ਬਾਘਾ ਪੁਰਾਣਾ, 18 ਜਨਵਰੀ (ਕੁਲਵੰਤ ਸਿੰਘ)- ਅੱਜ ਕਰੀਬ ਸਵੇਰੇ 7 ਵਜੇ ਕੋਟਕਪੁਰਾ ਰੋਡ ਨੇੜੇ ਸਿੰਘ ਵਾਲਾ ਬਿਜਲੀ ਘਰ ਦੇ ਕੋਲ ਸੰਘਣੀ ਧੁੰਦ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਟਰੱਕ, ਸਵਿਫਟ ਡਿਜ਼ਾਇਰ ਕਾਰ ਅਤੇ ਦੋ ਮੋਟਰਸਾਇਕਲ ਆਪਸ ਵਿੱਚ ਟਕਰਾ ਗਏ। ਜਿਸ ਵਿੱਚ ਇੱਕ ਔਰਤ ਅਤੇ ਦੋ ਆਦਮੀਆਂ ਦੀ ਮੌਤ ਦੀ ਖਬਰ ਮਿਲੀ ਹੈ। ਦੋ ਆਦਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮੌਕੇ ’ਤੇ ਪਹੁੰਚੇ ਸੁਸਾਇਟੀ ਮੋਗਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਮ੍ਰਿਤਕਾਂ ਤੇ ਜ਼ਖਮੀ ਵਿਅਕਤੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੰਚਾਇਆ ਗਿਆ।