ਹਾਜੀ ਲੋਕ ਮੱਕੇ ਵੱਲ ਜਾਂਦੇ…

ਇਸਲਾਮ ਧਰਮ ਤਕਰੀਬਨ 1400 ਸਾਲ ਪੁਰਾਣਾ ਹੈ। ਹਜਰਤ ਮੁਹੰਮਦ ਸਾਹਿਬ ਇਸਲਾਮ ਦੇ ਬਾਨੀ ਹਨ ਪਰ ਹੱਜ ਦੀ ਰਸਮ ਇਸਲਾਮ ਧਰਮ ਤੋਂ ਬਹੁਤ ਪੁਰਾਣੀ ਹੈ। ਯਹੂਦੀ ਧਰਮ ਦਾ ਪੈਗੰਬਰ ਐਬਰਾ ਹੀ ਦਾ ਪੁੱਤਰ ਇਸਮੈਲ ਸਾਉਦੀ ਅਰਬ ਵਿੱਚ ਰਹਿੰਦਾ ਸੀ। ਐਬਰਾਹੀਮ ਨੂੰ ਇਕ ਬੁਰਾ ਸੁਫਨਾ ਆਇਆ। ਪਰਮਾਤਾ (ਰੱਬ) ਨੇ ਕਿਹਾ ਕਿ ਆਪਣੇ ਪੁੱਤਰ ਇਸਮੈਲ ਨੂੰ ਹੱਜ ਕਰਕੇ ਕੁਰਬਾਨ ਕਰ ਦੇਵੇ ਆਪਣੇ ਪੁੱਤਰ ਦੀ ਜਾਨ ਬਚਾਉਣ ਵਾਸਤੇ ਐਬਰਾਹੀਮ ਨੇ ਬੱਕਰੇ ਦੀ ਕੁਰਬਾਨੀ ਦੇ ਦਿੱਤੀ ਅਤੇ ਮੱਕੇ ਵਿਖੇ ਹੱਜ ਕੀਤਾ। ਅੱਜ ਹੱਜ ਦੀ ਰਸਮ ਇਸਲਾਮੀਅਤ ਨਾਲ ਜੁੜੀ ਹੋਈ ਦਿਖਾਈ ਦਿੰਦੀ ਹੈ। ਕਾਬਾ ਵਿਖੇ 7 ਚੱਕਰ ਕੱਢੇ ਜਾਂਦੇ ਹਨ ਅਤੇ ਬਕਰਿਆਂ ਦੀ ਕੁਰਬਾਨੀ ਕੀਤੀ ਜਾਂਦੀ ਹੈ। ਹੱਜ ਦਾ ਤਿਉਹਾਰ 20 ਦਿਨ ਚਲਦਾ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਮੁਸਲਮਾਨ ਲੋਕ ਇਥੇ ਹਰ ਸਾਲ ਹੱਜ ਕਰਨ ਵਾਸਤੇ ਪੁਜਦੇ ਹਨ।
ਹੱਜ ਦੋ ਪਹਾੜੀਆਂ:- ਸਫਾ ਤੇ ਮਰਵਾ ਜੋ ਕਿ ਐਬਰਾਹੀਮ ਦੇ ਪਰਿਵਾਰ ਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਥੇ ਮੱਕਾ ਵਿਖੇ ਪਹੁੰਚੇ ਸਨ।
ਮੁਸਲਮਾਨ ਸ਼ਬਦ ਅਰਬੀ ਜ਼ੁਰਬਾਨ ਦੇ ਦੋ ਸ਼ਬਦਾਂ ਦੇ ਮੇਲ ਹੈ। ਮਸਲ ਮਹੈਨੇ ਖਤਮ ਕਰਨਾ ਅਤੇ ਮਾਨ ਮਹਿਨੇ ਹੰਕਾਰ। ਜਾਨੀ ਆਪਣੇ ਹੰਕਾਰ ਅਤੇ ਹੌਮੇ ਨੂੰ ਖਤਮ ਕਰਨਾ। ਇਸਲਾਮ ਦੀ ਸ਼ੁਰੂਆਤ ਪੈਗੰਬਰ ਹਜਰਤ ਮੁਹੰਮਦ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਪੂਰਾ ਨਾਂ ਮੁਹੰਮਦ ਅਬਿਨ ਅਬਦੁਲਾ ਅਬਿਨ ਅਬਦੁਲ ਮਤਲੀਬ ਆਬਿਨ ਹਸ਼ੀਮ ਸੀ। ਸਾਉਦੀ ਅਰਬ ਦੇਸ਼ ਦੇ ਸ਼ਹਿਰ ਮੱਕੇ ਵਿਖੇ 20 ਅਗਸਤ 570 ਈਸਵੀ ਨੂੰ ਜਨਮ ਲਿਆ। ਜਨਮ ਤੋਂ ਕੁਝ ਮਹੀਨੇ ਪਹਿਲਾਂ ਪਿਤਾ ਦੀ ਮੌਤ ਹੋ ਗਈ। 6 ਸਾਲਾਂ ਦੀ ਉਮਰ ਵਿੱਚ ਮਾਤਾ ਅਮੀਨਾ ਦੀ ਮੌਤ ਹੋਈ। ਦਾਦੇ ਅਬਦਲ ਮਤਲੀਬ ਨੇ ਪਾਲਣਾ ਕੀਤੀ। ਅਜੇ 8 ਸਾਲ ਦੀ ਉਮਰ ਹੋਈ ਕਿ ਦਾਦਾ ਜੀ ਦੀ ਵੀ ਮੌਤ ਹੋ ਗਈ। ਜ਼ਾਹਿਰ ਹੈ ਕਿ ਬਚਪਨ ਦਾ ਸਮਾਂ ਕਿੰਨਾ ਔਖ ਭਰਿਆ ਸੀ। ਮੁਹੰਮਦ ਦਾ ਅੰਤ ਦਾ ਸਮਾਂ 8 ਜੂਨ 632 ਈਸਵੀ ਦਾ ਹੈ। ਤਕਰੀਬਨ 63 ਸਾਲਾਂ ਦੀ ਉਮਰ।
ਸੰਸਾਰ ਦੇ ਦੂਸਰੇ ਦੇਸ਼ਾਂ ਵਾਂਗ, ਅਰਬ ਦੇਸ਼ਾਂ ਵਿੱਚ ਲੋਕ ਕਬੀਲਿਆਂ ਵਿੱਚ ਰਹਿੰਦੇ ਸਨ। ਇਹ ਕਬੀਲਾ (ਕਬੀਲਦਾਰੀ) ਯੁੱਗ ਸੀ। ਇਸ ਬਾਅਦ ਜਗੀਰਦਾਰੀ ਯੁੱਗ ਆਇਆ ਸੀ। ਅੱਜ ਮਨੁੱਖਤਾ ਸਰਮਾਏਦਾਰੀ ਯੁੱਗ ’ਚੋਂ ਗੁਜ਼ਰ ਰਹੀ ਹੈ। ਕਬੀਲਿਆਂ ਦੇ ਮਾਲਿਕ ਕਬੀਲਿਆਂ ਦੇ ਮੁਖੀ ਹੁੰਦੇ ਸਨ।
ਲੋਕੀਂ ਬੁਤਾਂ ਦੀ ਪੂਜਾ ਕਰਦੇ ਸਨ। ਇਕ ਰੱਬ ਮੰਨਣ ਦੀ ਬਜਾਏ ਬਹੁਤ ਰੱਬਾਂ ਦੀ ਹੋਂਦ ਨੂੰ ਮਨਦੇ ਸਨ। ਮਕਾ, ਮਦੀਨਾ ਤੇ ਕਾਲਾ ਸਾਉਦੀ ਅਰਬ ਦੇ ਪੁਰਾਤਨ ਸ਼ਹਿਰ ਹਨ। ਅੱਲਾ ਸ਼ਬਦ ਅਰਬੀ ਜ਼ਬਾਨ ਦੇ ਹੈ।
