ਬੁਢਲਾਡਾ- ਕੌਮਾਤਰੀ ਪੱਧਰ ਤੇ ਔਰਤਾਂ ਨੂੰ ਵੱਡੇ ਹੱਕ ਤੇ ਜਿਮੇਵਾਰੀਆਂ ਨਾਲ ਨਿਵਾਜੀਆਂ ਗਿਆ ਹੈ। ਵਿਸ਼ਵ ਮਹਿਲਾ ਦਿਵਸ ਮਹਿਲਾਵਾਂ ਦੀਆਂ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਪ੍ਰਾਪਤੀਆਂ ਨੂੰ ਵਿਸ਼ਵ ਵਿਆਪੀ ਤੌਰ ਤੇ ਸਨਮਾਨ ਦੇਣ ਲਈ 8 ਮਾਰਚ ਨੂੰ ਕੋਮਾਤਰੀ ਮਹਿਲਾ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਗਿਆ। ‘ਪੰਜਾਬ ਟਾਈਮਜ਼’ ਦੇ ਤੇ ਮਹਿਲਾ ਦਿਵਸ ਤੇ ਵੱਖ ਵੱਖ ਮਹਿਲਾਵਾਂ ਦੇ ਵਿਚਾਰ ਲਏ ਗਏ ਹਨ।
ਔਰਤਾਂ ਨੂੰ ਸਿੱਖਿਅਤ ਹੋਣਾ ਲਾਜ਼ਮੀ – ਵੰਦਨਾ ਸ਼ਰਮਾਂ
ਸਥਾਨਕ ਹੋਲੀ ਹਾਰਟ ਸਕੁੂਲ ਦੀ ਅਧਿਆਪਕ ਵੰਦਨਾਂ ਸ਼ਰਮਾਂ ਦਾ ਕਹਿਣਾ ਸੀ ਕਿ ਮਹਿਲਾ ਜੰਗ ਜਨਣੀ ਹੈ ਜਿਸ ਦੀਆਂ ਜਿੰਮੇਵਾਰੀਆਂ ਤੇ ਡਿਊਟੀਆਂ ਉਸਦੇ ਹੋਸ਼ ਸੰਭਾਲਦਿਆਂ ਹੀ ਸ਼ੁਰੂ ਹੋ ਜਾਂਦੀਆਂ ਹਨ। ਕੋਮਾਤਰੀ ਪੱਧਰ ਤੇ ਔਰਤਾਂ ਨੂੰ ਵੱਡੇ ਹੱਕ ਅਤੇ ਜਿੰਮੇਵਾਰੀਆਂ ਨਾਲ ਨਿਵਾਜਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਿੱਖਿਅਤ ਹੋਣਾ ਲਾਜ਼ਮੀ ਹੈ ਤਾਂ ਔਰਤਾਂ ਨੂੰ ਮਿਲੇ ਅਧਿਕਾਰਾਂ ਦੀ ਸੁਯੋਗ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਔਰਤਾਂ ਦੇ ਹੱਕਾਂ ਦੀ ਲੜਾਈ ਲੜੀ ਜਾ ਸਕਦੀ ਹੈ।
ਲੜਕੇ ਲੜਕੀ ’ਚ ਭੇਦਭਾਵ ਖਤਮ ਹੋਣੇ ਚਾਹੀਦੇ ਹਨ – ਸਿਲਪੀ ਜਿੰਦਲ
ਸਥਾਨਕ ਡੀ ਏ ਵੀ ਪਬਲਿਕ ਸਕੂਲ ਦੀ ਸਿਲਪੀ ਜਿੰਦਲ ਦਾ ਕਹਿਣਾ ਸੀ ਕਿ ਲੜਕੇ ਅਤੇ ਲੜਕੀਆ ਨੂੰ ਬਰਾਬਰ ਦਾ ਅਧਿਕਾਰ ਹੈ ਇਸ ਲਈ ਲੜਕੇ ਅਤੇ ਲੜਕੀ ’ਚ ਭੇਦਭਾਵ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਲੜਕੀਆਂ ਲੜਕਿਆਂ ਦੇ ਬਰਾਬਰ ਨਹੀਂ ਹਨ ਚਾਹੇ ਉਹ ਪੜਾਈ, ਖੇਡਾਂ ਆਦਿ ਦਾ ਕੋਈ ਵੀ ਖੇਤਰ ਹੋਵੇ। ਸਾਨੂੰ ਭਰੁਣ ਹੱਤਿਆ ਬੰਦ ਕਰਕੇ ਜਾਗਰੂਕ ਹੋਣਾ ਚਾਹੀਦਾ ਹੈ।
ਔਰਤ ਦੀ ਕਾਮਯਾਬੀ ਲਈ ਸਭ ਤੋਂ ਪਹਿਲਾ ਸੋਚ ਜ਼ਰੂਰੀ – ਜਗਜੀਤ ਕੌਰ
