ਜੰਮੂ- ਦਿਲਕਸ਼ ਬਹੁਪਖੀ ਸ਼ਖਸੀਅਤ ਸੰਤ ਗੁਰਬਖਸ਼ ਸਿੰਘ ਦਾ ਜੀਵਨ ਅਨਮੋਲ ਰੰਗਾ ਦਾ ਪ੍ਰਤਿਬਿੰਬ ਸੀ।ਉਹ ਵਚਨਬਦ ਸਿਖ, ਬੁਧੀਜੀਵੀ ਅਤੇ ਲੋਕ ਭਲਾਈ ਦੇ ਮੁਹਰੀ ਸਨ।ਉਨਾ ਦਾ ਉਚਾ ਜੀਵਨ, ਭਵਿਖਮਈ ਦੂਰ ਅੰਦੇਸ਼ੀ ਅਤੇ ਸੁਚਜੀ ਅਗਵਾਈ ਸਦਾ ਪੰਥਕ ਇਕਠਾਂ ਵਿਚ ਗੂਜੰਦੀ ਰੋਵੇਗੀ। ਪੁਰਾਤਨ ਸਮੇਂ ਤੋਂ ਸਿਖੀ ਦੇ ਪ੍ਰਚਾਰ ਤੇ ਪਾਸਾਰ ਲਈ ਜੋ ਟਕਸਾਲਾਂ ਜੰਮੂ ਕਸ਼ਮੀਰ ਵਿਚ ਸਰਗਰਮ ਰਹੀਆਂ ਹਨ, ਇਸ ਡੇਰੇ ਦੀਆਂਵਿਲਖਣ ਤੇ ਮੌਲਿਕ ਘਾਂਲਾਂ ਸਦਾ ਗੂੰਜਦੀ ਰੋਵੇਗੀ।ਸੰਤ ਭਾਈ ਅਮੋਲਕ ਸਿੰਘ ਜੀ ਸਾਬਤ ਸੂਰਤ ਅੰਮ੍ਰਿਤੀਏ ਸਿੰਘਾਂ ਦੇ ਖਾਲਸਾ ਪੰਥ ਦੇ ਪ੍ਰਚਾਰ ਦੇ ਮੀਰੇ ਕਾਰਵਾਂ ਬਣੇ। ਡੇਰਾ ਸੰਤ ਪੁਰਾ ਡੰਨਾ ਨੇ ਵੀ ਹੋਰ ਡੇਰਿਆਂ ਵਾਂਗ ਸਮੇਂ ਸਮੇਂ ਅਤਿਅੰਤ ਫਸਵੀਆਂ ਪ੍ਰਸਥਿਤੀਆਂ ਅਤੇ ਸੂਲੀਆਂ ਵੰਗਾਰਾਂ ਤੇ ਵਡ ਅਕਾਰੀ ਚੁਣੋਤੀਆਂ ਨੂੰ ਖਿੜੇ ਮਥੇ ਪ੍ਰਵਾਨ ਕੀਤਾ। ਪਰ ਇਨਾਂ ਦੇ ਬਾਵਜੂਦ ਰੂਹਾਨੀ ਰਮਜਾਂ ਨੂੰ ਘਰ ਘਰ ਪਹੁੰਚਾਓਣ ਲਈ ਅਗਰਗਾਮੀ ਰਹੇ। ਡੇਰਾ ਡੰਨਾ ਦੀ ਸਥਾਪਨਾ ਸੰਤ ਪੰਜਾਬ ਸਿੰਘ ਦੇ ਇਕ ਸੇਵਕ ਭਾਈ ਦਇਆ ਸਿੰਘ ਨੇ ਪਿੰਡ ਡੰਨਾ ਵਿਖੇ ਇਕ ਧਰਮਸ਼ਾਲਾ ਦੇ ਰੂਪ ਵਿਚ ਕੀਤੀ। ਉਨਾਂ ਤੋਂ ਬਾਅਦ ਕਰਮਵਾਰ ਭਾਈ ਗੁਰਮੁਖਸਿੰਘ,ਭਾਈ ਤਾਰਾ ਸਿੰਘ,ਭਾਈ ਖੁਸ਼ਹਾਲ ਸਿੰਘ,ਭਾਈ ਗੁਰਦਿਤ ਸਿੰਘ,ਸੰਤ ਗੁਰਬਖਸ਼ ਸਿੰਘ ਅਤੇ ਅਜੋਕੇ ਮੁਖੀ ਸੰਤ ਤੇਜਵੰਤ ਸਿੰਘ ਇਸ ਡੇਰੇ ਨੂੰ ਹੋਰ ਅਧੁਨਿਕ ਢੰਗ ਨਾਲ ਸਰਗਰਮ ਹਨ।