May 9, 2026 11:37 am

ਸੰਘਰਸ਼ ਦੀ ਖਾਣ ’ਚੋਂ ਨਿਕਲਿਆ ਹੀਰਾ: ਹਨੀ ਸੈਣੀ

ਅਜੋਕੇ ਮਕਾਬਲੇ ਦੇ ਦੌਰ ਵਿਚ ਅਗੇ ਵਧਣਾ ਬੜਾ ਮੁਸ਼ਕਿਲ ਕੰਮ ਹੈ ਉਹ ਵੀ ਓਦੋਂ ਜਦ ਹਾਲਾਤ ਨਾਜ਼ੁਕ ਹੋਣ।ਪ੍ਰੰਤੂ ਹਨੀ ਸੈਣੀ ਵਰਗੇ ਕੁਝ ਨੌਜਵਾਨ ਪੰਜਾਬੀ ਦੇ ਉਘੇ ਸ਼ਾਇਰ ਸੁਰਜੀਤ ਪਾਤਰ ਸਾਹਿਬ ਦੇ ਸ਼ੇਅਰ ਦੀ ਤਰਜ਼ਮਾਨੀ ਕਰਦੇ ਹਨ ਕਿ:
ਮੈਂ ਰਾਹਾਂ ‘ਤੇ ਨਹੀਂ ਤੁਰਦਾ,
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
…..‘ਤੇ ਹਿੰਮਤ ਹੌਂਸਲੇ ਨਾਲ ਤੁਰਦਿਆਂ ਆਪਣੀ ਮੰਜ਼ਿਲ ਵਲ ਨਿਰੰਤਰ ਵਧਦੇ ਰਹਿੰਦੇ ਹਨ।ਹਨੀ ਸੈਣੀ ਦੀ ਛੋਟੀ ਉਮਰੇ ਹੀ ਪਿਤਾ ਗੁਰਦੇਵ ਸਿੰਘ ਸੈਣੀ ਦੇ ਦੁਨੀਆਂ ਨੂੰ ਅਲਵਿਦਾ ਜਾਣ ਕਰਕੇ ਘਰ-ਪਰਿਵਾਰ ਦੀ ਜ਼ਿੰਮੇਵਾਰੀ ਉਸ ਉਪਰ ਆ ਗਈ ਜਿਸ ਕਰਕੇ ਉਸ ਦਾ ਮਾਡਲਿੰਗ ਦਾ ਖ਼ਾਬ ਟੁਟਦਾ ਨਜ਼ਰ ਆਇਆ ਪਰ ਉਸ ਨੇ ਢੇਰੀ ਨਹੀਂ ਢਾਹੀ।ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵਖ-ਵਖ ਐਂਗਲਜ਼ ਤੋਂ ਖਿਚੀਆਂ ਫੋਟੋਆਂ ਆਪਣੇ ਦੋਸਤਾਂ ਨਾਲ ਫੇਸਬੁਕ,ਵਟਸਅਪ ਜ਼ਰੀਏ ਦੋਸਤਾਂ ਨਾਲ ਸਾਂਝੀਆਂ ਕਰਕੇ ਆਪਣਾ ਸ਼ੌਕ ਪੂਰਾ ਕਰਦਾ ਰਿਹਾ।ਇਕ ਸਿਨੇਮਾ ਘਰ ਵਿਚ ਨੌਕਰੀ ਕਰਦਿਆਂ ਅਨੇਕਾਂ ਇਸ ਖੇਤਰ ਨਾਲ ਸਬੰਧਿਤ ਲੋਕਾਂ ਕੋਲ ਆਪਣੀ ਇਛਾ ਪ੍ਰਗਟ ਕੀਤੀ ਪਰ ਕਿਸੇ ਨੇ ਵੀ ਬਾਂਹ ਨਹੀਂ ਫੜ੍ਹੀ।