ਸ਼ੇਰਪੁਰ – ਲੋਕ ਮੰਚ ਪੰਜਾਬ ਦੇ ਸਦੇ ’ਤੇ ਅਜ ਗੁਰਦੁਆਰਾ ਸ਼੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਨਸ਼ਿਆਂ ਦੇ ਖਿਲਾਫ ਇਕਠੇ ਹੋਏ ਪਿੰਡਾਂ ਦੀਆਂ ਪੰਚਾਇਤਾਂ, ਕਲਬਾਂ ਤੇ ਵਖ-ਵਖ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਮੀਟਿੰਗ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਬੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਬੜੀ ਨੇ ਕਿਹਾ ਕਿ ਇਲਾਕਾ ਸ਼ੇਰਪੁਰ ਦੇ ਲੋਕਾਂ ਦਾ ਇਤਿਹਾਸ ਰਿਹਾ ਹੈ ਕਿ ਆਪਣੇ ਹਕਾਂ ਦੀ ਪ੍ਰਾਪਤੀ ਅਤੇ ਬੇ-ਇਨਸਾਫੀ ਦੇ ਖਿਲਾਫ ਕਦੇਂ ਪਿਛੇ ਨਹੀਂ ਹਟੇ। ਸ਼ੇਰਪੁਰ ਵਿਖੇ 15 ਸਾਲਾ ਤੋਂ ਬੰਦ ਪਏ ਹਸਪਤਾਲ ਨੂੰ ਜਦੋਂ ਕਿਸੇ ਸਰਕਾਰ ਨੇ ਚਾਲੂ ਨਾ ਕਰਨ ਦਾ ਮਨ ਬਣਾਇਆ ਤਾਂ ਇਲਾਕੇ ਦੇ ਲੋਕਾਂ ਨੇ ਇਕਮੁਠ ਹੋਕੇ ਧਰਨਾ ਦਿਤਾ ਅਤੇ ਐਮਰਜੈਂਸੀ ਸੇਵਾਵਾਂ ਸਮੇਤ ਡਾਕਟਰਾਂ ਦੀ ਹਾਜ਼ਰੀ ਰੈਗੂਲਰ ਕਰਵਾ ਦਿਤੀ। ਉਹਨਾਂ ਕਿਹਾ ਕਿ ਹੁਣ ਨਸ਼ਿਆਂ ਦੇ ਖਿਲਾਫ ਪਿੰਡਾਂ ਦੇ ਲੋਕ ਜਾਗਰੂਕ ਹੋ ਚੁਕੇ ਹਨ ਅਤੇ ਇਸ ਦਾ ਖਾਤਮਾ ਕਰਕੇ ਹੀ ਦਮ ਲੈਣਗੇ। ਸ਼੍ਰੀ ਬੜੀ ਨੇ ਕਿਹਾ ਕਿ ਇਤਿਹਾਸਕ ਕਸਬਾ ਸ਼ੇਰਪੁਰ ਦਾ ਨਾਂ ਚਿਟੇ ਅਤੇ ਹੋਰ ਨਸ਼ਿਆਂ ਕਰਕੇ ਪੂਰੇ ਪੰਜਾਬ ਭਰ ਵਿਚ ਬਦਨਾਮ ਹੋ ਚੁਕਿਆਂ ਹੈ। ਪੰਜਾਬ ਦੇ ਵਖ-ਵਖ ਵਡੇ ਸ਼ਹਿਰਾਂ ਦੇ ਲੋਕ ਸ਼ੇਰਪੁਰ ਵਿਖੇ ਨਸ਼ਿਆਂ ਦੀ ਸਪਲਾਈ ਲੈਣ ਲਈ ਆਉਂਦੇ ਹਨ, ਪਰ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਅਜ ਤਕ ਵੀ ਨਸ਼ਿਆਂ ਦੀ ਵਿਕਰੀ ਜੋਰਾਂ ’ਤੇ ਹੈ। ਕਾਮਰੇਡ ਬੜੀ ਨੇ ਸਖਤ ਐਕਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਲੈਕੇ 23 ਫਰਵਰੀ ਨੂੰ ਥਾਣਾ ਸ਼ੇਰਪੁਰ ਅਗੇ ਸਵੇਰੇ 10 ਵਜੇ ਵਿਸ਼ਾਲ ਰੋਸ ਧਰਨਾ ਦਿਤਾ ਜਾਵੇਗਾ। ਇਸ ਤੋਂ ਪਹਿਲਾਂ ਆਨਾਜ਼ ਮੰਡੀ ਸ਼ੇਰਪੁਰ ਵਿਖੇ ਇਕਠ ਕਰਕੇ ਸ਼ਹਿਰ ਵਿਚਦੀ ਰੋਸ ਮਾਰਚ ਵੀ ਕਢਿਆਂ ਜਾਵੇਗਾ। ਅਜ ਇਕਠੇ ਹੋਏ ਪਿੰਡਾਂ ਦੇ ਆਗੂਆਂ ਨੇ ਗੁਰਦੁਆਰਾ ਸ਼੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਤੋਂ ਲੈਕੇ ਮੇਨ ਬਜ਼ਾਰ ਵਿਚਦੀ ਰੋਸ ਮਾਰਚ ਕਢਿਆਂ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕ ਮੰਚ ਪੰਜਾਬ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਸ਼ੇਰਪਰ ਸੂਬਾ ਪ੍ਰਧਾਨ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ, ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੇ ਆਗੂ ਸਰਬਜੀਤ ਸਿੰਘ ਅਲਾਲ, ਮਾਰਕਿਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਰੰਧਾਵਾ, ਸਿਖ ਬੁਧੀਜੀਵੀ ਮੰਚ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ, ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ ਪੰਜਗਰਾਈਆਂ, ਸਰਪੰਚ ਮਲਕੀਤ ਸਿੰਘ ਫੋਜੀ ਖੇੜੀ ਕਲਾਂ, ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ, ਸਰਪੰਚ ਗੁਰਜੀਤ ਸਿੰਘ ਬੜੀ, ਸਰਪੰਚ ਰੁਲਦਾ ਸਿੰਘ ਸਲੇਮਪੁਰ, ਸਾਬਕਾ ਸੰਮਤੀ ਮੈਂਬਰ ਮਾ. ਹਰਨੇਕ ਸਿੰਘ ਸ਼ੇਰਪੁਰ, ਮਾ. ਜੋਗਿੰਦਰ ਸਿੰਘ ਨਾਗ ਆਦਿ ਨੇ ਕਿਹਾ ਕਿ 23 ਫਰਵਰੀ ਦੇ ਧਰਨੇ ਸਬੰਧੀ ਜਿਥੇ ਪਿੰਡਾਂ ਵਿਚ ਲੋਕਾਂ ਨੂੰ ਸਨੇਹੇ ਲਗਾਏ ਜਾਣਗੇ ਉਥੇ ਨਸ਼ਿਆਂ ਦੇ ਖਿਲਾਫ ਪਿੰਡ-ਪਿੰਡ ਪਧਰ ਤੇ ਸਖਤ ਐਕਸ਼ਨ ਵੀ ਲਿਆ ਜਾਵੇਗਾ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਹ ਧੰਦਾ ਬੰਦ ਕਰਕੇ ਆਮ ਲੋਕਾਂ ਵਾਲਾ ਜੀਵਨ ਬਤੀਤ ਕਰਨ। ਇਸ ਸਮੇਂ ਸਾਬਕਾ ਸਰਪੰਚ ਗਰੀਬ ਸਿੰਘ ਛੰਨਾ, ਭੀਮ ਸਿੰਘ ਗੰਡੇਵਾਲ, ਸ਼ਿਵਦੇਵ ਸਿੰਘ ਛੰਨਾ, ਪ੍ਰਗਟ ਪ੍ਰੀਤ ਸ਼ੇਰਪੁਰ, ਅਜੈਬ ਸਿੰਘ ਬੜੀ, ਮਾ. ਦਿਆਲ ਸਿੰਘ ਸ਼ੇਰਪੁਰ, ਦੀਵਾਨ ਸਿੰਘ ਮਾਹਮਦਪੁਰ, ਸਾਬਕਾ ਪੰਚ ਬਹਾਦਰ ਸਿੰਘ ਢੰਡਾ, ਮਾ. ਗੁਰਦੇਵ ਸਿੰਘ ਕਾਤਰੋਂ, ਜਸਵੰਤ ਸਿੰਘ ਬੜੀ, ਦਰਸ਼ਨ ਸਿੰਘ ਕਾਤਰੋਂ, ਗੁਰਮੀਤ ਸਿੰਘ ਜਵੰਧਾ, ਕੁਲਦੀਪ ਸਿੰਘ ਪੰਜਗਰਾਈਆਂ, ਜਸਦੇਵ ਸਿੰਘ ਕਾਲਾਬੂਲਾ, ਭਾਗ ਸਿੰਘ ਸ਼ੇਰਪੁਰ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਜਾਗਰ ਸਿੰਘ ਜਨਰਲ ਸਕਤਰ ਸਾਬਕਾ ਸੈਨਿਕ ਵਿੰਗ ਸ਼ੇਰਪੁਰ, ਮਸਤਾਨ ਸਿੰਘ ਪਤੀ ਖਲੀਲ, ਡਾ. ਗੁਰਚਰਨ ਸਿੰਘ ਦਿਲਵਰ, ਪਰਮਜੀਤ ਸਿੰਘ ਧਾਲੀਵਾਲ, ਮੇਜਰ ਸਿੰਘ ਬੜੀ ਆਦਿ ਆਗੂਆਂ ਨੇ ਇਸ ਮੀਟਿੰਗ ਵਿਚ ਸਮੂਲੀਅਤ ਕੀਤੀ।
– ਹਰਜੀਤ ਸਿੰਘ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’