ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਲੁੱਟੇਰਾ ਗਿਰੋਹ ਦੇ ਤਿੰਨ ਮੈਂਬਰ ਹੈਰੋਇਨ ਅਤੇ ਅਸਲੇ ਸਮੇਤ ਕਾਬੂ

ਗੋਇੰਦਵਾਲ ਸਾਹਿਬ/ਤਰਨਤਾਰਨ 28 ਮਾਰਚ (ਰਣਜੀਤ ਦਿਓਲ)- ਸਮਾਜ ਵਿਰੋਧੀ ਭੈੜੇ ਅਨਸਰਾਂ ਖਿਲਾਫ ਵਿੰਡੀ ਮੁਹਿੰਮ ਤਹਿਤ ਤਰਨ ਤਾਰਨ ਪੁਲੀਸ ਨੇ ਹੈਰੋਇਨ ਦਾ ਧੰਦਾ ਅਤੇ ਹਥਿਆਰਾਂ ਦੀ ਨੋਕ ਤੇ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਂਸਿਲ ਕੀਤੀ ਹੈ ਇਸ ਸਬੰਧੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲੀਸ ਕਪਤਾਨ ਤਰਨਤਾਰਨ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਸਪੈਕਟਰ ਰਛਪਾਲ ਸਿੰਘ ਸੀ ਆਈ ਏ ਸਟਾਫ ਤਰਨਤਾਰਨ ਨੂੰ ਮੁਖਬਾਰ ਖਾਸ ਨੇ ਇਤਲਾਹ ਦਿਤੀ ਕਿ ਤਰਨਤਾਰਨ ਸ਼ਹਿਰ ਦੇ ਵਿਕਰਮਜੀਤ ਸਿੰਘ ਉਰਫ ਵਿਕੀ ਵਰਲਡ ਨੇ ਨੌਜਵਾਨ ਲੜਕੇ ਲੜਕੀਆਂ ਨਾਲ ਮਿਲਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਵਡੇ ਪਧਰ ਤੇ ਹੈਰੋਇਨ ਵੇਚਦੇ ਹਨ ਅਤੇ ਹਥਿਆਰਾਂ ਦੀ ਨੋਕ ਤੇ ਲੁਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿੰਨਾਂ ਵਿਚ ਅਸਵਨੀ ਕੁਮਾਰ ?ੁਰਫ ਸੈਫੀ ਵਾਸੀ ਤਰਨਤਾਰਨ, ਮਲਕੀਅਤ ਸਿੰਘ ਵਾਸੀ ਧੂੰਦਾ ,ਰਿਸੂ ?ੁਰਫ ਬਾਵਾ ਵਾਸੀ ਤਰਨਤਾਰਨ, ਪਰੇਮ ਸਿੰਘ ?ੁਰਫ ਪਰੇਮਾ ਅਤੇ ਮਨਦੀਪ ਕੌਰ ?ੁਰਫ ਮੀਨੂੰ ਵਾਸੀ ਡੁਗਰੀ ਵਿਕੀ ਵਰਲਡ ਦੇ ਇਸ਼ਾਰੇ ਤੇ ਵਡੇ ਪਧਰ ਤੇ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਕਰਦੇ ਹਨ ਮੁਖਬਰ ਖਾਸ ਦੀ ਇਤਲਾਹ ’ਤੇ ਨਾਕਾਬੰਦੀ ਦੌਰਾਨ ਉਕਤ ਦੋਸ਼ੀਆਂ ਪਾਸੋਂ ਵਡੀ ਮਾਤਰਾ ਵਿਚ ਹੈਰੋਇਨ ਹਥਿਆਰ ਅਤੇ ਕਰੰਸੀ ਬਰਾਮਦ ਹੋਈ।

Send this to a friend