ਸੰਤ ਭਾਈ ਗੁਰਦਿਤ ਸਿੰਘ ਤੋਂ ਬਾਅਦ ਉਨਾ ਦੇ ਸਪੁਤਰ ਸੰਤ ਗੁਰਬਖਸ਼ ਸਿੰਘ ਡੇਰੇ ਦੀ ਸੇਵਾ ਸੰਭਾਲਦੇ ਹੀ ਗੁਰਮਿਤ ਸਮਾਗਮਾਂ ਦਾ ਅਰੰਭ ਕੀਤਾ, ਜਿਸ ਵਿਚ ਸੈਕੜੇ ਸਿੰਘ, ਦੀਦਾਰੀ ਸੂਰਮੇ ਵਿਭਿੰਨ ਡੇਰਿਆਂ ਦੇ ਮੁਖੀ ,ਅਕਾਲੀ ਕੌਰ ਸਿੰਘ ਅਤੇ ਪੰਜਾਬ ਤੋਂ ਨੇਤਾ, ਕਥਾਵਾਚਕ ਆਦਿ ਸ਼ਾਮਲ ਹੰਦੇ ਰਹਿੰਦੇ।1947 ਦੇ ਘਲੂਘਾਰੇ ਵਿਚ ਸੰਤ ਗੁਰਬਖਸ਼ ਸਿੰਘ ਦੀਆਂ ਘਾਲਾਂ ਨੂੰ ਭਲਾਇਆ ਨਹੀਂ ਜਾਸਕਦਾ। ਉਨਾਂ ਲਗਾਤਾਰ ਧਾਰਮਿਕ, ਸਿਆਸੀ ਅਤੇ ਸਮਾਜਿਕ ਮੁਹਾਜਾਂ ਤੋਂ ਰਹਿਨਮਾਈ ਕਰਦੇ ਰਹੇ ਹਨ।ਅਜ ਵੀ ਚੇਤਦਾ ਗੁਰਮਤਿ ਸਮਾਗਮ ਗੁਰੂ ਨਾਨਕ ਨਗਰ ਜੂਮੰ ਵਿਚ ਬਾਦਸਤੂਰ ਹੁੰਦਾ ਹੈ।ਸੰਤ ਗੁਰਬਖਸ਼ ਸਿੰਘ ਜੀ ਨੂੰ ਬਚਿਆਂ ਦੇ ਇਲਮ ਦਾ ਹਰ ਸਮੇਂ ਖਿਆਲ ਰਹਿੰਦਾ ਸੀ।ਮੜਬਾਗ ਵਿਚ ਭਾਵੇਂ ਸਕੂਲਖੋਲਿਆ ਸੀ ਪਰ ਉਨਾਂ ਦੇ ਗੁਰਪੁਰੀ ਸਿਧਾਰਨ ਤੋਂ ਬਾਅਦ ਸੰਤ ਤੇਜਵੰਤ ਸਿੰਘ ਜੀ ਨੇ ਡਮਾਨਾ ਵਿਖੇ ਹੀ ਸੰਤ ਗੁਰਬਖਸ਼ ਸਿੰਘ ਡੰਨਾ ਇੰਟਰਨੈਸ਼ਨਲ ਸਕੂਲ ਤਿਆਰ ਕਰ ਕੇ ਸ਼ੁਰੂ ਕਰ ਦਿਤਾ ਹੈ। ਸੰਤ ਤੇਜਵੰਤ ਸਿੰਘ ਜਿਥੇ ਸੂਝਵਾਨ,ਉਤਸ਼ਾਈ ਅਤੇ ਰੂਹਾਨੀ ਰਮਜਾਂ ਦੇ ਗੁਣਾਂ ਨਾਲ ਭਰਭੂਰ ਹਨ,ਉਥੇ ਸਿਖ ਕੌਮ ਨੂੰ ਉਨਾਂ ਤੋਂ ਬੜੀਆਂ ਆਸਾਂ ਹਨ।
– ਡਾ ਜਸਬੀਰ ਸਿੰਘ ਸਰਨਾ