ਫਰਵਰੀ ਮਹੀਨਾ ਸ਼ੁਰੂ ਹੋ ਚੁੱਕਾ ਹੈ ਬੱਚਿਆਂ ਦੇ ਮਨ ਵਿੱਚ ਮਾਰਚ ਮਹੀਨੇ ਹੋਣ ਵਾਲੀ ਦਸਵੀ ਅਤੇ ਬਾਰਵੀ ਦੀ ਸਲਾਨਾ ਪ੍ਰੀਖਿਆ ਦਾ ਡਰ ਮਨ ਵਿੱਚ ਆਪ ਮੁਹਾਰੇ ਆਉਣਾ ਸੁਭਾਵਿਕ ਹੈ। ਅਜਿਹੇ ਸਮੇਂ ਵਿੱਚ ਮਾਪਿਆਂ ਦਾ ਬੱਚਿਆਂ ਨਾਲ ਤਾਲਮੇਲ ਹੋਣਾ ਅਤਿ ਜਰੂਰੀ ਹੈ। ਜੇਕਰ ਅਸੀ ਅਜਿਹੇ ਸਮੇ ਵਿੱਚ ਆਪਣੇ ਬੱਚਿਆਂ ਤੋ ਦੂਰੀ ਬਣਾਈ ਰੱਖੀ ਤਾਂ ਸਾਇਦ ਇਹ ਸਮਾਂ ਸਾਡੇ ਅਤੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦਾ ਹੇ।ਮਾਪਿਆਂ ਨੂੰ ਚਾਹੀਦਾ ਹੈ ਕਿ ਪੇਪਰਾਂ ਦੇ ਦਿਨਾ ਵਿੱਚ ਆਪਣੇ ਬੱਚੇ ਨਾਲ ਵੱਧ ਤੋ ਵੱਧ ਉਸਦੇ ਆਉਣ ਵਾਲੇ ਸੁਨਿਹਰੀ ਭਵਿੱਖ ਦੀਆਂ ਗੱਲਾਂ ਬਾਤਾਂ ਕਰਨ ਤਾਂ ਕਿ ਬੱਚੇ ਦੇ ਕੋਰੇ ਮਨ ਉਤੇ ਤੁਹਾਡੇ ਵੱਲੋ ਕੀਤੀਆਂ ਗਈਆਂ ਚੰਗੀਆਂ ਗੱਲਾਂ ਦਾ ਕੁਝ ਨਾ ਕੁਝ ਅਸਰ ਹੁੰਦਾ ਰਹੇ।ਬੱਚੇ ਦੇ ਰੋਜਾਨਾ ਪੜ੍ਹਨ ਵਾਲੇ ਟਾਇਮ ਟੇਬਲ ਵਿੱਚ ਜਿਆਦਾ ਟੋਕਾ ਟਾਕੀ ਨਾ ਕੀਤੀ ਜਾਵੇ।ਜਿਆਦਾ ਟੋਕ ਨਾਲ ਵੀ ਬੱਚੇ ਦੇ ਮਨ ਉਤੇ ਬੋਝ ਪੈਣਾ ਲਾਜਮੀ ਹੈ।ਇਸ ਮਹੀਨੇ ਸਕੂਲਾਂ ਵੱਲੋ ਵੀ ਜਿਆਦਾ ਟਾਇਮ ਲਗਾ ਕੇ ਬੱਚਿਆਂ ਦੀਆਂ ਵਾਧੂ ਕਲਾਸਾ ਲਗਾਈਆਂ ਜਾਦੀਆਂ ਹਨ ਤਾਂ ਜੋ ਉਹ ਆਪਣੇ ਸਕੂਲ ਦਾ ਨਤੀਜਾ 100% ਦੇ ਸਕਣ।ਸਕੂਲ ਤੋ ਬਾਅਦ ਬੱਚੇ ਟਿਊਸ਼ਨ ਤੇ ਜਾਦੇ ਹਨ ।ਹੁਣ ਮਾਪੇ ਆਪਣੇ ਹੀ ਆਪ ਹੀ ਅੰਦਾਜਾ ਲਗਾ ਸਕਦੇ ਹਨ ਕਿ ਬੱਚੇ ਸਵੇਰ ਟਾਇਮ ਤੋ ਲੈਕੇ ਸਾਮ ਤੱਕ ਕਿੰਨੇ ਤਨਾਅ ਵਿੱਚੋ ਦੀ ਗੁਜਰਦੇ ਹਨ।ਇਸ ਲਈ ਸਾਨੂੰ ਚਾਹੀਦਾ ਹੈ ਕਿ ਰਾਤ ਨੂੰ ਸੌਣ ਤੋ ਪਹਿਲਾ ਬੱਚਿਆਂ ਦੀ ਸਾਰੀ ਦਿਹਾੜੀ ਦੀ ਥਕਾਵਟ ਦੂਰ ਕਰਨ ਲਈ ਉਹਨਾਂ ਕੋਲ ਬੈਠ ਕਿ ਪੜਾਈ ਤੋ ਹਟ ਕੇ ਪ੍ਰੀਵਾਰਿਕ ਪਿਆਰ ਭਰੀਆਂ ਗੱਲਾਂ ਕਰਨੀਆਂ ਵੀ ਅਤਿ ਜਰੂਰੀ ਹਨ ਜਿਵੇ ਕਿ ਅੱਜ ਤੁਹਾਡੇ ਸਕੂਲ ਵਿੱਚ ਕੋਈ ਪ੍ਰੋਗਰਾਮ ਤਾਂ ਨੀ ਹੋਇਆ, ਅੱਜ ਤੁਸੀ ਦੁਪਿਹਰ ਦਾ ਖਾਣਾ ਕਿਹੜੇ ਦੋਸਤਾਂ ਨਾਲ ਸਾਝਾਂ ਕੀਤਾ ਅਤੇ ਅਤੇ ਅੱਜ ਤੁਹਾਡਾ ਕਿਹੜਾ ਲੈਕਚਰ ਨਹੀ ਲੱਗਿਆ।ਜਿੱਥੇ ਇਹਨਾ ਗੱਲਾਂ ਤੋ ਸਾਨੂੰ ਸਾਡੇ ਬੱਚੇ ਦੇ ਪੂਰੇ ਦਿਨ ਦਾ ਰਿਪੋਰਟ ਕਾਰਡ ਪਤਾ ਲੱਗ ਜਾਵੇਗਾ,ਉਥੇ ਸਾਡਾ ਬੱਚਾ ਵੀ ਆਪਣੇ ਆਪ ਨੂੰ ਤਨਾਅ ਰਹਿਤ ਮਹਿਸੂਸ ਕਰੇਗਾ।ਸੋ ਆਉ ਆਪਾ ਪੇਪਰਾਂ ਵਾਲੇ ਦਿਨਾ ਵਿੱਚ ਵੀ ਆਪਣੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਈਏ ਜਿਵੇ ਅਸੀ ਆਮ ਦਿਨਾਂ ਵਿੱਚ ਉਹਨਾਂ ਨਾਲ ਪਿਆਰ ਨਾਲ ਪੇਸ਼ ਆਉਦੇ ਹਾਂ।