ਹੋਲੀ ਹਾਰਟ ਸਕੂਲ ਦੀ ਮੈਡਮ ਜਗਜੀਤ ਕੋਰ ਦਾ ਕਹਿਣਾ ਹੈ ਕਿ ਔਰਤ ਦੀ ਕਾਮਯਾਬੀ ਲਈ ਪਹਿਲਾ ਆਪਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤ ਘਰ ਦੀ ਪ੍ਰਬੰਧਕ ਦੇ ਨਾਲ ਨਾਲ ਦੇਸ਼ ਦੇ ਰੱਖਿਆਂ ਮੰਤਰੀ ਤੋ ਲੈ ਕੇ ਕੋਮੀ ਅਤੇ ਕੋਮਾਤਰੀ ਪੱਧਰ ਦੇ ਅਹੁਦਿਆਂ ਦੇ ਸਮਰੱਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਔਰਤ ਨੂੰ ਬਚਪਨ ਤੋਂ ਹੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜ਼ੋ ਉਸਦੀ ਪ੍ਰਤੀਭਾ ਸਮਾਜਿਕ ਜਿੰਮੇਵਾਰੀਆਂ ਨਾਲ ਨੈਤਿਕ ਤੌਰ ਤੇ ਨਿਖਰ ਕੇ ਸਾਹਮਣੇ ਆ ਸਕੇ।
ਔਰਤਾਂ ਵਿੱਚ ਬਿਹਤਰ ਸੰਭਾਵਨਾਵਾ ਦੀ ਕੋਈ ਕਮੀ ਨਹੀਂ – ਮੋਨੀਕਾ ਮਹਿਤਾ
ਹੋਲੀ ਹਾਰਟ ਸਕੁਲ ਦੀ ਮੈਡਮ ਮੋਨੀਕਾ ਮਹਿਤਾ ਨੇ ਕਿਹਾ ਕਿ ਅਜ਼ੌਕੇ ਭਾਰਤ ਵਿੱਚ ਔਰਤ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਦਿੱਲੀ ਵਰਗੇ ਸ਼ਹਿਰਾਂ ਵਿੱਚ ਪੁਲਿਸ ਰਿਕਾਰਡ ਅਨੁਸਾਰ ਰੋਜ਼ਾਨਾਂ ਪੰਜ ਮਹਿਲਾਵਾਂ ਜਬਰ ਜਿਨਾਹ ਦਾ ਸ਼ਿਕਾਰ ਹੁੰਦੀਆਂ ਹਨ। ਜ਼ੋ ਔਰਤ ਲਈ ਸਭ ਤੋਂ ਵੱਡੀ ਸਮੱਸਿਆ ਹੈ। ਸਾਡੇ ਦੇਸ਼ ਵਿੱਚ ਔਰਤ ਲਈ ਸੰਭਾਵਨਾਵਾਂ ਦੀ ਕੋਈ ਕਮੀ ਨਹੀਂ ਹੈ। ਭਾਰਤੀ ਨਾਰੀ ਆਈ ਟੀ, ਮੀਡਿਅ, ਫੋਜ਼, ਪੁਲਿਸ ਤੇ ਕਈ ਹੋਰ ਖੇਤਰਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੀ ਹੈ ਅਤੇ ਉਸਨੂੰ ਸੁਰੱਖਿਆ ਦੀ ਬਹੁਤ ਜ਼ਰੂਰਤ ਹੈ।
ਲੜਕੀਆਂ ਆਪਣਾ ਧਿਆਨ ਕਾਬਲੀਅਤ ਦਰਸਾਉਣ ਵਿੱਚ ਹੀ ਲਗਾਉਣ – ਪ੍ਰਿਸੀਪਲ ਗਗਨਦੀਪ ਸ਼ਰਮਾਂ
ਹੋਲੀ ਹਾਰਟ ਸਕੂਲ ਦੀ ਪ੍ਰਿਸੀਪਲ ਗਗਨਦੀਪ ਸ਼ਰਮਾਂ ਦਾ ਕਹਿਣਾ ਹੈ ਕਿ ਔਰਤ ਨੂੰ ਅਜ਼ੋਕੇ ਸਮੇਂ ਵਿੱਚ ਆਪਣੇ ਪਰਿਵਾਰ, ਬੱਚੇ ਦੀ ਦੇਖਭਾਲ ਕਰਨ ਦੇ ਨਾਲ ਨਾਲ ਨੋਕਰੀ ਕਰਨਾ ਵੀ ਬਹੁਤ ਮੁਸ਼ਕਿਲ ਹੈ ਪਰ ਉਸਦੇ ਪਰਿਵਾਰ ਦੇ ਸਹਿਯੋਗ ਨਾਲ ਇਹ ਸਭ ਆਸਾਨ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਆਪਣੇ ਮਾਪਿਆਂ ਦੀ ਪੱਤ ਦਾ ਖਿਆਲ ਰੱਖਦਿਆਂ ਬਾਹਰੀ ਚਕਾਚੌਂਧ ਨੂੰ ਛੱਡ ਕੇ ਆਪਣਾ ਧਿਆਨ ਕਾਬਲੀਅਤ ਦਰਸਾਉਣ ਵਿੱਚ ਹੀ ਲਗਾਉਣ। ਦੂਜੇ ਪਾਸੇ ਮਾਪੇ ਵੀ ਲੜਕੀਆਂ ਪ੍ਰਤੀ ਆਪਣਾ ਨਜ਼ਰੀਆਂ ਬਦਲ ਕੇ ਉਨ੍ਹਾਂ ਦੀ ਸੋਚ ਮੁਤਾਬਿਕ ਵਿੱਦਿਆ ਅਤੇ ਹੋਰ ਖੇਤਰ ਚੁਣਨ ਦੀ ਛੋਟ ਦੇਣ।
ਸਮਾਜਿਕ ਪਰਿੰਦੇ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ – ਰਵਿੰਦਰ ਕੌਰ
ਹੋਲੀ ਹਾਰਟ ਸਕੂਲ ਦੀ ਮੈਡਮ ਰਵਿੰਦਰ ਕੋਰ ਦਾ ਕਹਿਣਾ ਹੈ ਕਿ ਭਾਵੇ ਔਰਤ ਪੜ੍ਹ ਲਿਖ ਕੇ ਚੰਨ ਤੱਕ ਜਾ ਆਈ ਪਰ ਉਸ ਦੀ ਧਰਤੀ ਤੇ ਹੀ ਹੌਂਦ ਦਾ ਖਤਰਾ ਹੈ। ਇਹ ਗੱਲ ਅਕਸਰ ਸੁਣੀ ਜਾਂਦੀ ਹੈ ਕਿ ਔਰਤ ਦਾ ਪਹਿਰਾਵਾ ਛੇੜਛਾੜ ਦਾ ਕਾਰਨ ਬਣਦਾ ਹੈ ਪਰ ਗੱਨ ਪਹਿਰਾਵੇ ਦੀ ਨਹੀਂ, ਸੋਚ ਦੀ ਹੈ? ਜੇਕਰ ਅਸੀਂ ਇਸ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ।
ਬੱਚੀਆ ਨੂੰ ਹੋਰ ਵਧੇਰੇ ਮੋਕੇ ਮੁਹੱਈਆ ਕਰਵਾਏ ਜਾਣ- ਆਸ਼ੂ ਆਹੂਜਾ
ਆਸ਼ੂ ਆਹੂਜਾ ਘਰੇਲੂ ਗ੍ਰਹਿਣੀ ਦਾ ਕਹਿਣਾ ਹੈ ਕਿ ਘਰ ਦੇ ਪ੍ਰਬੰਧਾਂ ਤੋਂ ਇਲਾਵਾ ਮਹਿਲਾਵਾਂ ਨੇ ਹਰ ਔਖੇ ਤੋਂ ਔਖੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾਂ ਮਨਵਾਇਆ ਹੈ। ਉਨ੍ਹਾ ਕਿਹਾ ਕਿ ਸ਼ਕਤੀਰਨ ਦਾ ਸਲੋਗਨ ਤਾਂ ਹੀ ਅਮਲੀ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਸਮਾਜ ’ਚ ਬੱਚੀਆਂ ਨੂੰ ਹੋਰ ਵਧੇਰੇ ਮੋਕੇ ਮੁਹੱਈਆ ਕਰਵਾਏ ਜਾਣ। ਕੰਨੀਆ ਭਰੂਣ ਹੱਤੀਆਂ ਦੀ ਸੋਚ ਹੀ ਕਿਸੇ ਦੇ ਜਿਹਨ ਵਿੱਚ ਨਾ ਆਵੇ। ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ ਸਿਹਤ ਅਤੇ ਸਿੱਖਿਆ ਨੂੰ ਲਾਜਮੀ ਜਿੰਮੇਵਾਰੀਆਂ ਵਿੱਚ ਦਰਜ ਕੀਤਾ ਜਾਵੇ।
– ਅਮਨ ਮਹਿਤਾ, ਅਮਿਤ ਜਿੰਦਲ
ਪੱਤਰਕਾਰ ‘ਰੋਜ਼ਾਨਾ ਪੰਜਾਬ ਟਾਇਮਜ਼’ ਬੁਢਲਾਡਾ