਰਦਰਸ਼ੀ ਹੈ, ਇਸ ‘ਤੇ ਹਰ ਨਾਗਰਿਕ ਨੂੰ ਮਾਣ ਹੋਣਾ ਚਾਹੀਦਾ ਹੈ। ਸ੍ਰੀ ਰੰਜਨ ਨੇ ਇਸ ਸੰਬਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮੇਂ-ਸਮੇਂ ‘ਤੇ ਅਜਿਹੀ ਗਲਾਂ ਸਾਹਮਣੇ ਆਉਂਦੀਆਂ ਹਨ ਕਿ ਈ.ਵੀ ਐਮ. ਨੂੰ ਹੈਕ ਜਾਂ ਟੇਂਪਰ ਕੀਤਾ ਜਾ ਸਕਦਾ ਹੈ, ਪਰ ਇਹ ਬਿਲਕੁਲ ਵੀ ਸੰਭਵ ਨਹੀਂ ਹੈ? ਉਨਾਂ ਨੇ ਕਿਹਾ ਕਿ ਈ.ਵੀ.ਐਮ. ਮਸ਼ੀਨਾਂ ਸੁਰਖਿਅਤ ਹਨ, ਉਸ ਦੇ ਬੈਲੇਟ ਯੂਨਿਟ ਅਤੇ ਕੰਟਰੋਲ ਯੂਨਿਟ ਆਪਸ ਵਿਚ ਇਕ ਐਨਿਕ੍ਰਪਸ਼ਨ ਕੋਡਿੰਗ ਨਾਲ ਜੁੜੇ ਹੁੰਦੇ ਹਨ। ਇਕ ਵਾਰ ਬਟਨ ਦਬਾਉਣ ਨਾਲ ਇਕ ਵਖ ਐਨਿਕ੍ਰਪਸ਼ਨ ਕੋਡ ਪੈਦਾ ਹੁੰਦਾ ਹੈ ਅਤੇ ਦੂਜੇ ਬਟਨ ‘ਤੇ ਵਖ ਕੋਡ ਪੈਦਾ ਹੁੰਦਾ ਹੈ, ਇਸ ਲਈ ਈ.ਵੀ.ਐਮ. ਵਿਚ ਕਿਸੇ ਤਰਾਂ ਦੀ ਗੜਬੜੀ ਹੋਣੀ ਅਸੰਭਵ ਹੈ।

Send this to a friend