ਮਾਰਕਫੈਡ ਨੇ ਮਨਾਈ ‘ਧੀਆਂ ਦੀ ਲੋਹੜੀ’ ਨਾਟਕ ‘ਗੁਲਬਾਨੋ’ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਚੰਡੀਗੜ੍ਹ- ਮਾਰਕਫੈਡ ਮੁਖ ਦਫਤਰ ਵਿਖੇ ‘ਧੀਆਂ ਦੀ ਲੋਹੜੀ‘ ਨੂੰ ਸਮਰਪਿਤ ਮਾਰਕਫੈਡ ਮੁਖ ਦਫਤਰ ਸਟਾਫ ਵਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਰਕਫ੍ਯੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਕੀਤੀ। ਲੋਹੜੀ ਦੀ ਧੂਣੀ ਬਾਲਦਿਆਂ ਪ੍ਰਬੰਧ ਨਿਰਦੇਸ਼ਕ, ਮਾਰਕਫੈਡ ਵਰੁਣ ਰੂਜਮ ਨੇ ਨਵ ਜੰਮੀਆਂ ਬਚੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਰੂਪਕ ਕਲਾ ਮੰਚ ਦੀ ਅਦਾਕਾਰ ਸੰਗੀਤਾ ਗੁਪਤਾ ਨੇ ਇਕ ਸਮਾਜਿਕ ਨਾਟਕ ‘ਗੁਲਬਾਨੋ‘ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਰਹਾਇਆ ਗਿਆ। ਮਾਰਕਫੈਡ ਦੇ ਕਰਮਚਾਰੀ ਰਜਿੰਦਰ ਗੌਰੀਆ ਅਤੇ ਅਮਰ ਸਿੰਘ ਵਲੋਂ ਇਸ ਮੌਕੇ ‘ਤੇ ਪੇਸ਼ ਕੀਤੇ ਗਏ ਢੁਕਵੇਂ ਗੀਤ ਅਤੇ ਢੋਲਾ ਵੀ ਖੂਬ ਰਹੇ।
ਇਸ ਮੌਕੇ ਮਾਰਕਫੈਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਬਾਲ ਮੁਕੰਦ ਸ਼ਰਮਾ ਨੇ ਮੁਖ ਮਹਿਮਾਨਾਂ ਦਾ ਸਵਾਗਤ ਕੀਤਾ। ਸੁਰੇਸ਼ ਗਰਗ, ਸਕਤਰ ਮਾਰਕਫੈਡ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਅਤੇ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਵਿਸ਼ੇਸ਼ ਮਹਿਮਾਨ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਵਿਕਾਸ ਗਰਗ ਨੇ ਮਾਰਕਫੈਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਚੰਗਾ ਲਗਦਾ ਹੈ ਜਦੋਂ ਪੰਜਾਬ ਸਰਕਾਰ ਦੇ ਅਦਾਰੇ ਆਪਣੀਆਂ ਵਪਾਰਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਜ਼ੋਰ-ਸ਼ੋਰ ਨਾਲ ਨਿਭਾਉਂਦੇ ਹਨ।ਸ. ਸਮਰਾ ਨੇ ਆਪਣੀ ਪ੍ਰਧਾਨਗੀ ਭਾਸ਼ਨ ਵਿਚ ਲੋਹੜੀ ਦੇ ਮੌਕੇ ਮਾਰਕਫੈਡ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਮਾਜ ਵਿਚ ਲਿੰਗ ਅਨੁਪਾਤ ਬਰਕਰਾਰ ਰਖਣ ਲਈ ਅਤੇ ਭਰੂਣ-ਹਤਿਆ ਰੋਕਣ ਲਈ ਚੰਗੀ ਸੇਧ ਮਿਲਦੀ ਹੈ।ਸ੍ਰੀ ਵਰੁਣ ਰੂਜਮ ਨੇ ਮਾਰਕਫੈਡ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਸਮਾਗਮਾਂ ਨਾਲ ਅਦਾਰੇ ਦੀ ਇਕਮੁਠਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਨ ਲਈ ਚੰਗਾ ਮੌਕਾ ਮਿਲਦਾ ਹੈ। ਉਨਾਂ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਮਾਰਕਫੈਡ ਸ੍ਰੀ ਬਾਲ ਮੁਕੰਦ ਸ਼ਰਮਾ ਨੂੰ ਆਖਿਆ ਕਿ ਵਧ ਤੋਂ ਵਧ ਅਧਿਕਾਰੀਆਂ ਦੀ ਸ਼ਮੂਲੀਅਤ ਕਰਵਾ ਕੇ ਅਜਿਹੇ ਸਮਾਜਿਕ ਸਮਾਗਮ ਜਾਰੀ ਰਖੇ ਜਾਣ।ਇਸ ਪ੍ਰੋਗਰਾਮ ਦੌਰਾਨ ਸ. ਸਮਰਾ, ਸ੍ਰੀ ਵਿਕਾਸ ਗਰਗ ਤੇ ਸ੍ਰੀ ਵਰੁਣ ਰੂਜਮ ਵਲੋਂ ਪਾਇਆ ਭੰਗੜਾ ਖਿਚ ਦਾ ਕੇਂਦਰ ਰਿਹਾ।
– ਪੰਜਾਬ ਟਾਇਮਜ਼ ਬਿਊਰੋ

Send this to a friend