ਮੁਹੰਮਦ ਜਵਾਨੀ ਵਿੱਚ ਆਇਆ। ਬਹੁਤ ਦਿਆਨਤਦਾਰ, ਸੋਚਵਾਨ ਅਤੇ ਇਮਾਨਦਾਰ ਇਨਸਾਨ ਸੀ। ਤਕਰੀਬਨ 25 ਸਾਲ ਦੀ ਉਮਰ ਵਿੱਚ 41 ਸਾਲ ਦੀ ਅਮੀਰ ਵਿਧਵਾ ਖਤੀਜਾ ਨਾਂ ਦੀ ਔਰਤ ਨਾਲ ਸ਼ਾਦੀ ਕਰ ਲਈ। ਪਹਿਲ ਖਤੀਜਾ ਵਾਸਤੇ ਨੌਕਰੀ ਕਰਦਾ ਸੀ।
ਬੇਈਮਾਨੀ, ਨਾਬਰਾਬਰਤਾ, ਗਰੀਬੀ, ਗੁਲਾਮੀ ਤੇ ਹੋਰ ਦੁਨਿਆਵੀ ਸਮੱਸਿਆਵਾਂ ਮੁਹੰਮਦ ਨੂੰ ਸੋਚਾਂ ਵਿੱਚ ਪਾਈ ਰੱਖਦੀਆਂ ਸਨ। ਇਕੱਲਪੁਣੇ ਦੀ ਜ਼ਿੰਦਗੀ ਗੁਜਰ ਰਹੀ ਸੀ। ਹੀਰਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਵੀ ਲੁਕ ਜਾਂਦਾ। ਇਕ ਦਿਨ ਗੁਫਾਵਾਂ ਵਿੱਚ ਜ਼ਬਰੀਅਲ ਫਰਸ਼ਿਤਾ ਮੁਹੰਮਦ ਨੂੰ ਮਿਲਿਆ। ਰੱਬ ਵੱਲੋਂ ਭੇਜਿਆ ਸੁਨੇਹਾ ਪੜਨ ਵਾਸਤੇ ਆਖਿਆ। ਮੁਹੰਮਦ ਨੂੰ ਪੜਨਾ ਲਿਖਣਾ ਨਹੀਂ ਆਂਦਾ ਸੀ। ਫਿਰ ਜਬਰੀਅਲ ਨੇ ਪੜ੍ਹਿਆ ਤੇ ਪੜ੍ਹਨਾ ਸੁਖਾਇਆ। ਜਬਰੀਅਲ ਨੇ ਮੁਹੰਮਦ ਨੂੰ ਜੱਫੀ ਪਾਈ ਤੇ ਰੱਬ (ਅੱਲਾ) ਦਾ ਪੈਗਾਮ ਦਿੱਤਾ। ਮੁਹੰਮਦ ਨੇ ਇਹ ਘਟਨਾ ਆਪਣੀ ਪਤਨੀ ਖਤੀਜਾ ਨੂੰ ਦੱਸੀ। ਖਤੀਜਾ ਨੇ ਮੁਹੰਮਦ ਨੂੰ ਪੈਗੰਬਰ ਮੰਨ ਲਿਆ ਅਤੇ ਹੋਰਾਂ ਨੂੰ ਦੱਸਿਆ। ਚਾਰ ਦੋਸਤ ਉਸਮਾਨ, ਉਮਾਰ, ਅਬੂ ਬੇਕਰ ਅਤੇ ਆਲੋ ਸਜ ਝਗੜਾ ਹੋਣ ਕਾਰਨ ਮੱਕਾ ਛੱਡਣਾ ਪਿਆ। ਫਿਰ ਮਦੀਨੇ ਜਾ ਕੇ ਪ੍ਰਚਾਰ ਸ਼ੁਰੂ ਕੀਤਾ। ਬਾਅਦ ਵਿੱਚ ਮੱਕਾ ਫਤੇ ਕਰਕੇ ਬੁਤ ਪੂਜਾ ਰੋਕਣ ਵਾਸਤੇ ਸਾਰੇ ਬੁਤਾਂ ਨੂੰ ਤੋੜਿਆ। ਮੁਸਲਿਮ ਫੌਜ ਬਣਾਈ। ਜੰਗਾਂ ਲੜੀਆਂ। ਕਬੀਲਦਾਰੀ ਯੁੱਗ ਵਿੱਚ ਕਬੀਲਿਆਂ ਦੇ ਮੁਖੀ ਇਕ ਤੋਂ ਜ਼ਿਆਦਾ ਮਹਿਲਾਵਾਂ ਨਾਲ ਵਿਆਹ ਕਰ ਲੈਂਦੇ ਸਨ। ਮੁਹੰਮਦ ਵੀ ਕਬੀਲੇ ਦਾ ਮੁਖੀ ਸੀ। 