ਐਸ.ਬੀ.ਆਈ. ਬੈਂਕ ਘਨੌਰੀ ਕਲਾਂ ਦੀ ਕਾਰਗੁਜ਼ਾਰੀ ਤੋਂ ਖਪਤਕਾਰ ਖਫ਼ਾ – ਇੱਕੋ ਸਮੇਂ ਕੁਰਸੀਆਂ ਛੱਡ ਲੰਚ ਕਰਨ ਚਲੇ ਜਾਂਦੇ ਨੇ ਸਾਰੇ ਕਰਮਚਾਰੀ

ਸ਼ੇਰਪੁਰ- ਵਖ- ਵਖ ਪਿੰਡਾਂ ਤਕ ਵਧ ਤੋਂ ਵਧ ਬੈਂਕਾਂ ਦੀ ਸਥਾਪਨਾ ਸਰਕਾਰ ਅਤੇ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਜਾਂਦੀ ਹੈ ਤਾਂ ਜੋ ਦੇਸ਼ ਦਾ ਕੋਈ ਵੀ ਨਾਗਰਿਕ ਸਰਕਾਰ ਵਲੋਂ ਐਲਾਨੀਆਂ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਕਰ ਸਕੇ । ਪਰ ਜਦੋ ਇਸਦੇ ਉਲਟ ਬੈਂਕਾਂ ਹੀ ਗ੍ਰਾਹਕਾਂ ਨੂੰ , ਸਰਕਾਰੀ ਨਿਯਮਾਂ ਨੂੰ ਛਿਕੇ ਟੰਗ ਖਜਲ- ਖੁਆਰ ਕਰਨ ਲਗ ਜਾਣ ਤਾ ਗਲ ਵਸ ਤੋਂ ਬਾਹਰ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਤਾਜਾ ਮਾਮਲਾ ਪਿੰਡ ਘਨੌਰੀ ਕਲਾਂ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਸਾਹਮਣੇ ਆਇਆ ਹੈ, ਇਸ ਸਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੈਂਕ ਖਪਤਕਾਰ ਸੰਦੀਪ ਸਿੰਘ ਘਨੌਰ ਕਲਾਂ ਨੇ ਦਸਿਆ ਕੇ ਗੈਰ-ਕਾਨੂੰਨਨ ਤੌਰ ਉਤੇ ਬੈਂਕ ਵਲੋਂ ਨਿਯੁਕਤ ਇਕ ਕਾਰੋਬਾਰੀ ਪ੍ਰਤਿਨਿਧੀ ਦੀ ਕੁਰਸੀ ਵੀ ਬੈਂਕ ਅੰਦਰ ਹੀ ਲਗਾ ਦਿਤੀ ਗਈ ਹੈ ਜੋ ਸਰਾਸਰ ਗਲਤ ਤਰੀਕੇ ਨਾਲ ਬੈਂਕ ਅੰਦਰ ਆਪਣਾ ਕੰਮਕਾਜ ਕਰ ਰਿਹਾ ਹੈ ਅਤੇ ਆਰ ਬੀ ਆਈ ਦੇ ਨਿਯਮਾਂ ਨੂੰ ਤਾਕ ਤੇ ਰਖਦੇ ਹੋਏ ਇਕੋ ਸਮੇਂ ਬੈਂਕ ਦਾ ਕੰਮ – ਕਾਜ ਠਪ ਕਰ ਸਾਰੇ ਅਧਿਕਾਰੀ ਆਪਣੀਆਂ ਸੀਟਾਂ ਛਡ ਲੰਚ ਕਰਨ ਲਈ ਚਲੇ ਜਾਂਦੇ ਹਨ। ਜਦੋ ਕਿ ਆਰ ਬੀ ਆਈ ਦੇ ਨਿਯਮਾਂ ਮੁਤਾਬਿਕ ਬੈਂਕਾਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਾਹਕਾਂ ਨੂੰ ਨਿਰਵਿਘਨ ਸੇਵਾਵਾਂ ਮੁਹਈਆ ਕਰਵਾਉਣ ਦਾ ਪ੍ਰਾਵਧਾਨ ਹੈ ਅਤੇ ਬੈਂਕ ਮੈਨੇਜਰ ਇਕ ਸ਼ੈਡਿਊਲ ਤਿਆਰ ਕਰਕੇ ਵਾਰੀ-ਵਾਰੀ ਇਕ-ਇਕ ਕਰ ਕੇ ਮੁਲਾਜ਼ਿਮ ਨੂੰ ਲੰਚ ਕਰਨ ਲਈ ਭੇਜ ਸਕਦਾ ਹੈ ਅਤੇ ਜੋ ਕਾਰੋਬਾਰੀ ਪ੍ਰਤਿਨਿਧੀ ਪੁਆਇੰਟ ਬੈਂਕ ਵਲੋਂ ਨਿਰਧਾਰਿਤ ਕੀਤਾ ਜਾਂਦਾ ਹੈ ਉਹ ਪ੍ਰਤਿਨਿਧੀ ਉਸੇ ਨਿਰਧਾਰਿਤ ਜਗ੍ਹਾ ਉਪਰ ਹੀ ਆਪਣਾ ਕੰਮਕਾਜ ਕਰ ਸਕਦਾ ਹੈ ਨਾ ਕਿ ਬੈਂਕ ਅੰਦਰ ਬੈਠਕੇ ।ਅਜਿਹੇ ਮਾੜੇ ਬੈਂਕ ਪ੍ਰਬੰਧਾਂ ਕਾਰਨ ਬੈਂਕ ਖਪਤਕਾਰਾਂ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਸਬੰਧਿਤ ਵਿਭਾਗ ਪਾਸੋਂ ਜਲਦੀ ਹੀ ਇਸ ਸਮਸਿਆ ਦੇ ਢੁਕਵੇਂ ਹਲ੍ਹ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਕਿਹਾ ਕੇ ਹਲ੍ਹ ਨਾ ਹੋਣ ਦੀ ਸੂਰਤ ਉਪਰ ਉਹ ਤਿਖਾ ਸੰਘਰਸ਼ ਵਿਢਣ ਲਈ ਮਜਬੂਰ ਹੋਣਗੇ।

Send this to a friend