ਕਾਫ਼ੀ ਜਦੋ-ਜ਼ਹਿਦ ਮਗਰੋਂ ਅਤੇ ਮਾਤਾ ਸਰਬਜੀਤ ਕੌਰ ਦੇ ਮਿਲੇ ਭਰਪੂਰ ਸਹਿਯੋਗ ਸਦਕਾ ਕੁਝ ਪੈਸਿਆਂ ਬਦਲੇ ਇਕ ਗੀਤ ਦੀ ਵਿਡੀਓ ਵਿਚ ਇਕ ਸਾਈਡ ਰੋਲ ਕਰਨ ਦਾ ਮੌਕਾ ਮਿਲ ਗਿਆ।ਇਹ ਰੋਲ ਭਾਵੇਂ ਛੋਟਾ ਸੀ ਪਰ ਇਸ ਨੇ ਸੈਣੀ ਨੂੰ ਵਡੇ ਮਾਡਲਾਂ ਦੀ ਕਤਾਰ ਵਿਚ ਲਿਆ ਕੇ ਖੜ੍ਹਾ ਕਰ ਦਿਤਾ ਤੇ ਚਲਦਿਆਂ-ਚਲਦਿਆਂ ਜਸ ਚਹਿਲ ਦੇ ਗੀਤ ਕਾਰਾਂ, ਪੀ.ਐਸ. ਦੇ ਹੈਡਲਾਈਨ, ਏ.ਐਸ. ਪਰਮਾਰ ਦੇ ਪਟਾਕਾ,ਰਾਜਨ ਗਿਲ ਦੇ ਪਟਿਆਲ਼ਾ ਪੈਗ ਵਿਚ ਮਾਡਲਿੰਗ ਕਰਨ ਤੋਂ ਇਲਾਵਾ ਇਕ ਸ਼ਾਰਟ ਤੇ ਇਕ ਫੀਚਰ ਫਿਲਮ ਵਿਚ ਵੀ ਕੰਮ ਕਰਨ ਦਾ ਮੌਕਾ ਮਿਲਿਆ।ਇਸ ਤਰ੍ਹਾਂ ਛੋਟੇ-ਵਡੇ ਕਦਮ ਪੁਟਦਿਆਂ ਸੈਣੀ ਨੇ ਆਪਣੇ ਖ਼ਾਬਾਂ ਦਾ ਮਹਿਲ ਉਸਾਰਨ ਲਈ ਐਚ.ਐਸ.ਫੈਸ਼ਨ ਮੈਨੇਜ਼ਮੈਂਟ ਨਾਮੀ ਕੰਪਨੀ ਦੀ ਨੀਂਹ ਰਖੀ ਜਿਸ ਦੇ ਲੋਗੋ ਅਧੀਨ ਉਸ ਨੇ ਨਿਮਰਤ ਖਹਿਰਾ,ਪਰਮੀਸ਼ ਵਰਮਾ, ਕਿਰਨਦੀਪ ਕੌਰ,ਰਾਜ ਕੰਬੋਜ਼,ਸ਼ੈਰੀ ਮਾਨ, ਵੀਤ ਬਲਜੀਤ, ਨਛਤਰ ਗਿਲ, ਫ਼ਿਰੋਜ਼ ਖਾਨ, ਨਿਸ਼ਾ ਬਾਨੋ, ਐਮੀ ਵਿਰਕ, ਮਿੰਦਾ ਸਿੰਘ,ਸਿਧੂ ਮੂਸੇਵਾਲਾ ਅਤੇ ਦਿਲਪ੍ਰੀਤ ਢਿਲੋਂ ਵਰਗੇ ਨਾਮਵਾਰ ਗਾਇਕਾਂ ਦੇ ਗੀਤਾਂ ਦੀ ਵਿਡੀਓ ਦੀ ਕਾਸ਼ਟਿੰਗ ਤੋਂ ਇਲਾਵਾ ਫੀਚਰ ਫ਼ਿਲਮ ਰੰਗ ਪੰਜਾਬ ਦੀ ਵੀ ਕਾਸ਼ਟਿੰਗ ਕੀਤੀ।ਜ਼ਲਦੀ ਹੀ ਸੈਣੀ ਬਾਲੀਵੁਡ ਵਿਚ ਕਦਮ ਰਖਣ ਜਾ ਰਿਹਾ ਹੈ ਅਤੇ ਮਾਡਲਿੰਗ ਅਤੇ ਕਾਸਟਿੰਗ ਡਾਇਰੈਕਸ਼ਨ ਤੋਂ ਅਗੇ ਵਧਦਿਆਂ ਬਤੌਰ ਨਿਰਦੇਸ਼ਕ ਨਜ਼ਰ ਆਵੇਗਾ।
– ਕੁਲਵਿੰਦਰ ਚਾਨੀ
ਸੰਪਰਕ: 97807-08788