ਹਰਿਆਣਾ ਦੇ ਮੁੱਖ ਮੰਤਰੀ ਅੱਜ ਤੋਂ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ’ਤੇ

ਚੰਡੀਗੜ, 18 ਜਨਵਰੀ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 19 ਤੋਂ 22 ਜਨਵਰੀ, 2019 ਤਕ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ ਅਤੇ ਇਸ ਦੌਰਾਨ 19 ਜਨਵਰੀ ਨੂੰ ਉਹ ਨਰਮਦਾ (ਗੁਜਰਾਤ) ਵਿਚ ਬਣਾਏ ਜਾ ਵਾਲੇ ਹਰਿਆਣਾ ਭਵਨ ਦਾ ਨੀਂਹ ਪਥਰ ਰਖਣਗੇ, 20 ਜਨਵਰੀ ਨੂੰ ਗਾਂਧੀ ਨਗਰ ਵਿਚ ਆਯੋਜਿਤ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ, 2019 ਵਿਚ ਤੇ 21 ਜਨਵਰੀ ਨੂੰ ਵਾਰਾਨਸੀ ਵਿਚ ਆਯੋਜਿਤ ਯੁਵਾ ਪ੍ਰਵਾਸੀ ਭਾਰਤੀ ਦਿਵਸ ਵਿਚ ਹਿਸਾ ਲੈਣਗੇ ਅਤੇ 22 ਜਨਵਰੀ ਨੂੰ ਪ੍ਰਯਾਗਰਾਜ ਵਿਚ ਮਹਾਕੁੰਭ ਦਾ ਦੌਰਾਨ ਕਰਨਗੇ। ਮੁਖ ਮੰਤਰੀ ਨੇ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਅ ਦਿ 19 ਜਨਵਰੀ ਨੂੰ ਦੁਪਹਿਰ ਇਕ ਵਜੇ ਨਰਮਦਾ ਵਿਚ ਹਰਿਆਣਾ ਭਵਨ ਦਾ ਨੀਂਹ ਪਥਰ ਰਖਣ ਤੋਂ ਬਾਅਦ ਵਿਸ਼ਵ ਦੀ ਸਭ ਤੋਂ ਉਚੀ ਸਰਦਾਰ ਵਲਭ ਭਾਈ ਪਟੇਲ ਦੀ ਮੂਰਤੀ ‘ਸਟੈਚਯੂ ਆਫ ਯੂਨਿਟੀ‘ ਅਤੇ ਅਜਾਇਬਘਰ ਦਾ ਦੌਰਾ ਕਰਨਗੇ।

Send this to a friend