ਸਾਡੀ ਬਦਕਿਸਮਤੀ ਇਹ ਰਹੀ ਹੈ ਕਿ ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਦੀ ਭਰਤੀ ਦਾ ਕੋਈ ਮਿਆਰ ਸਥਾਪਿਤ ਨਹੀਂ ਕੀਤਾ ਗਿਆ ਅਤੇ ਇਸ ਕਰਕੇ ਜਿਤਨੀਆਂ ਵੀ ਰਾਜਸੀ ਪਾਰਟੀਆਂ ਹੋਂਦ ਵਿੱਚ ਆਈਆਂ ਹਨ, ਸਾਰੀਆਂ ਦੀਆਂ ਸਾਰੀਆਂ ਬਿੰਨਾ ਕਿਸੇ ਸਿਧਾਂਤ ਅਪਨਾਏ ਹੋਂਦ ਵਿੱਚ ਆ ਗਈਆਂ ਹਨ। ਇਸ ਕਰਕੇ ਪਹਿਲਾ ਵਡਾ ਨੁਕਸ ਇਹ ਪੈ ਗਿਆ ਹੈ ਕਿ ਰਾਜਸੀ ਪਾਰਟੀਆਂ ਕੁਝ ਖਾਨਦਾਨਾ ਅਤੇ ਵਿਅਕਤੀਵਿਸ਼ੇਸ਼ਾਂ ਦੀਆਂ ਖੜੀਆਂ ਕੀਤੀਆਂ ਗਈਆਂ ਹਨ ਅਤੇ ਫਿਰ ਇਹੀ ਰਿਵਾਜ ਹਰ ਪ੍ਰਾਂਤ ਤਕ ਵੀ ਪੁਜ ਗਿਆ ਹੈ। ਇਕ ਕਿਸਮ ਦਾ ਖਾਨਦਾਨੀ ਅਤੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਚਲਿਆ ਆ ਰਿਹਾ ਹੈ। ਬਾਕੀ ਦੀ ਰਾਜਸੀ ਲੋਕਾਂ ਦੀ ਭਰਤੀ ਇਹੀ ਖਾਨਦਾਨ ਅਤੇ ਵਿਅਕਤੀਵਿਸ਼ੇਸ਼ ਹੀ ਕਰਦੇ ਹਨ ਅਤੇ ਇਹ ਭਰਤੀ ਇਸ ਆਧਾਰ ਉਤੇ ਕੀਤੀ ਜਾਂਦੀ ਹੈ ਕਿ ਵਿਅਕਤੀਵਿਸ਼ੇਸ਼ ਦਾ ਹੀ ਹੁਕਮ ਮਨਣਾ ਹੈ ਅਤੇ ਆਪਣੀ ਕੋਈ ਗਲ ਨਹੀਂ ਆਖਣੀ। ਪਿਛਲੇ ਸਤ ਦਹਾਕਿਆਂ ਦਾ ਅਗਰ ਇਤਿਹਾਸ ਵਾਚਿਆ ਜਾਵੇ ਤਾਂ ਕੁਝ ਖਾਨਦਾਨ ਅਤੇ ਕੁਝ ਵਿਅਕਤੀਵਿਸ਼ੇਸ਼ਾਂ ਦਾ ਹੀ ਰਾਜ ਚਲਿਆ ਆ ਰਿਹਾ ਹੈ ਅਤੇ ਇਤਿਹਸਕਾਰ ਵੀ ਇਨ੍ਹਾਂ ਹੀ ਖਾਨਦਾਨਾ ਅਤੇ ਵਿਅਕਤੀਸਿਵ ਦਾ ਨਾਮ ਹੀ ਲਿਖਦੇ ਆ ਰਹੇ ਹਨ ਅਤੇ ਬਾਕੀ ਦੇ ਇਹ ਜਿਹੜੇ ਵਿਧਾਇਕ ਅਸੀਂ ਚੁਣਦੇ ਆ ਰਹੇ ਹਾਂ ਇੰਨ੍ਹਾਂ ਵਿਚੋਂ ਕਿਸੇ ਦਾ ਵੀ ਨਾਮ ਨਹੀਂ ਲਿਤਾ ਜਾ ਰਿਹਾ ਅਤੇ ਨਾ ਹੀ ਕੋਈ ਵਿਧਾਹਿਕ ਜਾਂ ਮੰਤਰੀ ਇਤਿਹਾਸ ਵਿੱਚ ਨਾਮ ਲਿਖਵਾ ਪਾਇਆ ਹੇ।
ਕਦੀ ਸਮਾਂ ਸੀ ਜਦ ਪਾਨੀਪਤ ਦੇ ਮੈਦਾਲ ਵਿੱਚ ਲੜਾਈਆਂ ਹੋਇਆ ਕਰਦੀਆ ਸਨ ਅਤੇ ਜੇਤੂ ਆਕੇ ਦਿਲੀ ਉਤੇ ਰਾਜ ਕਰਦੇ ਸਨ। ਪਰ ਅਜ ਹਰ ਪੰਜ ਸਾਲਾਂ ਬਾਅਦ ਵੋਟਾਂ ਪਾਈਆਂ ਜਾਂਦੀਆਂ ਹਨ ਅਤੇ ਵੋਟਾ ਵਿੱਚ ਜਿਤ ਜਾਣ ਵਾਲੀ ਪਾਰਟੀ ਅਰਥਾਤ ਵਿਅਕਤੀਵਿਸ਼ੇਸ਼ ਆਕੇ ਰਾਜ ਕਰਦਾ ਹੈ। ਇਹ ਵੋਟਾ ਦੀ ਲੜਾਈ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ ਬਲਕਿ ਇਸ ਲੜਾਈ ਵਿੱਚ ਲੋਕਾਂ ਨੂੰ ਕੁਝ ਵਾਅਦੇ ਕੀਤੇ ਜਾਂਦੇ ਹਨ ਅਤੇ ਇਹ ਵਾਅਦੇ ਲੋਕਾਂ ਦੀ ਕੋਈ ਨਾ ਕੋਈ ਮੁਸੀਬਤ ਖਤਮ ਕਰਨ ਲਈ ਕੀਤੇ ਜਾਂਦੇ ਹਨ। ਬਣ ਗਈਆਂ ਸਰਕਾਰਾਂ ਇਹ ਮੁਸੀਬਤਾਂ ਖਤਮ ਕਰ ਪਾਉਂਦੀਆਂ ਹਨ ਜਾਂ ਨਹੀਂ ਕਰ ਪਾਉਂਦੀਆਂ, ਇਹ ਗਲਾਂ ਅਜ ਤਕ ਵਿਚਾਰੀਆਂ ਨਹੀਂ ਸਨ ਗਈਆਂ। ਪਰ ਅਜ ਵਾਲੀ ਸਰਕਾਰ ਨੇ ਗੁਰਬਤ ਖਤਮ ਕਰਨ ਲਈ ਇਹ ਆਖ ਦਿਤਾ ਸੀ ਕਿ ਅਰਬਾਂ ਖਰਬਾਂ ਰੁਿਪਆ ਜਿਹੜਾ ਕਾਲਾ ਧੰਨ ਬਣਕੇ ਬਾਹਰਲੇ ਮੁਲਕਾਂ ਵਿੱਚ ਚਲਾ ਗਿਆ ਸੀ ਉਹ ਦੇਸ਼ ਵਿੱਚ ਵਾਪਸ ਲਿਆਕੇ ਗਰੀਬਾ ਵਿੱਚ ਵੰਡ ਦਿਤਾ ਜਾਵੇਗਾ। ਇਹ ਵਾਅਦਾ ਸਹੀ ਜਿਹਾ ਲਗਦਾ ਸੀ ਅਤੇ ਇਸ ਲਈ ਇਹ ਪਾਨੀਪਤ ਦੀ ਲੜਾਈ ਇਸ ਮੁਦੇ ਉਤੇ ਹੀ ਜਿਤ ਲਈ ਗਈ ਸੀ। ਪਰ ਅਜ ਜਦ ਪੰਜ ਸਾਲਾ ਦਾ ਸਮਾਂ ਇਹ ਵਾਅਦਾ ਪੂਰਾ ਕਰਨ ਬਗੈਰ ਹੀ ਲਦ ਗਿਆ ਤਾਂ ਲੋਕਾਂ ਦੀ ਸਮਝ ਵਿੱਚ ਪਹਿਲੀ ਵਾਰੀਂ ਇਹ ਗਲ ਆ ਗਈ ਕਿ ਰਾਜਸੀ ਲੋਕੀਂ ਅਜ ਤਕ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਵੋਟਾ ਲੈਂਦੇ ਰਹੇ ਹਨ ਅਤੇ ਇਹ ਗਲ ਰਾਜਸੀ ਲੋਕਾਂ ਦੀ ਸਮਝ ਵਿੱਚ ਵੀ ਆ ਗਈ ਹੈ ਕਿ ਇਸ ਵਾਰੀਂ ਝੂਠਾ ਵਾਅਦਾ ਕਰਕੇ ਵੋਟਾਂ ਨਹੀਂ ਲਿਤੀਆਂ ਜਾ ਸਕਣੀਆਂ ਅਤੇ ਇਸ ਕਰਕੇ ਝੂਠਾ ਵਾਅਦਾ ਕਰਨ ਤੋਂ ਸੰਕੋਚ ਕੀਤਾ ਜਾ ਰਿਹਾ ਹੈ।
ਰਾਜ ਕਰਦੀ ਪਾਰਟੀ ਦੀ ਸਮਝ ਵਿੱਚ ਵੀ ਇਹ ਗਲ ਆ ਗਈ ਹੈ ਕਿ ਝੂਠਾ ਵਾਅਦਾ ਕਰਨ ਦੀ ਬਜਾਏ ਕੁਝ ਕਰ ਦਿਖਾਇਆ ਜਾਵੇ ਅਤੇ ਇਸ ਲਈ ਰਾਜ ਕਰਦੀ ਪਾਰਟੀ ਨੇ ਜਾਣ ਤੋਂ ਪਹਿਲਾਂ ਜਾਂ ਇਹ ਆਖ ਲਓ ਕਿ ਵੋਟਾਂ ਤੋਂ ਪਹਿਲਾਂ ਕੁਝ ਕੰਮ ਕਰ ਦਿਖਾਇੇ ਹਨ ਅਤੇ ਆਮ ਜੰਤਾ ਵਿੱਚ ਇਹ ਗਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਪਾਰਟੀ ਵੀ ਕੁਝ ਕਰ ਸਕਦੀ ਹੈ। ਕੁਝ ਵਾਅਦੇ ਵੀ ਕਰ ਦਿਤੇ ਗਏ ਹਨ ਅਤੇ ਕੁਝ ਵਾਅਦੇ ਹੋਰ ਵੀ ਕਰ ਦਿਤੇ ਜਾਣਗੇ। ਵਿਰੋਧੀ ਪਾਰਟੀਆਂ ਵੀ ਇਹੀ ਗਲਾਂ ਸੋਚ ਰਹੀਆਂ ਹਨ ਕਿਹੜਾ ਵਾਅਦਾ ਕੀਤਾ ਜਾਵੇ ਜਿਹੜਾ ਜ਼ਿਆਦਾ ਵੋਟਾ ਖਿਚ ਸਕਦਾ ਹੈ। ਸਾਡੇ ਮੁਲਕ ਵਿੱਚ ਰਾਜਸੀ ਪਾਰਟੀਆਂ ਕੋਈ ਵੀ ਸਿਧਾਂਤ ਲਾਗੂ ਨਹੀਂ ਕਰ ਪਾਈਆਂ, ਪਰ ਫਿਰ ਵੀ ਇਸ ਮੁਲਕ ਨੇ ਰਜਕੇ ਤਰਕੀ ਕੀਤੀ ਹੈ। ਅਸੀਂ ਆਪਣੇ ਜੋਗਾ ਅਨਾਜ ਪੈਦਾ ਕਰ ਲਿਆ ਹੈ ਅਤੇ ਸਾਡੇ ਉਦਯੋਗ ਨੇ ਇਨਸਾਨੀ ਵਰਤੋਂ ਦੀ ਹਰ ਸ਼ੈਅ ਤਿਆਰ ਕਰ ਲਿਤੀ ਹੈ। ਸਾਡੇ ਵਿਉਪਾਰੀਆਂ ਨੇ ਹਰ ਸ਼ੈਅ ਬਾਜ਼ਾਰ ਵਿੱਚ ਲਿਆ ਧਰੀ ਹੈ। ਬਸ ਇਕ ਹੀ ਵਡੀ ਕਮੀ ਰਹਿ ਗਈ ਹੈ ਕਿ ਇਸ ਮੁਲਕ ਦੇ ਬਹੁਤੇ ਲੋਕਾਂ ਤਕ ਨਕਦ ਪੈਸਾ ਹੀ ਨਹੀੁਂ ਪੁਜ ਪਾਇਆ ਅਤੇ ਇਸ ਕਰਕੇ ਤਿਆਰ ਕੀਤਾ ਇਹ ਮਾਲ ਕੁਝ ਕੁ ਲੋਕੀਂ ਹੀ ਖਰੀਦ ਪਾ ਰਹੇ ਹਨ ਅਤੇ ਜਿਹੜੇ ਨਹੀਂ ਖਰੀਦ ਪਾ ਰਹੇ ਉਹ ਗਰੀਬ ਅਖਵਾ ਰਹੇ ਹਨ ਅਤੇ ਅਜ ਹਰ ਪਾਰਟੀ ਇਹ ਗੁਰਬਤ ਦੂਰ ਕਰਨ ਦਾ ਵਾਅਦਾ ਹੀ ਕਰਕੇ ਵੋਟਾ ਲੈ ਰਹੀ ਹੈ।
ਗੁਰਬਤ ਦੂਰ ਤਾਂ ਹੀ ਕੀਤੀ ਜਾ ਸਦੀ ਹੈ ਕਿ ਹਰ ਘਰ ਵਿੱਚ ਨਕਦ ਪੈਸਾ ਪੁਜਦਾ ਕੀਤਾ ਜਾਵੇ। ਇਸ ਲਈ ਰੁਜ਼ਗਾਰ ਵਧਾਉਣਾ ਪਵੇਗਾ ਅਤੇ ਮਜ਼ਦੂਰੀਆਂ ਵੀ ਵਧਾਉਣੀਆਂ ਪੈਣਗੀਆਂ। ਇਹ ਦੋ ਗਲਾਂ ਅਜ ਤਕ ਦੀਆਂ ਸਰਕਾਰਾਂ ਦੀ ਸਮਝ ਵਿੱਚ ਨਹੀ ਆਈਆਂ ਅਤੇ ਨਾ ਹੀ ਕਿਸੇ ਸਰਕਾਰ ਨੇ ਇਹ ਸਵੀਕਾਰ ਹੀ ਕੀਤਾ ਹੈ ਕਿ ਇਹ ਮਾਮਲਾ ਸਮਝ ਵਿੱਚ ਕਿਉਂ ਨਹੀਂ ਆਇਆ। ਅਜ 2019 ਵਾਲੀਆਂ ਚੋਣਾਂ ਬਹੁਤ ਹੀ ਨਜ਼ਦੀਕ ਆ ਗਈਆਂ ਹਨ, ਪਰ ਹਾਲਾਂ ਤਕ ਕਿਸੇ ਵੀ ਪਾਰਟੀ ਨੇ ਇਹ ਨਹੀਂ ਆਖਿਆ ਕਿ ਗਰੀਬੀ ਦੂਰ ਕਰਨ ਲਈ ਰੁਜ਼ਗਾਰ ਦੇ ਮੋਕੇ ਕਿਵੇਂ ਵਧਾਏ ਜਾਣਗੇ ਅਤੇ ਮਜ਼ਦੂਰੀ ਵਧਾਉਣ ਲਈ ਕੀ ਕੀ ਉਪਾਉ ਕੀਤੇ ਜਾਣਗੇ।
ਰਾਜਸੀ ਲੋਕਾਂ ਦੀ ਜਿਤਨੀ ਸਮਝ ਸੀ ਜਾਂ ਜੋ ਵੀ ਕਰ ਸਕਦੇ ਸਨ, ਕਰਦੇ ਹੀ ਰਹੇ ਹਨ ਅਤੇ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ। ਭਲਾ ਹੋਏ ਅੰਗਰੇਜ਼ ਸਾਮਰਾਜੀਆਂ ਦਾ ਉਹ ਇਹ ਪ੍ਰਸ਼ਾਸਨ ਸਥਾਪਿਤ ਕਰਕੇ ਦੇ ਗਏ ਹਨ ਅਤੇ ਰਾਜ ਚਲਦਾ ਆ ਰਿਹਾ ਹੈ। ਕਾਫੀ ਕੁਝ ਹੋ ਚੁਕਾ ਹੈ ਅਤੇ ਕੁਝ ਕੰਮ ਰਹਿੰਦੇ ਹਨ ਜਿਹੜੇ ਸਾਫ ਦਿਖਾਈ ਦੇ ਰਹੇ ਹਨ। ਇਹ ਝੁਗੀਆਂ, ਇਹ ਕਚੇ ਮਕਾਨ, ਇਹ ਮੰਗਤੇ, ਇਹ ਹਰ ਥਾ ਟੱਟੀ ਪਿਸ਼ਾਬ ਕਰਨਦੀਆਂ ਗਲਾਂ, ਇਹ ਰੇਹੜੀਆਂ, ਇਹ ਤੰਗ ਸੜਕਾ, ਇਹ ਗੁਰਬਤ, ਇਹ ਅਨਪੜ੍ਹਤਾ, ਇਹ ਬੇਰੁਜ਼ਗਾਰੀ ਆਦਿ ਕੁਝ ਲਾਅਨਤਾਂ ਹਨ ਜਿਹੜੀਆਂ ਸਾਡੇ ਮੁਲਕ ਦੀ ਦਿਖ ਖਰਾਬ ਕਰ ਰਹੀਆਂ ਹਨ ਇਹ ਇਕ ਇਕ ਕਰਕੇ ਦੂਰ ਕੀਤੀਆਂ ਜਾ ਸਕਦੀਆਂ ਹਨ। ਸਾਡੇ ਮੁਲਕ ਦੀ ਗੁਰਬਤ ਕਾਰਨ ਹੀ ਮਾਪੇ ਆਪਣੇ ਬਚਿਆਂ ਦੀ ਸਿਹਤ, ਵਿਦਿਆ, ਸਿਖਲਾਈ ਅਤੇ ਰੁਜ਼ਗਾਰ ਵਲ ਧਿਆਨ ਨਹੀਂ ਦੇ ਪਾ ਰਹੇ। ਬਿਮਾਰੀਆਂ ਦਾ ਇਲਾਜ ਵੀ ਨਹੀਂ ਕਰ ਪਾ ਰਹੇ। ਇਹ ਸੁਵਿਧਾਵਾਂ ਹਨ ਜਿਹੜੀਆਂ ਦਿਤੀਆਂ ਜਾ ਸਕਦੀਆਂ ਹਨ ਅਤੇ ਇਹ ਦੇਸ਼ ਵੀ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਆਪਣਾ ਨਾਮ ਲਿਖਵਾ ਲਵੇਗਾ।
ਇਹ ਗਲਾਂ ਪ੍ਰਾਪਤ ਕਰਨ ਲਈ ਹੁਣ ਕਿਹੜੀ ਪਾਰਟੀ ਕੀ ਆਖਦੀ ਹੈ, ਕੀ ਵਿਗਿਆਪਨ ਜਾਰੀ ਕਰਦੀ ਹੈ, ਅਸੀਂ ਉਡੀਕ ਰਹੇ ਹਾਂ।