ਤੇਜ ਰਫਤਾਰ ਵਾਹਨ ਵੱਲੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ

ਘਨੌਰ, 28 ਮਾਰਚ (ਅਭਿਸ਼ੇਕ ਸੂਦ, ਭਾਗ ਸਿੰਘ)- ਘਨੌਰ ਤੋਂ ਬਹਾਦੁਰਗੜ ਸੜਕ ਤੇ ਪੈਂਦੇ ਪਿੰਡ ਜੋਗੀਪੁਰ ਚ ਉਸ ਵੇਲੇ ਸ਼ੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਦੋ ਨੌਜਵਾਨਾਂ ਦੀ ਸੜਕੀ ਹਾਦਸੇ ਚ ਮਾਰੇ ਜਾਣ ਦੀ ਖ਼ਬਰ ਪਹੁੰਚੀ। ਜਿਕਰਯੋਗ ਹੈ ਕਿ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਗੁਰਸ਼ਰਨ ਸਿੰਘ (25) ਪੁਤਰ ਅਵਤਾਰ ਸਿੰਘ ਅਤੇ ਰਿੰਕੂ ਸਿੰਘ (30) ਪੁਤਰ ਦੀਪ ਸਿੰਘ ਦੋਨੋਂ (ਸ਼ਾਦੀ ਸੁਦਾ) ਘਨੌਰ ਨੇੜਲੇ ਪਿੰਡ ਮਾੜੂ ਤੋਂ ਵਿਆਹ ਸਮਾਗਮ ਤੋਂ ਬਾਅਦ ਵਾਪਸ ਘਰ ਜੋਗੀਪੁਰ ਪਰਤ ਰਹੇ ਸਨ। ਮ੍ਰਿਤਿਕ ਗੁਰਸ਼ਰਨ ਸਿੰਘ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਤੇ ਅਧਾਰਿਤ ਮੁਕਦਮੇ ਅਨੁਸਾਰ ਘਨੌਰ ਤੋਂ ਬਹਾਦਰਗੜ੍ਹ ਸੜਕ ਤੇ ਪਿੰਡ ਨਸੀਰਪੁਰ ਨੇੜੇ ਸ਼ੈਲਰ ਸਾਹਮਣੇ ਇਕ ਤੇਜ ਰਫਤਾਰ ਵਾਹਨ ਨੇ ਮੋਟਰਸਾਈਕਲ ਤੇ ਸਵਾਰ ਉਕਤ ਨੌਜਵਾਨਾਂ ਨੂੰ ਜ਼ੋਰਦਾਰ ਟਕਰ ਮਾਰੀ। ਜਿਸ ਕਾਰਨ ਉਕਤ ਦੋਨੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਵਿਜੈ ਪਾਲ ਥਾਣਾ ਮੁਖੀ ਘਨੌਰ ਨੇ ਦਸਿਆ ਕਿ ਘਟਨਾ ਸਥਾਨ ਦੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਚ ਲੈਕੇ ਪੋਸਟਮਾਰਟਮ ਕਰਵਾਉਣ ਉਪਰਤਨ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌੰਪ ਦਿਤੀਆਂ ਗਈਆਂ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦਾ ਸਸਕਾਰ ਪਿੰਡ ਜੋਗੀਪੁਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

Send this to a friend