ਭਾਰਤ ਸਰਕਾਰ ਨੇ ਦਾਅਵਾ ਠੋਕਦੇ ਕਿਹਾ ਕਿ ਉਹਨਾਂ ਜੈਸ਼-ਏ-ਮੁਹੰਮਦ ਦੇ ਅਤਵਾਦੀਆਂ ਨੂੰ ਮਾਰਿਆ। ਉਸ ਵਿਚ ਜੈਸ਼ ਏ ਮੁਹੰਮਦ ਦੇ ਸੰਚਾਲਕ ਮਸੂਦ ਅਜ਼ਹਰ ਦਾ ਖਾਸ ਯੂਸਫ ਅਜ਼ਹਰ ਸੀ। ਇਹ ਹਮਲਾ ਬਾਲਾਕੋਟ ਉਤੇ ਏਅਰ ਸਟਰਾਈਕ ਕੀਤਾ ਹੈ। ਇਸਵਿਚ ਭਾਰਤ ਦੇ ਵਾਯੂ ਸੈਨਾ ਨੇ ਮਿਰਾਜ 2000 ਦੀ ਵਰਤੋਂ ਕੀਤੀ ਅਤੇ 1000 ਕਿਲੋ ਵਿਸਫੋਟਕ ਸੁਟਿਆ ਗਿਆ ਜਿਸਨਾਲ ਸੰਗਠਨ ਦੇ 3 ਠਿਕਾਣਿਆਂ ਨੂੰ ਤਬਾਹ ਕੀਤਾ ਗਿਆ। ਇਸ ਵਿਚ 350 ਦੇ ਲਗਭਗ ਆਤੰਕੀ ਮਾਰੇ ਗਏ। ਭਾਰਤ ਨੇ ਹਮਲਾ ਕਰਕੇ ਸਿਰਫ ਪਾਕਿਸਤਾਨ ਹੀ ਨਹੀਂ ਬਲਕਿ ਉਸਦਾ ਸਾਥ ਦੇਣ ਵਾਲੇ ਸਾਰੇ ਮੁਲਕਾਂ ਦੇ ਮੂੰਹ ਤੇ ਚਪੇੜ ਮਾਰੀ ਹੈ। ਭਾਰਤ ਦੇ ਜਵਾਨ ਹਮਲਾ ਕਰਨ ਦੇ ਅਧੇ ਘੰਟੇ ਦੇ ਵਿਚ ਹੀ ਵਾਪਿਸ ਪਰਤ ਆਏ।ਪਰ ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਦੀ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਅਸੀਂ ਨਾਕਾਮ ਕੀਤਾ ਹੈ। ਇਹ ਇਕ ਜੰਗਲੀ ਏਰੀਆ ਹੈ। ਇਸ ਵਿਚ ਭਾਰਤ ਨੇ ਦਾਅਵਾ ਕੀਤਾ ਕਿ ਇਹ ਸੰਗਠਨ ਦਾ ਸਭ ਤੋਂ ਵਡਾ ਸਿਖਲਾਈ ਕੈੰਪ ਸੀ ।ਇਸ ਵਿਚ ਕਿਸੇ ਵੀ ਆਮ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਭਾਰਤ ਜਾਣਦਾ ਹੈ ਕਿ ਪਾਕਿਸਤਾਨ ਦੇ ਨਾਗਰਿਕ ਦਾਣੇ ਦਾਣੇ ਦੇ ਮੁਹਤਾਜ ਹਨ ਉਹਨਾਂ ਦੇ ਹਮਲੇ ਬਾਰੇ ਭਾਰਤ ਸੋਚਦਾ ਵੀ ਨਹੀਂ ।ਜਿਸ ਕਾਰਵਾਈ ਨੂੰ ਪਾਕਿਸਤਾਨ ਕਹਿੰਦਾ ਹੈ ਕਿ ਅਸੀਂ ਹਮਲੇ ਨੂੰ ਹੋਣ ਨਹੀਂ ਦਿਤਾ ਉਧਰ ਇਸ ਗਲ ਦਾ ਸਬੂਤ ਪਾਕਿਸਤਾਨ ਦੇ ਨਾਗਰਿਕ ਹਨ ਜੋ ਮਨਦੇ ਹਨ ਕਿ ਹਮਲਾ ਵੀ ਹੋਇਆ ਅਤੇ ਆਤੰਕੀ ਵੀ ਮਰੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾ ਪਾਕਿਸਤਾਨ ਨੂੰ ਇਸਦੇ ਸਬੂਤ ਵੀ ਦਿਤੇ ਗਏ ਹਨ ਪਰ ਉਹਨਾਂ ਨੇ ਇਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਹ ਕਾਰਵਾਈ ਪੁਲਵਾਮਾ ਹਮਲੇ ਦੇ ਪੂਰੇ 12 ਦਿਨ ਬਾਅਦ ਕੀਤੀ ਗਈ।ਭਾਰਤ ਨੂੰ ਪਰਮਾਣੂ ਸ਼ਕਤੀਆਂ ਤੋਂ ਡਰਾਉਂਦਾ ਪਾਕਿਸਤਾਨ ਹੁਣ ਇਕ ਵਾਰ ਖੁਦ ਸਹਿਮ ਗਿਆ ਹੈ ਅਤੇ ਬਿਆਨ ਬਾਜ਼ੀਆਂ ਕਰ ਰਿਹਾ ਹੈ। ਇਸ ਅਭਿਆਨ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਦੇਸ਼ ਦੀ ਰਖਿਆ ਲਈ ਪ੍ਰਧਾਨ ਮੰਤਰੀ ਮੋਦੀ ਨੇ ਸੈਨਾ ਨੂੰ ਖੁਲੀ ਛੂਟ ਦਿੱਤੀ ਹੈ। ਇਸ ਬਾਰੇ ਸਾਰੇ ਦੇਸ਼ ਦੇ ਮੰਤਰੀ ਅਤੇ ਹੋਰ ਸਮਾਜਸੇਵੀਆਂ ਨੇ ਇਸਦੀ ਬੜੀ ਸ਼ਲਾਘਾ ਕੀਤੀ।
ਭਾਰਤ ਨੇ 1971 ’ਚ ਵੀ ਪਾਕਿਸਤਾਨ ਤੇ ਲੜਾਕੂ ਜਹਾਜਾਂ ਨਾਲ ਹਮਲਾ ਕੀਤਾ ਸੀ।ਕਿਸੇ ਵੀ ਆਤੰਕਵਾਦੀ ਸੰਗਠਨ ਲਈ ਇਹ ਸਭਤੋਂ ਵਡੀ ਏਅਰ ਸਟ੍ਰਾਈਕ ਹੈ । ਭਾਰਤ ਦੇ ਏਅਰ ਫੋਰਸ ਦਾ ਬਜਟ 64 ਹਜਾਰ ਕਰੋੜ ਹੈ ਅਤੇ ਦੁਨੀਆਂ ਦੀ ਚੋਥੇ ਨੰਬਰ ਦੀ ਵਡੀ ਫੋਰਸ ਹੈ ਅਮਰੀਕਾ,ਚੀਨ ਅਤੇ ਰੂਸ ਤੋਂ ਬਾਅਦ ਭਾਰਤ ਦਾ ਨਾਮ ਆਉਂਦਾ ਹੈ। ਇਹ ਫੋਰਸ ਲਗਭਗ ਅਠ ਦਹਾਕਿਆਂ ਤੋਂ ਦੇਸ਼ ਦੀ ਸੇਵਾ ਕਰ ਰਹੀ ਹੈ।
ਪਾਕਿਸਤਾਨ ਨੇ ਪੁਲਵਾਮਾ ਹਮਲੇ ਦੇ ਭਾਰਤ ਤੋਂ ਸਬੂਤ ਮੰਗੇ ਸਨ। ਪਰ ਭਾਰਤ ਨੇ ਮੁੰਬਈ ਹਮਲੇ ਦੇ ਸਬੂਤ ਵੀ ਪਾਕਿਸਤਾਨ ਨੂੰ ਦਿਤੇ ਸੀ ਪਰ ਉਸ ਵਕਤ ਉਹਨਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਨੂੰ ਲਗਦਾ ਸੀ ਜਿਵੇ ਦੋਹਾ ਦੇਸ਼ਾਂ ਵਿਚਾਲੇ ਹਲਾਤ ਸੁਧਰ ਜਾਣਗੇ, ਕਰਤਾਰਪੁਰ ਲਾਂਘਾ ਨੂੰ ਲੈਕੇ ਇਹ ਗਲ ਯਕੀਨੀ ਵੀ ਹੋ ਗਈ ਸੀ । ਪਰ ਜਦੋ ਉਹਨਾਂ ਪੁਲਵਾਮਾ ਹਮਲਾ ਕੀਤਾ ਤਾਂ ਸਾਰੀਆਂ ਉਮੀਦਾ ਤੇ ਪਾਣੀ ਫਿਰ ਗਿਆ। ਇਸ ਗਲ ਚ ਵੀ ਕੋਈ ਸ਼ਕ ਨਹੀਂ ਕੇ ਭਾਰਤ ਕੋਲ ਹਥਿਆਰ ਪਾਕਿਸਤਾਨ ਤੋਂ ਕਿਤੇ ਜ਼ਿਆਦਾ ਹਨ।ਯੁੱਧ ਹੁਣ ਗਲੀ ਬਾਤੀਂ ਜ਼ਿਆਦਾ ਵਧ ਚੁਕਾ ਹੈ। ਦੋਵਾਂ ਦੇਸ਼ਾਂ ਦੇ ਨਾਗਰਿਕ ਆਪਣੇ ਆਪਣੇ ਦੇਸ਼ ਦਾ ਸਮਰਥਨ ਕਰ ਰਹੇ ਹਨ। ਪਰ ਸੋਚਨ ਵਾਲੀ ਗਲ ਇਹ ਹੋਵੇਗੀ ਕੇ ਇਹ ਮਸਲਾ ਗਲ ਬਾਤ ਨਾਲ ਸੁਲਝਦਾ ਹੈ ਜਾ ਯੁਧ ਦਾ ਰੂਪ ਧਾਰਨ ਕਰਦਾ ਹੈ। ਯੁਧ ਕਿਸੇ ਮੁਸੀਬਤ ਦਾ ਹਲ ਨਹੀਂ ਹੁੰਦਾ,ਜੇਕਰ ਇਹ ਭਾਰਤ ਵਲੋਂ 14 ਫ਼ਰਵਰੀ ਨੂੰ ਹੋਏ ਪੁਲਵਾਮਾ ਹਮਲੇ ਦਾ ਜਵਾਬ ਸੀ ਤਾਂ ਕੀ ਇਹ ਜਵਾਬ ਵਾਜਬ ਹੈ ਪਰ ਜੇਕਰ ਪਾਕਿਸਤਾਨ ਇਸਤੇ ਜਵਾਬੀ ਹਮਲਾ ਕਰਦਾ ਹੈ ਤਾਂ ਇਸਤੇ ਯੁਧ ਦੀ ਸਥਿਤੀ ਵੀ ਬਣ ਸਕਦੀ ਹੈ ਜੋ ਕੇ ਦੋਹਾਂ ਦੇਸ਼ਾਂ ਲਈ ਖਤਰੇ ਦੀ ਘੰਟੀ ਹੈ ਕਿਉਕਿ ਦੋਹਾਂ ਕੋਲ ਪਰਮਾਣੂ ਹਨ ਜੋ ਕੇ ਇਕ ਦਾਇਰੇ ਚ ਤਬਾਹੀ ਵੀ ਕਰ ਸਕਦਾ ਹੈ ਅਤੇ ਆਉਣ ਵਾਲੀਆਂ ਨਸਲਾ ਲਈ ਵੀ ਬਹੁਤ ਮਾੜਾ ਸਾਬਿਤ ਹੋ ਸਕਦਾ ਹੈ।
ਜੋ ਕੰਮ ਪਾਕਿਸਤਾਨ ਨੂੰ ਕਿੰਨੇ ਹੀ ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ ਉਹੋ ਕੰਮ ਅਜ ਭਾਰਤ ਦੀ ਵਾਯੂ ਸੈਨਾ ਨੇ ਕੀਤਾ ਹੈ। ਇਹ ਆਤੰਕਵਾਦੀ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਵੀ ਬੜਾ ਨੁਕਸਾਨ ਪਹੁੰਚਾਂਦੇ ਹਨ ਅਤੇ ਉਥੋਂ ਦੇ ਹਾਲਾਤਾਂ ਨੂੰ ਖਰਾਬ ਕਰਕੇ ਪੂਰੀ ਦੁਨੀਆ ਸਾਹਮਣੇ ਪਾਕਿਸਤਾਨ ਦਾ ਸਿਰ ਵੀ ਸ਼ਰਮ ਨਾਲ ਝੁਕਾਉਂਦੇ ਹਨ।