11 ਤੋਂ 13 ਪਤਨੀਆਂ ਦਾ ਜ਼ਿਕਰ ਆਂਦਾ ਹੈ। ਆਖਰੀ ਪਤਨੀ 6 ਸਾਲਾਂ ਦੀ ਉਮਰ ਦੀ ਜਦੋਂ ਮੁਹੰਮਤ ਸਾਹਿਬ ਆਪ 53 ਸਾਲਾਂ ਦੇ ਸਨ। ਇਹ ਪਤਨੀ ਮੁਹੰਮਦ ਦੇ ਦੋਸਤ ਦੀ ਲੜਕੀ ਸੀ। ਮੁਹੰਮਦ ਦੀਆਂ 4 ਪੁੱਤਰੀਆਂ ਤੇ 3 ਪੁੱਤਰ ਸਨ। ਬਹੁਤ ਸਾਰੀਆਂ ਛੋਟੀਆਂ ਤੇ ਵੱਡੀਆਂ ਲੜਾਈਆਂ ਲੜੀਆਂ ਅਤੇ ਜਿਤਾਂ ਪ੍ਰਾਪਤ ਕੀਤੀਆਂ। ਆਖਰ 3 ਸਾਲਾਂ ਦੀ ਲੰਬੀ ਬੀਮਾਰੀ ਜੋ ਕਿਸੇ ਨੇ ਖਾਣੇ ਵਿੱਚ ਜ਼ਹਿਰ ਦੇਣ ਦੀ ਵਜ੍ਹਾ ਨਾਲ ਹੋਈ ਸੀ। 8 ਜੂਨ 632 ਈ:ਨੂੰ ਮੌਤ ਹੋ ਗਈ। ਬੀਮਾਰੀ ਦੌਰਾਨ ਦੋਸਤ ਅਬੂ ਬੇਰਕ ਨੂੰ ਮਾਸਿਕ ਦੀ ਪਰੇਅਰ ਵਾਸਤੇ ਨਿਯੁਕਤ ਕੀਤਾ।
ਕੁਰਾਨ ਇਸਲਾਮ ਧਰਮ ਦੀ ਧਾਰਮਿਕ ਕਿਤਾਬ ਹੈ। ਇਸ ਦੇ 30 ਪਾਰੇ ਹਨ। ਕੁਰਾਨ ਦੀ ਲਿਖਤੀ ਰੂਪ ਮੁਹੰਮਦ ਸਾਹਿਬ ਦੀ ਮੌਤ ਤੋਂ 250 ਸਾਲਾਂ ਬਾਅਦ ਲਿਖਿਆ ਗਿਆ। 60-70% ਜਹੂਦੀ ਬਾਈਬਲ ਵਿੱਚੋਂ ਹੈ। ਮੁਹੰਮਦ ਨੇ ਕੁਰਾਨ ਆਪ ਨਹੀਂ ਲਿਖਵਾਈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਸਿੱਖ ਗੁਰੂਆਂ ਨੇ ਆਪ ਲਿਖਿਆ ਤੇ ਲਿਖਿਵਾਇਆ ਹੈ। ਮੁਸਲਮਾਨ ਧਰਮ ਸਿੱਖ ਧਰਮ ਤੇ ਯਹੂਦੀ ਧਰਮ ਵਾਂਗ ਬੁੱਤ ਪੂਜਾ ਦਾ ਵਿਰੋਧੀ ਹੈ। ਸਕਲ ਰਹਿਤ ਇਕ ਰੱਬ ਵਿੱਚ ਯਕੀਨ ਰੱਖਦਾ ਹੈ। ਜਨਮਾ-ਕਰਮਾਂ ਦੇ ਚੱਕਰ ਨੂੰ ਨਹੀਂ ਮੰਨਦਾ। ਕਿਆਮਤ ਵਿੱਚ ਯਕੀਨ ਰੱਖਦਾ ਹੈ। ਜੋ ਲੋਕ ਯਹੂਦੀ, ਈਸਾਈ ਤੇ ਮੁਸਲਮਾਨ ਨਹੀਂ ਹਨ, ਉਹ ਕਾਫਰ ਹਨ। ਕਾਫਰ ਨੂੰ ਮਾਰ ਦੇਣ ਨਾਲ ਵਹਿਸ਼ਤ ਮਿਲਦਾ ਹੈ। ਕਾਫਰ ਨੂੰ ਮਾਰ ਦੇਣ ਨਾਲ ਵਹਿਸ਼ਤ ਮਿਲਦਾ ਹੈ। ਪੂਜਾ ਦੀ ਜਗਾਅ ਨੂੰ ਮਸਜਿਦ ਕਿਹਾ ਜਾਂਦਾ ਹੈ। ਮਸਜਿਦ ਦਾ ਮੁਖੀ ਮੌਲਵੀ ਹੁੰਦਾ ਹੈ। ਨਿਵਾਜ ਦਿਨ ਵਿੱਚ 5 ਵਾਰ ਮੱਕੇ ਵੱਲ ਸਿਰ ਕਰਕੇ ਪੜ੍ਹੀ ਜਾਂਦੀ ਹੈ। ਕੂਰਾਨ-ਕਵਿਤਾ ਵਿੱਚ ਨਹੀਂ ਲਿਖੀ ਹੋਈ। ਪੜ੍ਹਨ ਦਾ ਤਰੀਕ ਕਵਿਤਾ ਵਾਂਗ ਵਰਤਿਆ ਜਾਂਦਾ ਹੈ। ਮੇਰੇ ਦੋਸਤ ਅਲਤਾਫ ਸਾਹਿਲ ਜੋ ਕਰਾਚੀ ਤੋਂ ਹੈ ਨੇ ਮੈਨੂੰ ਮਸਜਿਦ ਦੇ ਦਰਸ਼ਨ ਕਰਵਾਏ। ਸਰੀਆ ਵਿੱਚ ਮੁਹੰਮਦ ਦਾ ਸੁਨੇਹਾ ਇਸਲਾਮਿਕ ਕਾਨੂੰਨ ਮੰਨਿਆ ਜਾਂਦਾ ਹੈ।
ਇਸਲਾਮ ਵਿੱਚ ਬਹੁਤ ਸਾਰੇ ਫਿਰਗੇ ਹਨ 72 ਦੇ ਕਰੀਬ 1 ਸੂਨੀ, ਸ਼ੀਆ ਤੇ ਵਹਾਦੀ ਮੁੱਖ ਫਿਰਕੇ ਹਨ। ਹਿੰਦੂਸਤਾਨ ਵਿੱਚ ਇਸਲਾਮ 8ਵੀਂ ਸਦੀ ਵਿੱਚ ਆਉਣਾ ਸ਼ੁਰੂ ਹੋਇਾ। 15ਸਦੀ ਤੋਂ ਮੁਗਲਾਂ ਦੇ ਰਾਜ ਦੌਰਾਨ ਪਰਫੂਲਿਤ ਹੋਇਆ। ਫਿਰ ਔਰੰਗਜੈਬ ਦੀ ਰਾਜ ਦੌਰਾਨ ਸਖਤੀ ਨਾਲ ਹਿੰਦੂਆਂ ਉਪਰ ਠੋਸਿਆ ਗਿਆ। ਦੁਰਬਲ, ਲਾਲਚੀ, ਟੈਕਸ ਅਤੇ ਮਾਲੀਏ ਤੋਂ ਰਹਿਤ ਲੈਣ ਵਾਲੇ ਹਿੰਦੂਆਂ ਨੇ ਇਸਲਾਮ ਧਰਮ ਅਪਣਾਇਆ। ਇਸੇ ਕਰਕੇ ਅੱਜ ਹਿੰਦੂਸਤਾਨ, ਪਾਕਿਸਤਾਨ ਅਤੇ ਬੰਗਲਾ ਦੇਸ਼ ਦੀ ਮੁਸਲਮਾਨ ਉਪਰ ਹਿੰਦੂਵਾਦ ਦਾ ਅੱਜ ਵੀ ਅਸਰ ਹੈ। ਪਾਰ ਪਾਕਿਸਤਾਨ ਅਤੇ ਬੰਗਲਾ ਦੇਸ਼ ਇਸ ਸਿਰਫ ਇਸਲਾਮਿਕ ਇਤਿਹਾਸ ਹੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਸਿੱਖ ਧਰਮ (ਸਿੰਘ) ਔਰੰਗਜ਼ੇਬ ਦੇ ਜ਼ੁਲਮਾਂ ਕਾਰਨ ਹਿੰਦੂਆਂ ਵਿੱਚ ਪ੍ਰਫੁਲਿਤ ਹੋਇਆ।
‘‘ਜਬੇ ਬਾਅ ਲਾਗਿਓੁ।
ਤਬੇ ਰੋਸ ਜਾਗਿਓੁ॥’’
ਪੰਜਾਬ ਰਹਿੰਦਿਆਂ ਮੈਨੂੰ ਕਦੀ ਕਿਸੇ ਮੁਸਲਮਾਨ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ। ਇਸਲਾਮ ਵਾਰੇ ਆਪਣੇ ਪਿਤਾ ਮਾਸਟਰ ਅਰਜਨ ਸਿੰਘ ਅਤੇ ਮਾਤਾ ਜਸਵੰਤ ਕੌਰ ਜੀ ਤੋਂ ਥੋੜ੍ਹਾ ਬਹੁਤ ਪਤਾ ਸੀ। ਜਦੋਂ ਅਮਰੀਕਾ ਨਿਊਯਾਰਕ ਆਇਆ ਤਾਂ ਬਹੁਤ ਸਾਰੇ ਪੰਜਾਬੀ ਪਾਕਿਸਤਾਨੀ ਅਤੇ ਬੰਗਲਾ ਦੇਸ਼ੀ ਮਿਲੇ। ਕਾਫੀ ਜਾਣਕਾਰੀ ਪ੍ਰਾਪਤ ਹੋਈ। ਧੰਨਵਾਦੀ ਹਾਂ ਆਬਿਦ ਹੁਸੈਨ, ਡਾਕਟਰ ਗੁਲਾਮ ਮੁਹੰਮਦ, ਰਾਸ਼ਿਦ ਅਲੀ, ਜਾਵੇਦ ਮਿਰਜ਼ਾ, ਖਾਲਿਦ ਚੀਮਾ, ਪ੍ਰਵੇਜ਼ ਤ੍ਰਾਕਿ ਹੋਰ ਅਨੇਕ ਮੁਸਲਮਾਨਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਲੇਖ ਲਿਖਣ ਵਿੱਚ ਹਿੱਸਾ ਪਾਇਆ। ਸ਼ੁਰੂ ਵਿੱਚ ਇਸਲਮਾਮ ਮਤ ਕਾਫੀ ਇਕਬਾਲੀ ਸੀ। ਪਰ ਬਾਅਦ ਵਿੱਚ ਅਰਬੀ ਕਲਸਰ ਦੀ ਪੁਰਾਣੀ ਸੋਚ ਤੋਂ ਆਜ਼ਾਦ ਨਾ ਹੋ ਸਕਿਆ। ਸਮਾਂ ਬਦਲਣ ਨਾਲ ਹਰੇਕ ਧਰਮ ਵਿੱਚ ਤਬਦੀਲੀਆਂ ਦੀ ਜ਼ਰੂਰਤ ਹੋ ਸਕਦੀ ਹੈ। ਮੁਹੰਮਦ ਸਾਹਿਬ ਦੀ ਆਪਣੀ ਕੋਈ ਤਸਵੀਰ ਨਹੀਂ ਹੈ।

Send this to a friend