ਸ਼ੇਰਪੁਰ (ਹਰਜੀਤ ਕਾਤਿਲ)- ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸੁਤਲਾਨਪੁਰ ਵਿਖੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਸ਼ੇਰਪੁਰ ਨਾਲ ਸਬੰਧਤ ਮੁਲਾਜ਼ਮਾ ਵਲੋਂ ਕਥਿਤ ਤੌਰ ‘ਤੇ ਪਿੰਡ ਦੇ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਨਾ ਕਰਨ, ਕੀਤੇ ਕੰਮਾਂ ਦੇ ਪੈਸੇ ਨਾਂ ਦੇਣ, ਮਨਰੇਗਾਂ ਮਜ਼ਦੂਰਾਂ ਦੇ ਪੈਸੇ ਨਾਂ ਦੇਣ ਆਦਿ ਮੰਗਾਂ ਨੂੰ ਲੈਕੇ ਪਿੰਡ ਸੁਲਤਾਨਪੁਰ ਵਿਖੇ ਪੁਜੇ ਪੰਚਾਇਤ ਸੈਕਟਰੀ ਨਰੇਸ਼ ਕੁਮਾਰ ਸਿੰਗਲਾ ਦਾ ਘਿਰਾਓ ਕਰਕੇ ਬੀ.ਡੀ.ਪੀ.ਓੰ ਦੇ ਖਿਲਾਫ ਜਬਰਦਸ਼ਤ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਦਫਤਰ ਵਲੋਂ ਜਾਣ-ਬੁਝਕੇ ਪਿੰਡ ਦੇ ਕੰਮਾਂ ਨੂੰ ਕਰਨ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਸੁਲਤਾਨਪੁਰ ਨੇ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਲੋੜਵੰਦ ਪਰਿਵਾਰਾਂ ਨੂੰ ਗ੍ਰਾਮ ਪੰਚਾਇਤ ਸੁਲਤਾਨਪੁਰ ਨੇ 5-5 ਮਰਲੇ ਦੇ ਪਲਾਂਟ ਦੇਣ ਲਈ 6 ਫਰਵਰੀ 2019 ਨੂੰ ਗ੍ਰਾਂਮ ਸਭਾ ਦੀ ਹਾਜ਼ਰੀ ਵਿਚ ਮਤਾ ਪਾਸ ਕਰਕੇ ਪਲਾਂਟ ਅਲਾਟ ਕਰ ਦਿਤੇ ਸਨ, ਪਰ ਇਹ ਕਾਰਵਾਈ ਸਿਰਫ ਰਜਿਸ਼ਟਰ ਤਕ ਹੀ ਸੀਮਤ ਹੋਕੇ ਰਹਿ ਗਈ ਕਿਉਕਿ ਪੰਚਾਇਤ ਵਿਭਾਗ ਵਲੋਂ ਅਗਲੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਸਾਲ ਜੂਨ 2018 ਵਿਚ ਮੋਟਰ ਦੀ ਮੁਰੰਮਤ ਕਰਵਾਉਣ ਤੇ ਬਣਦੀ ਰਕਮ ਦੇ ਪੈਸਿਆਂ ਦਾ ਚੈਂਕ ਨਾ ਕਟਣ ਕਰਕੇ ਖਜਲ-ਖੁਆਰੀ ਹੋ ਰਹੀ ਹੈ। ਜਦਕਿ ਪੰਚਾਇਤ ਦੇ ਖਾਤੇ ਵਿਚ ਪੈਸੇ ਜਮ੍ਹਾਂ ਪਏ ਹਨ। ਪਾਣੀ ਵਾਲੀ ਟੈਂਕੀ ਦੇ ਚੈਂਕ ਨਾ ਕਟਣ ਅਤੇ ਅਗ ਬੁਝਾਉਣ ਵਾਲੀ ਮੋਬਾਇਲ ਟੈਂਕੀ ਦਾ ਚੈਂਕ ਨਾ ਕਟਣ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਦੀ ਪਿੰਡ ਮੂਲੋਵਾਲ ਵਿਖੇ ਕੀਤੀ ਮਜ਼ਦੂਰੀ ਦੇ ਪੈਸੇ ਨਾ ਦੇਣ ਅਤੇ ਪਿੰਡ ਵਿਚ ਨਵੇਂ ਵਿਕਾਸ ਕਾਰਜ਼ ਸ਼ੁਰੂ ਨਾ ਕਰਾਵਉਣ ਦੇ ਰੋਸ ਵਜੋਂ ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਪੰਚਾਇਤ ਸੈਕਟਰੀ ਦਾ ਘਿਰਾਓ ਕੀਤਾ ਸੀ। ਜਦੋਂ ਇਸ ਦੀ ਜਾਣਕਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ੇਰਪੁਰ ਜਗਰਾਜ ਸਿੰਘ ਨੂੰ ਮਿਲੀ ਤਾਂ ਉਹ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਨਾਲ ਲੈਕੇ ਪਿੰਡ ਸੁਲਤਾਨਪੁਰ ਵਿਖੇ ਪੁਜੇ।
ਇਸ ਮੌਕੇ ਲੋਕਾਂ ਨੂੰ ਸਾਂਤ ਕਰਦੇ ਹੋਏ ਅਧਿਕਾਰੀਆਂ ਨੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਕਾਫੀ ਜਦੋ-ਜਹਿਦ ਬਾਅਦ ਇਸ ਮਸਲੇ ਦਾ ਹਲ ਕੀਤਾ ਗਿਆ। ਸਰਪੰਚ ਗੁਰਦੀਪ ਸਿੰਘ ਨੇ ਦਸਿਆ ਕਿ ਉਕਤ ਅਧਿਕਾਰੀਆਂ ਵਲੋਂ ਕੁਝ ਚੈਂਕ ਮੌਕੇ ਤੇ ਕਟਵਾ ਦਿਤੇ ਗਏ ਸਨ ਅਤੇ ਕੁਝ ਚੈਂਕਾਂ ਨੂੰ ਅਜ-ਭਲਕ ਵਿਚ ਕਟਣ ਦਾ ਭਰੋਸਾ ਦਿਤਾ ਗਿਆ ਹੈ। ਜਿਸ ਕਰਕੇ ਪਿੰਡ ਵਾਸੀਆਂ ਨੇ ਘਿਰਾਓ ਕੀਤੇ ਪੰਚਾਇਤ ਸੈਕਟਰੀ ਨੂੰ ਛਡਿਆ ਗਿਆ।ਉਹਨਾਂ ਦਸਿਆ ਕਿ ਕੁਝ ਕੰਮਾਂ ਲਈ ਜੂਨ ਮਹੀਨੇ ਤਕ ਦਾ ਸਮਾਂ ਮੰਗਿਆ ਗਿਆ ਹੈ ਜੇਕਰ ਦਿਤੇ ਸਮੇਂ ‘ਤੇ ਭਰੋਸੇ ਅਨੁਸਾਰ ਕੰਮ ਨਾ ਕੀਤਾ ਗਿਆ ਤਾਂ ਇਸ ਦੀ ਜਿੰਮੇਵਾਰੀ ਬੀ.ਡੀ.ਪੀ.ਓੰ ਸ਼ੇਰਪੁਰ ਦੀ ਹੋਵੇਗੀ। ਇਸ ਮੌਕੇ ਪੁਜੇ ਅਧਿਕਾਰੀਆਂ ਨੇ ਪਲਾਂਟਾਂ ਵਾਲੀ ਜਗ੍ਹਾਂ ਦਾ ਜਾਇਜ਼ਾ ਵੀ ਲਿਆ। ਇਸ ਸਮੇਂ ਪੰਚ ਚਤਵੰਤ ਸਿੰਘ, ਜਸਵੀਰ ਦਾਸ, ਲਾਲ ਸਿੰਘ, ਜਗਦੇਵ ਸਿੰਘ, ਹਰਬੰਸ ਕੌਰ, ਸਾਬਕਾ ਸਰਪੰਚ ਜਗਤਾਰ ਸਿੰਘ, ਗੁਰਮੇਲ ਸਿੰਘ, ਜਥੇਦਾਰ ਸਾਧੂ ਸਿੰਘ, ਹੈਰੀ ਪ੍ਰਧਾਨ, ਕਾਮਰੇਡ ਕਾਕਾ ਸਿੰਘ, ਅਮਰਜੀਤ ਸਿੰਘ, ਪ੍ਰੀਤਮ ਸਿੰਘ, ਚਰਨਜੀਤ ਕੌਰ ਤੋਂ ਇਲਾਵਾ ਵਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।